ਸਮੱਗਰੀ 'ਤੇ ਜਾਓ

ਵਿਟਿਲਿਗੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਟਿਲਿਗੋ ਚਮੜੀ ਦੀ ਇੱਕ ਅਜਿਹੀ ਹਾਲਤ ਹੈ ਜਿਸ ਵਿੱਚ ਚਮੜੀ ਦਾ ਕੁਝ ਹਿੱਸਾ ਆਪਣਾ ਪਿਗਮੈਂਟ ਗੁਆਣ ਲਗਦੇ ਹਨ I ਇਹ ਹਲਾਤ ਤਦੋਂ ਪੈਦਾ ਹੁੰਦੀ ਹੈ ਜਦ ਚਮੜੀ ਦੇ ਪਿਗਮੈਂਟ ਸੈਲ ਮਰ ਜਾਂਦੇ ਹਨ ਜਾਂ ਕੰਮ ਕਰਨ ਵਿੱਚ ਅਸਮਰੱਥ ਹੋ ਜਾਂਦੇ ਹਨ I ਕੁਝ ਖਾਸ ਰਸਾਇਣਾਂ[1] ਦੇ ਸੰਪਰਕ ਵਿੱਚ ਆਣ ਦੇ ਬਾਵਜੂਦ, ਵਿਟਿਲਿਗੋ ਹੋਣ ਦੇ ਕਾਰਨ ਦਾ ਹੁਣ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ ਹੈ I ਰਿਸਰਚ ਤੋਂ ਇਹ ਪਤਾ ਲਗਾ ਹੈ ਕਿ ਵਿਟਿਲਿਗੋ ਦੇ ਪੈਦਾ ਹੋਣ ਦੇ ਕਾਰਨ ਆਟੋਇਮਿਉਣ, ਜੈਨਿਟਿਕ, ਆਕਸੀਡੇਟਿਵ ਸਟੈਸ, ਨਿਉਰਲ, ਜਾਂ ਵਾਇਰਲ[2] ਹੋ ਸਕਦੇ ਹਨ I ਵਿਟਿਲਿਗੋ ਨੂੰ ਆਮ ਤੌਰ ਤੇ ਦੋ ਮੁੱਖ ਸੇ੍ਣੀਆਂ ਵਿੱਚ ਵੰਡਿਆ ਗਿਆ ਹੈ: ਸੈਗਮੈਂਟਲ ਅਤੇ ਨਾਨ-ਸੈਗਮੈਂਟਲ ਵਿਟਿਲਿਗੋ I

ਵਿਸ਼ਵ ਵਿੱਚ ਵਿਟਿਲਿਗੋ ਘਟਿਤ ਹੋਣ ਦੀ ਮਾਤਰਾ 1% ਤੋਂ ਵੀ ਘੱਟ ਹੈ,[3] ਜਿਸ ਵਿੱਚ ਕੁਝ ਜਨਸੰਖਆ ਔਸਤ 2-3% ਹੈ ਅਤੇ ਘੱਟ ਹੀ 16% ਤੋਂ ਵੱਧ ਹੈ I[4] ਆਟੋਇਮੀਉਣ ਦੀ ਬਿਮਾਰੀਆਂ ਜਿਵੇਂ ਕਿ ਐਡਿਸਨ ਰੋਗ, ਹਾਸ਼ੀਮੋਟੋ ਥਾਇਰੋਡਿਟਿਸ, ਅਤੇ ਟਾਇਪ 1 ਡਾਇਬਟੀਜ਼ ਮੈਲਿਟਸ ਉਹਨਾਂ ਵਿੱਚ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਜਿਹਨਾਂ ਨੂੰ ਵਿਟਿਲਿਗੋ ਹੈ I ਵਿਟਿਲਿਗੋ ਦੇ ਲਈ ਕੋਈ ਇਲਾਜ ਨਹੀਂ ਹੈ, ਪਰ ਉਪਚਾਰ ਦੇ ਕਈ ਵਿਕਲਪ ਉਪਲੱਬਧ ਹਨ ਜਿਹਨਾਂ ਵਿੱਚ ਸ਼ਾਮਿਲ ਹੈ ਟਰਾਪਿਕਲ ਸਟਿਰੋਇਡੱਸ, ਕੈਲਸਿਨਿਉਰਿਨ ਇੰਨਹੈਬਿਟਰ ਅਤੇ ਫੋਟੋਥੈਰੇਪੀ I

ਵਰਗੀਕਰਣ

[ਸੋਧੋ]

ਵਿਟਿਲਿਗੋ ਦੇ ਵਰਗੀਕਰਣ ਦੀ ਕੋਸ਼ਿਸ਼ ਵਿੱਚ ਸਰਬਸੰਮਤੀ ਨਹੀਂ ਹੈ[5] ਜਦਕਿ ਹਾਲ ਹੀ ਵਿੱਚ ਹੋਈ ਇੱਕ ਸਹਿਮਤੀ ਦੇ ਅਧਾਰ ਤੇ ਇਸਨੂੰ ਦੋ ਹਿਸਿਆਂ ਵਿੱਚ ਵੰਡਿਆ ਗਿਆ ਹੈ ਸੈਗਮੈਂਟਲ ਵਿਟਿਲਿਗੋ (ਐਸਵੀ)ਅਤੇ ਨਾਨ-ਸੈਗਮੈਂਟਲ ਵਿਟਿਲਿਗੋ (ਐਨਐਸਵੀ) I ਐਨਐਸਵੀ ਇੱਕ ਬਹੁਤ ਆਮ ਕਿਸਮ ਦਾ ਵਿਟਿਲਿਗੋ ਹੈ I[6]

ਨਾਨ-ਸੈਗਮੈਂਟਲ

[ਸੋਧੋ]

ਨਾਨ-ਸੈਗਮੈਂਟਲ ਵਿਟਿਲਿਗੋ (ਐਨਐਸਵੀ) ਵਿੱਚ, ਆਮ ਤੌਰ ਤੇ ਡਿਪੀਗਮੈਂਟੈਸ਼ਨ ਦੇ ਧੱਬਿਆਂ ਦੇ ਸਥਾਨ ਤੇ ਸਮਰੂਪਤਾ ਦਿਖਦੀ ਹੈ I ਨਵੇਂ ਪੈਚ ਵੀ ਸਮੇਂ ਦੇ ਨਾਲ ਦਿਖਾਈ ਦਿੰਦੇ ਹਨ I ਇਹ ਅਸਾਨੀ ਨਾਲ ਸ਼ਰੀਰ ਦੇ ਵੱਡੇ ਹਿੱਸੇ ਤੇ ਜਾਂ ਕਿਸੀ ਖਾਸ ਸਥਾਨ ਤੇ ਵੀ ਹੋ ਸਕਦੇ ਹਨ I ਵਿਟਿਲਿਗੋ ਵਿੱਚ ਜਿੱਥੇ ਥੋੜੀ ਜਿਹੀ ਪਿਗਮੈਂਟੇਡ ਚਮੜੀ ਰਹਿ ਜਾਂਦੀ ਹੈ ਉਸਨੂੰ ਵਿਟਿਲਿਗੋ ਯੂਨੀਵਰਸਲਿਸ ਕਹਿੰਦੇ ਹਨ I ਨਾਨ-ਸੈਗਮੈਂਟਲ ਵਿਟਿਲਿਗੋ (ਐਨਐਸਵੀ) ਕਿਸੀ ਵੀ ਉਮਰ ਵਿੱਚ ਹੋ ਸਕਦਾ ਹੈ, (ਸੈਗਮੈਂਟਲ ਵਿਟਿਲਿਗੋ ਦੇ ਉਲਟ ਜੋ ਕਿਸ਼ੋਰਾਵਸ੍ਥਾ ਵਿੱਚ ਵੱਧ ਦੇਖਿਆ ਜਾਂਦਾ ਹੈ) I[7]

ਨਾਨ-ਸੈਗਮੈਂਟਲ ਵਿਟਿਲਿਗੋ ਦੇ ਪ੍ਕਾਰ ਹੇਠ ਲਿਖੇ ਹਨ:

  • ਸਧਾਰਨ ਵਿਟਿਲਿਗੋ; ਸਭ ਤੋਂ ਆਮ ਪੈਟਰਨ, ਚੌੜਾ ਅਤੇ ਡਿਪੀਗਮੈਂਟੇਸ਼ਨ ਦਾ ਲਗਾਤਾਰ ਵੰਡਿਆ ਹੋਇਆ ਸਥਾਨ[8]
  • ਯੂਨੀਵਰਸਲ ਵਿਟਿਲਿਗੋ; ਡਿਪੀਗਮੈਂਟੇਸ਼ਨ ਸ਼ਰੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ[8]
  • ਫੋਕਲ ਵਿਟਿਲਿਗੋ; ਬਚਿਆਂ ਵਿੱਚ ਸਭ ਤੋਂ ਆਮ[8]
  • ਐਫਰੋਫੇਸ਼ਿਅਲ ਵਿਟਿਲਿਗੋ; ਉਂਗਲਿਆਂ ਅਤੇ ਪੇਰੀਓਰੀਫਿਸ਼ਿਅਲ ਖੇਤਰਾਂ ਵਿੱਚ[8]
  • ਮੁਕੋਸਲ ਵਿਟਿਲਿਗੋ; ਮੁਕੋਸ ਮੈਮਬਰੇਨ ਦੀ ਕੇਵਲ ਡਿਪੀਗਮੈਂਟੇਸ਼ਨ[8]

ਸੈਗਮੈਂਟਲ

[ਸੋਧੋ]

ਸੈਗਮੈਂਟਲ ਵਿਟਿਲਿਗੋ (ਐਸਵੀ) ਦਿਖਣ ਵਿੱਚ, ਇਸਦਾ ਕਾਰਨ ਅਤੇ ਇਸਦਾ ਫੈਲਣਾ ਦਾ ਤਰੀਕਾ ਸੰਬੰਧਿਤ ਬਿਮਾਰੀਆਂ ਅਲਗ ਹੈ I ਇਸਦਾ ਇਲਾਜ਼ ਐਨਐਸਵੀ ਤੋਂ ਕਾਫੀ ਅਲਗ ਹੈ I ਇਸਦਾ ਰੁਝਾਨ ਚਮੜੀ ਦੇ ਉਸ ਸਥਾਨ ਤੇ ਵੱਧ ਹੁੰਦਾ ਹੈ ਜੋ ਸਪਾਇਨਲਕੋਡ ਤੋਂ ਡੋਰਸੇਲ ਰੂਟ ਨਾਲ ਸੰਬੰਧਿਤ ਹੈ ਅਤੇ ਜੋਕਿ ਅਕਸਰ ਇਕਪਾਸੜ ਹੈ I[6][9] ਇਹ ਐਨਐਸਵੀ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ, ਅਤੇ ਬਿਨਾਂ ਇਲਾਜ਼, ਇਹ ਜ਼ਿਆਦਾ ਸਥਿਰ ਹੈ ਅਤੇ ਇਸਦਾ ਆਟੋਇਮੀਉਣ ਬਿਮਾਰੀਆਂ ਨਾਲ ਸੰਬੰਧ ਸਧਾਰਨ ਵਿਟਿਲਿਗੋ ਨਾਲੋਂ ਕਮਜ਼ੋਰ ਹੈ I[9] ਐਸਵੀ ਇੱਕ ਇਲਾਜ਼ ਕਰਨ ਯੋਗ ਹਾਲਤ ਹੈ ਜੋ ਟਰੋਪਿਕਲ ਇਲਾਜ ਲਈ ਜਵਾਬਦੇਹ ਹੈ I[7][10]

ਚਿੰਨ੍ਹ ਅਤੇ ਲਛੱਣ

[ਸੋਧੋ]

ਵਿਟਿਲਿਗੋ ਦਾ ਇਕਮਾਤਰ ਚਿੰਨ੍ਹ ਹੁੰਦਾ ਹੈ ਡਿਪੀਗਮੈਂਟੇਸ਼ਨ ਚਮੜੀ ਤੇ ਪਿਲੇ ਧੱਬੇ ਵਾਲਾ ਸਥਾਨ ਜਿਸਦਾ ਅਸਰ ਹੱਥਾਂ ਪੈਰਾਂ ਤੇ ਹੁੰਦਾ ਹੈ I[11] ਧੱਬੇ ਪਹਿਲਾਂ ਸ਼ੁਰੂਆਤ ਵਿੱਚ ਛੋਟੇ ਹੁੰਦੇ ਹਨ, ਪਰ ਫਿਰ ਅਕਸਰ ਵੱਡੇ ਹੋ ਜਾਂਦੇ ਹਨ ਅਤੇ ਆਪਣਾ ਅਕਾਰ ਬਦਲ ਲੈਂਦੇ ਹਨ I[2][11]

ਹਵਾਲੇ

[ਸੋਧੋ]
  1. Rietschel, Robert L.; Fowler, Joseph F., Jr. (2001). Fisher's Contact Dermatitis (5th ed.). Philadelphia: Lippincott Williams & Wilkins. pp. 571–577.{{cite book}}: CS1 maint: multiple names: authors list (link)
  2. 2.0 2.1 Halder, RM; Chappell, JL (2009). "Vitiligo update". Seminars in cutaneous medicine and surgery. 28 (2): 86–92. PMID 19608058.
  3. Nath SK, Majumder PP, Nordlund JJ (1994). "Genetic epidemiology of vitiligo: multilocus recessivity cross-validated". American Journal of Human Genetics. 55 (5): 981–90. PMC 1918341. PMID 7977362.{{cite journal}}: CS1 maint: multiple names: authors list (link)
  4. Krüger C, Schallreuter KU (October 2012). "A review of the worldwide prevalence of vitiligo in children/adolescents and adults". Int J Dermatol. 51 (10): 1206–12. PMID 22458952.
  5. Vitiligo by Mauro Picardo and Alain Taïeb (Dec 17, 2009), Introduction section.
  6. 6.0 6.1 Ezzedine K, Eleftheriadou V, Whitton M, van Geel N (January 2015). "Vitiligo". Lancet. S0140-6736 (14): 60763–7. PMID 25596811.{{cite journal}}: CS1 maint: multiple names: authors list (link)
  7. 7.0 7.1 Huggins RH, Schwartz RA, Janniger CK (2005). "Vitiligo" (PDF). Acta Dermatovenerologica Alpina, Panonica, et Adriatica. 14 (4): 137–42, 144–5. PMID 16435042.{{cite journal}}: CS1 maint: multiple names: authors list (link)
  8. 8.0 8.1 8.2 8.3 8.4 Halder, R. M.; et al. (2007). "Vitiligo". In Wolff, K.; et al. (eds.). Fitzpatrick's Dermatology in General Medicine (7th ed.). New York: McGraw-Hill Professional.
  9. 9.0 9.1 van Geel N, Mollet I, Brochez L, Dutré M, De Schepper S, Verhaeghe E, Lambert J, Speeckaert R (February 2012). "New insights in segmental vitiligo: case report and review of theories". British Journal of Dermatology. 166 (2): 240–6. PMID 21936857.{{cite journal}}: CS1 maint: multiple names: authors list (link)
  10. "Vitiligo Treatment". drbatul.com. Retrieved 19th January 2016. {{cite web}}: Check date values in: |accessdate= (help)
  11. 11.0 11.1 National Institute of Arthritis and Musculoskeletal and Skin Diseases (March 2007). "What Is Vitiligo? Fast Facts: An Easy-to-Read Series of Publications for the Public Additional". Retrieved 19th January 2016. {{cite web}}: Check date values in: |accessdate= (help)