ਵਿਕੀਪੀਡੀਆ:ਵਿਕੀਪੀਡੀਆ ਏਸ਼ੀਆਈ ਮਹੀਨਾ/2025
- العربية
- অসমীয়া
- Башҡортса
- Bikol Central
- বাংলা
- Bosanski
- Català
- Čeština
- Чӑвашла
- Deutsch
- English
- Español
- فارسی
- Suomi
- Français
- Bahasa Hulontalo
- ગુજરાતી
- हिन्दी
- Fiji Hindi
- Hrvatski
- Bahasa Indonesia
- Italiano
- 日本語
- Qaraqalpaqsha
- ಕನ್ನಡ
- 한국어
- Кыргызча
- मैथिली
- Bahasa Melayu
- नेपाली
- ଓଡ଼ିଆ
- Саха тыла
- ᱥᱟᱱᱛᱟᱲᱤ
- سنڌي
- Srpskohrvatski / српскохрватски
- Slovenčina
- ತುಳು
- ไทย
- Tagalog
- Татарча / tatarça
- Тыва дыл
- اردو
- Oʻzbekcha / ўзбекча
- 中文
| ਮੁੱਖ ਸਫ਼ਾ | ਮੀਡੀਆ | 2025 | 2024 | 2020 | 2019 | 2018 | 2017 | 2016 | 2015 |
ਵਿਕੀਪੀਡੀਆ ਏਸ਼ੀਆਈ ਮਹੀਨਾ ਇਕ ਸਲਾਨਾ ਵਿਕੀਪੀਡੀਆ ਲੇਖ ਬਣਾਉਣ ਵਾਲਾ ਮੁਕਾਬਲਾ ਹੈ ਜੋ ਕਿ ਏਸ਼ੀਆਈ ਵਿਸ਼ਿਆਂ ਤੇ ਅੱਲਗ-ਅੱਲਗ ਭਾਸ਼ਾਵਾਂ ਦੇ ਵਿਕੀਪੀਡੀਆ ਵਿੱਚ ਲੇਖ ਬਣਾਏ ਜਾਂਦੇ ਹਨ। ਹਿੱਸਾ ਲੈਣ ਵਾਲਾ ਹਰ ਭਾਈਚਾਰਾ ਨਵੰਬਰ ਮਹੀਨੇ ਵਿੱਚ ਆਨਲਾਈਨ ਐਡਿਟਾਥਾਨ ਚਲਾਉਂਦਾ ਹੈ। ਇਸ ਵਿੱਚ ਆਪਣੇ ਦੇਸ਼ ਤੋਂ ਇਲਾਵਾ ਏਸ਼ੀਆ ਬਾਰੇ ਲੇਖ ਬਣਾਏ ਜਾਂਦੇ ਹਨ ਜਾਂ ਪੁਰਾਣੇ ਲੇਖਾਂ ਨੂੰ ਵੱਡਾ ਕੀਤਾ ਜਾਂਦਾ ਹੈ। ਇਸ ਵਾਰ ਵੀ ਇਹ ਮੁਕਾਬਲਾ 15 ਨਵੰਬਰ 2025 ਤੋਂ 14 ਦਸੰਬਰ 2025 ਤੱਕ ਕਰਵਾਇਆ ਜਾ ਰਿਹਾ ਹੈ। ਮਹੀਨੇ ਦੇ ਅੰਤ ਵਿਚ ਸਭ ਤੋਂ ਜ਼ਿਆਦਾ ਲੇਖ ਬਣਾਉਣ ਵਾਲੇ ਨੂੰ "ਵਿਕੀਪੀਡੀਆ ਏਸ਼ੀਅਨ ਮਹੀਨੇ ਦੇ ਗੋਲਡਨ ਅਵਾਰਡ" ਦੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੁਕਾਬਲੇ ਦੀ ਪਹਿਲੀ ਦੁਹਰਾਓ 2015 ਵਿੱਚ ਸ਼ੁਰੂ ਹੋਈ ਸੀ ਅਤੇ ਹਰ ਸਾਲ ਲੇਖਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਅਤੇ ਭਾਗੀਦਾਰਾਂ ਨੇ ਵਿਭਿੰਨਤਾ ਅਤੇ ਵਿਸਤਾਰ ਕੀਤਾ ਹੈ। ਪਿਛਲੇ ਨੌਂ ਸਾਲਾਂ ਵਿੱਚ, 5,000 ਤੋਂ ਵੱਧ ਵਿਕੀਪੀਡੀਆ ਸੰਪਾਦਕਾਂ ਦੁਆਰਾ 64 ਭਾਸ਼ਾ-ਵਿਸ਼ੇਸ਼ ਵਿਕੀਪੀਡੀਆ ਵਿੱਚ 59,000 ਤੋਂ ਵੱਧ ਉੱਚ-ਗੁਣਵੱਤਾ ਵਾਲੇ ਲੇਖ ਸ਼ਾਮਲ ਕੀਤੇ ਗਏ ਹਨ।

ਨਿਯਮ
ਸੰਖੇਪ ਵਿਚ: ਏਸ਼ੀਆ ਬਾਰੇ, ਨਵਾਂ ਅਤੇ ਚੰਗੇ ਮਿਆਰ ਵਾਲਾ ਲੇਖ, ਜੋ ਘੱਟੋ-ਘੱਟ 3,000 ਬਾਈਟਸ ਵਾਲਾ ਹੋਵੇ ਅਤੇ ਇਸ ਇਵੈਂਟ ਦੌਰਾਨ ਬਣਿਆ ਹੋਵੇ।
- ਤੁਸੀਂ ਨਵਾਂ ਲੇਖ ਬਣਾਉਣਾ ਹੈ (ਪੁਰਾਣੇ ਲੇਖ ਵਿੱਚ ਵਾਧਾ ਨਹੀਂ ਕਰਨਾ) ਅਤੇ ਇਹ ਲੇਖ 15 ਨਵੰਬਰ 2025 0:00 ਅਤੇ 14 ਦਸੰਬਰ 2025 23:59 (UTC) ਦੇ ਦਰਮਿਆਨ ਬਣਾਇਆ ਗਿਆ ਹੋਵੇ।
- ਲੇਖ ਘੱਟੋ-ਘੱਟ 3000 ਬਾਈਟਸ ਦਾ ਹੋਵੇ। (ਫਰਮੇ ਅਤੇ ਜਾਣਕਾਰੀਡੱਬੇ ਤੋਂ ਬਿਨ੍ਹਾਂ)
- ਲੇਖ ਵਿਕੀ ਨਿਯਮਾਂ ਅਨੁਸਾਰ ਬਣਿਆ ਹੋਵੇ।
- ਲੇਖ ਵਿੱਚ ਲੋੜੀਂਦੇ ਹਵਾਲੇ ਹੋਣੇ ਚਾਹੀਦੇ ਹਨ। (ਖ਼ਾਸ ਕਰਕੇ ਲੇਖ ਵਿੱਚ ਮੌਜੂਦ ਵਿਵਾਦਪੂਰਨ ਵਾਕਾਂ ਦੇ ਲਈ)
- ਲੇਖ ਪੂਰੇ ਤੌਰ ਉੱਤੇ ਮਸ਼ੀਨੀ ਅਨੁਵਾਦ ਨਾ ਹੋਵੇ ਅਤੇ ਸਹੀ ਭਾਸ਼ਾ ਵਿੱਚ ਲਿਖਿਆ ਗਿਆ ਹੋਵੇ।
- ਲੇਖ ਜਾਣਕਾਰੀ ਭਰਪੂਰ ਹੋਵੇ।
- ਲੇਖ ਏਸ਼ੀਆ ਦੇ ਮੁਲਕਾਂ ਨਾਲ ਸਬੰਧਿਤ ਹੋਵੇ ਅਤੇ ਇਹ ਕਿਸੇ ਵੀ ਵਿਸ਼ੇ ਨਾਲ ਸਬੰਧਿਤ ਹੋ ਸਕਦਾ ਹੈ (ਤਿਉਹਾਰ, ਰਿਵਾਜ, ਲੋਕ ਕਥਾਵਾਂ, ਗੀਤ ਜਾਂ ਸੱਭਿਆਚਾਰਕ ਤੱਤ ਜਿਵੇਂ ਕਿ ਲੋਕ ਨਾਚ ਆਦਿ)।
- ਇੱਕ ਜਿਊਰੀ ਮੈਂਬਰ ਦੇ ਬਣਾਏ ਲੇਖਾਂ ਨੂੰ ਦੂਜਾ ਜਿਊਰੀ ਮੈਂਬਰ ਦੇਖੇਗਾ।
- ਨੋਟ: ਅੰਤ ਉੱਤੇ ਇੱਕ ਮਨੁੱਖੀ ਜੱਜ ਤੈਅ ਕਰੇਗਾ ਕਿ ਕਿਸੇ ਲੇਖ ਨੂੰ ਲੇਖ ਮੰਨਿਆ ਜਾਵੇਗਾ ਕਿ ਨਹੀਂ।
- ਚਾਰ ਲੇਖ ਹੋਣ ਤੋਂ ਮਗਰੋਂ ਤੁਹਾਨੂੰ ਏਸ਼ੀਆਈ ਭਾਈਚਾਰੇ ਦਾ ਖ਼ਾਸ ਡਿਜ਼ਾਇਨ ਕੀਤਾ ਹੋਇਆ ਡਿਜੀਟਲ ਅਤੇ ਫਿਜੀਕਲ ਪੋਸਟ ਕਾਰਡ ਪ੍ਰਾਪਤ ਹੋਵੇਗਾ।
- ਏਸ਼ੀਆਈ ਗੋਲਡਨ ਅਵਾਰਡ ਜੇਤੂ ਨੂੰ ਏਸ਼ੀਆਈ ਸਮੁਦਾਇ ਤੋਂ ਹਸਤਾਖ਼ਰ ਕੀਤਾ ਪੋਸਟ ਕਾਰਡ ਪ੍ਰਾਪਤ ਹੋਵੇਗਾ। ਦੇਖੋ Q&A
- ਕਿਰਪਾ ਕਰਕੇ ਆਪਣੇ, ਬਣਾਏ ਸਫ਼ੇ ਇਸ ਲਿੰਕ 'ਤੇ ਦਰਜ ਕਰੋ। ਲਿੰਕ ਤੇ ਜਾਣ ਤੋਂ ਬਾਅਦ ਸੱਜੇ ਪਾਸੇ (ਉੱਪਰ) ਲਾਗ ਇਨ ਲਿਖਿਆ ਆਵੇਗਾ, ਸੋ ਪਹਿਲਾਂ ਤੁਸੀਂ ਲਾਗ ਇਨ ਹੋ ਜਾਵੋ। ਤੁਸੀਂ ਇਸ ਸੰਦ (ਟੂਲ) ਦੀ ਭਾਸ਼ਾ ਵਿੱਚ ਵੀ ਤਬਦੀਲੀ ਕਰ ਸਕਦੇ ਹੋ।
- ਜਦੋਂ ਤੁਸੀਂ ਸਫ਼ਾ ਦਰਜ ਕਰ ਦਿੰਦੇ ਹੋ ਤਾਂ ਸੰਦ (ਟੂਲ) ਉਸ ਸਫ਼ੇ ਵਿੱਚ ਇੱਕ ਫ਼ਰਮਾ ਜੋੜ ਦੇਵੇਗਾ ਅਤੇ ਇੱਕ ਮਨੁੱਖੀ ਜੱਜ ਤੁਹਾਡੇ ਉਸ ਲੇਖ ਨੂੰ ਜਾਂਚੇਗਾ। ਤੁਸੀਂ ਇਸ ਲਿੰਕ ਤੇ ਜਾ ਕੇ ਵੇਖ ਸਕਦੇ ਹੋ ਕਿ ਤੁਹਾਡਾ ਲੇਖ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ।
- ਜੇਕਰ ਤੁਹਾਡੇ ਤੋਂ ਉਹ ਟੂਲ ਨਹੀਂ ਖੁੱਲ੍ਹ ਰਿਹਾ ਤਾਂ ਤੁਸੀਂ ਆਪਣੇ ਲੇਖ ਇਸ ਸਫ਼ੇ ਉੱਪਰ ਆਪਣੇ ਨਾਮ ਦੇ ਸਾਹਮਣੇ ਤਰਤੀਬ ਵਿੱਚ ਦਰਜ ਕਰ ਦਿਓ।
- ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ Q&A ਇਸ ਲਿੰਕ ਤੇ ਜਾ ਕੇ ਜਾਂ ਏਸ਼ੀਆਈ ਮਹੀਨੇ ਦਾ ਗੱਲਬਾਤ ਸਫ਼ੇ ਤੇ ਜਾ ਕੇ ਆਪਣਾ ਸਵਾਲ ਕਰ ਸਕਦੇ ਹੋ।
ਆਪਣਾ ਨਾਮ ਦਰਜ ਕਰੋ
ਤੁਸੀਂ ਇਸ ਪ੍ਰਤੀਯੋਗਤਾ ਵਿੱਚ 14 ਦਸੰਬਰ 2025 23:59 (UTC) ਤੱਕ ਕਦੋਂ ਵੀ ਭਾਗ ਲੈ ਸਕਦੇ ਹੋ।
ਆਪਣੇ ਦਸਤਖ਼ਤ ਕਰਨ ਲਈ ਨਵੀਂ ਲਾਈਨ ਵਿੱਚ # ਤੋਂ ਬਾਅਦ ~~~~ ਲਿਖੋ।
- ਸਤਗੁਰ ਸਿੰਘ (ਗੁਰੀ ਝਾੜੋਂ)
- Amritpal Aman (ਗੱਲ-ਬਾਤ) 05:58, 23 ਨਵੰਬਰ 2025 (UTC)[ਜਵਾਬ]
- Dugal harpreet (ਗੱਲ-ਬਾਤ) 06:28, 23 ਨਵੰਬਰ 2025 (UTC)[ਜਵਾਬ]
- Tamanpreet Kaur (ਗੱਲ-ਬਾਤ) 07:16, 23 ਨਵੰਬਰ 2025 (UTC)[ਜਵਾਬ]
- Jagmit Singh Brar (ਗੱਲ-ਬਾਤ) 08:59, 23 ਨਵੰਬਰ 2025 (UTC)[ਜਵਾਬ]
- KuldeepBurjBhalaike (Talk) 12:12, 2 ਦਸੰਬਰ 2025 (UTC)[ਜਵਾਬ]
- Aman Arora PTL (ਗੱਲ-ਬਾਤ) 17:26, 2 ਦਸੰਬਰ 2025 (UTC)[ਜਵਾਬ]
ਲੇਖ ਸੂਚੀ
ਤੁਸੀਂ ਇਸ ਸੂਚੀ ਵਿੱਚੋਂ ਕੋਈ ਵੀ ਲੇਖ ਪੰਜਾਬੀ ਵਿਕੀਪੀਡੀਆ ਤੇ ਬਣਾ ਸਕਦੇ ਹੋ, ਪਰ ਇੱਕ ਵਾਰ ਇਹ ਜ਼ਰੂਰ ਦੇਖ ਲਿਆ ਜਾਵੇ ਕਿ ਉਹ ਏਸ਼ੀਆ ਨਾਲ ਸਬੰਧਤ ਹੈ ਜਾਂ ਨਹੀਂ।
ਲੇਖ ਦਰਜ ਕਰੋ
ਕੀ ਤੁਸੀਂ ਏਸ਼ੀਆਈ ਮਹੀਨੇ ਲਈ ਪੰਜਾਬੀ ਵਿਕੀਪੀਡੀਆ ਵਿੱਚ ਯੋਗਦਾਨ ਪਾਇਆ ਹੈ? ਫਾਊਂਟੇਨ ਟੂਲ ਰਾਹੀਂ ਆਪਣੇ ਯੋਗਦਾਨਾਂ ਨੂੰ ਜਮ੍ਹਾਂ ਕਰੋ, ਅਤੇ ਫਾਊਂਟੇਨ ਟੂਲ ਦੁਆਰਾ ਫਰਮਾ {{WAM talk 2025}} ਆਪਣੇ ਆਪ ਲੇਖ ਦੇ ਗੱਲਬਾਤ ਸਫ਼ਿਆਂ ਵਿੱਚ ਜੋੜਿਆ ਜਾਵੇਗਾ।
ਦਰਜ ਕੀਤੇ ਲੇਖਾਂ ਨੂੰ ਇੱਥੇ ਦੇਖਿਆ ਜਾ ਸਕਦਾ ਹੈ: [1]
ਇਨਾਮ
ਜੋ ਵਰਤੋਂਕਾਰ ਇਸ ਮੁਕਾਬਲੇ ਵਿੱਚ ਸਭਤੋਂ ਵੱਧ ਯੋਗਦਾਨ (ਲੇਖਾਂ ਅਨੁਸਾਰ) ਦੇਵੇਗਾ ਉਹਨਾਂ ਨੂੰ ਇਨਾਮ ਵਜੋਂ ਇਲੈਕਟ੍ਰੋਨਿਕ ਗੈਜੇਟ ਦਿੱਤੇ ਜਾਣਗੇ ਜਿਨ੍ਹਾਂ ਦੀ ਕੀਮਤ ਹੇਠ ਲਿਖੇ ਅਨੁਸਾਰ ਹੈ:
- ਪਹਿਲਾ ਇਨਾਮ - 2000 ਰੁਪਏ
- ਦੂਜਾ ਇਨਾਮ - 1200 ਰੁਪਏ
- ਤੀਜਾ ਇਨਾਮ - 800 ਰੁਪਏ
(ਨੋਟ: ਇਨਾਮ ਪ੍ਰਾਪਤ ਕਰਨ ਲਈ ਘੱਟੋ-ਘੱਟ 15 ਲੇਖ ਦਰਜ ਕਰਨੇ ਜ਼ਰੂਰੀ ਹਨ।)
ਜਿਊਰੀ
ਜਿਊਰੀ ਲਈ ਇੱਛੁਕ ਵਰਤੋਂਕਾਰ ਆਪਣਾ ਨਾਮ ਸੰਯੋਜਕ ਕੋਲ ਦਰਜ ਕਰਵਾ ਸਕਦੇ ਹਨ। ਜਿਊਰੀ ਮੈਂਬਰ -
ਸੰਯੋਜਕ
ਪਿਛਲੇ ਐਡੀਸ਼ਨ
ਉਪਯੋਗੀ ਲਿੰਕ
ਮਾਨਤਾ

- ਵਿਕੀਮੀਡੀਆ ਤਾਇਵਾਨ
- ਵਿਕੀਮੀਡੀਆ ਭਾਰਤ
- ਵਿਕੀਮੀਡੀਆ ਇੰਡੋਨੇਸ਼ੀਆ
- ਕਨਸਾਈ ਵਿੱਚ ਵਿਕੀਮੀਡੀਅਨਜ਼
- ਹਬਲਾਨ ਵਰਤੋਂਕਾਰ ਸਮੂਹ
- ਵਿਕੀਮੀਡੀਆ ਭਾਈਚਾਰਾ ਵਰਤੋਂਕਾਰ ਸਮੂਹ ਹਾਂਗ ਕਾਂਗ
- ਵਿਕੀਮੀਡੀਆ ਬੰਗਲਾਦੇਸ਼
- ਨੇਪਾਲ ਦੇ ਵਿਕੀਮੀਡੀਅਨਜ਼
- ਵਿਕੀਮੀਡੀਆ ਭਾਈਚਾਰਾ ਵਰਤੋਂਕਾਰ ਸਮੂਹ ਸ੍ਰੀਲੰਕਾ
- ਓਡੀਆ ਵਿਕੀਮੀਡੀਅਨਜ਼ ਵਰਤੋਂਕਾਰ ਸਮੂਹ
- ਪੰਜਾਬੀ ਵਿਕੀਮੀਡੀਅਨਜ਼ ਵਰਤੋਂਕਾਰ ਸਮੂਹ
- ਫਿਲੀਪੀਨ ਵਿਕੀਮੀਡੀਆ ਭਾਈਚਾਰਾ ਵਰਤੋਂਕਾਰ ਸਮੂਹ
- ਕੋਰੀਆ ਦਾ ਵਿਕੀਮੀਡੀਅਨਜ਼ ਵਰਤੋਂਕਾਰ ਸਮੂਹ
- ਇਰਾਨੀ ਵਿਕੀਮੀਡੀਅਨਜ਼ ਵਰਤੋਂਕਾਰ ਸਮੂਹ
- ਲੇਵੰਤ ਦਾ ਵਿਕੀਮੀਡੀਅਨਜ਼ ਵਰਤੋਂਕਾਰ ਸਮੂਹ
- ਆਜ਼ਰਬਾਈਜਾਨੀ ਵਿਕੀਮੀਡੀਅਨਜ਼ ਵਰਤੋਂਕਾਰ ਸਮੂਹ
- ਥਾਈਲੈਂਡ ਵਿੱਚ ਵਿਕੀਮੀਡੀਅਨਜ਼
- ਵਿਕੀਮੀਡੀਆ ਭਾਈਚਾਰਾ ਵਰਤੋਂਕਾਰ ਸਮੂਹ ਤੁਰਕੀ
- ਵਿਕੀਮੀਡੀਆ ਭਾਈਚਾਰਾ ਵਰਤੋਂਕਾਰ ਸਮੂਹ ਮਲੇਸ਼ੀਆ
- ਵੀਅਤਨਾਮ ਵਿਕੀਮੀਡੀਅਨਜ਼ ਵਰਤੋਂਕਾਰ ਸਮੂਹ
- ਪੱਛਮੀ ਬੰਗਾਲ ਵਿਕੀਮੀਡੀਅਨਜ਼
- ਵਿਕੀਪੀਡੀਆ ਏਸ਼ੀਆਈ ਮਹੀਨਾ ਵਰਤੋਂਕਾਰ ਸਮੂਹ
- ਮੈਥਿਲੀ ਵਿਕੀਮੀਡੀਅਨਜ਼ ਵਰਤੋਂਕਾਰ ਸਮੂਹ
- ਸੰਤਾਲੀ ਭਾਸ਼ਾ ਦਾ ਵਿਕੀਮੀਡੀਅਨਜ਼ ਵਰਤੋਂਕਾਰ ਸਮੂਹ
