ਵਿਸ਼ਵ ਸ਼ਰਨਾਰਥੀ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਸ਼ਵ ਸ਼ਰਨਾਰਥੀ ਦਿਵਸ ਹਰ ਸਾਲ 20 ਜੂਨ ਨੂੰ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ ਲੋਕਾਂ ਨੂੰ ਸਮਰਪਿਤ ਹੈ ਜਿਹੜੇ ਲੋਕਾਂ ਨੂੰ ਮੁਸ਼ਕਿਲਾਂ ਦੌਰਾਨ ਆਪਣਾ ਘਰ ਬਾਰ ਛੱਡ ਕੇ ਅਸਥਾਈ ਟਿਕਾਣਿਆਂ ‘ਤੇ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ ਹੈ। ਸੰਯੁਕਤ ਰਾਸ਼ਟਰ ਸੰਘ ਦੀ ਜਰਨਲ ਅਸੈਬਲੀ ਨੇ 4 ਦਸੰਬਰ, 2000 ਨੂੰ ਮਤਾ ਨੰ: 55/76 ਪਾਸ ਕਰ ਕੇ ਸਾਲ 2001 ਜੋ ਜਰਨਲ ਅਸੈਬਲੀ ਦੀ 50ਵੀਂ ਵਰ੍ਹੇ ਗੰਢ ਹੈ ਤੇ 20 ਜੂਨ ਨੂੰ ਵਿਸ਼ਵ ਸ਼ਰਨਾਰਥੀ ਦਿਵਸ ਮਨਾਉਂਣ ਦਾ ਫੈਸਲਾ ਕੀਤਾ। ਬੇਘਰੇ ਲੋਕਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਜੋ ਕਿ ਸ਼ਰਨਾਰਥੀ, ਸ਼ਰਨ ਮੰਗਣ ਵਾਲੇ ਤੇ ਘਰੇਲੂ ਪੱਧਰ ਉੱਤੇ ਬੇਘਰ ਹੋਏ ਲੋਕਾਂ ਹਨ। ਵਿਸ਼ਵ ਭਰ ਵਿੱਚ ਸ਼ਰਨਾਰਥੀਆਂ ਦੀ ਗਿਣਤੀ ਇੱਕ ਕਰੋੜ 67 ਲੱਖ ਹੋ ਚੁੱਕੀ ਹੈ। ਬਹੁਤੇ ਸ਼ਰਨਾਰਥੀਆਂ ਨੂੰ ਗਰੀਬ ਮੁਲਕ ਹੀ ਪਨਾਹ ਦੇ ਰਹੇ ਹਨ। ਕੌਮਾਂਤਰੀ ਮਾਨਵੀ ਸੰਗਠਨਾਂ ਤੇ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਅਮੀਰ ਮੁਲਕਾਂ ਨੂੰ ਆਪਣੀ ਜ਼ਿੰਮੇਵਾਰੀ ਚੁੱਕਣ ਲਈ ਕਹਿੰਦਾ ਹੈ। ਮਾਰਚ 2011 ਵਿੱਚ ਛਿੜੀ ਜੰਗ ਨੇ 25 ਲੱਖ ਲੋਕਾਂ ਨੂੰ ਦੇਸ਼ ਵਿੱਚੋਂ ਨਿਕਲਣ ਅਤੇ 65 ਲੱਖ ਨੂੰ ਦੇਸ਼ ਵਿੱਚ ਹੀ ਬੇਘਰ ਹੋਣ ਲਈ ਮਜਬੂਰ ਕਰ ਦਿੱਤਾ। ਅਮੁੱਕ ਜੰਗਾਂ ਦੀ ਕੀਮਤ ਆਮ ਲੋਕਾਂ ਨੂੰ ਚੁਕਾਉਣਾ ਪੈ ਰਹੀ ਹੈ।[1] ਪੰਜਾਬ ਨੇ ਇਹ ਦੁਖਾਤ ਦੇਸ਼ ਦੀ ਵੰਡ 1947 ਨੂੰ ਝੱਲਿਆ। ਪੰਜਾਬ, ਜੰਮੂ ਕਸ਼ਮੀਰ ਅਸਾਮ ਵਿੱਚ ਕਾਲੇ ਦਿਨਾ ਵਿੱਚ ਇਹਨਾਂ ਪ੍ਰਾਂਤ ਵਿੱਚ ਬਹੁਤ ਸਾਰੇ ਲੋਕ ਦੂਸਰੇ ਰਾਜੇ ਵਿੱਚ ਪਲਾਨ ਕਰ ਗਏ।

ਹਵਾਲੇ[ਸੋਧੋ]