ਵਿਸਤਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਸਤਾਰਾ ਗੁੜਗਾਂਵ ਵਿੱਚ ਸਥਿਤ ਇੱਕ ਭਾਰਤੀ ਏਅਰਲਾਈਨ ਹੈ ਜਿਸਦਾ ਹੱਬ ਦਿੱਲੀ-ਇੰਦਰਾ ਗਾਂਦੀ ਅੰਤਰਰਾਸ਼ਟਰੀ ਹਵਾਈਅਡਡਾ ਹੈ I ਟਾਟਾ ਸੰਨਸ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਵਿਚਕਾਰ ਕੈਰੀਅਰ ਦੇ ਸੰਯੁਕਤ[1] ਉਦਮ ਦੇ ਓਪਰੇਸ਼ਨ ਦੀ ਸ਼ੁਰੂਆਤ 9 ਜਨਵਰੀ 2015 ਨੂੰ ਦਿਲੀ ਅਤੇ ਮੁਮਬਈ ਵਿਚਕਾਰ ਉਡਾਣ ਦੇ ਉਦਘਾਟਨ ਨਾਲ ਹੋਈ ਅਤੇ ਅਗਸਤ 2015 ਤੱਕ ਕੁੱਲ 500,000 ਯਾਤਰੀਆਂ ਨੂੰ ਯਾਤਰਾ ਕਰਵਾਈ I ਨਵੰਬਰ 2015 ਤੱਕ, ਏਅਰਲਾਈਨ ਭਾਰਤ ਵਿੱਚ 12 ਘਰੇਲੂ ਥਾਂਹਾ ਤੋਂ 293 ਹਫ਼ਤਾਵਾਰੀ ਤਹਿ ਯਾਤਰੀ ਸੇਵਾ ਏਅਰਬਸ ਏ320-232 ਏਅਰਕ੍ਰਾਫਟ ਦੁਆਰਾ ਪ੍ਦਾਨ ਕਰਦੀ ਹੈ I ਵਿਸਤਾਰਾ ਪਹਿਲੀ ਏਅਰਲਾਈਨ ਹੈ ਜਿਸਨੇ ਭਾਰਤ ਵਿੱਚ ਘਰੇਲੂ ਉਡਾਣਾਂ ਲਈ ਪੀ੍ਮੀਅਮ ਇਕੋਨਾਮੀ ਸੀਟਾਂ ਦੀ ਸੇਵਾ ਪੇਸ਼ ਕੀਤੀ I

ਇਤਿਹਾਸ[ਸੋਧੋ]

ਏਅਰਲਾਈਨ 2013 ਵਿੱਚ, ਇੱਕ ਸੰਯੁਕਤ ਉਦੱਮ ਦੇ ਤੌਰ ਤੇ ਟਾਟਾ ਸੰਨਜ਼ ਅਤੇ ਸਿੰਗਾਪੁਰ ਏਅਰਲਾਈਨਸ ਦੇ ਵਿਚਕਾਰ ਇੱਕਠ ਸਥਾਪਿਤ ਹੋਇਆ I ਇਸ ਇੱਕਠ ਨੇ 1990 ਦੇ ਦਸ਼ਕ ਵਿਚਕਾਰ ਭਾਰਤ ਵਿੱਚ ਕੈਰੀਅਰ ਦੀ ਪੂਰੀ ਸੇਵਾ[2] ਦੀ ਸ਼ੁਰੂਆਤ ਲਈ ਅਸਫ਼ਲ ਬੋਲੀ ਲਗਾਈ, ਜਿਸਦੀ ਰੈਗੂਲੇਟਰੀ ਪ੍ਵਾਨਗੀ ਲਈ ਭਾਰਤ ਸਰਕਾਰ ਦੁਆਰਾ ਇਨਕਾਰ ਕਰ ਦਿੱਤਾ ਗਿਆ I ਸਾਲ 2012 ਵਿੱਚ ਭਾਰਤ ਦੁਆਰਾ ਏਅਰਲਾਈਨ ਸੈਕਟਰ ਵਿੱਚ 49% ਫ਼ੌਰਨ ਡਰੈਕਟ ਇੰਨਵੈਸਟਮੈਂਟ (ਐਫ਼ਡੀਆਈ) ਦੀ ਸ਼ੁਰੂਆਤ ਨੂੰ ਦੇਖਦੇ ਹੋਏ, ਟਾਟਾ ਅਤੇ ਐਸਆਈਏ ਨੇ ਦੁਬਾਰਾ ਭਾਰਤ ਵਿੱਚ ਜੇਵੀ ਕੰਪਨੀ ਤੇ ਕੰਮ ਕਰਨ ਦਾ ਨਿਸ਼ਚਾ ਕੀਤਾ I ਜੇਵੀ[3], ਟਾਟਾ ਐਸਆਈਏ ਏਅਰਲਾਈਨ ਲਿਮਿਟੇਡ (ਟੀਐਸਏਐਲ), ਨੂੰ ਭਾਰਤੀ ਐਵਿਏਸ਼ਨ ਬਜ਼ਾਰ ਜਿਸ ਵਿੱਚ ਲੋਅ-ਕੌਸਟ ਕੈਰੀਅਰ ਦਾ ਦਬਦਬਾ ਸੀ, ਵਿੱਚ ਹਾਈ-ਐਂਡ ਵਪਾਰਕ ਯਾਤਰੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਇੱਕ ਪੀ੍ਮੀਅਮ ਫੁੱਲ ਸਰਵਿਸ ਕੈਰੀਅਰ ਦੇ ਤੌਰ ਤੇ ਮਨਿਆ ਜਾਂਦਾ ਸੀ I ਭਾਰਤ ਦੇ ਫ਼ੌਰਨ ਇੰਨਵੈਸਟਮੈਂਟ ਪ੍ਮੋਸ਼ਨ ਬੋਰਡ ਨੇ ਸਾਲ 2013 ਵਿੱਚ, ਐਸਆਈਏ ਨੂੰ ਪ੍ਵਾਨਗੀ ਦਿੰਦੇ ਹੋਏ ਏਅਰਲਾਈਨ ਵਿੱਚ 49% ਹਿੱਸੇਦਾਰੀ ਦੀ ਮੰਜ਼ੂਰੀ ਦਿੱਤੀ I ਦੋਹਾਂ ਮੁੱਖ ਕੰਪਨੀਆਂ ਨੇ ਸ਼ੁਰੂਆਤ ਵਿੱਚ ਮਿਲ ਕੇ $100 ਲੱਖ ਦੀ ਰਕਮ ਨਿਵੇਸ਼ ਕਰਨ ਦਾ ਵਾਅਦਾ ਕੀਤਾ, ਜਿਸ ਵਿੱਚ ਟਾਟਾ ਸੰਨਜ਼ 51% ਦੇ ਅਤੇ ਸਿੰਗਾਪੁਰ ਏਅਰਲਾਈਨਜ਼ ਬਾਕੀ ਦੇ 49% ਦੇ ਮਾਲਕ ਸੀ I ਇਸ ਨਾਲ ਟਾਟਾ ਏਅਰਲਾਈਨਜ਼ ਸਾਲ 1930 ਤੋਂ ਬਾਅਦ, ਟਾਟਾ ਐਵੀਏਸ਼ਨ ਸੈਕਟਰ ਵਿੱਚ ਦੂਸਰੀ ਮੁੱਖ ਕੰਪਨੀ ਬਣ ਗਈ (ਟਾਟਾ ਏਅਰ-ਏਸ਼ੀਆ ਭਾਰਤ ਦੇ ਵਿੱਚ ਵੀ ਕੁਝ ਹਿੱਸੇਦਾਰੀ ਰਖਦਾ ਹੈ)I ਟਾਟਾ ਏਅਰਲਾਈਨਜ਼ ਬਾਅਦ ਵਿੱਚ ਏਅਰ-ਇੰਡੀਆ ਬਣ ਗਿਆ ਅਤੇ ਫਿਰ ਇਸ ਦਾ ਰਾਸ਼ਟਰੀਕਰਨ ਹੋਇਆ I

ਕੰਪਨੀ ਨੇ ਇਸ ਦੀ ਪਛਾਣ ਵਿਸਤਾਰਾ 11 ਅਗਸਤ 2014 ਨੂੰ ਨਸ਼ਰ ਕੀਤੀ I ਇਸ ਦਾ ਨਾਮ ਸੰਸਕ੍ਰਿਤ ਸ਼ਬਦ “ਵਿਸਤਾਰ” ਤੋਂ ਲਿੱਤਾ ਗਿਆ ਸੀ ਜਿਸਦਾ ਮਤਲਬ ਸੀ “ਬੇਅੰਤ ਅੰਬਰ” I ਵਿਸਤਾਰਾ ਨੂੰ ਉਸ ਦਾ ਏਅਰ ਓਪਰੇਟਰ ਸਰਟੀਫਿਕੇਟ ਜਾਂ ਉਡਾਣ ਲਾਈਸੈਂਸ[4] ਐਵੀਏਸ਼ਨ ਰੈਗੂਲੇਟਰ ਡੀਜੀਸੀਏ ਤੋਂ 16 ਦਸੰਬਰ 2014 ਨੂੰ ਮਿਲਿਆ ਅਤੇ ਇਸਨੇ ਆਪਣਾ ਓਪਰੇਸ਼ਨ 9 ਜਨਵਰੀ 2015 ਨੂੰ ਸ਼ੁਰੂ ਕੀਤਾ I ਵਿਸਤਾਰਾ ਨਿਉਂ ਟਰਮਿਨਲ 2 ਤੋਂ ਬਾਹਰ ਮੁਮਬਈ ਸੀਐਸਆਈ ਏਅਰਪੋਰਟ ਤੇ ਘਰੇਲੂ ਸੇਵਾ ਦੇਣ ਵਾਲੀ ਪਹਿਲੀ ਕੈਰੀਅਰ ਬਣ ਗਈ I ਏਅਰਲਾਈਨ ਨੇ ਪਹਿਲਾਂ ਟਰਮਿਨਲ ਦੇ ਲੈਵਲ 4 ਤੋਂ ਚਲਣਾ ਸੀ, ਜੋਕਿ ਅੰਤਰਰਾਸ਼ਟਰੀ ਕੈਰੀਅਰ ਦੁਆਰਾ ਵਰਤਿਆ ਜਾਂਦਾ ਹੈ I ਜੁਲਾਈ 2015 ਤੋਂ, ਇਹ ਲੈਵਲ 3 ਤੇ ਸ਼ਿਫ਼ਟ ਕੀਤੀ ਜਾਣੀ ਹੈ, ਜੋਕਿ ਮੁਕੰਮਲ ਤੌਰ ਤੇ ਘਰੇਲੂ ਕੈਰੀਅਰਾਂ ਨੂੰ ਸਮਰਪਿਤ ਕੀਤੀ ਜਾਣੀ ਹੈ I 24 ਅਗਸਤ 2015 ਨੂੰ, ਵਿਸਤਾਰਾ ਨੇ ਆਪਣੇ ਕਾਕਪਿੱਟ ਅਤੇ ਕੈਬਿਨ ਕ੍ਰੂ, ਸਿਕੀਉਰਟੀ ਸਟਾਫ਼ ਅਤੇ ਹੋਰਣਾਂ ਜੋ ਐਵੀਏਸ਼ਨ ਉਦਯੋਗ ਨਾਲ ਸੰਬੰਧਿਤ ਹਨ, ਦੀ ਟਰੇਨਿੰਗ ਲਈ ‘ਐਵੀਏਸ਼ਨ ਸਿਕੀਉਰਟੀ ਟਰੇਨਿੰਗ ਇੰਨਸਟੀਟੂਟ’ ਦੇ ਨਾਂ ਦਾ ਇੰਨ-ਹਾਉਸ ਇੰਨਸਟੀਟੂਟ ਦਾ ਉਦਘਾਟਨ ਕੀਤਾ I ਇੰਨਸਟੀਟੂਟ ਨੇ ਜ਼ਰੂਰੀ ਸੁਰੱਖਿਅਤ ਮਨਜ਼ੂਰੀਆਂ ਨੌਡਲ ਬਿਉਰੋ ਆਫ਼ ਸਿਵਿਲ ਐਵੀਏਸ਼ਨ ਸਿਕੀਉਰਟੀ ਤੋਂ ਲੀਤੀਆਂ ਸਨ I ਸ਼ੁਰੂਆਤੀ ਪਹਿਲੇ ਮਹੀਨੇ ਵਿੱਚ ਹੀ, ਵਿਤਾਰਾ ਨੇ ਲਗਾਤਾਰ ਬਹੁਤ ਜਿਆਦਾ ਓਨ-ਟਾਈਮ ਪਰਫਾਰ੍ਮੇੰਸ (ਓਟੀਪੀ[5]) 90% ਦਾ ਰਿਕਾਰਡ ਹਾਸਲ ਕੀਤਾ, ਜੋਕਿ ਭਾਰਤੀ ਘਰੇਲੂ ਕੈਰੀਅਰ ਵਿਚਕਾਰ ਸਭ ਤੋਂ ਵੱਧ ਸੀI 20 ਅਗਸਤ 2015 ਨੂੰ, ਵਿਸਤਾਰਾ ਨੇ ਐਲਾਨ ਕੀਤਾ ਕਿ ਉਹਨਾਂ ਕੋਲ ਸ਼ੁਰੂਆਤੀ ਸੱਤ ਮਹੀਨਿਆਂ ਵਿੱਚ ਹੀ ਪੰਜਾ ਹਜ਼ਾਰ ਯਾਤਰੀ ਹੋ ਗਏ ਹਨ I

ਹਵਾਲੇ:[ਸੋਧੋ]

  1. "Tata Sons-Singapore Airlines 'Vistara' set for October launch". indiatimes.com. Retrieved 17 November 2015.
  2. "Vistara Airlines Services". cleartrip.com. Retrieved 17 November 2015.
  3. "Singapore Airlines-Tata joint venture proposal would be a big boost for SIA - and AirAsia". centreforaviation.com. Retrieved 17 November 2015.
  4. "Vistara gets air operator permit, to take off in Jan". business-standard.com. Retrieved 17 November 2015.
  5. "Vistara's OTP stands at 89 per cent in 1st month of operation". thehindu.com. Retrieved 17 November 2015.