ਵਿਯੂਲਿੰਗ ਏਅਰਲਾਈਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਯੂਲਿੰਗ ਏਅਰਲਾਈਨਜ਼, ਐਸ.ਏ. ਇੱਕ ਘੱਟ - ਕੀਮਤ ਵਾਲੀ ਸਪੈਨਿਸ਼ ਏਅਰਲਾਈਨ ਹੈ ਜੋਕਿ ਈਆਇ ਪੈ੍ਟ ਡੇ ਲੋਮਬ੍ਰੇਗਟ (ਗ੍ਰੇਟਰ ਬਾਰਸੇਲੋਨਾ ਵਿੱਚ) ਤੇ ਸਥਿਤ ਹੈ I ਇਸਦਾ ਹੱਬ ਰੋਮ, ਇਟਲੀ ਦੇ ਈਆਇ ਪੈ੍ਟ ਏਅਰਪੋਰਟ ਅਤੇ ਲਿਓਨਾਰਡੋ ਡਾ ਵਿਨਸੀ – ਫ਼ੀਉਮੀਸੀਨੋ ਏਅਰਪੋਰਟ ਤੇ ਸਥਿਤ ਹੈ I ਇਸ ਦਾ ਨਾਂ ਸਪੈਨਿਸ਼ ਸ਼ਬਦ ਵਿਯੁਲੋ ਤੋ ਬਣਿਆ ਹੈ ਜਿਸਦਾ ਮਤਲਬ ਹੈ ਉਡਾਣ I ਇਸ ਦੇ ਤੇਰਾਂ ਵਾਧੂ ਬੇਸ ਹਨ, ਜੋ ਹਨ- ਕੌਰੁਨਾ, ਐਲੀਕੇਂਟ, ਐਮਸਟਰਡਮ, ਬਿਲਬਾਓ, ਬ੍ਰਸੇਲਜ਼, ਫ਼ਲੋਰੈਂਸ, ਮੈਡਰਿਡ, ਮਾਲਾਗਾ, ਪੈਲਮਾ ਡੇ ਮੈਲੋਰਕਾ, ਪੈਰਿਸ- ਓਰਿਲੀ, ਸੈਂਟਿਆਗੋ ਡੇਕਮਪੋਸਟੇਲਾ, ਸੈਵਿਲ ਅਤੇ ਵੈਲੇਂਸਿਆ I ਪੰਦਰਵਾਂ ਗਰਮੀਆਂ ਦੇ ਮੌਸਮ ਦਾ ਬੇਸ ਲਿਬਜ਼ਾ ਤੇ ਸਥਿਤ ਹੈ I

ਵਿਯੂਲਿੰਗ ਅਫ਼ਰੀਕਾ, ਏਸ਼ੀਆ ਅਤੇ ਯੂਰੋਪ ਦੇ 100 ਤੋਂ ਵੱਧ ਸਥਾਨਾਂ ਲਈ ਸੇਵਾਵਾਂ ਪ੍ਦਾਨ ਕਰਦਾ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ ਸਪੇਨ ਵਿੱਚ ਦੂਸਰੀ ਸਭ ਤੋਂ ਵੱਡੀ ਏਅਰਲਾਈਨ ਹੈ I[1] ਸਾਲ 2014 ਵਿੱਚ, ਏਅਰਲਾਈਨ ਨੇ 17.2 ਲੱਖ ਤੋਂ ਵੱਧ ਯਾਤਰੀਆਂ ਨੂੰ, 80% ਲੋਡ ਫ਼ੈਕਟਰ ਸਮੇਤ, ਆਪਣੀ ਸੇਵਾ ਪ੍ਦਾਨ ਕੀਤੀ I[2]

ਇਤਿਹਾਸ[ਸੋਧੋ]

ਵਿਯੂਲਿੰਗ ਫ਼ਰਵਰੀ 2004 ਵਿੱਚ ਸਥਾਪਿਤ ਹੋਇਆ ਅਤੇ ਇਸਨੇ ਆਪਣਾ ਸ਼ੁਰੂਆਤੀ ਸੰਚਾਲਨ 1 ਜੁਲਾਈ 2004 ਨੂੰ, ਬਾਰਸੇਲੋਨਾ ਅਤੇ ਆਇਬਾਇਜ਼ਾ ਵਿਚਕਾਰ ਉਡਾਣ ਭਰ ਕੇ ਕੀਤਾ I ਸ਼ੁਰੂਆਤੀ ਉਡਾਣ ਵਿੱਚ ਦੋ ਏਅਰਬੱਸ ਏ320 ਏਅਰਕ੍ਰਾਫਟ ਸ਼ਾਮਲ ਸੀ, ਜੋਕਿ ਬਾਰਸੇਲੋਨਾ ਵਿੱਚ ਸਥਿਤ ਸੀ ਅਤੇ ਬ੍ਰਸੇਲਜ਼, ਆਇਬਾਇਜ਼ਾ, ਪੈਲਮਾ ਡੇ ਮੈਲੋਰਕਾ ਅਤੇ ਪੈਰਿਸ - ਚਾਰਲਸ ਡੇ ਗੌਲਏ ਲਈ ਸੇਵਾਵਾਂ ਪ੍ਦਾਨ ਕਰ ਰਹੀਆਂ ਸਨ I[3] ਵਿਯੂਲਿੰਗ ਸ਼ਬਦ ਦੀ ਬਣਤੋਂ ਸਪੈਨਿਸ਼ ਸ਼ਬਦ ਵਿਯੂਲੋ (ਮਤਲਬ ਉਡਾਣ) ਨਾਲ ਅੰਗਰੇਜ਼ੀ ਸ਼ਬਦ ਇੰਗ ਨੂੰ ਪਿਛੇਤਰ ਲਗਾਕੇ ਬਣਾਇਆ ਗਿਆ ਹੈ I[4]

ਸ਼ੁਰੂਆਤ ਵਿੱਚ, ਵਿਯੂਲਿੰਗ ਏਅਰਲਾਈਨ ਦੇ ਮੁੱਖ ਸ਼ੇਅਰਧਾਰਕ ਏਪੈਕਸ ਪਾਰਟਨਰ (40%), ਇਨਵਰਸੰਨਸ ਹੈਮਿਸਫ਼ਿਰਿਓ (ਗਰੁੱਪੋ ਪਲੇਨੇਟਾ) (30%), ਵਿਯੂਲਿੰਗ ਦੀ ਮੈਨੇਜਮੇੰਟ ਟੀਮ (23%) ਅਤੇ ਵੀ.ਏ ਇਨਵੈਸਟਰ (ਜੈਟਬਲੂ ਏਅਰਵੇਜ਼) (7%) ਸਨ I ਆਪਣੇ ਸ਼ੁਰੂਆਤੀ ਦੌਰ ਵਿੱਚ, ਕੰਪਨੀ ਦਾ ਜਨਰਲ ਮੈਨੇਜਰ ਲ਼ਜ਼ਾਰੋ ਰੋਸ ਸੀ ਜਦਕਿ ਸੀਈਓ ਕਾਰਲੋਸ ਮੁਨੋਜ਼ ਸੀ I ਨਵੰਬਰ 2007 ਵਿੱਚ, ਵਿਯੂਲਿੰਗ ਨੇ ਸਪਾਨਾਇਰ ਦੇ ਮੈਨੇਜਿੰਗ ਡਰੈਕਟਰ ਲਾਰਸ ਨਾਇਗਾਰ੍ਡ ਨੂੰ ਕਾਰਲੋਸ ਮੁਨੋਜ਼ ਦੀ ਥਾਂ ਤੇ ਸੀਈਓ ਨਿਯੁਕਤ ਕਰ ਦਿੱਤਾ, ਜਦਕਿ ਕਾਰਲੋਸ ਮੁਨੋਜ਼ ਬੋਰਡ ਆਫ਼ ਡਰੈਕਟਰਸ ਦੇ ਮੈਂਬਰ ਹੀ ਰਹੇ I

ਸਾਲ 2005 ਵਿੱਚ, ਮੈਡਰਿਡ ਨੂੰ ਏਅਰਲਾਈਨ ਦਾ ਦੁਸਰਾ ਬੇਸ ਬਣਾ ਦਿਤਾ ਗਿਆ, ਇਸਦਾ ਪਹਿਲਾ ਬੇਸ ਸਪੇਨ ਦੇ ਬਾਹਰ ਪੈਰਿਸ ਚਾਲ਼ਸ ਡੇ ਗੌਲਲੇ. ਸੇਵਿੱਲੇ ਇਸ ਤੋ ਬਾਦ 2007 ਵਿੱਚ ਬਣਾਈਆ ਗਿਆ.

ਵਿੱਤੀ ਚਿੰਤਾ ਅਤੇ ਪ੍ਬੰਧ ਮੁੜ–ਸ਼ਫ਼ਲ[ਸੋਧੋ]

ਸਾਲ 2007 ਵਿਯੂਲਿੰਗ ਲਈ ਇੱਕ ਮੁਸ਼ਕਿਲ ਸਮਾਂ ਸੀ; ਏਪੈਕਸ ਪਾਰਟਨਰਜ਼ ਨੇ ਉਸ ਸਾਲ ਜੂਨ ਵਿੱਚ ਆਪਣਾ 21% ਹਿੱਸਾ ਬੇਚ ਦਿੱਤਾ, ਜਿਸ ਕਰਕੇ ਅਗਸਤ ਅਤੇ ਅਕਤੂਬਰ ਵਿੱਚ ਦੋ ਲਾਭ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ I ਕੰਪਨੀ ਦੇ ਦੋ ਡਰੈਕਟਰਾਂ ਨੇ ਅਤੇ ਚੇਅਰਮੈਨਾਂ ਨੇ ਦੂਸਰੀ ਲਾਭ ਚੇਤਾਵਨੀ ਤੋ ਕੁਝ ਸਮੇਂ ਪਹਿਲਾਂ ਹੀ ਵਪਾਰਕ ਰਣਨੀਤੀ ਦੇ ਅੰਤਰ ਹੋਣ ਦਾ ਹਵਾਲਾ ਦੇ ਕੇ ਇਸਤੀਫ਼ਾ ਦੇ ਦਿੱਤਾ I[5] ਕੰਪਨੀ ਦੇ ਸ਼ੇਅਰ ਵੀ ਅਸਥਾਈ ਤੌਰ ਲਈ ਮੁਅੱਤਲ ਹੋ ਗਏ ਸੀ I[6]

ਜਿਸ ਕਰਕੇ ਬਾਰਬਰਾ ਕੈਸਾਨੀ, ਜੋਕਿ ਯੂਕੇ ਦੀ ਘੱਟ ਕੀਮਤ ਏਅਰਲਾਈਨ ਗੋ ਦੀ ਸਾਬਕਾ ਚੀਫ਼ ਐਗਜ਼ੈਕਟਿਵ ਸੀ, ਨੇ ਬੋਰਡ ਦੀ ਚੇਅਰਮੈਨ ਦੇ ਤੌਰ ਤੇ ਸਤੰਬਰ 2007 ਵਿੱਚ ਵਿਯੂਲਿੰਗ ਵਿੱਚ ਸ਼ਾਮਿਲ ਹੋ ਗਈ I ਏਅਰਲਾਈਨ ਨੇ ਆਪਣੇ ਪੁਨਰਗਠਨ ਦੀ ਸ਼ੁਰੂਆਤ ਕੀਤੀ ਅਤੇ ਆਪਣਾ ਪਹਿਲਾ ਲਾਭ ਸਾਲ 2009 ਦੇ ਮੱਧ ਵਿੱਚ ਹਾਸਲ ਕੀਤਾ I

ਵਿਯੂਲਿੰਗ ਅਤੇ ਕਲਿਕਏਅਰ ਦੀ ਸ਼ਮੂਲੀਅਤ[ਸੋਧੋ]

ਸਾਲ 2008 ਦੇ ਜੂਨ ਮਹੀਨੇ ਵਿੱਚ, ਵਿਯੂਲਿੰਗ ਅਤੇ ਰਿਵਲ ਸਪੈਨਿਸ਼ ਘੱਟ ਕੀਮਤ ਵਾਲੀ ਏਅਰਲਾਈਨ ਕਲਿਕਏਅਰ ਨੇ ਸ਼ਮੂਲੀਅਤ ਦੇ ਇਰਾਦੇ ਦਾ ਐਲਾਨ ਕੀਤਾ I

ਹਵਾਲੇ:[ਸੋਧੋ]

  1. "IAG considering Vueling options after snub". RTE.ie. 8 March 2013. Retrieved 27 July 2016.
  2. "Vueling Airlines". cleartrip.com. Archived from the original on 16 ਜੁਲਾਈ 2013. Retrieved 27 July 2016. {{cite web}}: Unknown parameter |dead-url= ignored (|url-status= suggested) (help)
  3. "The History of Vueling". Vueling.com. Archived from the original on 10 ਦਸੰਬਰ 2010. Retrieved 27 July 2016.
  4. Vueling Launches Flight Service from Vienna to Rome (Press release). Vienna Airport. 4 May 2015. http://www.viennaairport.com/jart/prj3/news_press/uploads/db-con_def-uploads/va-news/E-22_2015.pdf. Retrieved 27 July 2016. 
  5. "Madrid-listed budget carrier Vueling has warned higher fuel costs and lower ticket prices could result in it reporting a loss this year". E-tid.com. 2007-10-02. Archived from the original on 2012-04-30. Retrieved 27 July 2016. {{cite web}}: Unknown parameter |dead-url= ignored (|url-status= suggested) (help)
  6. "The Spanish stock market regulator CNMV has suspended trading in low-cost carrier Vueling's shares". E-tid.com. 2007-10-01. Archived from the original on 2012-04-30. Retrieved 27 July 2016. {{cite web}}: Unknown parameter |dead-url= ignored (|url-status= suggested) (help)