ਵਿਕੀਪੀਡੀਆ ਗੱਲ-ਬਾਤ:ਖੋਜ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਨਮੀਤ ਅਲੀਸ਼ੇਰ[ਸੋਧੋ]

ਮਨਮੀਤ ਅਲੀਸ਼ੇਰ ( ਔਜ਼ੀ ਇੰਡੀਅਨ ) ਸੰਨ 2016 ਵਿੱਚ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਵਾਪਰੀ ਇੱਕ ਮੰਦਭਾਗੀ ਘਟਨਾ ਵਿੱਚ ਮਨਮੀਤ ਅਲੀਸ਼ੇਰ ਦਾ ਨਾਮ ਵਿਸ਼ਵ ਭਰ ਵਿੱਚ ਬਹੁਤ ਚਰਚਾ ਵਿੱਚ ਆਇਆ, ਜਦੋਂ ਉਸਦਾ ਕਿਸੇ ਆਸਟਰੇਲੀਅਨ ਗੋਰੇ ਵੱਲੋਂ ਸਿਟੀ ਕੌਂਸਲ ਦੀ ਬੱਸ ਚਲਾਉਂਦੇ ਹੋਏ ਕੋਈ ਖ਼ਤਰਨਾਕ ਜਲਣਸ਼ੀਲ ਪਦਾਰਥ ਪਾ ਕੇ ਹੱਤਿਆ ਕਰ ਦਿੱਤੀ ਗਈ, ਉਹ ਪੰਜਾਬੀ ਭਾਈਚਾਰੇ ਵਿੱਚ ਇੱਕ ਕਲਾਕਾਰ ਅਤੇ ਲਿਖਾਰੀ ਵੱਜੋਂ ਹਰਮਨ-ਪਿਆਰਾ ਸੀ, ਉਸਦੀ ਮੌਤ ਦੀ ਖ਼ਬਰ ਨੇ ਸਮੁੱਚੇ ਪੰਜਾਬੀ ਵਰਗ ਨੂੰ ਬਹੁਤ ਹਲੂਣ ਕੇ ਰੱਖ ਦਿੱਤਾ ਸੀ ।

ਜਨਮ ਅਤੇ ਪਿਛੋਕੜ- ਮਨਮੀਤ ਸ਼ਰਮਾ ਜੋਕਿ ਮਨਮੀਤ ਅਲੀਸ਼ੇਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹ ਜ਼ਿਲਾ ਸੰਗਰੂਰ ਦੇ ਪਿੰਡ ਅਲੀਸ਼ੇਰ ਵਿਖੇ 1987 ਨੂੰ ਪੈਦਾ ਹੋਇਆ ਸੀ, ਉਸਦੇ ਪਿਤਾ ਦਾ ਨਾਮ ਸ੍ਰੀ ਰਾਮ ਸਰੂਪ ਜੀ ਹੈ ਜੋਕਿ ਸਿੱਖਿਆ ਵਿਭਾਗ ਵਿੱਚ ਅਧਿਆਪਕ ਵਜੋਂ ਕੰਮ ਕਰਦੇ ਸਨ, ਅਤੇ ਉਸਦੇ ਮਾਤਾ ਦਾ ਨਾਮ ਸ੍ਰੀਮਤੀ ਕਿਸ਼ਨਦੀਪ ਕੌਰ ਸੀ, ਉਸਨੇ ਜਵਾਹਰ ਨਵੋਦਿਆ ਵਿਦਿਆਲਿਆ ਲੋਗੋਂਵਾਲ ਵਿਖੇ ਪੰਜਵੀਂ ਜਮਾਤ ਤੋਂ ਲੈ ਕੇ 2004 ਵਿੱਚ ਬਾਰਵੀਂ ਦੀ ਪ੍ਰੀਖਿਆ ਪਾਸ ਕੀਤੀ, ਇਹ ਸਕੂਲ ਉਸਦੇ ਮੁੱਢਲੇ ਦੌਰ ਦਾ ਕਲਾਮੰਚ ਹੈ, ਜਿਥੋਂ ਉਸਨੇ ਨਾਟਕ, ਇਕਾਂਗੀਆਂ ਖੇਡਦਿਆਂ ਰੰਗਮੰਚ ਵੱਲ ਆਪਣੀ ਰੁਚੀ ਪਕੇਰੀ ਕੀਤੀ, ਇਸ ਉਪਰੰਤ ਉਸਨੇ ਉਚੇਰੀ ਵਿਦਿਆ ਲਈ ਖਾਲਸਾ ਕਾਲਜ ਪਟਿਆਲਾ ਵਿਖੇ BA in Science ਵਿੱਚ ਆਪਣੀ ਗਰੇਜੂਏਸ਼ਨ 2007 ਵਿੱਚ ਪੂਰੀ ਕੀਤੀ ।

ਆਸਟਰੇਲੀਆ ਸੰਨ 2009 ਵਿੱਚ ਉਹ ਇੱਕ ਵਿਦਿਆਰਥੀ ਵਜੋਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਅੰਤ ਵੱਸਿਆ, ਇਥੇ ਆਕੇ ਵਿੱਦਿਆ ਦੇ ਨਾਲ ਨਾਲ ਇੰਡੋਜ਼ ਥੀਏਟਰ, ਪੰਜਾਬੀ ਸਾਹਿਤ ਸਭਾ, ਹਰਮਨ ਰੇਡੀਓ ਨਾਲ ਜੁੜਕੇ ਪੰਜਾਬੀ ਸਭਿਆਚਾਰ ਅਤੇ ਵਿਰਾਸਤੀ ਪ੍ਰੋਗਰਾਮਾਂ ਵਿੱਚ ਸਰਗਰਮ ਹੋ ਕੇ ਹਿੱਸਾ ਲੈਂਦਾ ਰਿਹਾ, ਸੰਨ 2015 ਵਿੱਚ ਉਹ ਆਸਟਰੇਲੀਆ ਦਾ ਸਥਾਈ ਨਾਗਰਿਕ ਬਣ ਗਿਆ ।

ਕਵਿਤਾ- ਉਸਦੀਆਂ ਚੌਣਵੀਆਂ ਕਵਿਤਾਵਾਂ 2016 ਵਿੱਚ ਸਰਬਜੀਤ ਸੋਹੀ ਦੁਆਰਾ ਸੰਪਾਦਿਤ ਕਿਤਾਬ "ਸਮੁੰਦਰੋਂ ਪਾਰ ਦੇ ਦੀਵੇ" ਵਿੱਚ ਛਪੀਆਂ ਰੰਗਮੰਚ- ਇੰਡੋਜ਼ ਥੀਏਟਰ ਵੱਲੋਂ ਨਿਰਦੇਸ਼ਿਤ ਨਾਟਕ "ਚਤਰਾ ਚੋਰ" ਵਿੱਚ ਉਸਦੀ ਮੁੱਖ ਭੂਮਿਕਾ ਸੀ । ਗਾਇਕੀ- ਬ੍ਰਿਸਬੇਨ, ਐਡੀਲੇਡ ਤੇ ਹੋਰਨਾਂ ਸ਼ਹਿਰਾਂ ਵਿੱਚ ਉਸਨੇ ਬਹੁਤ ਸਾਰੇ ਸਭਿਆਚਾਰਿਕ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ । ਲਘੂ ਫਿਲਮਾਂ- A remarkable day, Help less, People inspire People

ਮੌਤ- ਮਨਮੀਤ ਸ਼ਰਮਾ ਨੇ ਸੰਨ 2016 ਵਿੱਚ ਟੈਕਸੀ ਦਾ ਕਿੱਤਾ ਛੱਡਕੇ ਸਰਕਾਰੀ ਬੱਸ ਵਜੋਂ ਕੰਮ ਸ਼ੁਰੂ ਕੀਤਾ ਸੀ, ਮਿਤੀ 28 ਅਕਤੂਬਰ 2016 ਨੂੰ ਬ੍ਰਿਸਬੇਨ ਸ਼ਹਿਰ ਦੇ ਮਰੂਕਾ ਖੇਤਰ ਵਿੱਚ ਇੱਕ 48 ਸਾਲ ਦੇ ਗੋਰੇ Anthony O'Donohue ਨੇ ਉਸ ਤੇ ਕੋਈ ਜ਼ਲਣਸ਼ੀਲ ਪਦਾਰਥ ਪਾ ਕੇ ਉਸਦੀ ਹੱਤਿਆ ਕਰ ਦਿੱਤੀ, ਜੋ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਿਆ ਜਾਂਦਾ ਹੈ, ਮਨਮੀਤ ਦੀ ਮੌਤ ਨਾਲ ਦੇਸ਼ ਵਿਦੇਸ਼ ਵਿੱਚ ਬਹੁਤ ਸਖ਼ਤ ਪ੍ਰਤਿਕਰਮ ਵੇਖਣ ਨੂੰ ਆਇਆ ਅਤੇ ਇਸਨੂੰ ਇੱਕ ਨਸਲਵਾਦੀ ਹਮਲੇ ਵਜੋਂ ਸਮਝਿਆ ਗਿਆ ।