ਵਿੱਠਲ ਰਾਮਜੀ ਸ਼ਿੰਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਾਰਿਸ਼ੀ ਵਿੱਠਲ ਰਾਮਜੀ ਸ਼ਿੰਦੇ (23 ਅਪ੍ਰੈਲ[1] [2] 1873 – 2 ਜਨਵਰੀ 1944) ਮਹਾਰਾਸ਼ਟਰ, ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਸਮਾਜਿਕ ਅਤੇ ਧਾਰਮਿਕ ਸੁਧਾਰਕਾਂ ਵਿਚੋਂ ਇੱਕ ਸੀ ਉਹ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਉਦਾਰਵਾਦੀ ਚਿੰਤਕਾਂ ਅਤੇ ਸੁਧਾਰਵਾਦੀਆਂ ਵਿੱਚ ਪ੍ਰਮੁੱਖ ਸੀ। ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਇਹ ਸੀ ਕਿ ਉਸ ਨੇ ਛੂਤਛਾਤ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਭਾਰਤੀ ਸਮਾਜ ਵਿੱਚਲਿਆਂ ਦੱਬੀਆਂ ਕੁਚਲੀਆਂ ਜਮਾਤਾਂ ਨੂੰ ਬਰਾਬਰੀ ਦਿਵਾਉਣ ਲਈ ਕੰਮ ਕੀਤਾ। 

ਸ਼ੁਰੂ ਦਾ ਜੀਵਨ[ਸੋਧੋ]

ਉਸ ਦਾ ਜਨਮ 23 ਅਪ੍ਰੈਲ 1873 ਨੂੰ ਭਾਰਤ ਦੇ ਕਰਨਾਟਕ ਦੀ ਜਮਖੰਡੀ ਰਿਆਸਤ ਵਿੱਚ ਹੋਇਆ ਸੀ। ਇਹ ਇੱਕ ਮਰਾਠੀ ਬੋਲੀ ਵਾਲੇ ਮਹਾਰਾਸ਼ਟਰੀ ਪਰਿਵਾਰ ਤੋਂ ਸੀ। ਉਸ ਦਾ ਮੁਢਲਾ ਬਚਪਨ ਪਰਿਵਾਰ ਦੇ ਇੱਕ ਉਦਾਰਵਾਦੀ ਪਰਿਵਾਰਕ ਮਾਹੌਲ ਵਿੱਚ ਬੀਤਿਆ ਸੀ। ਪਰਿਵਾਰ ਦੇ ਸਾਰੇ ਦੋਸਤ ਅਤੇ ਜਾਣ-ਪਛਾਣ ਵਾਲੇ ਸਾਰੇ ਧਰਮਾਂ ਅਤੇ ਜਾਤਾਂ ਨਾਲ ਸੰਬੰਧਿਤ ਸੀ। ਉਸ ਦਾ ਪਾਲਣ ਪੋਸ਼ਣ ਇਹ ਸੋਚਣ ਲਈ ਕੀਤਾ ਗਿਆ ਸੀ ਕਿ ਧਰਮ ਕੇਵਲ ਅੰਧਵਿਸ਼ਵਾਸ ਅਤੇ ਬੇਮਤਲਬ ਰੀਤੀਆਂ ਜਾਂ ਪੂਜਾ ਅਰਚਨਾ ਦੀ ਗੱਲ ਨਹੀਂ, ਸਗੋਂ ਨਿੱਜੀ ਅਤੇ ਭਾਵੁਕ ਤੌਰ ਤੇ ਪਰਮਾਤਮਾ ਦੀ ਸੇਵਾ ਵਿੱਚ ਸ਼ਾਮਲ ਹੋਣਾ ਸੀ। 

ਉਹ ਬਹੁਤ ਸਾਰੇ ਬੁੱਧੀਜੀਵੀਆਂ ਜਿਵੇਂ ਕਿ ਜੌਹਨ ਸਟੂਅਰਟ ਮਿੱਲ, ਹਰਬਰਟ ਸਪੈਨਸਰ ਅਤੇ ਮੈਕਸ ਮੂਲਰ ਦੀਆਂ ਲਿਖਤਾਂ ਤੋਂ ਪ੍ਰਭਾਵਤ ਸੀ। 

ਸਿੱਖਿਆ[ਸੋਧੋ]

1898 ਵਿਚ, ਉਸ ਨੇ ਪੁਣੇ, ਭਾਰਤ ਵਿੱਚ ਫੇਰਗੂਸਨ ਕਾਲਜ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਇੱਕ ਸਾਲ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਅਤੇ ਐਲਐਲਬੀ ਦਾਪਹਿਲਾ ਸਾਲ ਪਾਸ ਕੀਤਾ ਅਤੇ ਐਲਐਲਬੀ ਪੂਰੀ ਕਰਨ ਲਈ ਮੁੰਬਈ (ਉਦੋਂ ਬੰਬਈ) ਚਲੇ ਗਿਆ। ਪਰ, ਉਸਨੇ ਆਪਣਾ ਕੋਰਸ ਆਪਣੇ ਹੋਰ ਨਿਸ਼ਾਨੇ ਪੂਰੇ ਕਰਨ ਲਈ ਵਿਚਾਲੇ ਛੱਡ ਦਿੱਤਾ। ਇਸੇ ਸਾਲ ਉਹ ਪ੍ਰਾਰਥਨਾ ਸਮਾਜ ਵਿੱਚ ਸ਼ਾਮਲ ਹੋ ਗਿਆ, ਜਿੱਥੇ ਉਹ ਜੀ.ਬੀ. ਕੋਟਕਰ, ਸ਼ਿਵਰਾਮਤ ਗੋਖਲੇ, ਜਸਟਿਸ ਮਹਾਦੇਵ ਗੋਵਿੰਦਾ ਰਾਣੇਡੇ, ਸਰ ਰਾਮਕ੍ਰਿਸ਼ਨ ਗੋਪਾਲ ਭੰਡਾਰਕਰ ਅਤੇ ਕੇ.ਬੀ. ਮਰਾਥੇ ਤੋਂ ਹੋਰ ਪ੍ਰੇਰਿਤ ਅਤੇ ਉਤਸਾਹਿਤ ਹੋਇਆ ਅਤੇ ਉਹ ਪ੍ਰਾਰਥਨਾ ਸਮਾਜ ਲਈ ਮਿਸ਼ਨਰੀ ਬਣ ਗਿਆ। 

ਪ੍ਰਾਰਥਨਾ ਸਮਾਜ ਨੇ ਉਸ ਨੂੰ 1901 ਵਿੱਚ ਮੈਨਚੈਸਟਰ ਕਾਲਜ, ਔਕਸਫੋਰਡ ਵਿੱਚ ਤੁਲਨਾਤਮਕ ਧਰਮ ਦਾ ਅਧਿਐਨ ਕਰਨ ਲਈ ਇੰਗਲੈਂਡ ਭੇਜਣ ਲਈ ਚੁਣਿਆ। ਇਸ ਕਾਲਜ ਦੀ ਸਥਾਪਨਾ ਯੂਨੀਟੇਰੀਅਨ ਚਰਚ ਨੇ ਕੀਤੀ ਸੀ। ਬੜੌਦਾ ਦੇ ਮਹਾਰਾਜਾ ਸਯਾਏਜੀ ਰਾਓ ਗਾਇਕਵਾੜ III, ਜੋ ਇੱਕ ਪ੍ਰਗਤੀਸ਼ੀਲ ਅਤੇ ਸੁਧਾਰਵਾਦੀ ਵਿਅਕਤੀ ਸੀ, ਨੇ ਉਸਦੀਆਂ ਵਿਦੇਸ਼ ਯਾਤਰਾਵਾਂ ਲਈ ਕੁਝ ਵਿੱਤੀ ਸਹਾਇਤਾ ਪ੍ਰਦਾਨ ਕੀਤੀ। 

ਜੀਵਨ ਦੇ ਕੰਮ[ਸੋਧੋ]

1903 ਵਿੱਚ ਇੰਗਲੈਂਡ ਤੋਂ ਪਰਤਣ ਤੋਂ ਬਾਅਦ, ਉਸਨੇ ਆਪਣੀ ਜ਼ਿੰਦਗੀ ਨੂੰ ਧਾਰਮਿਕ ਅਤੇ ਸਮਾਜਿਕ ਸੁਧਾਰਾਂ ਵਿੱਚ ਸਮਰਪਿਤ ਕੀਤਾ। ਉਸਨੇ ਪ੍ਰਾਰਥਨਾ ਸਮਾਜ ਲਈ ਆਪਣਾ ਮਿਸ਼ਨਰੀ ਕੰਮ ਜਾਰੀ ਰੱਖਿਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਮੁੱਖ ਤੌਰ ਤੇ ਭਾਰਤ ਵਿੱਚ ਛੂਤਛਾਤ ਨੂੰ ਖਤਮ ਕਰਨ ਲਈ ਸਮਰਪਤ ਸਨ। 1905 ਵਿੱਚ ਉਸਨੇ ਪੁਣੇ ਵਿੱਚ ਅਛੂਤਾਂ ਦੇ ਬੱਚਿਆਂ ਲਈ ਇੱਕ ਰਾਤ ਦੇ ਸਕੂਲ ਦੀ ਸਥਾਪਨਾ ਕੀਤੀ ਅਤੇ 1906 ਵਿੱਚ ਉਸ ਨੇ ਮੁੰਬਈ ਵਿਚਮੁੰਬਈ ਵਿੱਚ ਡਿਪ੍ਰੈਸਡ ਕਲਾਸਜ਼ ਮਿਸ਼ਨ (ਬੰਬਈ) ਮਿਸ਼ਨ ਦੀ ਸਥਾਪਨਾ ਕੀਤੀ। 1922 ਵਿੱਚ ਮਿਸ਼ਨ ਦੇ ਅਹਲਿਆਸ਼ਰਮ ਦੀ ਇਮਾਰਤ ਦਾ ਕੰਮ ਪੁਣੇ ਵਿੱਚ ਪੂਰਾ ਹੋਇਆ ਸੀ। 1917 ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਛੂਤਪੁਣੇ ਦੇ ਰਵਾਜ ਦੀ ਨਿਖੇਧੀ ਕਰਨ ਲਈ ਇੱਕ ਮਤਾ ਪਾਸ ਕਰਵਾਉਣ ਵਿੱਚ ਸਫ਼ਲ ਹੋ ਗਿਆ। 

1918 ਤੋਂ ਲੈ ਕੇ 1920 ਤੱਕ, ਉਸਨੇ ਸਾਰੇ ਭਾਰਤ ਛੂਤ-ਛਾਤ ਹਟਾਉਣ ਦੇ ਕਾਨਫਰੰਸਾਂ ਨੂੰ ਬੁਲਾਈਆਂ। ਇਨ੍ਹਾਂ ਵਿੱਚੋਂ ਕੁਝ ਕਾਨਫ਼ਰੰਸਾਂ ਮਹਾਤਮਾ ਗਾਂਧੀ ਜੀ ਅਤੇ ਮਹਾਰਾਜਾ ਸਾਹਯਾਜੀ ਗਾਇਕਵਾੜ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀਆਂ ਗਈਆਂ ਸਨ। ਮਹਾਤਮਾ ਜੀ ਦੇ ਨਾਲ ਉਸ ਦਾ ਲਿਖਤੀ ਸੰਚਾਰ ਧਿਆਨਯੋਗ ਹੈ। 1919 ਵਿੱਚ ਉਸ ਨੇ ਸਾਊਥਬਰੋ ਫਰੈਂਚਾਈਜ਼ ਕਮੇਟੀ ਸਾਹਮਣੇ ਗਵਾਹੀ ਦਿੱਤੀ ਕਿ ਉਹ ਅਛੂਤ ਜਾਤਾਂ ਲਈ ਵਿਸ਼ੇਸ਼ ਨੁਮਾਇੰਦਗੀ ਚਾਹੁੰਦਾ ਹੈ। 1923 ਵਿਚ, ਉਸਨੇ ਡਿਪਰੈੱਸਡ ਕਲਾਸਿਜ ਮਿਸ਼ਨ ਦੇ ਕਾਰਜਕਾਰੀ ਦੇ ਤੌਰ ਤੇ ਅਸਤੀਫ਼ਾ ਦੇ ਦਿੱਤਾ ਕਿਉਂਕਿ ਅਛੂਤ ਜਾਤਾਂ ਦੇ ਕੁਝ ਮੈਂਬਰ ਮਿਸ਼ਨ ਦੇ ਮਾਮਲਿਆਂ ਦਾ ਪ੍ਰਬੰਧ ਆਪ ਕਰਨਾ ਚਾਹੁੰਦੇ ਸੀ। ਉਸ ਦਾ ਕੰਮ ਅਤੇ ਮਿਸ਼ਨ ਨਾਲ ਸੰਬੰਧ ਕਾਇਮ ਰਹੇ ਹਾਲਾਂਕਿ ਉਹ ਅਛੂਤਾਂ ਦੇ ਆਗੂਆਂ ਦੇ, ਖਾਸ ਕਰਕੇ ਡਾ. ਬੀ. ਆਰ. ਅੰਬੇਡਕਰ ਦੀ ਅਗਵਾਈ ਹੇਠ ਵੱਖਵਾਦੀ ਰਵੱਈਏ ਤੋਂ ਨਿਰਾਸ਼ ਸੀ। ਮਹਾਤਮਾ ਗਾਂਧੀ ਦੀ ਤਰ੍ਹਾਂ, ਉਹ ਅਛੂਤਾਂ ਅਤੇ ਹਿੰਦੂ ਜਾਤੀ ਵਿੱਚ ਏਕਤਾ ਚਾਹੁੰਦਾ ਸੀ, ਅਤੇ ਉਸ ਨੂੰ ਡਰ ਸੀ ਕਿ ਬਰਤਾਨੀਆ ਦੀ ਹਕੂਮਤ ਭਾਰਤੀ ਸਮਾਜ ਦੀ ਅਜਿਹੀ ਫੁੱਟ ਦੀ ਵਰਤੋਂ ਆਪਣੇ ਲਾਭ ਲਈ ਕਰ ਸਕਦੀ ਸੀ। 

1930 ਵਿੱਚ ਉਸਨੇ ਮਹਾਤਮਾ ਗਾਂਧੀ ਦੀ ਸਿਵਲ ਨਾ-ਫੁਰਮਾਨੀ ਲਹਿਰ ਵਿੱਚ ਹਿੱਸਾ ਲਿਆ ਅਤੇ ਪੁਣੇ ਦੇ ਨੇੜੇ ਯੇਰਾਵਾਹ ਸੈਂਟਰਲ ਜੇਲ (ਜੇਲ੍ਹ) ਵਿੱਚ ਛੇ ਮਹੀਨੇ ਦੀ ਮੁਸ਼ੱਕਤ ਸਹਿਤ ਕੈਦ ਲਈ ਜੇਲ੍ਹ ਵਿੱਚ ਬੰਦ ਕੀਤਾ ਗਿਆ। 

1933 ਵਿੱਚ ਭਾਰਤੀ ਅਸਪਰਸ਼ਆਤੇਚਾ ਪ੍ਰਸ਼ਨ ("ਭਾਰਤ ਦਾ ਅਛੂਤਤਾ ਦਾ ਪ੍ਰਸ਼ਨ") ਨਾਮ ਦੀ ਉਸਦੀ ਕਿਤਾਬ ਪ੍ਰਕਾਸ਼ਿਤ ਹੋਈ। ਉਸ ਦੇ ਵਿਚਾਰ ਅਤੇ ਹਿੰਦੂ ਧਰਮ ਅਤੇ ਸਮਾਜਿਕ ਸੱਭਿਆਚਾਰ ਦੀ ਘੋਖ ਪੜਤਾਲ ਰਾਜਾ ਰਾਮ ਮੋਹਨ ਰਾਏ ਅਤੇ ਦਯਾਨੰਦ ਸਰਸਵਤੀ ਦੇ ਸਮਾਨ ਸੀ। ਆਪਣੀਆਂ ਲਿਖਤਾਂ ਵਿੱਚ ਉਹ ਜਾਤ ਪ੍ਰਣਾਲੀ, ਮੂਰਤੀ ਪੂਜਾ ਅਤੇ ਔਰਤਾਂ ਅਤੇ ਦਲਿਤ ਵਰਗਾਂ ਦੇ ਵਿਰੁੱਧ ਨਾਬ੍ਰਾਬ੍ਰੀਆਂ ਦਾ ਵਿਰੋਧ ਕਰਦਾ ਹੈ। ਉਸਨੇ ਅਰਥਹੀਣ ਰੀਤੀਆਂ ਦਾ ਵਿਰੋਧ ਕੀਤਾ, ਖਾਨਦਾਨੀ ਪੁਜਾਰੀਆਂ ਦੀ ਰਵਾਇਤ ਦੇ ਗਲਬੇ, ਅਤੇ ਪਰਮਾਤਮਾ ਅਤੇ ਉਸਦੇ ਸ਼ਰਧਾਲੂ ਦਰਮਿਆਨ ਵਿਚੋਲਗੀ ਕਰਨ ਲਈ ਪੁਜਾਰੀ ਦੀ ਲੋੜ ਦਾ ਵਿਰੋਧ ਕੀਤਾ। 

ਹਵਾਲੇ[ਸੋਧੋ]

  1. Study books of Nathe, K'Sagar and Chanakya mandal publications.
  2. Kshīrasāgara, Rāmacandra (1994). Dalit Movement in India and Its Leaders, 1857-1956. M.D. Publications Pvt (. Ltd. p. 128. ISBN 81-85880-43-3. Retrieved 2008-01-07.