ਸਮੱਗਰੀ 'ਤੇ ਜਾਓ

ਵਿਕੀਪੀਡੀਆ:ਸੱਥ

ਵਿਸ਼ਾ ਜੋੜੋ
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਵਿਕੀਪੀਡੀਆ:COM ਤੋਂ ਮੋੜਿਆ ਗਿਆ)
ਤਾਜ਼ਾ ਟਿੱਪਣੀ: 1 ਦਿਨ ਪਹਿਲਾਂ Kuldeepburjbhalaike ਵੱਲੋਂ Invitation to pre-conference activities for WikiConference India 2026 ਵਿਸ਼ੇ ਵਿੱਚ
ਕੋਟਕਪੂਰਾ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ

ਇਹ ਵੀ ਵੇਖੋ:

ਹੋਰ ਭਾਸ਼ਾਵਾਂ ਨਾਲ ਸੰਬੰਧਿਤ ਵਿਕੀਪੀਡੀਆ ਕੜੀਆਂ -


ਵਿਕੀ ਲਵਜ਼ ਹਿਮਾਲਿਆ ਵਰਕਸ਼ਾਪ ਅਤੇ ਓਕੇਆਈ ਨਾਲ਼ ਭਵਿੱਖ ਵਿੱਚ ਸੰਭਾਵਿਤ ਸਹਿਯੋਗ

[ਸੋਧੋ]

ਸਤਿ ਸ੍ਰੀ ਅਕਾਲ ਜੀ, ਵਿਕੀ ਲਵਜ਼ ਹਿਮਾਲਿਆ ਨਾਮ ਦੇ ਹੇਠ ਹੁਣ ਤੱਕ ਤਿੰਨ ਵਰਕਸ਼ਾਪ ਹੋ ਚੁੱਕੀਆਂ ਹਨ, ਜਿਹਨਾਂ ਵਿੱਚ ਮੈਂ ਇੱਕ ਟ੍ਰੇਨਰ ਦੇ ਤੌਰ ਤੇ ਸ਼ਾਮਲ ਹੋਇਆ ਸੀ। ਇਹਨਾਂ ਵਰਕਸ਼ਾਪਾਂ ਨੂੰ ਹਾਈਲੈਂਡ ਹਿਸਟਰੀਜ਼ ਅਤੇ ਓਕੇਆਈ ਵੱਲੋਂ ਆਯੋਜਿਤ ਕੀਤਾ ਗਿਆ ਸੀ। ਭਵਿੱਖ ਵਿੱਚ ਓਕੇਆਈ ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਮੈਂ ਇਸ ਲੜੀ ਦੀ ਅਗਲੀ ਵਰਕਸ਼ਾਪ ਵਿੱਚ ਪੰਜਾਬੀ ਭਾਈਚਾਰੇ ਦੇ ਕਮਿਊਨਿਟੀ ਕੋਆਰਡੀਨੇਟਰ ਵਜੋਂ ਸ਼ਾਮਲ ਹੋ ਰਿਹਾ ਹੈ। ਇਸ ਲੜੀ ਦੀ ਅਗਲੀ ਵਰਕਸ਼ਾਪ ੧ ਅਤੇ ੨ ਅਪ੍ਰੈਲ ਨੂੰ ਸਿੱਕਮ ਯੂਨੀਵਰਸਿਟੀ ਵਿੱਚ ਹੋ ਰਹੀ ਹੈ। ਧੰਨਵਾਦ। -- Kuldeep (Punjabi Wikimedians) (ਗੱਲ-ਬਾਤ) 17:11, 22 ਫ਼ਰਵਰੀ 2026 (UTC)ਜਵਾਬ

ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿੱਚ ਵਰਕਸ਼ਾਪ

[ਸੋਧੋ]

ਸਤਿ ਸ੍ਰੀ ਅਕਾਲ ਜੀ, ਆਪਣੇ ਪੰਜਾਬੀ ਭਾਈਚਾਰੇ ਦੇ ਵਰਤੋਂਕਾਰ ਨਿਸ਼ਾਨ ਸਿੰਘ ਵਿਰਦੀ ਜੀ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿੱਚ ਪੜ੍ਹਾਉਂਦੇ ਹਨ। ਪਿਛਲੇ ਦਿਨਾਂ ਵਿੱਚ ਉਹਨਾਂ ਵੱਲੋਂ ਸੰਪਰਕ ਕਰਕੇ ਕਾਲਜ ਵਿੱਚ ਨਵੇਂ ਵਿਦਿਆਰਥੀਆਂ ਨੂੰ ਵਿਕੀਮੀਡੀਆ ਦੇ ਪ੍ਰਾਜੈਕਟਾਂ ਨਾਲ਼ ਜਾਣੂ ਕਰਵਾਉਣ ਲਈ ਇੱਕ ਵਰਕਸ਼ਾਪ ਕਰਾਉਣ ਦੀ ਇੱਛਾ ਪ੍ਰਗਟ ਕੀਤੀ ਗਈ ਸੀ। ਇਸ ਵਰਕਸ਼ਾਪ ਦਾ ਮੁੱਖ ਮਕਸਦ ਕਾਲਜ ਦੇ ਵਿਦਿਆਰਥੀਆਂ ਨੂੰ ਵਿਕੀ ਪ੍ਰਾਜੈਕਟਾਂ ਨਾਲ਼ ਜਾਣੂ ਕਰਵਾਉਣਾ ਅਤੇ ਪੰਜਾਬੀ ਭਾਈਚਾਰੇ ਵਿੱਚ ਸ਼ਾਮਲ ਹੋਣ ਉਤਸ਼ਾਹਿਤ ਕਰਨਾ ਹੈ। ਕਾਲਜ ਦੇ ਪ੍ਰਬੰਧਕਾਂ ਨੇ ਵੀ ਇਸ ਵਰਕਸ਼ਾਪ ਨੂੰ ਕਰਵਾਉਣ ਦੇ ਪਰਵਾਨਗੀ ਦੇ ਦਿੱਤੀ ਹੈ। ਕਾਲਜ ਵਿੱਚ ਇਸ ਵਰਕਸ਼ਾਪ ਦੇ ਸਾਰੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਸ਼ਾਨ ਸਿੰਘ ਵਿਰਦੀ ਜੀ ਨੇ ਲਈ ਹੈ। ਇਹ ਵਰਕਸ਼ਾਪ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਦੇ ਨੇੜੇ ਦੇ ਦਿਨ ੬ ਮਾਰਚ ਨੂੰ ਕਰਵਾਈ ਜਾ ਰਹੀ ਹੈ।

ਇਸ ਵਰਕਸ਼ਾਪ ਵਿੱਚ ਜੇਕਰ ਕੋਈ ਵਰਤੋਂਕਾਰ ਪੰਜਾਬੀ ਭਾਈਚਾਰੇ ਵਿੱਚੋਂ ਉੱਥੇ ਸਪੀਕਰ ਦੇ ਤੌਰ ਤੇ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਆਪਣੀ ਇੱਛਾ ਪ੍ਰਗਟ ਕਰ ਸਕਦਾ ਹੈ। ਧੰਨਵਾਦ। -- Kuldeep (Punjabi Wikimedians) (ਗੱਲ-ਬਾਤ) 17:21, 22 ਫ਼ਰਵਰੀ 2026 (UTC)ਜਵਾਬ

Punjabi Wikimedians Skill Development Workshop 2026, Chandigarh

[ਸੋਧੋ]

ਸਤਿ ਸ੍ਰੀ ਅਕਾਲ ਜੀ,

ਸਮੂਹ ਪੰਜਾਬੀ ਵਿਕੀਮੀਡੀਅਨਜ਼ ਨੂੰ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ 21 ਅਤੇ 22 ਮਾਰਚ 2026 ਨੂੰ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਦੋ-ਰੋਜ਼ਾ ਸਮਰੱਥਾ ਨਿਰਮਾਣ (Capacity Building) ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਵਰਕਸ਼ਾਪ ਦਾ ਮੁੱਖ ਮਕਸਦ ਸਾਡੇ ਸਰਗਰਮ ਮੈਂਬਰਾਂ ਦੇ 'ਆਨ-ਵਿਕੀ' ਯੋਗਦਾਨ ਦੇ ਨਾਲ-ਨਾਲ ਉਹਨਾਂ ਦੇ 'ਆਫ-ਵਿਕੀ' ਹੁਨਰਾਂ (ਜਿਵੇਂ ਕਿ ਕਮਿਊਨੀਕੇਸ਼ਨ, ਲੀਡਰਸ਼ਿਪ ਅਤੇ ਪਾਰਟਨਰਸ਼ਿਪ) ਨੂੰ ਨਿਖਾਰਨਾ ਹੈ। ਇਸ ਪ੍ਰੋਗਰਾਮ ਵਿੱਚ ਵਿਕੀਮੀਡੀਆ ਸੰਸਥਾ ਅਤੇ OKI (IIIT-H) ਦੇ ਸਟਾਫ ਮੈਂਬਰ ਅਤੇ ਹੋਰ ਮਾਹਿਰ ਵੀ ਸ਼ਾਮਲ ਹੋਣਗੇ।

ਜੇਕਰ ਤੁਸੀਂ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦੇ ਹੋ ਤਾਂ ਤੁਸੀਂ ਆਪਣੀ ਇੱਛਾ ਇਸ ਆਨਲਾਈਨ ਅਰਜ਼ੀ ਨੂੰ ਭਰਕੇ ਬਿਆਨ ਕਰ ਸਕਦੇ ਹੋ ਜਿਸਦੀ ਆਖ਼ਰੀ ਮਿਤੀ 4 ਮਾਰਚ 2026 ਹੈ। ਚੁਣੇ ਗਏ ਵਰਤੋਂਕਾਰਾਂ ਨੂੰ ਅਗਲੀ ਜਾਣਕਾਰੀ ਈਮੇਲ ਰਾਹੀਂ ਦਿੱਤੀ ਜਾਵੇਗੀ।

ਰਜਿਸਟ੍ਰੇਸ਼ਨ ਲਿੰਕ: ਗੂਗਲ ਫਾਰਮ

-- Kuldeep (Punjabi Wikimedians) (ਗੱਲ-ਬਾਤ) 18:12, 26 ਫ਼ਰਵਰੀ 2026 (UTC)ਜਵਾਬ

ਜੋ ਲੋਕ ਇਹ ਜਾਨਣ ਦੀ ਇੱਛਾ ਰੱਖਦੇ ਹਨ ਕਿ ਵਿਕੀਪੀਡੀਆ ਕਿਵੇਂ ਕੰਮ ਕਰਦਾ ਹੈ ਅਤੇ ਇਸਨੂੰ ਕਿਵੇਂ ਸੋਧਿਆ ਜਾ ਸਕਦਾ ਹੈ। ਇਸਦੇ ਲਈ 20 ਮਾਰਚ ਨੂੰ ਇੱਕ ਚੰਡੀਗੜ੍ਹ ਵਿਖੇ ਹੀ ਵਰਕਸ਼ਾਪ ਕਰਵਾਈ ਜਾਵੇਗੀ। ਇਸ ਵਿੱਚ ਉਹਨਾਂ ਨੂੰ ਵਿਸਥਾਰ ਵਿੱਚ ਵਿਕੀਪੀਡੀਆ ਅਤੇ ਇਸਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸਿੱਖਣ ਦੇ ਇੱਛੁਕ ਇਹ ਗੂਗਲ ਫਾਰਮ ਭਰ ਸਕਦੇ ਹਨ।
-- Kuldeep (Punjabi Wikimedians) (ਗੱਲ-ਬਾਤ) 17:28, 27 ਫ਼ਰਵਰੀ 2026 (UTC)ਜਵਾਬ
ਕੁੱਝ ਕਾਰਨਾਂ ਕਰਕੇ ਇਹ ਆਊਟਰੀਚ ਵਰਕਸ਼ਾਪ ਮਾਰਚ ਮਹੀਨੇ ਵਿੱਚ ਨਹੀਂ ਹੋਵੇਗੀ। ਰਜਿਸਟਰ ਕੀਤੇ ਵਰਤੋਂਕਾਰਾਂ ਨੂੰ ਇਹ ਜਾਣਕਾਰੀ ਈਮੇਲ ਰਾਹੀਂ ਵੀ ਭੇਜ ਦਿੱਤੀ ਗਈ ਹੈ। -- Kuldeep (Punjabi Wikimedians) (ਗੱਲ-ਬਾਤ) 12:01, 18 ਮਾਰਚ 2026 (UTC)ਜਵਾਬ

Punjabi Wikimedians Women's Day Meetup 2026, Patiala

[ਸੋਧੋ]

ਸਤਿ ਸ੍ਰੀ ਅਕਾਲ ਜੀ,

ਪੰਜਾਬੀ ਵਿਕੀਮੀਡੀਅਨਜ਼ ਨਾਲ ਜੁੜੇ ਸਾਰੇ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ ਵੂਮੈਨ ਡੇ (ਮਹਿਲਾ ਦਿਵਸ) ਦੇ ਉਤਸਵ ਮੌਕੇ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਬੈਠਕ 9 ਮਾਰਚ ਨੂੰ ਪਟਿਆਲਾ ਵਿਖੇ (ਪੰਜਾਬੀ ਯੂਨੀਵਰਸਿਟੀ ਦੇ ਨੇੜੇ) ਕਰਵਾਈ ਜਾਵੇਗੀ।

ਇਸ ਬੈਠਕ ਦਾ ਮੁੱਖ ਉਦੇਸ਼ ਵਿਕੀਮੀਡੀਆ ਪ੍ਰੋਜੈਕਟਾਂ ਵਿੱਚ ਨਵੇਂ ਮਹਿਲਾ ਐਡਿਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਵਿਕੀਪੀਡੀਆ ਨਾਲ ਜਾਣ-ਪਛਾਣ ਕਰਵਾਉਣਾ ਹੈ। ਇਸ ਦੌਰਾਨ ਨਵੇਂ ਐਡਿਟਰਾ ਨੂੰ ਸੰਪਾਦਨ ਪ੍ਰਕਿਰਿਆ, ਹਵਾਲੇ ਜੋੜਨ ਅਤੇ ਲੇਖ ਵਧਾਉਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਖ਼ਾਸ ਤੌਰ 'ਤੇ, ਇਸ ਬੈਠਕ ਦਾ ਕੇਂਦਰ ਔਰਤਾਂ ਨਾਲ ਸੰਬੰਧਿਤ ਮੌਜੂਦਾ ਲੇਖਾਂ ਦੇ ਸੁਧਾਰ 'ਤੇ ਰਹੇਗਾ।

Tamanpreet Kaur (ਗੱਲ-ਬਾਤ) 14:23, 27 ਫ਼ਰਵਰੀ 2026 (UTC)ਜਵਾਬ

ਪੰਜਾਬੀ ਵਿਕੀਮੀਡੀਅਨਜ਼ ਸਾਲਾਨਾ ਯੋਜਨਾ 2026-27

[ਸੋਧੋ]

ਸਤਿ ਸ੍ਰੀ ਅਕਾਲ ਜੀ, ਜਿਵੇਂ ਕਿ ਪਿਛਲੇ ਸਾਲ ਆਪਾਂ ਆਪਣੇ ਪੰਜਾਬੀ ਭਾਈਚਾਰੇ ਦੇ ਪੂਰੇ ਸਾਲ ਦੀਆਂ ਗਤੀਵਿਧੀਆਂ ਨੂੰ ਮੁੱਖ ਰੱਖਦੇ ਹੋਏ ਇੱਕ ਯੋਜਨਾ ਬਣਾਈ ਸੀ ਜੋ ਕਿ ਮਈ 2026 ਵਿੱਚ ਪੂਰੀ ਹੋ ਜਾਵੇਗੀ। ਇਸ ਦੀ ਤਰ੍ਹਾਂ ਹੀ ਹੁਣ ਸਾਲ ਜੂਨ 2026 ਤੋਂ ਮਈ 2027 ਦੇ ਲਈ ਯੋਜਨਾ ਬਣਾ ਰਹੇ ਹਾਂ। ਇਹਨਾਂ ਵਿੱਚ ਆਪਣੇ ਭਾਈਚਾਰੇ ਲਈ ਆਫ਼ਲਾਈਨ ਬੈਠਕ, ਵਰਕਸ਼ਾਪ, ਵਿਕੀ ਮੁਕਾਬਲੇ ਆਦਿ ਸ਼ਾਮਲ ਹਨ। ਇਹਨਾਂ ਦੀ ਪੂਰੀ ਜਾਣਕਾਰੀ ਤੁਸੀਂ ਹੇਠ ਦਿੱਤੇ ਲਿੰਕਾਂ ਉੱਤੇ ਦੇਖ ਸਕਦੇ ਹੋ। ਤੁਸੀਂ ਇਹਨਾਂ ਗਤੀਵਿਧੀਆਂ ਲਈ ਆਪਣੇ ਵਿਚਾਰ ਜਾਂ ਟਿੱਪਣੀਆਂ ਇਸੇ ਦੇ ਜਵਾਬ ਵਿੱਚ ਦੇ ਸਕਦੇ ਹੋ। ਧੰਨਵਾਦ।

--KuldeepBurjBhalaike (Talk) 06:15, 7 ਮਾਰਚ 2026 (UTC)ਜਵਾਬ

ਮਹਿਲਾ ਦਿਵਸ ਨਾਲ਼ ਸੰਬੰਧਤ ਗਤੀਵਿਧੀਆਂ ਅਤੇ ਆਗਾਮੀ ਵਰਕਸ਼ਾਪ ਬਾਰੇ ਅੱਪਡੇਟ

[ਸੋਧੋ]

ਜਿਸ ਤਰ੍ਹਾਂ ਉੱਪਰ ਕੁੱਝ ਗਤੀਵਿਧੀਆਂ ਬਾਰੇ ਸਾਂਝਾ ਕੀਤਾ ਗਿਆ ਸੀ, ਮੈਂ ਉਹਨਾਂ ਬਾਰੇ ਕੁੱਝ ਅੱਪਡੇਟ ਸਾਂਝਾ ਕਰਨਾ ਚਾਹੁੰਦਾ ਹਾਂ। ਇਹਨਾਂ ਦੋਵਾਂ ਗਤੀਵਿਧੀਆਂ ਦੇ ਆਯੋਜਕਾਂ ਨੂਂ ਵਿਸ਼ੇਸ਼ ਤੌਰ ਤੇ ਵਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਸਾਨੂੰ ਲੋੜ ਹੈ ਕਿ ਭਾਈਚਾਰੇ ਵਿੱਚ ਵੱਖ-ਵੱਖ ਲੋਕ ਅੱਗੇ ਆਉਣ ਅਤੇ ਇਹੋ ਜਿਹੇ ਹੋਰ ਪ੍ਰੋਗਰਾਮ ਉਲੀਕਣ।

ਮਹਿਲਾ ਦਿਵਸ ਨੂੰ ਮੁੱਖ ਰੱਖਦੇ ਹੋਏ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਇੱਕ ਆਊਟਰੀਚ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ 100 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ਼ ਨੇ ਹਿੱਸਾ ਲਿਆ। ਜਿਸ ਵਿੱਚ ਵਿਕੀਪੀਡੀਆ ਲਹਿਰ ਕੀ ਹੈ ਅਤੇ ਇਸਦੇ ਪ੍ਰਾਜੈਕਟ ਪੰਜਾਬੀ ਭਾਸ਼ਾ ਵਿੱਚ ਕਿਵੇਂ ਕੰਮ ਕਰਦੇ ਹਨ ਅਤੇ ਅਸੀਂ ਇਹਨਾਂ ਨੂੰ ਕਿਵੇਂ ਵਰਤ ਸਕਦੇ ਹਾਂ ਅਤੇ ਕਿਵੇਂ ਇਹਨਾਂ ਵਿੱਚ ਸੋਧ ਵੀ ਕੀਤੀ ਜਾ ਸਕਦੀ ਹੈ ਆਦਿ ਬਾਰੇ ਦੱਸਿਆ ਗਿਆ। ਇਸ ਵਰਕਸ਼ਾਪ ਨੂੰ ਕਰਵਾਉਣ ਦੀ ਪੂਰੀ ਜ਼ਿੰਮੇਵਾਰੀ ਨਿਸ਼ਾਨ ਸਿੰਘ ਵਿਰਦੀ ਜੀ ਨੇ ਲਈ ਸੀ। (ਆਊਟਰੀਚ ਡੈਸਬੋਰਡ)

ਦੂਜੀ ਗਤੀਵਿਧੀ ਮਹਿਲਾ ਦਿਵਸ ਉੱਤੇ ਤਮਨਪ੍ਰੀਤ ਕੌਰ ਅਤੇ ਤਰਨਪ੍ਰੀਤ ਗੋਸਵਾਮੀ ਜੀ ਵੱਲੋਂ ਪਟਿਆਲਾ ਵਿਖੇ ਮਹਿਲਾ ਮੀਟਅੱਪ ਕਰਵਾਇਆ ਗਿਆ। ਜਿਸ ਵਿੱਚ 10 ਮਹਿਲਾ ਵਿਕੀਮੀਡੀਅਨਜ਼ ਨੇ ਭਾਗ ਲਿਆ। ਇਸ ਦੌਰਾਨ 4 ਨਵੇਂ ਵਰਕੋਂਕਾਰ ਖ਼ਾਤੇ ਵੀ ਬਣਾਏ ਗਏ। ਇਸ ਵਿੱਚ ਵਿਕੀਪੀਡੀਆ ਸੋਧ ਅਤੇ ਵਿਕੀਸਰੋਤ ਦੇ ਮੁੱਢਲੇ ਗਿਆਨ ਬਾਰੇ ਚਰਚਾ ਕੀਤੀ ਗਈ। (ਆਊਟਰੀਚ ਡੈਸਬੋਰਡ)

ਆਖ਼ਰੀ ਅੱਪਡੇਟ ਆਗਾਮੀ 21 ਅਤੇ 22 ਮਾਰਚ 2026 ਨੂੰ ਹੋਣ ਵਾਲੀ ਵਰਕਸ਼ਾਪ ਹੁਣ ਚੰਡੀਗੜ੍ਹ ਦੀ ਬਜਾਏ ਪਟਿਆਲਾ ਵਿਖੇ ਕਰਵਾਈ ਜਾਵੇਗੀ। ਸੋ ਮੈਂ ਬੇਨਤੀ ਕਰਾਂਗਾ ਜਿਹਨਾਂ ਨੇ ਪਿਛਲੇ ਮੈਸੇਜ ਵਿੱਚ ਦਿੱਤਾ ਫਾਰਮ ਨਹੀਂ ਭਰਿਆ ਸੀ ਉਹ ਇਹ ਫਾਰਮ ਕੱਲ੍ਹ ਭਾਵ 11 ਮਾਰਚ ਤੱਕ ਭਰ ਸਕਦੇ ਹਨ। ਧੰਨਵਾਦ ਜੀ। -- Kuldeep (Punjabi Wikimedians) (ਗੱਲ-ਬਾਤ) 12:38, 10 ਮਾਰਚ 2026 (UTC)ਜਵਾਬ

Request for Comment: VisualEditor automatic reference names

[ਸੋਧੋ]

Hi, I’m Johannes from Wikimedia Deutschland’s Technical Wishes team. Apologies for writing in English. ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ! We are considering to work on Community Wishlist/W17: Improve VE references' automatic names and reuse. This has been a long-term issue for wikitext editors (see e.g. en:WP:VisualEditor/Named references) which has been among the top-voted wishes in several Community Wishlist Surveys, e.g. 2017, 2019, 2022 or 2023.

We would like your input on the solutions proposed on our project page: m:WMDE Technical Wishes/References/VisualEditor automatic reference names. We are considering several options, which can be combined if desired by the community.

  • Changing the default pattern for automatically generated reference names (currently ":n", e.g. ":0", ":1"...) to use the reference type instead (e.g. "book_reference-1").
  • Providing a simple mechanism for communities to configure a different default name.
  • Generating automatic reference names based on the domain name (if it’s a web citation).
  • Generating automatic reference names based on template parameters (e.g. "title" or "last"+"first") – defined by the community.

Feedback

[ਸੋਧੋ]

Visit our project page to read about our proposal in detail and share your thoughts on metawiki.

Please note: We will only implement a solution if there’s clear consensus among the global community. Our intention is not to build the perfect solution, but to find a simple and lean one that alleviates the pain caused by auto generated names. We are aware that some experienced VisualEditor users might prefer an option to manually change reference names in VisualEditor, but such a UX intervention is difficult to achieve across reference types and thus out of scope for our team, we can only improve the auto-naming mechanism. We are happy about suggestions for improving certain details of the proposed solutions. Any other feedback and alternative proposals are also welcome – even though it’s out of scope for us, it might still be relevant for future work on this topic.

Please support us interpreting consensus by clearly indicating your opinion (e.g. by using support/neutral/oppose templates). We are aware of en:WP:NOTVOTE, but given that we are facilitating this discussion with users from different wikis, potentially commenting in their native language, clearly indicating your position helps us avoid misunderstandings.

Thank you for participating!

Johannes Richter (WMDE) (ਗੱਲ-ਬਾਤ) 11:15, 19 ਮਾਰਚ 2026 (UTC)ਜਵਾਬ

(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)

Punjabi Wikimedians Capacity Building Workshop 2026, Chandigarh

[ਸੋਧੋ]

ਸਤਿ ਸ੍ਰੀ ਅਕਾਲ ਜੀ, Punjabi Wikimedians Skill Development Workshop 2026, Chandigarh ਲਈ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਸੀ ਜੋ ਕਿ ਮਾਰਚ ਮਹੀਨੇ ਵਿੱਚ ਹੋਣੀ ਸੀ ਪਰ ਕੁੱਝ ਕਾਰਨਾਂ ਕਰਕੇ ਉਹ ਨਹੀਂ ਹੋ ਸਕੀ। ਹੁਣ ਇਹ ਵਰਕਸ਼ਾਪ 18 ਅਤੇ 19 ਅਪਰੈਲ ਨੂੰ ਚੰਡੀਗੜ੍ਹ ਵਿੱਚ ਹੋਵੇਗੀ। ਪਹਿਲਾਂ ਸਾਂਝਾ ਕੀਤੇ ਅਨੁਸਾਰ ਇਸ ਵਿੱਚ ਓਕੇਆਈ ਅਤੇ ਵਿਕੀਮੀਡੀਆ ਸੰਸਥਾ ਦੇ ਮੈਂਬਰ ਵੀ ਇਸ ਵਿੱਚ ਸ਼ਾਮਲ ਹੋ ਰਹੇ ਹਨ। ਇਸ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕਰਨ ਲਈ ਤੁਸੀਂ ਹੇਠ ਦਿੱਤਾ ਫਾਰਮ ਭਰ ਸਕਦੇ ਹੋ। ਧੰਨਵਾਦ। ਫਾਰਮ - https://docs.google.com/forms/d/e/1FAIpQLSdY8hwqRH1oFeExAkDXL2Ag4xW4oH7EM8PKi2mERlXHmaQMyg/viewform?usp=header

-- Kuldeep (Punjabi Wikimedians) (ਗੱਲ-ਬਾਤ) 17:56, 28 ਮਾਰਚ 2026 (UTC)ਜਵਾਬ

ਵਿਕੀ ਕਾਨਫਰੰਸ ਇੰਡੀਆ 2026 ਲਈ ਸਕਾਲਰਸ਼ਿਪ ਅਰਜ਼ੀਆਂ ਸ਼ੁਰੂ

[ਸੋਧੋ]

ਸਤਿ ਸ੍ਰੀ ਅਕਾਲ ਜੀ,

ਵਿਕੀ ਕਾਨਫਰੰਸ ਇੰਡੀਆ 2026 ਲਈ ਸਕਾਲਰਸ਼ਿਪ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ। ਇਹ ਕਾਨਫਰੰਸ 4 ਸਤੰਬਰ ਤੋਂ 6 ਸਤੰਬਰ 2026 ਤੱਕ ਕੋਚੀ (ਭਾਰਤ) ਵਿੱਚ ਹੋਵੇਗੀ।

ਵਿਕੀ ਕਾਨਫਰੰਸ ਇੰਡੀਆ ਸਮੁੱਚੇ ਭਾਰਤ, ਦੱਖਣੀ ਏਸ਼ੀਆ ਅਤੇ ਹੋਰਨਾਂ ਦੇਸ਼ਾਂ ਦੇ ਵਿਕੀਮੀਡੀਅਨ, ਕਮਿਊਨਿਟੀ ਪ੍ਰਬੰਧਕ ਅਤੇ ਭਾਗੀਦਾਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਦੀ ਹੈ। ਇਹ ਇੱਕ ਅਜਿਹਾ ਮੰਚ ਹੈ ਜਿੱਥੇ ਅਸੀਂ ਇੱਕ-ਦੂਜੇ ਨਾਲ ਜੁੜਦੇ ਹਾਂ, ਨਵਾਂ ਸਿੱਖਦੇ ਹਾਂ, ਆਪਣੇ ਤਜ਼ਰਬੇ ਸਾਂਝੇ ਕਰਕੇ, ਮੁਫ਼ਤ ਗਿਆਨ ਦੀ ਲਹਿਰ (free knowledge movement) ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਦੇ ਹਾਂ।

ਜੇਕਰ ਤੁਸੀਂ ਵਿਕੀਮੀਡੀਆ ਪ੍ਰੋਜੈਕਟਾਂ ਵਿੱਚ ਸਰਗਰਮ ਹੋ ਜਾਂ ਕਮਿਊਨਿਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋ, ਤਾਂ ਅਸੀਂ ਤੁਹਾਨੂੰ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਅੱਗੇ ਦਿੱਤੀ ਗਈ ਹੈ। 🙂

ਅਪਲਾਈ ਕਰਨ ਦੀ ਆਖਰੀ ਮਿਤੀ: [15 ਅਪ੍ਰੈਲ 2026, ਰਾਤ 11:59 ਵਜੇ ਤੱਕ (IST)]

ਅਰਜ਼ੀ ਦਾ ਲਿੰਕ (Application link): https://docs.google.com/forms/d/e/1FAIpQLSdA3rR9xX_k31dzJrjM5MTDNYNUIRcAB45S4TflsYCbGJNrzg/viewform

ਵਧੇਰੇ ਜਾਣਕਾਰੀ (More information): WCI 2026 Scholarship metawiki

ਕਿਰਪਾ ਕਰਕੇ ਇਸ ਜਾਣਕਾਰੀ ਨੂੰ ਆਪਣੀ ਕਮਿਊਨਿਟੀ ਦੇ ਹੋਰ ਮੈਂਬਰਾਂ ਨਾਲ ਵੀ ਸਾਂਝਾ ਕਰੋ।

ਧੰਨਵਾਦ,

ਵਿਕੀ ਕਾਨਫਰੰਸ ਇੰਡੀਆ 2026 ਪ੍ਰਬੰਧਕ ਕਮੇਟੀ

-Gnoeee (ਗੱਲ-ਬਾਤ) 21:16, 28 ਮਾਰਚ 2026 (UTC)ਜਵਾਬ

Join the sixth Ukraine’s Cultural Diplomacy Month on Wikipedia!

[ਸੋਧੋ]
Join our campaign!

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ

Dear Wikipedians!

Wikimedia Ukraine, in cooperation with the MFA of Ukraine and Ukrainian Institute, has launched the sixth edition of writing challenge "Ukraine's Cultural Diplomacy Month", which lasts from 1st April until 30th April 2026.

The initiative aims to promote knowledge about Ukrainian culture abroad by creating and improving Wikipedia articles in multiple languages. This year marks the sixth edition of the campaign, which will focus on contemporary culture, making today’s artistic voices and practices more visible to international audiences.

🧩How to participate?

Choose an article from the suggested list → Write an article in your language, or improve an existing one according to the rules → Add your contribution to the contest page and calculate your points → Win prizes and receive a certificate of participation → Become a promoter of truthful knowledge about Ukraine.

🧩Check our main page for more information.

If you are interested in coordinating long-term community engagement for the campaign and becoming a local ambassador, we would love to hear from you! Please let us know your interest.

If not, then we encourage you to translate the landing page of the contest and banner into your own language.

Also, we set up a banner to notify users of the possibility to participate in this challenge!

OlesiaLukaniuk (WMUA) (talk) 04:35, 1 April 2026 (UTC)

(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)

Action Required: Update templates/modules for electoral maps (Migrating from P1846 to P14226)

[ਸੋਧੋ]

Hello everyone,

This is a notice regarding an ongoing data migration on Wikidata that may affect your election-related templates and Lua modules (such as Module:Itemgroup/list).

The Change:
Currently, many templates pull electoral maps from Wikidata using the property P1846, combined with the qualifier P180: Q19571328.

We are migrating this data (across roughly 4,000 items) to a newly created, dedicated property: P14226.

What You Need To Do:
To ensure your templates and infoboxes do not break or lose their maps, please update your local code to fetch data from P14226 instead of the old P1846 + P180 structure. A list of pages was generated using Wikimedia Global Search.

Deadline:
We are temporarily retaining the old data on P1846 to allow for a smooth transition. However, to complete the data cleanup on Wikidata, the old P1846 statements will be removed after May 1, 2026. Please update your modules and templates before this date to prevent any disruption to your wiki's election articles.

Let us know if you have any questions or need assistance with the query logic. Thank you for your help! ZI Jony using MediaWiki message delivery (ਗੱਲ-ਬਾਤ) 17:12, 3 ਅਪਰੈਲ 2026 (UTC)ਜਵਾਬ

(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)

Invitation to join South Asian Community and the Annual Planning Discussions with WMF

[ਸੋਧੋ]

"Kindly feel free to translate this text into your own language."

Dear Community member,

We would like to invite you all to the April edition of the South Asia Open Community Call that will focus on a discussion with the leadership of the Wikimedia Foundation on their Annual Plan (2026-2027).

The Foundation’s Annual Plan is a high-level roadmap for what the organisation aims to achieve in the coming year. It includes not only the foundation’s Goals, Progress, and plan but also a summary of Global Trends that impact the present and future of our movement.

This is the right time for the South Asia community to participate and share their thoughts on the Wikimedia Foundation’s annual plan, helping shape it together. Share your hopes, concerns, bold ideas, and specific requests to contribute to the Foundation’s planning.

Hence, the next South Asia Open Community Call will be hosted on the following dates/times. Please mark the same in your calendar and sign up here.

  • Platform: Google Meet
  • Date: 17th April, 2026
  • Time: 1930-2045 IST (1400-1515 UTC)
  • Registration Link: here

Note: Only those who have registered will receive the joining link.

Look forward to seeing you on the call,

Best, MediaWiki message delivery (ਗੱਲ-ਬਾਤ) 18:41, 5 ਅਪਰੈਲ 2026 (UTC)ਜਵਾਬ

ਵਿਕੀਕਾਨਫਰੰਸ ਇੰਡੀਆ 2026 - Scholarship Applications

[ਸੋਧੋ]

ਪਿਆਰੇ ਵਿਕੀਮੀਡੀਅਨ,

ਸਾਨੂੰ ਇਹ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਵਿਕੀਕਾਨਫਰੰਸ ਇੰਡੀਆ 2026 ਲਈ ਸਕਾਲਰਸ਼ਿਪ ਅਰਜ਼ੀਆਂ ਇਸ ਸਮੇਂ ਖੁੱਲ੍ਹੀਆਂ ਹਨ ਅਤੇ ਆਖਰੀ ਮਿਤੀ ਨੇੜੇ ਆ ਰਹੀ ਹੈ।

ਵਿਕੀਕਾਨਫਰੰਸ ਇੰਡੀਆ 2026

ਤੁਸੀਂ ਹੋਰ ਜਾਣਕਾਰੀ ਅਤੇ ਅਰਜ਼ੀ ਫਾਰਮ ਮੈਟਾ ਵਿਕੀ 'ਤੇ ਸਕਾਲਰਸ਼ਿਪ ਪੰਨੇ 'ਤੇ ਲੱਭ ਸਕਦੇ ਹੋ।

ਸਕਾਲਰਸ਼ਿਪ ਦੀ ਆਖਰੀ ਮਿਤੀ: 15 ਅਪ੍ਰੈਲ 2026, ਰਾਤ ​​11:59 IST

ਸਿਰਫ ਕੁਝ ਦਿਨ ਬਾਕੀ ਹਨ, ਜੇਕਰ ਤੁਸੀਂ ਪਹਿਲਾਂ ਹੀ ਅਰਜ਼ੀ ਨਹੀਂ ਦਿੱਤੀ ਹੈ ਤਾਂ ਅਸੀਂ ਤੁਹਾਨੂੰ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੇ ਹਾਂ ਅਤੇ ਕਿਰਪਾ ਕਰਕੇ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸਨੂੰ ਆਪਣੇ ਭਾਈਚਾਰੇ ਨਾਲ ਸਾਂਝਾ ਕਰੋ ਅਤੇ ਦੂਜਿਆਂ ਨੂੰ ਅਰਜ਼ੀ ਦੇਣ ਲਈ ਉਤਸ਼ਾਹਿਤ ਕਰੋ।

ਵਧੇਰੇ ਜਾਣਕਾਰੀ ਅਤੇ ਨਿਯਮਤ ਅਪਡੇਟਸ ਲਈ, ਅਸੀਂ ਤੁਹਾਨੂੰ ਕਾਨਫਰੰਸ ਮੈਟਾ ਪੰਨੇ 'ਤੇ ਜਾਣ ਲਈ ਉਤਸ਼ਾਹਿਤ ਕਰਦੇ ਹਾਂ।

ਵਿਕੀਕਾਨਫਰੰਸ ਇੰਡੀਆ 2026 ਪ੍ਰਬੰਧਕ ਟੀਮ ਵੱਲੋਂ,

ਨਿੱਘਾਂ ਭਰਿਆ ਸਵਾਗਤ। Jagmit Singh Brar (ਗੱਲ-ਬਾਤ) 03:44, 13 ਅਪਰੈਲ 2026 (UTC)ਜਵਾਬ

Indic Wikimedia Hackathon Hyderabad 2026 - Call for Applications

[ਸੋਧੋ]

The Indic MediaWiki Developers User Group is pleased to announce the upcoming Indic Wikimedia Hackathon Hyderabad 2026, scheduled to take place in Hyderabad from 26 - 28 June 2026 (with 25 June as Day 0), in collaboration with the IIITH-OKI and OSDG club at International Institute of Information Technology, Hyderabad.

Wikimedia hackathons are spaces for developers, designers, content editors, and other community stakeholders to collaborate on building technical solutions that help improve tools, workflows, and overall user experience across Wikimedia projects.

The hackathon is intended for:

  • Technical contributors active in the Wikimedia technical ecosystem, including developers, maintainers (admins/interface admins), translators, designers, researchers, documentation writers, etc.
  • Content contributors having an in-depth understanding of technical issues in their home Wikimedia projects like Wikipedia, Wikisource, Wiktionary, etc.
  • Contributors from other FOSS communities or those who have participated in Wikimedia events in the past and would like to begin contributing to Wikimedia technical spaces.

Participants may work on curated hackathon tasks and are also encouraged to propose their own ideas, supported by a clear problem statement and a proposed approach.

To encourage participation and support promising contributions, scholarships will be provided to support participants’ related expenses.

Apply here:

  • Scholarship application form (Deadline: 2 May 2026): Google form


More information:

We encourage interested contributors to apply and participate. Further updates, including program details and venue, will be shared on the Meta page.

If you have any questions, concerns, or need support with the application, please reach out via the Meta-Wiki talk page or email at ਫਰਮਾ:Nospam.

Best Regards, On behalf of Indic Mediawiki Developers User Group

ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਕਾਲਾਂਵਾਲੀ ਵਿੱਚ ਸੈਮੀਨਾਰ

[ਸੋਧੋ]

ਸਤਿ ਸ੍ਰੀ ਅਕਾਲ ਜੀ,

ਪੰਜਾਬੀ ਸਾਹਿਤ ਸਭਾ, ਕਾਲਾਂਵਾਲੀ, ਜ਼ਿਲ੍ਹਾ ਸਿਰਸਾ ਦੇ ਸਹਿਯੋਗ ਨਾਲ ਉਸ ਵੱਲੋਂ ਚਲਾਈ ਜਾ ਰਹੀ ਪਬਲਿਕ ਲਾਇਬ੍ਰੇਰੀ ਕਾਲਾਂਵਾਲੀ ਵਿੱਚ ਸ਼ਨੀਵਾਰ, 25 ਅਪਰੈਲ, 2026 ਨੂੰ ਬਾਅਦ ਦੁਪਹਿਰ ਤਿੰਨ ਵਜੇ ਪੰਜਾਬੀ ਵਿਕੀਪੀਡੀਆ ਨਾਲ ਜਾਣ-ਪਛਾਣ ਅਤੇ ਸੰਭਾਵਨਾਵਾਂ ਵਿਸ਼ੇ ਉਪਰ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਪੰਜਾਬੀ ਵਿਕੀਪੀਡੀਆ ਅਤੇ ਹੋਰ ਪ੍ਰੋਜੈਕਟਾਂ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਜਾਵੇਗੀ। ਤੁਹਾਡਾ ਇਸ ਇਲਾਕੇ ਵਿੱਚ ਕੋਈ ਜਾਣਕਾਰ ਹੋਵੇ ਤਾਂ ਉਸ ਨੂੰ ਇਸ ਲਈ ਸੱਦਾ ਪੱਤਰ ਭੇਜ ਸਕਦੇ ਹੋ। ਕੋਈ ਨੇੜਲਾ ਵਿਕੀਮੀਡੀਅਨ ਇਸ ਵਿੱਚ ਮੇਰੇ ਸਹਿਯੋਗ ਲਈ ਆ ਸਕਦਾ ਹੈ ਤਾਂ ਜਰੂਰ ਸੰਪਰਕ ਕਰੇ। ਭਵਿੱਖ ਵਿੱਚ ਇਸ ਨੂੰ ਜਾਰੀ ਰੱਖਿਆ ਜਾਵੇਗਾ। ਤੁਹਾਡੇ ਸੁਝਾਵਾਂ ਦਾ ਵੀ ਇੰਤਜ਼ਾਰ ਰਹੇਗਾ। ਧੰਨਵਾਦ ਜੀ। ਸੈਮੀਨਾਰ ਦੀ ਰਿਪੋਰਟ ਦਾ ਲਿੰਕ ਇਥੇ ਹੈ।

Mulkh Singh (ਗੱਲ-ਬਾਤ) 16:47, 22 ਅਪਰੈਲ 2026 (UTC)ਜਵਾਬ

ਟਿੱਪਣੀ

[ਸੋਧੋ]
@Mulkh Singh, ਬਹੁਤ ਵਧੀਆ ਕਦਮ ਜੀ, ਤੁਹਾਨੂੰ ਮੁੜ ਸਰਗਰਮ ਹੁੰਦਿਆਂ ਦੇਖ ਬਹੁਤ ਖੁਸ਼ੀ ਹੋ ਰਹੀ ਹੈ। ੨੫ ਅਪਰੈਲ ਨੂੰ ਮੈਂ ਖ਼ੁਦ ਤਾਂ ਨਹੀਂ ਆ ਪਾਵਾਂਗਾ ਪਰ ਕਿਸੇ ਸੈਮੀਨਰ ਲਈ ਕਿਸੇ ਚੀਜ਼ ਵਿੱਚ ਮੈਂ ਜ਼ਰੂਰ ਯੋਗਦਾਨ ਪਾ ਸਕਦਾ ਹੋਇਆ ਤਾਂ ਮੈਨੂੰ ਬੇਹੱਦ ਖੁਸ਼ੀ ਹੋਵੇਗੀ। ਧੰਨਵਾਦ। -- KuldeepBurjBhalaike (Talk) 10:24, 23 ਅਪਰੈਲ 2026 (UTC)ਜਵਾਬ

---KuldeepBurjBhalaike ਜੀ, ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਮੇਰੇ ਲਈ ਕੋਈ ਓਪਰੀ ਸੰਸਥਾ ਨਹੀਂ ਹੈ। ਇਸ ਵਿੱਚ ਪ੍ਰੋਜੈਕਟਾਂ ਬਾਰੇ ਗੱਲ ਕਰਨੀ ਮੇਰੇ ਲਈ ਬਿਲਕੁਲ ਆਸਾਨ ਹੈ। ਸਕਾਰਾਤਮਕ ਹੁੰਗਾਰੇ ਲਈ ਬਹੁਤ ਧੰਨਵਾਦ। --- Mulkh Singh (ਗੱਲ-ਬਾਤ) 15:08, 23 ਅਪਰੈਲ 2026 (UTC)ਜਵਾਬ

Request for comment (global AI policy)

[ਸੋਧੋ]

Apologies for writing in English. ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ A request for comment is currently being held to decide on a global AI policy. ਧੰਨਵਾਦ! MediaWiki message delivery (ਗੱਲ-ਬਾਤ) 00:58, 26 ਅਪਰੈਲ 2026 (UTC) ਜਵਾਬ

(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)

ਲੇਖਾਂ ਦੀ ਗੁਣਵੱਤਾ 'ਤੇ ਕੰਮ ਕਰਦਿਆਂ ਮਨ ਵਿੱਚ ਉੱਠੇ ਕੁਝ ਸਵਾਲ

[ਸੋਧੋ]

ਸਤ ਸ੍ਰੀ ਅਕਾਲ ਜੀ ਸਭ ਨੂੰ,

ਅੱਜ-ਕੱਲ੍ਹ ਅਸੀਂ, ਲਗਭਗ, ਸਭ ਆਪਣੇ 25 ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਾਂ 'ਤੇ ਕੰਮ ਕਰ ਰਹੇ ਹਾਂ। ਕਿਉਂਕਿ ਇਹ ਲੇਖ ਵਧੇਰੇ ਕਰਕੇ ਗੁਰੂ ਸਾਹਿਬਾਨਾਂ ਬਾਰੇ ਹਨ, ਅਤੇ ਇਸ ਤੋਂ ਇਲਾਵਾ ਭਗਤ ਸਿੰਘ ਵਰਗੀਆਂ ਮਹੱਤਵਪੂਰਨ ਸ਼ਖ਼ਸੀਅਤਾਂ ਵੀ ਸ਼ਾਮਲ ਹਨ। ਇਨ੍ਹਾਂ ਸਭ ਬਾਰੇ ਲੇਖ ਲਿਖਦੇ ਸਮੇਂ, ਵਿਕੀਪੀਡੀਆ ਦੀ ਨਿਰਪੱਖਤਾ ਨੀਤੀ ਅਨੁਸਾਰ 'ਉਨ੍ਹਾਂ' ਦੀ ਜਗ੍ਹਾ 'ਉਹ' ਵਰਤਣਾ ਚਾਹੀਦਾ ਹੈ। ਪਰ ਧਾਰਮਿਕ ਵਿਸ਼ਵਾਸਾਂ ਅਤੇ ਇਜ਼ੱਤ ਨੂੰ ਧਿਆਨ ਵਿੱਚ ਰੱਖਦਿਆਂ ਇਸ 'ਤੇ ਗੱਲ ਕਰਨੀ ਬਿਹਤਰ ਹੋਵੇਗੀ। ਇਸ ਬਾਰੇ ਪਹਿਲਾਂ ਇੱਕ-ਦੋ ਬੈਠਕਾਂ ਵਿੱਚ ਵੀ ਗੱਲ ਸ਼ੁਰੂ ਹੋਈ ਹੈ ਪਰ ਕਦੀ ਕੁਝ ਨਿਚੋੜ ਨਹੀਂ ਨਿਕਲ ਪਾਇਆ। ਜੇਕਰ ਕੋਈ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੇ, ਤਾਂ ਬਹੁਤ ਮਿਹਰਬਾਨੀ ਹੋਵੇਗੀ। ਸ਼ੁਕਰਾਨੇ Nitesh Gill (ਗੱਲ-ਬਾਤ) 17:34, 28 ਅਪਰੈਲ 2026 (UTC)ਜਵਾਬ

@Nitesh Gill ਜੀ ਤੁਹਾਡਾ ਬਹੁਤ ਧੰਨਵਾਦ ਇਸ ਜ਼ਰੂਰੀ ਗੱਲ ਨੂੰ ਵਿਕੀਪੀਡੀਆ ਸੱਥ ਉੱਤੇ ਸ਼ੁਰੂ ਕਰਨ ਲਈ ਤਾਂ ਕਿ ਇਸ ਵਿੱਚ ਸਭ ਦੀ ਭਾਗੀਦਾਰੀ ਵੀ ਹੋ ਸਕੇ ਅਤੇ ਇਸ ਕੋਈ ਰਾਹ ਲੱਭਕੇ ਕੋਈ ਖ਼ਾਸ ਨੀਤੀ ਨੂੰ ਅੱਪਡੇਟ ਕੀਤਾ ਜਾ ਸਕੇ ਜਾਂ ਇਸ ਲਈ ਕੋਈ ਅਲੱਗ ਤੋਂ ਨੀਤੀ ਬਣਾਈ ਜਾ ਸਕੇ। ਮੇਰਾ ਵਿਚਾਰ ਹੈ ਕਿ ਧਰਮ ਇੱਕ ਬਹੁਤ ਹੀ ਸੰਜੀਦਾ ਵਿਸ਼ਾ ਹੈ ਇਸ ਆਪਾਂ ਧਰਮ ਦੇ ਬਾਬਤ ਲੇਖਾਂ ਤੋਂ ਸ਼ੁਰੂ ਕਰ ਸਕਦੇ ਹਾਂ ਅਤੇ ਫਿਰ ਹੋਰ ਵਿਸ਼ਿਆਂ ਉੱਤੇ ਚਰਚਾ ਕਰ ਸਕਦੇ ਹਾਂ। ਮੈਂ ਕੁੱਝ ਸਫ਼ਿਆਂ ਦੇ ਲਿੰਕ ਸਾਂਝਾ ਕਰ ਰਿਹਾ ਜਿਸ ਉੱਤੇ ਪੰਜਾਬੀ ਭਾਈਚਾਰੇ ਨੇ ਹਾਲੀਆ ਹੀ ਉਹਨਾਂ ਨੂੰ ਅੱਪਡੇਟ ਕੀਤਾ ਸੀ (ਜਾਂ ਕੋਸ਼ਿਸ਼ ਕੀਤੀ ਸੀ)
ਹਾਲੀਆ ਸ਼ੁਰੂ ਕੀਤੇ ਸਫ਼ੇ -
ਸ਼ਬਦ ਜੋੜ (Spelling) ਬਾਰੇ - ਲਿੰਕ
ਵਿਕੀਪੀਡੀਆ ਚੰਗਾ ਲੇਖ (Good Article) - ਲਿੰਕ
ਇਸ ਉੱਤੇ ਕੋਈ ਖ਼ਾਸ ਨਤੀਜੇ ਉੱਤੇ ਪਹੁੰਚਣ ਤੋਂ ਬਾਅਦ ਆਪਾਂ ਹੇਠ ਦਿੱਤੇ ਸਫ਼ੇ ਨੂੰ ਅੱਪਡੇਟ ਕਰ ਦੇਵਾਂਗੇ -
ਵਿਕੀਪੀਡੀਆ:ਸ਼ੈਲੀ ਦਸਤਾਵੇਜ਼/ਸਿੱਖ ਧਰਮ ਨਾਲ਼ ਸੰਬਂਧਿਤ ਲੇਖ
ਇਸ ਦੇ ਲਈ ਅੰਗਰੇਜ਼ੀ ਵਿਕੀਪੀਡੀਆ ਦੇ ਸਫ਼ੇ ਨੂੰ ਦੇਖਿਆ ਜਾ ਸਕਦਾ ਹੈ - Wikipedia:Manual of Style/Islam-related articles
-- KuldeepBurjBhalaike (Talk) 09:21, 30 ਅਪਰੈਲ 2026 (UTC)ਜਵਾਬ
‘ਉਨ੍ਹਾਂ’ ਸ਼ਬਦ ਦੀ ਜਗ੍ਹਾ ‘ਆਪ’ ਸ਼ਬਦ ਵਿਚਾਰਿਆ ਜਾ ਸਕਦਾ ਹੈ। ਪਰ ਹੈ ਇਹ ਵੀ ਬਹੁ-ਵਚਨ। Geet Arts (ਗੱਲ-ਬਾਤ) 11:28, 9 ਮਈ 2026 (UTC)ਜਵਾਬ
ਪੰਜਾਬੀ ਵਿਕੀਮੀਡੀਆ ਪ੍ਰੋਜੈਕਟਾਂ ਵਿੱਚ ਭਾਸ਼ਾਈ ਨੀਤੀ ਸਬੰਧੀ ਚੱਲ ਰਹੀ ਚਰਚਾ ਦੇ ਸੰਦਰਭ ਵਿੱਚ ਮੇਰਾ ਵਿਚਾਰ ਇਹ ਹੈ ਕਿ ਪੰਜਾਬੀ ਭਾਸ਼ਾ ਦੀ ਆਪਣੀ ਸਭਿਆਚਾਰਕ ਅਤੇ ਵਿਆਕਰਣਕ ਵਿਸ਼ੇਸ਼ਤਾ ਨੂੰ ਧਿਆਨ ਵਿੱਚ ਰੱਖਦਿਆਂ ਪੜਨਾਵਾਂ ਦੀ ਵਰਤੋਂ ਬਾਰੇ ਸਪਸ਼ਟ ਨੀਤੀ ਬਣਾਈ ਜਾਣੀ ਚਾਹੀਦੀ ਹੈ।
ਅੰਗਰੇਜ਼ੀ ਵਿੱਚ “you” ਵਰਗਾ ਇਕ ਤਟਸਥ ਸ਼ਬਦ ਹੈ, ਜਦਕਿ ਪੰਜਾਬੀ ਵਿੱਚ “ਤੂੰ”, “ਤੁਸੀਂ”, “ਆਪ” ਆਦਿ ਸ਼ਬਦ ਸਿਰਫ਼ ਵਿਆਕਰਣ ਨਹੀਂ, ਸਗੋਂ ਆਦਰ ਅਤੇ ਸਮਾਜਕ ਵਿਵਹਾਰ ਨੂੰ ਵੀ ਦਰਸਾਉਂਦੇ ਹਨ। ਪੰਜਾਬੀ ਸਭਿਆਚਾਰ ਹਰ ਵਿਅਕਤੀ ਨਾਲ ਸਤਿਕਾਰ ਪੂਰਵਕ ਗੱਲ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਸੇ ਕਰਕੇ ਪੰਜਾਬੀ ਦੀ ਆਮ ਲਿਖਤ, ਪੱਤਰਕਾਰਤਾ, ਅਕਾਦਮਿਕ ਅਤੇ ਸਰਕਾਰੀ ਭਾਸ਼ਾ ਵਿੱਚ ਵੀ “ਉਨ੍ਹਾਂ ਨੇ”, “ਉਨ੍ਹਾਂ ਦਾ” ਵਰਗੇ ਪੜਨਾਂਵ ਆਮ ਤੌਰ ’ਤੇ ਵਰਤੇ ਜਾਂਦੇ ਹਨ।
ਮੇਰੇ ਵਿਚਾਰ ਅਨੁਸਾਰ ਵਿਕੀਪੀਡੀਆ ’ਤੇ “ਉਨ੍ਹਾਂ ਨੇ” ਵਰਤਣਾ ਨਿਰਪੱਖਤਾ ਦੇ ਖ਼ਿਲਾਫ਼ ਨਹੀਂ ਮੰਨਿਆ ਜਾਣਾ ਚਾਹੀਦਾ, ਕਿਉਂਕਿ ਇਹ ਪੰਜਾਬੀ ਦੀ ਕੁਦਰਤੀ ਅਤੇ ਸਨਮਾਨਜਨਕ ਭਾਸ਼ਾਈ ਰੀਤ ਦਾ ਹਿੱਸਾ ਹੈ। ਨਿਰਪੱਖਤਾ ਦਾ ਮਤਲਬ ਬੇਅਦਬੀ ਨਹੀਂ ਹੁੰਦਾ।
ਇਸ ਲਈ ਮੇਰਾ ਸੁਝਾਅ ਹੈ ਕਿ:
•ਸਾਰੇ ਵਿਅਕਤੀਆਂ ਲਈ ਆਮ ਤੌਰ ’ਤੇ “ਉਨ੍ਹਾਂ”, “ਉਨ੍ਹਾਂ ਨੇ”, “ਉਨ੍ਹਾਂ ਦਾ” ਵਰਗੇ ਆਦਰਸੂਚਕ ਪੜਨਾਂਵ ਵਰਤੇ ਜਾਣ।
• ਲੇਖਾਂ ਵਿੱਚ ਭਾਵਨਾਤਮਕ ਜਾਂ ਪ੍ਰਚਾਰਾਤਮਕ ਵਿਸ਼ੇਸ਼ਣਾਂ ਜਿਵੇਂ “ਮਹਾਨ”, “ਪੂਜਨੀਕ”, “ਅਵਤਾਰੀ”, “ਸਤਿਕਾਰਯੋਗ” ਆਦਿ ਤੋਂ ਬਚਿਆ ਜਾਵੇ, ਜਦ ਤੱਕ ਉਹ ਕਿਸੇ ਹਵਾਲੇ ਦਾ ਹਿੱਸਾ ਨਾ ਹੋਣ।
• ਨੀਤੀ ਸਾਰੀਆਂ ਧਾਰਮਿਕ, ਇਤਿਹਾਸਕ, ਰਾਜਨੀਤਿਕ ਅਤੇ ਸਮਕਾਲੀ ਜਨਤਕ ਹਸਤੀਆਂ ਲਈ ਇੱਕੋ ਜਿਹੀ ਹੋਵੇ।
• ਜਿੱਥੇ ਸੰਭਵ ਹੋਵੇ, ਲੇਖਾਂ ਵਿੱਚ ਵਾਰ-ਵਾਰ ਪੜਨਾਂਵ ਦੀ ਥਾਂ ਸਿੱਧਾ ਨਾਮ ਵਰਤਿਆ ਜਾਵੇ, ਤਾਂ ਜੋ ਲਿਖਤ ਹੋਰ ਸਪਸ਼ਟ ਅਤੇ ਵਿਸ਼ਵਕੋਸ਼ੀ ਰਹੇ।
ਮੇਰੇ ਅਨੁਸਾਰ ਇਸ ਤਰ੍ਹਾਂ ਦੀ ਨੀਤੀ ਪੰਜਾਬੀ ਭਾਸ਼ਾ ਦੀ ਮਰਿਆਦਾ, ਪਾਠਕਾਂ ਦੀ ਭਾਵਨਾ ਅਤੇ ਵਿਕੀਪੀਡੀਆ ਦੀ ਨਿਰਪੱਖਤਾ — ਤਿੰਨਾਂ ਵਿਚਕਾਰ ਇੱਕ ਸੰਤੁਲਨ ਬਣਾਈ ਰੱਖ ਸਕਦੀ ਹੈ।
ਧੰਨਵਾਦ Aman Arora PTL (ਗੱਲ-ਬਾਤ) 13:21, 9 ਮਈ 2026 (UTC)ਜਵਾਬ

--- @Nitesh Gill ਜੀ, ਇਸ ਚਰਚਾ ਨੂੰ ਸ਼ੁਰੂ ਕਰਨ ਲਈ ਸ਼ੁਕਰੀਆ। ਪਹਿਲਾਂ ਤਾਂ ਇਹ ਵਧੀਆ ਗੱਲ ਹੈ ਕਿ ਚਰਚਾ ਵਿਕੀਪੀਡੀਆ ਸੱਥ ਉੱਤੇ ਹੋਵੇ। ਦੂਜਾ, ਜਿਸ ਤਰ੍ਹਾਂ ਤੁਸੀਂ ਲਿਖਿਆ ਹੈ, ਉਹਨਾਂ ਦੀ ਥਾਂ ਉੱਤੇ ਉਸ/ਉਹ ਕਰਦਿਆਂ ਪੰਜਾਬੀ ਸਮਾਜ ਦੀ ਭਾਵਨਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਅਸੀਂ ਜੇਕਰ ਇਸ ਤਰ੍ਹਾਂ ਦੇ ਲੇਖਾਂ ਵਿੱਚ ਇੱਕਵਚਨ ਕਰ ਵੀ ਦਿੰਦੇ ਹਾਂ ਤਾਂ ਉਹ ਪਾਠਕਾਂ ਨੂੰ ਸਵੀਕਾਰ ਨਹੀਂ ਹੋਵੇਗਾ। ਇਸ ਤਰ੍ਹਾਂ ਵਿਕੀਪੀਡੀਆ ਉੱਤੇ ਵੀ ਸਵਾਲ ਖੜ੍ਹਾ ਹੋਵੇਗਾ ਕਿ ਉਹ ਕਿਸੇ ਖ਼ਾਸ ਏਜੰਡੇ ਤਹਿਤ ਕੰਮ ਕਰ ਰਿਹਾ ਹੈ। ਜੇਕਰ ਇਹ ਗੱਲ ਕਿਸੇ ਫਿਰਕੂ ਸੰਗਠਨ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਹ ਸੰਪਾਦਕਾਂ ਲਈ ਵੀ ਮੁਸ਼ਕਿਲ ਖੜ੍ਹੀ ਕਰ ਸਕਦੀ ਹੈ। ਇਸ ਲਈ ਇਹਨਾਂ ਵਿਸ਼ੇਸ਼ ਲੇਖਾਂ ਲਈ ਨੀਤੀ ਵਿੱਚ ਤਬਦੀਲੀ ਕਰਨ ਦੀ ਲੋੜ ਹੈ। ਪਰ ਇਸ ਲਈ ਵੀ ਗਹਿਰੇ ਸੰਵਾਦ ਦੀ ਅਤੇ ਸਾਰੇ ਧਰਮਾਂ ਦੀਆਂ ਸ਼ਖਸੀਅਤਾਂ ਦਾ ਧਿਆਨ ਰੱਖਣ ਦੀ ਲੋੜ ਹੈ। ਪਰ ਇੱਕ ਦੌਰ ਉਹ ਵੀ ਆਉਂਦਾ ਹੈ ਜਦੋਂ ਨੇੜ ਭੂਤ ਅਤੇ ਵਰਤਮਾਨ ਵਿੱਚ ਵਿਚਰ ਰਹੀਆਂ ਧਾਰਮਿਕ ਸ਼ਖਸੀਅਤਾਂ ਦੇ ਪੈਰੋਕਾਰਾਂ ਦੀ ਗਿਣਤੀ ਵੀ ਬਹੁਤ ਹੈ ਪਰ ਨਾਲ ਹੀ ਅਜਿਹੇ ਆਗੂਆਂ ਦੇ ਕਿਰਦਾਰ ਉੱਤੇ ਸੁਆਲ ਵੀ ਉੱਠਦੇ ਰਹੇ/ਰਹਿੰਦੇ ਹਨ ਅਤੇ ਉਹਨਾਂ ਦੇ ਭ੍ਰਿਸ਼ਟ ਆਚਰਨ ਦੇ ਕਾਨੂੰਨੀ ਅਤੇ ਅਖਬਾਰੀ ਹਵਾਲੇ ਵੀ ਮੌਜੂਦ ਹਨ, ਉਹਨਾਂ ਨਾਲ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰਨਾ ਵੀ ਸਹੀ ਨਹੀਂ ਹੈ। ਇਹ ਗੱਲ ਆਪਣੇ ਭਾਈਚਾਰੇ ਵਿੱਚ ਅੱਗੇ ਤੁਰੇ ਅਤੇ ਕਿਸੇ ਨਿਚੋੜ ਉੱਤੇ ਪਹੁੰਚੇ ਤਾਂ ਬਿਹਤਰ ਹੈ। --- Mulkh Singh (ਗੱਲ-ਬਾਤ) 16:14, 29 ਅਪਰੈਲ 2026 (UTC)ਜਵਾਬ

  • Mulkh Singh ਜੀ, ਬਹੁਤ ਧੰਨਵਾਦ। ਖੁਸ਼ੀ ਹੋਈ ਕਿ ਤੁਸੀਂ ਇਸ ਚਰਚਾ ਵਿੱਚ ਸਭ ਤੋਂ ਪਹਿਲਾਂ ਆਪਣਾ ਯੋਗਦਾਨ ਦਿੱਤਾ। ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜੇ ਅਸੀਂ ਸਭ ਮਿਲ ਕੇ ਇਸ ਦੇ ਹੱਲ 'ਤੇ ਗੱਲ ਕਰੀਏ, ਤਾਂ ਅਸੀਂ ਕੋਈ ਰਾਹ ਕੱਢ ਸਕਦੇ ਹਾਂ। ਉਦਾਹਰਨ ਵਜੋਂ, ਜੇ ਨੀਤੀਆਂ ਨੂੰ ਅਪਡੇਟ ਕਰਨ ਦੀ ਲੋੜ ਹੋਵੇ, ਤਾਂ ਇਹ ਸਭ ਲਈ ਮਦਦਗਾਰ ਹੋਵੇਗਾ ਅਤੇ ਹਰ ਵਾਰ ਇਸ ਮਾਮਲੇ 'ਤੇ ਵੱਖਰੇ ਤੌਰ 'ਤੇ ਗੱਲ ਕਰਨ ਦੀ ਲੋੜ ਨਹੀਂ ਪਵੇਗੀ। ਬਾਕੀ ਸਭ ਨੂੰ ਵੀ ਬੇਨਤੀ ਹੈ ਕਿ ਤੁਸੀਂ ਆਪਣੇ ਸੁਝਾਅ ਜ਼ਰੂਰ ਸਾਂਝੇ ਕਰੋ। ਸ਼ੁਕਰੀਆ Nitesh Gill (ਗੱਲ-ਬਾਤ) 17:18, 29 ਅਪਰੈਲ 2026 (UTC)ਜਵਾਬ
    ਸ਼ੁਕਰੀਆ @Nitesh Gill ਇਸ ਸਵਾਲ ਲਈ. ਮੇਰੇ ਵਿਚਾਰ ਨਾਲ ਸਿੱਖ ਗੁਰੂਆਂ ਦੇ ਲੇਖਾਂ 'ਤੇ 'ਉਨ੍ਹਾਂ' ਸ਼ਬਦ ਦੀ ਵਰਤੋਂ ਹੀ ਜ਼ਿਆਦਾ ਬਿਹਤਰ ਰਹੇਗੀ। ਹੋਰ ਸਭ ਵੀ ਆਪਣੇ ਵਿਚਾਰ ਸਾਂਝੇ ਕਰਨ ਤਾਂ ਜੋ ਇਸ ਉੱਤੇ ਸਾਂਝੇ ਤੌਰ ਤੇ ਕੰਮ ਕੀਤਾ ਜਾ ਸਕੇ। ਧੰਨਵਾਦ। Tamanpreet Kaur (ਗੱਲ-ਬਾਤ) 14:49, 30 ਅਪਰੈਲ 2026 (UTC)ਜਵਾਬ
  • ਸਤਿ ਸ੍ਰੀ ਅਕਾਲ ਜੀ। ਮੈਂ ਇਸ ਚਰਚਾ ਵਿੱਚ @Kuldeepburjbhalaike ਜੀ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਜਿਵੇਂ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਸਾਨੂੰ ਅੰਗਰੇਜ਼ੀ ਵਿਕੀਪੀਡੀਆ ਦੇ 'Manual of Style/Islam-related articles' ਵਾਂਗ ਪੰਜਾਬੀ ਵਿਕੀਪੀਡੀਆ ਲਈ ਵੀ ਇੱਕ ਵਿਸ਼ੇਸ਼ ਨੀਤੀ ਤਿਆਰ ਕਰਨੀ ਚਾਹੀਦੀ ਹੈ, ਇਹ ਇੱਕ ਬਹੁਤ ਹੀ ਸਹੀ ਅਤੇ ਤਕਨੀਕੀ ਹੱਲ ਹੈ।
ਇਸ ਚਰਚਾ ਨੂੰ ਅੱਗੇ ਵਧਾਉਂਦੇ ਹੋਏ, ਮੈਂ ਹੇਠ ਲਿਖੇ ਨੁਕਤੇ ਸਾਂਝੇ ਕਰਨਾ ਚਾਹੁੰਦਾ ਹਾਂ:
ਨੀਤੀਗਤ ਢਾਂਚਾ (Policy Framework): ਸਾਨੂੰ ਇੱਕ ਅਜਿਹਾ 'ਸ਼ੈਲੀ ਦਸਤਾਵੇਜ਼' (Manual of Style) ਤਿਆਰ ਕਰਨ ਦੀ ਲੋੜ ਹੈ ਜੋ ਖਾਸ ਤੌਰ 'ਤੇ ਧਾਰਮਿਕ ਅਤੇ ਇਤਿਹਾਸਿਕ ਸ਼ਖਸੀਅਤਾਂ ਲਈ ਸ਼ਬਦਾਵਲੀ ਤੈਅ ਕਰੇ। ਇਸ ਨਾਲ ਸੰਪਾਦਕਾਂ ਵਿਚਾਲੇ ਹੋਣ ਵਾਲੇ ਸੰਭਾਵੀ ਟਕਰਾਅ ਖਤਮ ਹੋ ਜਾਣਗੇ ਅਤੇ ਲਿਖਤ ਵਿੱਚ ਇੱਕਸਾਰਤਾ ਆਵੇਗੀ।
ਸਾਡੇ ਮੌਜੂਦਾ 'ਸ਼ਬਦ-ਜੋੜ' ਦਸਤਾਵੇਜ਼ ਵਾਂਗ ਸਾਨੂੰ ਇਸ ਨਵੀਂ ਨੀਤੀ ਵਿੱਚ ਵੀ ਸਪਸ਼ਟ ਉਦਾਹਰਨਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਉਦਾਹਰਨ ਲਈ, ਗੁਰੂ ਸਾਹਿਬਾਨ ਜਾਂ ਸ਼ਹੀਦ ਭਗਤ ਸਿੰਘ ਜੀ ਵਰਗੀਆਂ ਸਤਿਕਾਰਤ ਸ਼ਖਸੀਅਤਾਂ ਲਈ 'ਉਹ' ਦੀ ਬਜਾਏ 'ਉਨ੍ਹਾਂ/ਉਹਨਾਂ' ਦੀ ਵਰਤੋਂ ਨੂੰ ਨੀਤੀਗਤ ਤੌਰ 'ਤੇ ਸਪਸ਼ਟ ਕੀਤਾ ਜਾ ਸਕਦਾ ਹੈ।
ਇਹ ਨੀਤੀ ਪਾਠਕਾਂ ਦੇ ਵਿਸ਼ਵਾਸ ਅਤੇ ਵਿਕੀਪੀਡੀਆ ਦੇ ਮਿਆਰਾਂ ਵਿਚਕਾਰ ਇੱਕ ਮਜ਼ਬੂਤ ਪੁਲ ਦਾ ਕੰਮ ਕਰੇਗੀ।
ਮੈਂ ਇਸ ਨੀਤੀ ਨੂੰ ਤਿਆਰ ਕਰਨ ਅਤੇ ਤਕਨੀਕੀ ਪੱਖੋਂ ਸਹਿਯੋਗ ਦੇਣ ਲਈ ਤਿਆਰ ਹਾਂ। Harry sidhuz (talk) |Contribs) 17:17, 1 ਮਈ 2026 (UTC)ਜਵਾਬ
  • ਸਤਿ ਸ੍ਰੀ ਅਕਾਲ ਜੀ! ਇਹ ਵਿਸ਼ਾ ਬਹੁਤ ਜਰੂਰੀ ਵੀ ਹੈ ਅਤੇ ਸੰਵੇਦਨਸ਼ੀਲ ਵੀ ਹੈ। ਮੈਂ ਉੱਪਰ ਦਿੱਤੇ ਸਾਰਿਆਂ ਦੇ ਵਿਚਾਰਾਂ ਨਾਲ ਸਹਿਮਤ ਹਾਂ। ਸਾਨੂੰ ਆਪਣੀ ਭਾਸ਼ਾ ਵਿੱਚ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਸਪੱਸ਼ਟ ਅਤੇ ਵਿਸ਼ੇਸ਼ ਨੀਤੀਆਂ ਬਣਾਉਣੀਆਂ ਪੈਣਗੀਆਂ। ਮੇਰੇ ਖਿਆਲ ਨਾਲ ਪੂਰੀ ਦੁਨੀਆਂ ਵਿੱਚ ਪ੍ਰ੍ਮੁੱਖ ਧਰਮਾਂ (ਜਿਵੇਂ ਕਿ ਹਿੰਦੂ/ਮੁਸਲਮਾਨ/ਸਿੱਖ/ਇਸਾਈ ਆਦਿ) ਦੇ ਇਤਿਹਾਸਿਕ ਅਤੇ ਧਾਰਮਿਕ ਗੁਰੂਆਂ, ਪੀਰਾਂ, ਪੈਗੰਬਰਾਂ, ਗ੍ਰੰਥਾਂ ਆਦਿ ਲਈ ਇੱਕ ਖਾਸ ਸਤਿਕਾਰਯੋਗ ਸ਼ੈਲੀ (ਜਿਵੇਂ ਕਿ ਓਹਨਾਂ/ਆਪ ਆਦਿ) ਵਰਤਣੀ ਚਾਹੀਦੀ ਹੈ। ਪ੍ਰੰਤੂ ਕਿਸੇ ਇੱਕ ਖਾਸ ਛੋਟੇ ਜਿਹੇ ਖਿੱਤੇ ਜਾਂ ਜਗ੍ਹਾ ਦੇ ਅਗਵਾਈ ਕਰ ਰਹੇ ਕਿਸੇ ਧਾਰਮਿਕ ਆਗੂ ਜਾਂ ਲੀਡਰ ਲਈ ਸਿਰਫ ਆਮ ਪੰਜਾਬੀ (ਉਸ/ਓਹ ਆਦਿ) ਵਰਤੀ ਜਾ ਸਕਦੀ ਹੈ। ਇਹ ਮੇਰਾ ਨਿੱਜੀ ਵਿਚਾਰ ਹੈ ਅਤੇ ਇਹਨਾਂ ਦੋਵਾਂ ਕੈਟਾਗਰੀਆਂ ਨੂੰ ਵੰਡਣ ਲਈ ਬਹੁਤ ਬਰੀਕ ਜਿਹੀ ਲਾਈਨ ਹੋ ਸਕਦੀ ਹੈ, ਜਿਸ ਨੂੰ ਇੱਕ ਨੀਤੀ ਜਾਂ ਖਰੜੇ ਵਜੋਂ ਤਿਆਰ ਕਰਨ ਦੀ ਲੋੜ ਹੈ, ਜਿਸ ਉੱਪਰ ਬਾਅਦ ਵਿੱਚ ਸਾਰੇ ਆਪਣੇ ਆਪਣੇ ਸੁਝਾਅ ਦੇ ਸਕਦੇ ਹਨ।Jagmit Singh Brar (ਗੱਲ-ਬਾਤ) 13:47, 9 ਮਈ 2026 (UTC)ਜਵਾਬ
  • ਸਤਿ ਸ਼੍ਰੀ ਅਕਾਲ ਜੀ ! ਇਹ ਬਹੁਤ ਮਹੱਤਵਪੂਰਨ ਚਰਚਾ ਹੈ। ਜਿਵੇ ਕਿ ਉੱਪਰ ਸਾਰੇ ਪੰਜਾਬੀ ਭਾਈਚਾਰੇ ਨੇ ਕਿਹਾ ਹੈ ਕਿ ਪੰਜਾਬੀ ਵਿੱਚ ਤੂੰ, ਦੀ ਜਗ੍ਹਾ ਤੁਸੀ, ਉਸਦੀ ਜਗ੍ਹਾ ਉਹਨਾਂ ਸਬਦ ਠੀਕ ਹਨ ਜਿਵੇ ਕਿ ਇੱਕ ਲੇਖ ਹੈ ਮਾਤਾ ਗੰਗਾ ਜੀ, ਉਹ ਮੈਨੂੰ ਪੜ੍ਹਨ ਵੇਲ਼ੇ ਬਹੁਤ ਅਜੀਬ ਲੱਗਿਆ ਕਿ ਉਸਦਾ ਵਿਆਹ ਅਰਜਨ ਦੇਵ ਨਾਲ਼ ਹੋਇਆ ਉਸਦਾ ਦੀ ਜਗ੍ਹਾ ਓਹਨਾਂ ਦਾ ਵਿਆਹ ਸ੍ਰੀ ਗੁਰੂ ਅਰਜਨ ਦੇਵ ਜੀ ਹੋਇਆ ਠੀਕ ਲੱਗੇਗਾ ਜੀ Gurtej Chauhan (ਗੱਲ-ਬਾਤ)

Call for Applications: TTT 2026 (Deadline Extended to 20 May)

[ਸੋਧੋ]

Apologies for writing in English. Please feel free to translate this into your language.

Hello everyone,

We hope you are doing well.

We would like to share that applications for the Train the Trainer (TTT) 2026 program are currently open. TTT is a capacity-building initiative aimed at supporting Wikimedians in developing training, facilitation, and leadership skills.

We are happy to inform you that the scholarship application deadline has been extended until 20 May 2026. We are still receiving applications and encourage interested community members, especially emerging leaders, to apply.

We also request your support in sharing this opportunity within your communities and networks, so that it can reach a wider and more diverse group of participants.

Thank you for your continued support. OKI (IIIT-H) MediaWiki message delivery (ਗੱਲ-ਬਾਤ) 13:02, 17 ਮਈ 2026 (UTC)ਜਵਾਬ

ਪੰਜਾਬੀ ਵਿਕੀਮੀਡੀਅਨਜ਼ ਸਾਲਾਨਾ ਯੋਜਨਾ 2026-27 ਅੱਪਡੇਟ

[ਸੋਧੋ]

ਸਤਿ ਸ੍ਰੀ ਅਕਾਲ ਜੀ, ਆਪਣੇ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ ਜੂਨ 2026 ਤੋਂ ਮਈ 2027 ਤੱਕ ਸਾਲਾਨਾ ਯੋਜਨਾ ਲਈ ਅਰਜ਼ੀ ਪਾਈ ਗਈ ਸੀ। ਇਹ ਸਾਂਝਾ ਕਰਦੇ ਬੋਹੱਦ ਖੁਸ਼ੀ ਹੋ ਰਹੀ ਹੈ ਕਿ ਇਹ ਅਰਜ਼ੀ ਵਿਕੀਮੀਡੀਆ ਸੰਸਥਾ ਵੱਲੋਂ ਪ੍ਰਵਾਨ ਕਰ ਲਈ ਹੈ। ਇਸ ਯੋਜਨਾ ਸੰਬੰਧੀ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਚਰਚਾ ਆਪਣੀ ਅਗਲੀ ਮੀਟਿੰਗ ਵਿੱਚ ਕੀਤੀ ਜਾਵੇਗੀ। ਸਭ ਦੇ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ। -- KuldeepBurjBhalaike (Talk) 15:13, 20 ਮਈ 2026 (UTC)ਜਵਾਬ

25 ਪੰਜਾਬੀ ਵਿਕੀਪੀਡੀਆ ਲੇਖ ਸੁਧਾਰ ਮੁਹਿੰਮ

[ਸੋਧੋ]

ਸਤਿ ਸ੍ਰੀ ਅਕਾਲ ਜੀ, ਜਿਵੇਂ ਕਿ ਆਪਾਂ ਪੰਜਾਬੀ ਵਿਕੀਪੀਡੀਆ ਉੱਤੇ 25 ਸਭ ਤੋਂ ਵੱਧ ਦੇਖੇ ਜਾਣ ਵਾਲੇ ਲੇਖਾਂ ਨੂੰ ਸੁਧਾਰਣ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਕੁਛ ਮਹੀਨਿਆਂ ਵਿੱਚ ਥੋੜ੍ਹਾ ਕੰਮ ਕੀਤਾ ਵੀ ਗਿਆ ਹੈ ਪਰ ਉਸ ਵਿੱਚ ਹੋਰ ਕੰਮ ਕਰਨ ਦੀ ਜ਼ਰੂਰਤ ਹੈ। ਇਸ ਲਈ 25 ਮਈ ਤੋਂ 7 ਜੂਨ ਤੱਕ ਇਹਨਾਂ 25 ਲੇਖਾਂ ਵਿਚੋਂ ਰਹਿੰਦੇ ਲੇਖਾਂ ਨੂੰ ਸੁਧਾਰਣ ਅਤੇ ਸੁਧਾਰੇ ਗਏ ਲੇਖਾਂ ਦੀ ਸਮੀਖਿਆ ਕਰਨ ਉੱਤੇ ਧਿਆਨ ਦੇਣ ਦੀ ਲੋੜ ਹੈ। ਇਸ ਦੌਰਾਨ ਯੋਗਦਾਨ ਦੇਣ ਹੇਠਾਂ ਦਿੱਤੇ ਰਜਿਸਟ੍ਰੇਸ਼ਨ ਲਿੰਕ ਰਾਹੀਂ ਰਜਿਸਟਰ ਕਰਨ ਤੋਂ ਸੂਚੀ ਵਿੱਚੋਂ ਕਿਸੇ ਵੀ ਲਿਖ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ। ਧੰਨਵਾਦ।

-- Kuldeep (Punjabi Wikimedians) (ਗੱਲ-ਬਾਤ) 17:07, 23 ਮਈ 2026 (UTC)ਜਵਾਬ

Vote now in the 2026 U4C election

[ਸੋਧੋ]

Eligible voters are asked to participate in the 2026 Universal Code of Conduct Coordinating Committee election. More information–including an eligibility check, voting process information, candidate information, and a link to the vote–are available on Meta at the 2026 Election information page. The vote closes on 2 June 2026 at 00:00 UTC.

Please vote if your account is eligible. Results will be available by 14 June 2026. -- In cooperation with the U4C,

Keegan (WMF) (talk) 17:14, 27 ਮਈ 2026 (UTC)ਜਵਾਬ

(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)

ਵਿਕੀ ਲਵਜ਼ ਹਿਮਾਲਿਆ ਤਹਿਤ ਇਸ ਲੜੀ ਦੀ ਆਖ਼ਰੀ ਵਰਕਸ਼ਾਪ

[ਸੋਧੋ]

ਸਤਿ ਸ੍ਰੀ ਅਕਾਲ ਜੀ, ਵਿਕੀ ਲਵਜ਼ ਹਿਮਾਲਿਆ ਨਾਮ ਦੇ ਹੇਠ ਹੁਣ ਤੱਕ ਚਾਰ ਵਰਕਸ਼ਾਪ ਹੋ ਚੁੱਕੀਆਂ ਹਨ, ਜਿਹਨਾਂ ਵਿੱਚ ਮੈਂ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਇੱਕ ਟ੍ਰੇਨਰ ਦੇ ਤੌਰ ਤੇ ਸ਼ਾਮਲ ਹੋਇਆ ਸੀ। ਇਹਨਾਂ ਵਰਕਸ਼ਾਪਾਂ ਨੂੰ ਹਾਈਲੈਂਡ ਹਿਸਟਰੀਜ਼ ਅਤੇ ਓਕੇਆਈ ਵੱਲੋਂ ਆਯੋਜਿਤ ਕੀਤਾ ਗਿਆ ਹੈ। ਪਿਛਲੀਆਂ ਵਰਕਸ਼ਾਪ ਦੇ ਤਰ੍ਹਾਂ ਹੀ ਇਸ ਆਖ਼ਰੀ ਵਰਕਸ਼ਾਪ ਵਿੱਚ ਵੀ ਮੈਂ ਇਸ ਵਰਕਸ਼ਾਪ ਵਿੱਚ ਪੰਜਾਬੀ ਭਾਈਚਾਰੇ ਦੇ ਕਮਿਊਨਿਟੀ ਕੋਆਰਡੀਨੇਟਰ ਵਜੋਂ ਸ਼ਾਮਲ ਹੋ ਰਿਹਾ ਹੈ, ਜਿਸ ਵਿੱਚ ਮੇਰਾ ਕੰਮ ਉੱਥੇ ਆਏ ਨਵੇਂ ਭਾਗੀਦਾਰਾਂ ਨੂੰ ਵਿਕੀਮੀਡੀਆ ਲਹਿਰ ਅਤੇ ਇਸਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੋਵੇਗਾ। ਇਸ ਲੜੀ ਦੀ ਅਗਲੀ ਵਰਕਸ਼ਾਪ ੨੨ ਅਤੇ ੨੩ ਜੂਨ ੨੦੨੬ ਨੂੰ ਲੱਦਾਖ਼ ਵਿੱਚ ਹੋ ਰਹੀ ਹੈ। ਧੰਨਵਾਦ। -- Kuldeep (Punjabi Wikimedians) (ਗੱਲ-ਬਾਤ) 05:27, 31 ਮਈ 2026 (UTC)ਜਵਾਬ

Migration to Parsoid

[ਸੋਧੋ]

Read this in another language

Hello everyone! I am glad to inform you that as the next step in the Parser Unification project, Parsoid will soon be turned on as the default article renderer on your wiki. We are gradually increasing the number of wikis using Parsoid, with the intention of making it the default wikitext parser for MediaWiki's next long-term support release. This will make our wikis more reliable and consistent for editors, readers, and tools to use, as well as making the development of future wikitext features easier.

If this disrupts your workflow, don’t worry! You can still opt out through a user preference or turn Parsoid off on the current page using the Tools submenu, as described in the Extension:ParserMigration documentation.

There is more information about our roll-out strategy available, including the testing done before we turn on Parsoid for a new wiki.

To report bugs and issues, please look at our known issues documentation and if you found a new bug please create a phab ticket and tag the Content Transform Team in Phabricator.

Content Transform Team 23:21, 2 ਜੂਨ 2026 (UTC)ਜਵਾਬ

(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)

ਪੰਜਾਬੀ ਵਿਕੀਮੀਡੀਅਨਜ਼ ਦੀ ਅਗਲੀ ਮੀਟਿੰਗ ਅਤੇ ਸਾਲਾਨਾ ਯੋਜਨਾ ਦੀ ਰਿਪੋਰਟ

[ਸੋਧੋ]

ਸਤਿ ਸ੍ਰੀ ਅਕਾਲ ਜੀ, ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਅਗਲੀ ਆਫ਼ਲਾਈਨ ਮੀਟਿੰਗ ੧੪ ਜੂਨ ੨੦੨੬ ਨੂੰ ਪਟਿਆਲਾ ਵਿਖੇ ਹੋਵੇਗੀ ਜਿਸ ਵਿੱਚ ਅਗਲੀ ਸਾਲਾਨਾ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਲੇਖ ਗੁਣਵੱਤਾ ਲਈ ਚੱਲ ਰਹੀ ਮੁਹਿੰਮ ਵਿੱਚ ਲੇਖ ਸੋਧਣ ਦਾ ਕੰਮ ਵੀ ਕੀਤਾ ਜਾਵੇਗਾ।

ਦੂਸਰਾ ਇਹ ਕਿ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ੨੦੨੬-੨੭ ਦੀ ਸਾਲਾਨਾ ਯੋਜਨਾ ਲਈ ਪਾਈ ਗਈ ਅਰਜ਼ੀ ਸਵੀਕਾਰ ਲਈ ਗਈ ਹੈ ਅਤੇ ਸਾਲਾਨਾ ਯੋਜਨਾ ੨੦੨੫-੨੬ ਦਾ ਸਮਾਂ ਜੂਨ ੨੦੨੬ ਤੱਕ ਦਾ ਸੀ। ਹੁਣ ਇਸ ਯੋਜਨਾ ਦੌਰਾਨ ਹੋਈਆਂ ਗਤੀਵਿਧੀਆਂ ਦੀ ਰਿਪੋਰਟ ਨੂੰ ਸਬਮਿੱਟ ਕੀਤਾ ਜਾਵੇਗਾ। ਇਸ ਯੋਜਨਾ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੇਕਰ ਇਸ ਵਿੱਚ ਕੋਈ ਸਹਾਇਤਾ ਜਾਂ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਤੁਸੀਂ ਮੇਰੇ ਨਾਲ਼ ਸੰਪਰਕ ਕਰ ਸਕਦੇ ਹੋ। ਧੰਨਵਾਦ ਜੀ। -- KuldeepBurjBhalaike (Talk) 16:32, 13 ਜੂਨ 2026 (UTC)ਜਵਾਬ

RFC about AI-generated content in Wikimedia Commons

[ਸੋਧੋ]

Apologies for writing in English, please help translate this message to your language. You are invited to participate in a request for comment on Wikimedia Commons about a policy update for AI content. This may affect files that are uploaded to Wikimedia Commons for use on this project. Thank you. Codename Noreste (ਗੱਲ-ਬਾਤ) 17:11, 23 ਜੂਨ 2026 (UTC)ਜਵਾਬ

(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)

[ਸੋਧੋ]

Legal & Safety Contacts

Hello community, the Wikimedia Foundation has provided a single legal and safety contact page, to be linked in the footer of your wiki, to ensure access to accurate legal information. This is a regulatory requirement. We have already rolled out links to English, German, Italian, Spanish and other wikis and we will deploy to your wiki soon. Please read more on the project page and leave any comments in this thread or on the talk page.

-- User:Sannita (WMF) (talk) 13:29, 25 ਜੂਨ 2026 (UTC)ਜਵਾਬ

(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)

ਵਿਕੀਕਾਨਫਰੰਸ ਭਾਰਤ 2026: ਸਵੈ-ਨਿਧੀ ਮੈਂਬਰਾਂ ਲਈ ਰਜਿਸਟ੍ਰੇਸ਼ਨ ਅਤੇ ਪ੍ਰੋਗਰਾਮ ਸੈਸ਼ਨਾਂ ਲਈ ਅਰਜ਼ੀਆਂ

[ਸੋਧੋ]

ਪਿਆਰੇ ਭਾਈਚਾਰਕ ਸਦੱਸ,

ਸਾਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਵਿਕੀਕਾਨਫਰੰਸ ਭਾਰਤ 2026 ਲਈ ਸਵੈ-ਨਿਧੀ ਮੈਂਬਰਾਂ ਲਈ ਰਜਿਸਟ੍ਰੇਸ਼ਨ ਅਤੇ ਪ੍ਰੋਗਰਾਮ ਸੈਸ਼ਨਾਂ ਲਈ ਅਰਜ਼ੀਆਂ[1] ਹੁਣ ਖੁੱਲ੍ਹ ਚੁੱਕੀਆਂ ਹਨ।

ਵਿਕੀਕਾਨਫਰੰਸ ਭਾਰਤ 2026 4 ਤੋਂ 6 ਸਤੰਬਰ 2026 ਤੱਕ ਕੋਚੀ, ਕੇਰਲਾ ਵਿੱਚ ਹੋਣ ਜਾ ਰਹੀ ਹੈ। ਇਹ ਕਾਨਫ਼ਰੰਸ ਭਾਰਤ ਅਤੇ ਦੱਖਣੀ ਏਸ਼ੀਆ ਦੇ ਵਿਕੀਮੀਡੀਅਨਾਂ, ਭਾਈਚਾਰਕ ਲੀਡਰਾਂ, ਡਿਵੈਲਪਰਾਂ, ਖੋਜਕਾਰਾਂ ਅਤੇ ਖੁੱਲ੍ਹੇ ਗਿਆਨ ਦੇ ਖੇਤਰ ਵਿੱਚ ਉਤਸੁਕ ਵਿਅਕਤੀਆਂ ਨੂੰ ਇਕੱਠਾ ਇੱਕ ਜਗ੍ਹਾ ਉੱਤੇ ਮਿਲਕੇ ਮਿਲਵਰਤਨ, ਮਿਲਕੇ ਕੰਮ ਕਰਨ ਅਤੇ ਆਪਣੇ ਅਨੁਭਵ ਸਾਂਝੇ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗੀ।

ਵਿਕੀਕਾਨਫਰੰਸ ਭਾਰਤ 2026 ਦਾ ਮੁੱਖ ਵਿਸ਼ਾ “Reimagining the Knowledge Commons: Community Leadership in an Evolving Wikimedia Ecosystem” ਹੈ। ਜਿਵੇਂ ਕਿ ਵਿਕੀਮੀਡੀਆ ਲਹਿਰ ਵਿੱਚ ਤੇਜ਼ ਨਾਲ਼ ਤਕਨੀਕੀ ਤਬਦੀਲੀਆਂ ਆ ਰਹੀਆਂ ਹੈ, ਜਿਸ ਵਿੱਚ ਏਆਈ ਦਾ ਉਭਾਰ ਅਤੇ ਗਿਆਨ ਸਿਰਜਣ ਦੇ ਨਵੇਂ ਮਾਡਲ ਸ਼ਾਮਲ ਹਨ, ਕਾਨਫਰੰਸ ਦਾ ਉਦੇਸ਼ ਭਾਈਚਾਰਕ ਲੀਡਰਸ਼ਿਪ, ਗਿਆਨ ਸਮਾਨਤਾ, ਖੇਤਰੀ ਭਾਸ਼ਾਵਾਂ, ਖੁੱਲ੍ਹੇ ਗਿਆਨ, ਅਤੇ ਭਾਰਤ ਅਤੇ ਦੱਖਣੀ ਏਸ਼ੀਆ ਵਿੱਚ ਵਿਕੀਮੀਡੀਆ ਦੇ ਭਵਿੱਖ ਬਾਰੇ ਗੱਲਬਾਤ ਲਈ ਜਗ੍ਹਾ ਬਣਾਉਣਾ ਹੈ।

ਸਵੈ-ਨਿਧੀ ਰਜਿਸਟ੍ਰੇਸ਼ਨ

[ਸੋਧੋ]

ਸਵੈ-ਨਿਧੀ ਰਜਿਸਟ੍ਰੇਸ਼ਨ ਅਰਜ਼ੀਆਂ ਹੁਣ ਪ੍ਰੀਟਿਕਸ 'ਤੇ ਚੱਲ ਰਹੀਆਂ ਹਨ।

ਪ੍ਰੋਗਰਾਮ ਸੈਸ਼ਨਾਂ ਲਈ ਅਰਜ਼ੀਆਂ

[ਸੋਧੋ]

ਪ੍ਰੋਗਰਾਮ ਸੈਸ਼ਨਾਂ ਲਈ ਅਰਜ਼ੀਆਂ ਹੁਣ ਈਵੈਂਟਯੇ 'ਤੇ ਚੱਲ ਰਹੀਆਂ ਹਨ।

ਅਸੀਂ ਵਰਕਸ਼ਾਪਾਂ, ਵਿਚਾਰ-ਵਟਾਂਦਰੇ, ਪੈਨਲਾਂ, ਇੰਟਰਐਕਟਿਵ ਸੈਸ਼ਨਾਂ, ਲਾਈਟਨਿੰਗ ਵਾਰਤਾਵਾਂ, ਅਤੇ ਪੋਸਟਰ ਪੇਸ਼ਕਾਰੀਆਂ ਲਈ ਪ੍ਰਸਤਾਵਾਂ ਨੂੰ ਸੱਦਾ ਦਿੰਦੇ ਹਾਂ। ਭਾਵੇਂ ਤੁਸੀਂ ਇੱਕ ਤਜਰਬੇਕਾਰ ਯੋਗਦਾਨੀ ਹੋ ਜਾਂ ਇੱਕ ਨਵੇਂ ਭਾਈਚਾਰਕ ਮੈਂਬਰ ਹੋ, ਤੁਹਾਡੇ ਵਿਚਾਰ, ਅਨੁਭਵ, ਅਤੇ ਸਿੱਖਣ ਕਾਨਫਰੰਸ ਪ੍ਰੋਗਰਾਮ ਨੂੰ ਆਕਾਰ ਦੇਣ ਅਤੇ ਅੰਦੋਲਨ ਵਿੱਚ ਮਹੱਤਵਪੂਰਨ ਗੱਲਬਾਤ ਵਿੱਚ ਯੋਗਦਾਨ ਪਾਉਣ ਵਿੱਚ ਮਦਦ ਕਰ ਸਕਦੇ ਹਨ।

ਵਿਕੀਕਾਨਫਰੰਸ ਭਾਰਤ 2026 ਬਾਰੇ ਪੂਰੀ ਜਾਣਕਾਰੀ ਲਈ, ਜਿਸ ਵਿੱਚ ਭਾਗੀਦਾਰੀ ਦੇ ਵੇਰਵਿਆਂ, ਸਮਾਂ-ਸੀਮਾਵਾਂ, ਕਾਨਫਰੰਸ ਅੱਪਡੇਟ, ਅਤੇ ਸਬਮਿਸ਼ਨ ਦਿਸ਼ਾ-ਨਿਰਦੇਸ਼ ਸ਼ਾਮਲ ਹਨ, ਕਿਰਪਾ ਕਰਕੇ ਅਧਿਕਾਰਤ ਘੋਸ਼ਣਾ ਨੂੰ ਵੇਖੋ:

ਅਸੀਂ ਭਾਈਚਾਰਕ ਮੈਂਬਰਾਂ ਨੂੰ ਰਜਿਸਟਰ ਕਰਨ, ਪ੍ਰਸਤਾਵ ਪੇਸ਼ ਕਰਨ ਅਤੇ ਇਸ ਘੋਸ਼ਣਾ ਨੂੰ ਉਹਨਾਂ ਦੇ ਨੈੱਟਵਰਕਾਂ ਵਿੱਚ ਸਾਂਝਾ ਕਰਨ ਲਈ ਉਤਸ਼ਾਹਿਤ ਕਰਦੇ ਹਾਂ।

ਸਤਿਕਾਰ ਸਹਿਤ,

ਵਿਕੀਕਾਨਫਰੰਸ ਭਾਰਤ 2026 ਪ੍ਰਬੰਧਕੀ ਟੀਮ

[1] https://meta.wikimedia.org/wiki/WikiConference_India_2026

[2] https://meta.wikimedia.org/wiki/WikiConference_India_2026/Registration

[3] https://pretix.eu/wikimedia-events/WCI2026/

[4] https://meta.wikimedia.org/wiki/WikiConference_India_2026/Programme/Submissions

[5] https://diff.wikimedia.org/2026/06/26/shape-the-future-call-for-submissions-open-for-wikiconference-india-2026/

ਕੋਈ ਸੁਆਲ ਹੈ: connect@wikiconference.in ਉੱਤੇ ਸੰਪਰਕ ਕਰੋ।

ਕਿਰਪਾ ਕਰਕੇ ਇਸ ਘੋਸ਼ਣਾ ਨੂੰ ਆਪਣੇ ਭਾਈਚਾਰਿਆਂ ਅਤੇ ਨੈੱਟਵਰਕਾਂ ਨਾਲ ਸਾਂਝਾ ਕਰੋ। Amrit Sufi (ਗੱਲ-ਬਾਤ) 10:27, 30 ਜੂਨ 2026 (UTC)ਜਵਾਬ

Reminder: WikiConference India 2026 – Deadline on 15 July 2026

[ਸੋਧੋ]

Dear Community Members,

This is a friendly reminder that the deadline for Self-funded Registration and the Call for Submissions for WikiConference India 2026 is 15 July 2026.

Self-funded Registration

[ਸੋਧੋ]

https://pretix.eu/wikimedia-events/WCI2026/

Call for Submissions

[ਸੋਧੋ]

https://meta.wikimedia.org/wiki/WikiConference_India_2026/Programme/Submissions

We invite proposals for workshops, discussions, panel sessions, interactive sessions, lightning talks, and poster presentations.

For more information

[ਸੋਧੋ]

https://meta.wikimedia.org/wiki/WikiConference_India_2026

We encourage everyone to register, submit proposals, and share this reminder within your communities.

Regards,

WikiConference India 2026 Organizing Team Gauri Guptaa (ਗੱਲ-ਬਾਤ) 14:44, 7 ਜੁਲਾਈ 2026 (UTC)ਜਵਾਬ

Request for comment (the future of Abstract Wikipedia)

[ਸੋਧੋ]

Apologies if this has not yet been translated into your wiki's language. ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ You are invited to voice your opinions in a request for comment about the future of Abstract Wikipedia. ਧੰਨਵਾਦ! Kowal2701 (talk) 12:24, 24 ਜੁਲਾਈ 2026 (UTC) ਜਵਾਬ

(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)

Invitation to Participate in Kerala Culture Month 2026

[ਸੋਧੋ]

Dear Wikimedia Contributors,

We are excited to announce Kerala Culture Month 2026, a collaborative campaign launched in conjunction with WikiConference India 2026. This initiative aims to expand and enhance content about Kerala across all Wikimedia projects, creating a comprehensive, open-access knowledge base.

Campaign Focus:

  • Expand Wikipedia articles about Kerala in multiple languages
  • Improve content quality with citations, images, and comprehensive information
  • Populate Wikimedia Commons with freely licensed Kerala media
  • Enrich Wikidata with structured information about Kerala-related topics

We invite you to contribute by writing new articles, enhancing existing ones, uploading media, or organizing data on Wikidata. Whether you're an experienced editor or new to Wikimedia, your participation matters.

For more information and to get involved, visit the campaign page: https://meta.wikimedia.org/wiki/Kerala_Culture_Month_2026 on your preferred Wikimedia project.

Best regards,

Communications Team, WCI 2026

~~~~ Shadabgdg (ਗੱਲ-ਬਾਤ) 16:10, 25 ਜੁਲਾਈ 2026 (UTC)ਜਵਾਬ

Community Tech Task Force: Technical needs assessment for Indic communities

[ਸੋਧੋ]

Please feel free to translate it into your language.


Hello everyone,


We hope you're doing well!


The Indic_MediaWiki_Developers_User_Group (IMDUG) is reaching out to Wikimedia communities across India to strengthen collaboration and better understand the technical needs of different language communities. Last year, we piloted Indic_Community_Task_Force_2025 initiative by engaging with two language communities to understand their technical challenges and identify opportunities for collaboration. Based on our learnings, experience, and the valuable insights we received, we are expanding the initiative this year to reach all Indic communities. Our goal is to reach every community and understand where technical support is most needed.

What are we looking for?

[ਸੋਧੋ]

We invite your community to nominate one or two points of contact and share:

  • The name of your Wikimedia community.
  • A primary and alternate community contact.
  • Telegram usernames of the nominated contacts.
  • A brief overview of your community's technical challenges, needs, or priorities.

This could include areas such as:

  • Editing or patrolling workflows that could be improved.
  • Gadgets, tools, or bots that your community needs.
  • Template or interface-related challenges.
  • Technical barriers faced by contributors.
  • Any other broad technical priorities for your community.

How to participate

[ਸੋਧੋ]

Please fill out the community response form by 18th August.

If your community prefers, you are also welcome to reply directly on this message.

What happens next?

[ਸੋਧੋ]

The information collected will help us:

  • Build a network of community contacts for future technical collaboration.
  • Understand and prioritize the technical needs of Indic Wikimedia communities.
  • Plan focused technical support and community engagement activities.
  • Connect communities with developers and relevant technical initiatives where appropriate.

Please note that while we will carefully review every submission, our ability to provide support will depend on the complexity of the request, available expertise within the User Group, volunteer bandwidth, and available resources. Although we may not be able to address every request immediately, we will make every effort to prioritize and support as many community needs as possible, and where appropriate, connect communities with the relevant developers or technical channels. We look forward to working more closely with your community!

Best wishes,

Navya sri Kalli

On behalf of the Indic MediaWiki Developers User Group (IMDUG) Kalli navya (ਗੱਲ-ਬਾਤ) 15:58, 2 ਅਗਸਤ 2026 (UTC)ਜਵਾਬ

ਪੰਜਾਬੀ ਕਮਿਊਨਿਟੀ ਕਮਿਊਨੀਕੇਸ਼ਨ ਸਪੈਸ਼ਲਿਸਟ ਲਈ ਅਰਜ਼ੀਆਂ ਦੀ ਮੰਗ

[ਸੋਧੋ]

ਸਤਿ ਸ੍ਰੀ ਅਕਾਲ ਜੀ,

ਉਮੀਦ ਹੈ ਕਿ ਤੁਸੀਂ ਸਭ ਠੀਕ-ਠਾਕ ਹੋਵੋਗੇ।

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਭਾਈਚਾਰੇ ਨੇ ਸਲਾਨਾ ਯੋਜਨਾ ਲਈ ਅਰਜ਼ੀ ਪਾਈ ਸੀ, ਜਿਸ ਨੂੰ ਫਾਊਂਡੇਸ਼ਨ ਵੱਲੋਂ ਪ੍ਰਵਾਨਗੀ (ਮਨਜ਼ੂਰੀ) ਮਿਲ ਗਈ ਹੈ। ਉਸ ਪ੍ਰਸਤਾਵ (Proposal) ਵਿੱਚ, ਭਾਈਚਾਰੇ ਦੇ ਵਿਕਾਸ ਅਤੇ ਵਾਧੇ ਲਈ ਕਮਿਊਨਿਟੀ ਕਮਿਊਨੀਕੇਸ਼ਨ ਸਪੈਸ਼ਲਿਸਟ (Community Communication Specialist) ਦੀ ਇੱਕ ਪੋਸਟ ਲਈ ਵੀ ਬੇਨਤੀ ਕੀਤੀ ਗਈ ਸੀ।

ਇਸ ਲਈ, ਸਲਾਨਾ ਗਤੀਵਿਧੀਆਂ ਨੂੰ ਬਿਹਤਰ ਢੰਗ ਨਾਲ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬੀ ਕਮਿਊਨਿਟੀ ਸਪੈਸ਼ਲਿਸਟ ਦੀ ਪੋਸਟ ਲਈ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ। ਅਰਜ਼ੀ ਦੇਣ ਲਈ ਜ਼ਰੂਰੀ ਜਾਣਕਾਰੀ:

ਕੌਣ ਅਪਲਾਈ ਕਰ ਸਕਦਾ ਹੈ: ਭਾਈਚਾਰੇ ਦੇ ਜੋ ਵੀ ਇੱਛੁਕ ਸਾਥੀ ਇਹ ਜ਼ਿੰਮੇਵਾਰੀ ਸੰਭਾਲਣ ਵਿੱਚ ਰੁਚੀ ਰੱਖਦੇ ਹਨ, ਉਹ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ।
ਜ਼ਰੂਰੀ ਹਦਾਇਤ: ਅਪਲਾਈ ਕਰਨ ਤੋਂ ਪਹਿਲਾਂ, ਸਾਰੇ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਲੋੜੀਂਦੀਆਂ ਯੋਗਤਾਵਾਂ ਅਤੇ ਸ਼ਰਤਾਂ ਨੂੰ ਸਮਝਣ ਲਈ ਨੱਥੀ ਕੀਤੇ ਦਸਤਾਵੇਜ਼ ਨੂੰ ਧਿਆਨ ਨਾਲ ਜ਼ਰੂਰ ਪੜ੍ਹਨ। ਅਧੂਰੀਆਂ ਜਾਂ ਅਸਪਸ਼ਟ ਅਰਜ਼ੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।
ਕਿਵੇਂ ਅਪਲਾਈ ਕਰਨਾ ਹੈ: ਤੁਸੀਂ ਆਪਣੀ ਅਰਜ਼ੀ (Application) ਦਸਤਾਵੇਜ਼ ਵਿੱਚ ਦਿੱਤੀ ਗਈ ਈਮੇਲ ਆਈਡੀ 'ਤੇ ਭੇਜ ਸਕਦੇ ਹੋ।
ਨੋਟ: ਦਿਲਚਸਪੀ ਰੱਖਣ ਵਾਲੇ ਸਾਥੀ 9 ਅਗਸਤ ਤੱਕ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ, ਤਾਂ ਜੋ ਅਰਜ਼ੀਆਂ ਦੀ ਸਮੀਖਿਆ (Review) ਦਾ ਕੰਮ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਦਸਤਾਵੇਜ਼ ਦਾ ਲਿੰਕ - https://docs.google.com/document/d/1b5Nd9xSbW3Gfldk2FVpfKfL-0DG2_KuRap48S-IEkIA/edit?tab=t.0

ਕਿਸੇ ਵੀ ਤਰ੍ਹਾਂ ਦੇ ਸਵਾਲ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਮੈਸੇਜ ਦੇ ਜਵਾਬ ਜਾਂ ਹੋਰ ਮਾਧਿਅਮ ਜਿਵੇਂ ਵਟਸਐਪ ਜਾਂ ਟੈਲੀਗਰਾਮ ਰਾਹੀਂ ਸੰਪਰਕ ਕਰ ਸਕਦੇ ਹੋ।

ਸ਼ੁਕਰੀਆ!

-- Kuldeep (Punjabi Wikimedians) (ਗੱਲ-ਬਾਤ) 17:30, 3 ਅਗਸਤ 2026 (UTC)ਜਵਾਬ

ਇਹ ਅਹੁਦਾ ਬਹੁਤ ਮਹੱਤਵਪੂਰਨ ਹੈ। ਇੱਕ ਕੁਲਵਕਤੀ ਪੰਜਾਬੀ ਭਾਈਚਾਰੇ ਦਾ ਵਿਸ਼ੇਸ਼ਗ ਪੰਜਾਬੀ ਵਿਕੀ ਭਾਈਚਾਰੇ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ। ਪਰ ਜਿਸ ਤਰ੍ਹਾਂ ਦੇ ਕੰਮ ਕਰਨ ਦੇ ਮੌਕੇ ਉਸ ਨੂੰ ਇਸ ਭਾਈਚਾਰੇ ਅਤੇ ਹੋਰ ਭਾਈਚਾਰਿਆਂ ਨਾਲ ਮਿਲ ਕੇ ਮਿਲਣਗੇ, ਉਹ ਉਸ ਲਈ ਵੀ ਬਹੁਤ ਲਾਹੇਵੰਦ ਹੋਣਗੇ। ਇਸ ਲਈ ਵੱਧ ਤੋਂ ਵੱਧ ਲੋਕ ਅਪਲਾਈ ਕਰਨ, ਮੇਰਾ ਇਹੀ ਸੁਨੇਹਾ ਹੈ। --- Mulkh Singh (ਗੱਲ-ਬਾਤ) 16:36, 4 ਅਗਸਤ 2026 (UTC)ਜਵਾਬ

Invitation to pre-conference activities for WikiConference India 2026

[ਸੋਧੋ]

Dear Wikimedia contributors,

As the Wikiconference India 2026 draws nearer, the excitement is soaring as well! We are sending this message to inform you that two pre-conference activities are being held as a part of this meetup. The Wiki Loves Villages campaign 2026 starts on 15th August 2026, so get ready to contribute! This initiative aims to expand and enhance content and media about villages across all Wikimedia projects, creating a comprehensive, open-access knowledge base. Campaign Focus: A. Expand Wikipedia articles about Villages in India in multiple languages B. Improve content quality with citations, images, and comprehensive information C. Populate Wikimedia Commons with freely licensed media about a village D. Enrich Wikidata with structured information about Village-related topics We invite you to contribute by writing new articles, enhancing existing ones, uploading media, or organizing data on Wikidata. Whether you're an experienced editor or new to Wikimedia, your participation matters. For more information and to get involved, visit the campaign page ((https://meta.wikimedia.org/wiki/Wiki_Loves_Village_2026)) on your preferred Wikimedia project.

Another way to contribute to a pre-conference activity is the innovative Wiki Loves Medicinal Plants 2026- it is a photography campaign hosted by WikiConference India 2026. The activity already started on 1st August and ends on 31st August 2026, so gear up to document local medicinal knowledge and fill the knowledge gaps. This initiative aims to expand and enhance freely licensed images and other media of medicinal plants in and around our surroundings. Campaign Focus: A. Add freely licensed images of medicinal plants. B. Improve description of existing medicinal plants. C. Improve depictions of images. D. Improve wikidata items. We invite you to contribute by adding new photos, videos or enhancing existing ones. Whether you're an experienced editor or new to Wikimedia, your participation matters. To know more about how to contribute, rules, and tips head to the Meta page to find information ((https://commons.wikimedia.org/wiki/Commons:Wiki_Loves_Medicinal_Plants)) on your preferred Wikimedia project.

Best regards,
WikiConference India 2026 pre-conference organizing team

-- KuldeepBurjBhalaike (Talk) 15:34, 13 ਅਗਸਤ 2026 (UTC)ਜਵਾਬ