ਵਿਮਲਾ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Vimala Devi
ਵਿਮਲਾ ਦੇਵੀ
ਜਨਮ1932
ਪੇਨਙਾ ਦ ਫ੍ਰਾਂਸਾ, ਪੁਰਤਗਾਲੀ ਸਾਮਰਾਜ
ਕਿੱਤਾਨਿੱਕੀ ਕਹਾਣੀਕਾਰ, ਕਵਿਤਰੀ, ਲੇਖਿਕਾ

ਵਿਮਲਾ ਦੇਵੀ ਗੋਆ ਦੀ ਉੱਘੀ ਲੇਖਿਕਾ, ਕਵਿਤਰੀ ਅਤੇ ਅਨੁਵਾਦਿਕਾ ਹੈ। ਉਸਦਾ ਅਸਲ ਨਾਂ ਤਰੇਜ਼ਾ ਦਾ ਪੀਏਦਾਦ ਦ ਬਾਤੀਸ਼ਤਾ ਅਲਮਈਦਾ (ਪੁਰਤਗਾਲੀ ਭਾਸ਼ਾ: Teresa da Piedade de Baptista Almeida) ਹੈ।

ਜੀਵਨੀ[ਸੋਧੋ]

ਗੋਆ ਵਿੱਚ[ਸੋਧੋ]

ਵਿਮਲਾ ਦੇਵੀ ਦਾ ਜਨਮ ਪਣਜੀ ਨੇੜੇ ਬ੍ਰਿਤੋਨਾ ਪਿੰਡ ਵਿਖੇ ਹੋਇਆ। ਉਹ ਜਮੀਨਦਾਰਾਂ ਦੇ ਘਰ ਵਿੱਚ ਜਨਮੀ ਸੀ, ਜਿੜ੍ਹੇ ਜ਼ਮੀਨਦਾਰ ਬ੍ਰਾਹਮਣਾਂ ਸਨ ਜਿਨ੍ਹਾਂ ਨੇ ਆਪਣੇ ਮੂਲ਼ ਹਿੰਦੂ ਧਰਮ ਨੂੰ ਛੱਡਕੇ ਪੁਰਤਗਾਲੀ ਕੈਥੋਲਿਕ ਈਸਾਈਅਤ ਕਬੂਲ ਕੀਤਾ। ਇਨ੍ਹਾਂ ਜ਼ਮੀਨਦਾਰ ਬ੍ਰਾਹਮਣਾਂ ਨੂੰ ਭੱਟਕਰ ਆਖਿਆ ਜਾਂਦਾ ਹੈ ਅਤੇ ਇਨ੍ਹਾਂ ਆਪਣੀ ਦੌਲਤ ਕਮਾਉਂਣ ਲਈ ਮੰਡਕਰ ਦੀ ਨੀਵੀਂ ਜਾਤ ਦੇ ਲੋਕਾਂ ਦੀ ਮਜ਼ਦੂਰੀ ਅਤੇ ਗੁਲਾਮੀ ਤੇ ਨਿਰਭਰ ਕਰਦੇ ਸਨ। ਕੈਥੋਲਿਕ ਬ੍ਰਾਹਮਣ ਜ਼ਮੀਨਦਾਰਾਂ ਨੇ ਆਪਣੇ ਬਹੁਤ ਸਾਰੇ ਵਿਸ਼ੇਸ਼ ਅਧਿਕਾਰ ਗੁਆ ਲਏ ਜਦੋਂ ਗੋਆ ਪੁਰਤਗਾਲੀ ਸਾਮਰਾਜ ਤੋਂ ਅਜ਼ਾਦੀ ਹਾਸਲ ਹੋਈ ਅਤੇ ਭਾਰਤ ਦਾ ਹਿੱਸਾ ਬਣਿਆ ਕਿਉਂਕਿ ਭਾਰਤ ਵਿੱਚ ਸੱਮਿਲਿਤ ਹੋਣ ਤੇ ਮੰਡਕਰ ਦੀ ਨੀਵੀਂ ਜਾਤ ਦੇ ਲੋਕਾਂ ਨੂੰ ਵਧੇਰੇ ਅਧਿਕਾਰ ਹਾਸਲ ਹੋਏ, ਖ਼ਾਸ ਤੌਰ 'ਤੇ ਜ਼ਮੀਨ ਦੇ ਮਾਲਕ ਹੋਣ ਦੇ ਅਧਿਕਾਰ। ਇਹ ਜ਼ਮੀਨਦਾਰ ਜਾਤ ਦੇ ਪਤਨ ਵਿਮਲਾ ਦੇਵੀ ਦੀਆਂ ਰਚਨਾਵਾਂ ਵਿੱਚ ਵਰਣਿਤ ਹੈ।

ਗੋਆ ਦੇ ਅਧਿਕਤਰ ਉੱਚ ਜਾਤੀ ਕੈਥੋਲਿਕ ਪਰਿਵਾਰ ਵਾਂਗ, ਵਿਮਲਾ ਦੇਵੀ ਦੇ ਪਰਿਵਾਰ ਕੋਂਕਣੀ ਨਾਲ ਪੁਰਤਗਾਲੀ ਭਾਸ਼ਾ ਦਾ ਇਲਮ ਵੀ ਰੱਖਦੇ ਸਨ। ਗੋਆ 'ਚ ਪੁਰਤਗਾਲੀ ਰਾਜ ਦੇ ਵੇਲੇ ਅੰਗਰੇਜ਼ੀ ਭਾਸ਼ਾ ਦੀ ਸਿੱਖਿਆ ਵੀ ਕੈਥੋਲਿਕ ਲੋਕਾਂ ਵਿਚਕਾਰ ਆਮ ਸੀ। ਵਿਮਲਾ ਦੇਵੀ ਨੇ ਆਪਣੀ ਮੁੱਢਲੀ ਸਿੱਖਿਆ ਅੰਗਰੇਜ਼ੀ ਅਤੇ ਪੁਰਤਗਾਲੀ ਭਾਸ਼ਾਵਾਂ ਵਿੱਚ ਹਾਸਲ ਕੀਤੀ। ਉਸਨੇ ਗੋਆ ਵਿੱਚ ਦੋ ਹਰਮਨ ਪਿਆਰੇ ਪੁਰਤਗਾਲੀ ਭਾਸ਼ਈ ਅਖ਼ਬਰਾਂ ਵਿੱਚ ਕੰਮ ਕੀਤਾ - ਡਿਆਰੀਊ ਦਾ ਨੋਈਤ (Diário da Noite) ਅਤੇ ਉ ਏਰਾਲਡੂ (O Heraldo)।

ਪੁਰਤਗਾਲ ਵਿੱਚ[ਸੋਧੋ]

ਵਿਮਲਾ ਦੇਵੀ 1957 ਵਿੱਚ ਲਿਸਬਨ ਚਲੀ ਗਈ ਅਤੇ ਸ਼ਹਿਰ ਵਿੱਚ ਪਹਿਲਾਂ ਹੀ ਸਥਾਪਿਤ ਆਪਣੇ ਪਰਿਵਾਰ ਦੇ ਇੱਕ ਹਿੱਸੇ ਵਿੱਚ ਮੁੜ ਸ਼ਾਮਲ ਹੋ ਗਈ ਅਤੇ ਇੱਕ ਅਨੁਵਾਦਿਕਾ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤੀ। ਲੇਖਿਕਾ ਵਜੋਂ ਉਸਦੇ ਕੈਰੀਅਰ ਦਾ ਪਹਿਲਾ ਪੜਾਅ ਉਸ ਵੇਲੇ ਦੇ ਭਾਰਤ 'ਚ ਪੁਰਤਗਾਲੀ ਰਾਜ ਦੀ ਦੁਨੀਆਂ ਨੂੰ ਪ੍ਰਤੀਨਿਧਤਾ ਵਿੱਚ ਲਿਆਉਣ ਦੀ ਚਿੰਤਾ ਨਾਲ ਚਿੰਨ੍ਹਿਤ ਕੀਤਾ ਗਿਆ ਹੈ। ਇਹ ਉਹ ਸਮਾਂ ਵੀ ਸੀ ਜਦੋਂ ਉਸਨੇ ਆਪਣਾ ਉਪਨਾਮ ਚੁਣਿਆ, ਇੱਕ ਅਜਿਹਾ ਨਾਮ ਜੋ ਉਸਦੀ ਧਰਮ ਪਰਿਵਰਤਨ ਤੋਂ ਪਹਿਲਾਂ ਦੀ ਹਿੰਦੂ ਪਛਾਣ ਨੂੰ ਪੇਸ਼ ਕਰਨ ਦੀ ਇੱਛਾ ਅਤੇ ਗੋਆ ਦੇ ਹਿੰਦੂ ਅਤੇ ਕੈਥੋਲਿਕ ਭਾਈਚਾਰਿਆਂ ਦੀਆਂ ਉਮੀਦਾਂ ਨੂੰ ਦਰਸਾਉਣ ਦੀ ਇੱਛਾ ਨੂੰ ਦਰਸਾਉਂਦਾ ਹੈ। ਉਸਦੇ ਵੱਲੋਂ ਰਚਿਤ ਮੋਨਸਾਉਂ (Monção) ਵਰਗੀਆਂ ਕਹਾਣੀਆਂ ਦੋਵੇਂ ਭਾਈਚਾਰਿਆਂ ਦੇ ਅਮਨ ਵਿੱਚ ਰਹਿਣ ਦੀ ਕਥਾ ਸੁਣਾਉਂਦੀ ਹੈ। ਇਸ ਤਰ੍ਹਾਂ, ਪੁਰਤਗਾਲ ਵਿੱਚ ਪਹਿਲੀ ਵਾਰ, ਦੇਸ਼ ਦੀ ਹਾਲ ਹੀ ਵਿੱਚ ਗੁਆਚ ਗਈ ਸਰਜ਼ਮੀਨ-ਏ-ਗੋਆ ਬਾਰੇ ਪੁਰਤਗਾਲੀ ਵਿੱਚ ਇੱਕ ਸਥਾਨੀ ਹਿੰਦੂ ਦਿੱਖ ਨਾਲ ਲਿਖਣ ਵਾਲੀ ਲੇਖਿਕਾ ਪ੍ਰਗਟ ਹੋਈ। ਇਸ ਸਮੇਂ ਵਿੱਚ ਉਸਨੇ 1962 ਵਿੱਚ ਸੁਰੀਆ ਨਾਮਕ ਕਵਿਤਾਵਾਂ ਦਾ ਇੱਕ ਸੰਗ੍ਰਹਿ ਅਤੇ ਮੋਨਸਾਉਂ ਨਾਮਕ ਨਿੱਕੀਆਂ ਕਹਾਣੀਆਂ ਦੀ ਇੱਕ ਪੁਸਤਕ ਪ੍ਰਕਾਸ਼ਤ ਕੀਤੀ, ਜੋ 1963 ਵਿੱਚ ਲਿਖੀ ਅਤੇ ਪ੍ਰਕਾਸ਼ਤ ਕੀਤੀ ਗਈ ਸੀ।