ਵਿਸ਼ਾਣੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਿਸ਼ਾਣੁ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੋਟਾਵਾਇਰਸ

ਵਾਇਰਸ ਜਾਂ ਵਿਸ਼ਾਣੂ ਅਕੋਸ਼ਕੀ ਅਤਿ-ਸੂਖਮ ਜੀਵ ਹੁੰਦੇ ਹਨ ਜੋ ਕੇਵਲ ਜ਼ਿੰਦਾ ਕੋਸ਼ਕਾਵਾਂ ਵਿੱਚ ਹੀ ਵਾਧਾ ਕਰ ਸਕਦੇ ਹਨ। ਇਹ ਨਾਭਕੀ ਅੰਲ ਅਤੇ ਪ੍ਰੋਟੀਨ ਨਾਲ਼ ਮਿਲਕੇ ਗੰਢੇ ਹੋਏ ਹੁੰਦੇ ਹਨ, ਸਰੀਰੋਂ ਬਾਹਰ ਤਾਂ ਇਹ ਮੋਇਆਂ ਵਰਗੇ ਹੁੰਦੇ ਹਨ ਪਰ ਸਰੀਰ ਅੰਦਰ ਜਾ ਕੇ ਜ਼ਿੰਦਾ ਹੋ ਜਾਂਦੇ ਹਨ। ਇਹਨੂੰ ਇੱਕ ਕਰਿਸਟਲ ਦੇ ਰੂਪ ਵਿੱਚ ਇਕੱਠਾ ਕੀਤਾ ਜਾ ਸਕਦਾ ਹੈ। ਇੱਕ ਵਿਸ਼ਾਣੁ ਬਿਨਾਂ ਕਿਸੇ ਸਜੀਵ ਮਾਧਿਅਮ ਦੀ ਮੁੜ-ਉਸਾਰੀ ਨਹੀਂ ਕਰ ਸਕਦਾ ਹੈ। ਇਹ ਅਣਗਿਣਤ ਸਾਲਾਂ ਤੱਕ ਸੁਸ਼ੁਪਤਾਵਸਥਾ ਵਿੱਚ ਰਹਿ ਸਕਦਾ ਹੈ ਅਤੇ ਜਦੋਂ ਵੀ ਇੱਕ ਜਿੰਦਾ ਮੱਧ ਜਾਂ ਧਾਰਕ ਦੇ ਸੰਪਰਕ ਵਿੱਚ ਆਉਂਦਾ ਹੈ ਉਸ ਜੀਵ ਦੀ ਕੋਸ਼ਿਕਾ ਨੂੰ ਭੇਦ ਕਰ ਗੁਪਤ ਕਰ ਦਿੰਦਾ ਹੈ ਅਤੇ ਜੀਵ ਬੀਮਾਰ ਹੋ ਜਾਂਦਾ ਹੈ। ਇੱਕ ਵਾਰ ਜਦੋਂ ਵਿਸ਼ਾਣੁ ਜਿੰਦਾ ਕੋਸ਼ਿਕਾ ਵਿੱਚ ਪਰਵੇਸ਼ ਕਰ ਜਾਂਦਾ ਹੈ, ਉਹ ਕੋਸ਼ਕਾ ਦੇ ਮੂਲ ਆਰ.ਐੱਨ.ਏ. ਅਤੇ ਡੀ.ਐੱਨ.ਏ. ਦੀ ਜੇਨੇਟਿਕ ਸੰਰਚਨਾ ਨੂੰ ਆਪਣੀ ਜੈਨੇਟਿਕ ਸੂਚਨਾ ਬਦਲ ਦਿੰਦਾ ਹੈ ਅਤੇ ਸਥਾਪਤ ਕੋਸ਼ਿਕਾ ਆਪਣੇ ਵਰਗੇ ਸਥਾਪਤ ਕੋਸ਼ਕਾਵਾਂ ਦੀ ਮੁੜ ਪੈਦਾਵਾਰ ਸ਼ੁਰੂ ਕਰ ਦਿੰਦਾ ਹੈ।

ਵਿਸ਼ਾਣੂ ਦਾ ਅੰਗਰੇਜ਼ੀ ਸ਼ਬਦ ਵਾਇਰਸ ਦਾ ਸ਼ਬਦੀ ਮਤਲਬ "ਜ਼ਹਿਰ" ਹੁੰਦਾ ਹੈ। ਸਭ ਤੋਂ ਪਹਿਲਾਂ ਸੰਨ 1796 ਵਿੱਚ ਡਾਕਟਰ ਐਡਵਰਡ ਜੇਨਰ ਨੇ ਪਤਾ ਲਗਾਇਆ ਕਿ ਚੇਚਕ ਵਿਸ਼ਾਣੂ ਕਰ ਕੇ ਹੁੰਦੀ ਹੈ। ਉਨ੍ਹਾਂ ਨੇ ਚੇਚਕ ਦੇ ਟੀਕੇ ਦੀ ਖੋਜ ਵੀ ਕੀਤੀ। ਇਸ ਮਗਰੋਂ ਸੰਨ 1886 ਵਿੱਚ ਅਡੋਲਫ਼ ਮੇਅਰ ਨੇ ਦੱਸਿਆ ਕਿ ਤਮਾਕੂ ਵਿੱਚ ਮੋਜ਼ੇਕ ਰੋਗ ਇੱਕ ਖ਼ਾਸ ਕਿਸਮ ਦੇ ਵਾਇਰਸ ਕਰ ਕੇ ਹੁੰਦਾ ਹੈ। ਰੂਸੀ ਵਨਸਪਤੀ ਵਿਗਿਆਨੀ ਇਵਾਨੋਵਸਕੀ ਨੇ ਵੀ 1892 ਵਿੱਚ ਤਮਾਕੂ ਵਿੱਚ ਹੋਣ ਵਾਲੇ ਮੋਜ਼ੇਕ ਰੋਗ ਦੀ ਪੜ੍ਹਾਈ ਕਰਦੇ ਸਮੇਂ ਵਿਸ਼ਾਣੂ ਦੀ ਹੋਂਦ ਦਾ ਪਤਾ ਲਗਾਇਆ। ਬੀਅਰਨਿਕ ਅਤੇ ਬੋਰ ਨੇ ਵੀ ਤਮਾਕੂ ਦੇ ਪੱਤੇ ਉੱਤੇ ਇਸ ਦਾ ਅਸਰ ਵੇਖਿਆ ਅਤੇ ਉਸ ਦਾ ਨਾਮ ਟੋਬੈਕੋ ਮੋਜ਼ੇਕ ਰੱਖਿਆ। ਮੋਜ਼ੇਕ ਸ਼ਬਦ ਰੱਖਣ ਦਾ ਕਾਰਨ ਇਨ੍ਹਾਂ ਦਾ ਮੋਜ਼ੇਕ ਵਾਂਙ ਤਮਾਕੂ ਦੇ ਪੱਤੇ ਉੱਤੇ ਚਿੰਨ ਪਾਇਆ ਜਾਣਾ ਸੀ। ਇਸ ਚਿੰਨ੍ ਨੂੰ ਵੇਖ ਕੇ ਇਸ ਖ਼ਾਸ ਵਿਸ਼ਾਣੂ ਦਾ ਨਾਂ ਉਨ੍ਹਾਂ ਨੇ ਤੋਬੈਕੋ ਮੋਜ਼ੇਕ ਵਾਇਰਸ ਰੱਖਿਆ। ਵਿਸ਼ਾਣੂ ਲਾਭਕਾਰੀ ਅਤੇ ਹਾਨੀਕਾਰਕ ਦੋਨਾਂ ਕਿਸਮਾਂ ਦੇ ਹੁੰਦੇ ਹਨ। ਜੀਵਾਣੂ-ਭੋਜੀ ਵਿਸ਼ਾਣੂ ਇੱਕ ਲਾਭਕਾਰੀ ਵਾਇਰਸ ਹੈ; ਇਹ ਹੈਜਾ, ਪੇਚਸ਼, ਟਾਈਫਾਇਡ ਆਦਿ ਰੋਗ ਪੈਦਾ ਕਰਨ ਵਾਲ਼ੇ ਜੀਵਾਣੂਆਂ ਨੂੰ ਖ਼ਤਮ ਕਰ ਕੇ ਮਨੁੱਖ ਦੀ ਇਹਨਾਂ ਰੋਗਾਂ ਤੋਂ ਰਾਖੀ ਕਰਦਾ ਹੈ। ਕੁਝ ਵਿਸ਼ਾਣੂ ਬੂਟਿਆਂ ਜਾਂ ਜੰਤੂਆਂ ਵਿੱਚ ਰੋਗ ਪੈਦਾ ਕਰਦੇ ਹਨ ਅਤੇ ਨੁਕਸਾਨਦਾਇਕ ਹੁੰਦੇ ਹਨ। ਐੱਚ.ਆਈ.ਵੀ., ਇਨਫ਼ਲੂਐਂਜ਼ਾ ਵਾਇਰਸ, ਪੋਲੀਓ ਵਾਇਰਸ ਰੋਗ ਪੈਦਾ ਕਰਣ ਵਾਲੇ ਮੁੱਖ ਵਾਇਰਸ ਹਨ। ਛੋਹ ਰਾਹੀਂ, ਹਵਾ ਰਾਹੀਂ, ਭੋਜਨ ਅਤੇ ਪਾਣੀ ਰਾਹੀਂ ਅਤੇ ਕੀੜੀਆਂ ਰਾਹੀਂ ਵਾਇਰਸਾਂ ਦਾ ਸੰਚਾਰ ਹੁੰਦਾ ਹੈ ਪਰ ਕਈ ਕਿਸਮਾਂ ਦੇ ਵਿਸ਼ਾਣੂ ਖ਼ਾਸ ਵਿਧੀਆਂ ਰਾਹੀਂ ਅੱਗੇ ਵਧਦੇ ਹਨ।