ਵਿਕੀਪੀਡੀਆ:WikiProject Medicine/Translation task force/RTT/Simple pregnancy

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਰਭ
ਵਰਗੀਕਰਨ ਅਤੇ ਬਾਹਰਲੇ ਸਰੋਤ
ਗਰਭਵਤੀ ਔਰਤ
ਆਈ.ਸੀ.ਡੀ. (ICD)-10Z33
ਆਈ.ਸੀ.ਡੀ. (ICD)-9650
ਰੋਗ ਡੇਟਾਬੇਸ (DiseasesDB)10545
ਮੈੱਡਲਾਈਨ ਪਲੱਸ (MedlinePlus)002398
ਈ-ਮੈਡੀਸਨ (eMedicine)article/259724
MeSHD011247

ਗਰਭ, ਜਿਸ ਨੂੰ ਗਰਭ-ਅਵਸਥਾ ਜਾਂ ਹਮਲ ਵੀ ਕਿਹਾ ਜਾਂਦਾ ਹੈ, ਉਹ ਸਮਾਂ ਹੁੰਦਾ ਹੈ ਜਦੋਂ ਇੱਕ ਜਾਂ ਵੱਧ ਸੰਤਾਨਾਂ ਔਰਤ ਦੇ ਵਿੱਚ ਵਿਕਸਤ ਹੁੰਦੀਆਂ ਹਨ।[1] ਕਈ ਗਰਭ ਵਿੱਚ ਇੱਕ ਤੋਂ ਵੱਧ ਸੰਤਾਨਾਂ ਹੁੰਦੀਆਂ ਹਨ ਜਿਵੇਂ ਕਿ ਜੌੜੇ[2] ਗਰਭ ਜਿਨਸੀ ਸੰਭੋਗ ਜਾਂ ਸਹਾਇਕ ਉਤਪਾਦਨ ਤਕਨੀਕ ਰਾਹੀਂ ਠਹਿਰ ਸਕਦਾ ਹੈ। ਇਹ ਅਕਸਰ 40 ਹਫ਼ਤੇ (10 ਚੰਦ ਦੇ ਮਹੀਨੇ) ਆਖਰੀ ਮਹਾਵਾਰੀ ਦਿਨਾਂ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਹੁੰਦਾ ਹੈ।[1][3] ਇਹ ਗਰਭ ਧਾਰਨ ਦੇ 38 ਹਫ਼ਤਿਆਂ ਬਾਅਦ ਹੁੰਦਾ ਹੈ। ਇੱਕ ਅਵਿਕਸਿਤ ਅੰਸ਼ ਇੰਬਰੋ ਪਹਿਲੇ 8 ਹਫ਼ਤਿਆਂ ਦੌਰਾਨ ਵਿਕਸਤ ਹੋ ਕੇ ਭਰੂਣ ਬਣਦਾ ਹੈ, ਜੋ ਕਿ ਜਨਮ ਤੱਕ ਵਰਤਿਆ ਜਾਂਦਾ ਹੈ।[3] ਗਰਭ ਧਾਰਨ ਕਰਨ ਦੇ ਮੁੱਢਲੇ ਲੱਛਣਾਂ ਵਿੱਚ ਮਹਾਂਵਾਰੀ ਖੁੰਝਣਾ, ਛਾਤੀਆਂ ਨਰਮ ਹੋਣਾ, ਕਚਿਆਣ ਅਤੇ ਉਲਟੀਆਂ, ਭੁੱਖ ਲੱਗਣਾ ਅਤੇ ਆਮ ਕਰਕੇ ਪਿਸ਼ਾਬ ਆਉਣਾ ਸ਼ਾਮਲ ਹੈ।[4] ਗਰਭ ਨੂੰ ਗਰਭ ਟੈਸਟ ਨਾਲ ਤਸਦੀਕ ਕੀਤਾ ਜਾ ਸਕਦਾ ਹੈ।[5]

ਗਰਭ ਨੂੰ ਆਮ ਤੌਰ 'ਤੇ ਤਿੰਨ ਤਿਮਾਹੀਆਂ ਵਿੱਚ ਵੰਡਿਆ ਜਾਂਦਾ ਹੈ। ਪਹਿਲੀ ਤਿਮਾਹੀ ਇੱਕ ਹਫ਼ਤੇ ਤੋਂ ਬਾਰਾਂ ਹਫ਼ਤੇ ਦੀ ਹੁੰਦੀ ਹੈ ਅਤੇ ਗਰਭ ਧਾਰਨ ਕਰਨਾ ਸ਼ਾਮਿਲ ਹੈ। ਗਰਭ ਧਾਰਨ ਕਰਨਾ ਅੰਡਾ ਸਿੰਜੇ ਜਾਣ ਦੇ ਬਾਅਦ ਇਸਤਰੀ ਦੇ ਗਰਭ ਵਿਚਲੀਆਂ ਨਲੀਆਂ ਵਿੱਚੋਂ ਲੰਘ ਕੇ ਬੱਚੇਦਾਨੀ, ਜਿੱਥੇ ਭਰੂਣ ਅਤੇ ਜੇਰ ਬਣਦੀ ਹੈ, ਦੇ ਬਾਅਦ ਹੁੰਦਾ ਹੈ।[1] ਪਹਿਲੀ ਤਿਮਾਹੀ ਦੇ ਦੌਰਾਨ ਗਰਭਪਾਤ (ਭਰੂਣ ਦੀ ਕੁਦਰਤੀ ਮੌਤ) ਹੋਣ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ।[6] ਦੂਜੀ ਤਿਮਾਹੀ 13 ਤੋਂ 28 ਹਫ਼ਤੇ ਵਿਚਾਲੇ ਹੁੰਦੀ ਹੈ। ਦੂਜੀ ਤਿਮਾਹੀ ਦੇ ਵਿਚਾਲੇ ਭਰੂਣ ਦੀ ਹਿਲਜੁਲ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। 28 ਹਫ਼ਤਿਆਂ ਉੱਤੇ, ਬੱਚੇਦਾਨੀ ਤੋਂ ਬਾਹਰ ਬੱਚੇ ਜਿਉ ਸਕਦੇ ਹਨ ਦੀ ਸੰਭਾਵਨਾ 90% ਤੋਂ ਵੱਧ ਹੁੰਦੀ ਹੈ, ਜੇ ਉਹਨਾਂ ਨੂੰ ਉੱਚ ਕੁਆਲਟੀ ਦੀ ਮੈਡੀਕਲ ਦੇਖਭਾਲ ਦਿੱਤੀ ਜਾਵੇ। ਤੀਜੀ ਤਿਮਾਹੀ 39 ਹਫ਼ਤੇ ਤੋਂ 40 ਹਫ਼ਤੇ ਵਿਚਾਲੇ ਹੁੰਦੀ ਹੈ।[1]

ਗਰਭ ਅਵਸਥਾ ਸੰਬੰਧੀ ਦੇਖਭਾਲ ਨਾਲ ਗਰਭ ਦੇ ਨਤੀਜੇ ਸੁਧਰ ਸਕਦੇ ਹਨ।[7] ਇਸ ਵਿੱਚ ਵਾਧੂ ਫੋਲਿਕ ਐਸਿਡ ਲੈਣਾ, ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਤੋਂ ਪਰਹੇਜ਼, ਨਿਯਮਤ ਕਸਰਤ ਕਰਨੀ, ਖ਼ੂਨ ਦੀ ਜਾਂਚ ਅਤੇ ਨਿਯਮਤ ਸਰੀਰਿਕ ਜਾਂਚ ਕਰਨੀ ਸ਼ਾਮਲ ਹੈ।[7] ਗਰਭ ਦੀਆਂ ਉਲਝਣਾਂ ਵਿੱਚ ਹੋਰਾਂ ਤੋਂ ਇਲਾਵਾ ਗਰਭ ਦੀ ਉੱਚ ਖ਼ੂਨ ਦਬਾਅ, ਗਰਭ ਦੌਰਾਨ ਡਾਇਬੇਟੀਜ਼, ਖ਼ੂਨ ਦੀ ਕਮੀ ਆਨੀਮੀਆ, ਅਤੇ ਜ਼ੋਰਦਾਰ ਕਚਿਆਣ ਅਤੇ ਉਲਟੀਆਂ ਸ਼ਾਮਲ ਹਨ।[8] ਗਰਭ ਦੀ ਮਿਆਦ 37 ਹਫ਼ਤਿਆਂ ਤੋਂ 41 ਹਫ਼ਤਿਆਂ ਦੀ ਹੁੰਦੀ ਹੈ, ਸਮੇਂ ਤੋਂ ਪਹਿਲਾਂ 37 ਤੋਂ 38 ਹਫ਼ਤੇ, ਪੂਰੀ ਮਿਆਦ 39 ਅਤੇ 40 ਹਫ਼ਤੇ ਅਤੇ ਦੇਰੀ ਨਾਲ ਮਿਆਦ 41 ਹਫ਼ਤੇ ਹੁੰਦੀ ਹੈ। 41 ਹਫ਼ਤਿਆਂ ਦੇ ਬਾਅਦ ਨੂੰ ਮਿਆਦ ਤੋਂ ਬਾਅਦ ਵਜੋਂ ਜਾਣਿਆ ਜਾਂਦਾ ਹੈ। 37 ਹਫ਼ਤਿਆਂ ਤੋਂ ਪਹਿਲਾਂ ਜੰਮੇ ਬੱਚਿਆਂ ਨੂੰ ਪ੍ਰੀ-ਟਰਮ ਕਹਿੰਦੇ ਹਨ ਅਤੇ ਉਹਨਾਂ ਨੂੰ ਸੇਰੇਬਰਲ ਅੰਗਘਾਤ ਵਰਗੀਆਂ ਸਿਹਤ ਸਮੱਸਿਆਵਾਂ ਦਾ ਵੱਧ ਖਤਰਾ ਹੁੰਦਾ ਹੈ।[1] ਸਿਫਾਰਸ਼ ਕੀਤੀ ਜਾਂਦੀ ਹੈ ਕਿ ਡਾਕਟਰੀ ਕਾਰਨਾਂ ਤੋਂ ਬਿਨਾਂ 39 ਹਫ਼ਤਿਆਂ ਤੋਂ ਪਹਿਲਾਂ ਪੈਦਾ ਕੀਤੇ ਦਰਦਾਂ ਜਾਂ ਸੀਜਰ ਸੈਕਸ਼ਨ ਰਾਹੀਂ ਫ਼ਰਜ਼ੀ ਡਿਲਵਰੀ ਨਹੀਂ ਕਰਨੀ ਚਾਹੀਦੀ ਹੈ।[9]

2012 ਵਿੱਚ 21 ਕਰੋੜ 30 ਲੱਖ ਗਰਭ ਧਾਰਨ ਹੋਏ, ਜਿਸ ਵਿੱਚੋਂ 19 ਕਰੋੜ ਵਿਕਾਸਸ਼ੀਲ ਸੰਸਾਰ ਵਿੱਚ ਅਤੇ 2 ਕਰੋੜ 30 ਲੱਖ ਵਿਕਸਤ ਸੰਸਾਰ ਵਿੱਚ ਸਨ। 1,000 ਔਰਤਾਂ ਵਿੱਚੋਂ 133 ਗਰਭ ਧਾਰਨ ਕਰਨ ਵਾਲੀਆਂ ਦੀ ਉਮਰ 15 ਅਤੇ 44 ਸਾਲ ਦੇ ਵਿਚਾਲੇ ਸੀ।[10] ਪਛਾਣ ਕੀਤੇ ਗਰਭਾਂ ਵਿੱਚੋਂ ਲਗਭਗ 10% ਤੋਂ 15% ਦਾ ਅੰਤ ਗਰਭਪਾਤ ਦੇ ਰੂਪ ਵਿੱਚ ਹੋਇਆ।[6] ਗਰਭ ਦੀਆਂ ਜਟਿਲਾਵਾਂ ਦੇ ਨਤੀਜੇ ਵਜੋਂ ਹੋਈਆਂ ਮੌਤਾਂ ਦੀ ਗਿਣਤੀ 1990 ਦੀ 3,77,000 ਦੀ ਗਿਣਤੀ ਤੋਂ ਘੱਟ ਕੇ 2013 ਵਿੱਚ 2,93,000 ਹੋ ਗਈ। ਆਮ ਕਾਰਨਾਂ ਵਿੱਚ ਜਣੇਪਾ ਖੂਨ ਵਹਿਣਾ, ਗਰਭਪਾਤ ਦੀਆਂ ਜਟਿਲਤਾਵਾਂ, ਗਰਭ ਦਾ ਉੱਚ ਖ਼ੂਬ ਦਬਾਅ ਹੋਣਾ, ਮਾਤਰੀ ਜ਼ਖ਼ਮ ਖ਼ਰਾਬ ਹੋਣਾ ਅਤੇ ਰੁਕੀਆਂ ਹੋਈਆਂ ਦਰਦਾਂ ਸ਼ਾਮਲ ਹਨ।[11] ਸੰਸਾਰ ਭਰ ਵਿੱਚ 40% ਗਰਭ ਨਾ-ਵਿਓਂਤੇ ਹੁੰਦੇ ਹਨ। ਅਣਚਾਹੇ ਗਰਭਾਂ ਵਿੱਚੋਂ ਅੱਧੇ ਗਰਭਪਾਤ ਹੁੰਦੇ ਹਨ।[10] ਅਮਰੀਕਾ ਵਿੱਚ ਅਣਚਾਹੇ ਗਰਭਾਂ ਵਾਸਤੇ, 60% ਔਰਤਾਂ ਕੁਝ ਹੱਦ ਤੱਕ ਗਰਭ ਠਹਿਰਨ ਦੇ ਮਹੀਨੇ ਦੇ ਦੌਰਾਨ ਜਨਮ ਕੰਟਰੋਲ ਨੂੰ ਵਰਤਦੀਆਂ ਹਨ।[12]

ਹਵਾਲੇ[ਸੋਧੋ]

  1. 1.0 1.1 1.2 1.3 1.4 "Pregnancy: Condition Information". http://www.nichd.nih.gov/. 2013-12-19. Retrieved 14 March 2015. {{cite web}}: External link in |website= (help)
  2. Wylie, Linda (2005). Essential anatomy and physiology in maternity care (Second Edition ed.). Edinburgh: Churchill Livingstone. p. 172. ISBN 9780443100413. {{cite book}}: |edition= has extra text (help)
  3. 3.0 3.1 Abman, Steven H. (2011). Fetal and neonatal physiology (4th ed. ed.). Philadelphia: Elsevier/Saunders. pp. 46–47. ISBN 9781416034797. {{cite book}}: |edition= has extra text (help)
  4. "What are some common signs of pregnancy?". http://www.nichd.nih.gov/. 07/12/2013. Retrieved 14 March 2015. {{cite web}}: Check date values in: |date= (help); External link in |website= (help)
  5. "How do I know if I'm pregnant?". http://www.nichd.nih.gov/. 2012-11-30. Retrieved 14 March 2015. {{cite web}}: External link in |website= (help)
  6. 6.0 6.1 The Johns Hopkins Manual of Gynecology and Obstetrics (4 ed.). Lippincott Williams & Wilkins. 2012. p. 438. ISBN 9781451148015.
  7. 7.0 7.1 "What is prenatal care and why is it important?". http://www.nichd.nih.gov/. 07/12/2013. Retrieved 14 March 2015. {{cite web}}: Check date values in: |date= (help); External link in |website= (help)
  8. "What are some common complications of pregnancy?". http://www.nichd.nih.gov/. 07/12/2013. Retrieved 14 March 2015. {{cite web}}: Check date values in: |date= (help); External link in |website= (help)
  9. World Health Organization (November 2014). "Preterm birth Fact sheet N°363". who.int. Retrieved 6 Mar 2015.
  10. 10.0 10.1 Sedgh, G; Singh, S; Hussain, R (September 2014). "Intended and unintended pregnancies worldwide in 2012 and recent trends". Studies in family planning. 45 (3): 301–14. PMID 25207494.
  11. GBD 2013 Mortality and Causes of Death, Collaborators (17 December 2014). "Global, regional, and national age-sex specific all-cause and cause-specific mortality for 240 causes of death, 1990-2013: a systematic analysis for the Global Burden of Disease Study 2013". Lancet. doi:10.1016/S0140-6736(14)61682-2. PMID 25530442. {{cite journal}}: |first1= has generic name (help)
  12. K. Joseph Hurt, Matthew W. Guile, Jessica L. Bienstock, Harold E. Fox, Edward E. Wallach (eds.). The Johns Hopkins manual of gynecology and obstetrics (4th ed.). Philadelphia: Wolters Kluwer Health / Lippincott Williams & Wilkins. p. 382. ISBN 9781605474335.{{cite book}}: CS1 maint: uses authors parameter (link)