ਵੈਟੀਕਨ ਸ਼ਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੈਟੀਕਨ ਸ਼ਹਿਰ
ਵੈਟੀਕਨ ਸ਼ਹਿਰ ਦਾ ਝੰਡਾ
ਵੈਟੀਕਨ ਸ਼ਹਿਰ ਦਾ ਨਿਸ਼ਾਨ
ਵੈਟੀਕਨ ਸ਼ਹਿਰ ਵਿੱਚ ਸੰਤ ਪੀਟਰ ਗਿਰਜਾ

ਵੈਟੀਕਨ ਸ਼ਹਿਰ (en: Vatican City, ਇਤਾਲਵੀ: Stato della Città del Vaticano, ਲਾਤੀਨੀ: Status Civitatis Vaticanae)[1] ਯੂਰਪ ਮਹਾਂਦੀਪ ਵਿੱਚ ਸਥਿਤ ਇੱਕ ਦੇਸ਼ ਹੈ। ਇਹ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਹੈ ਅਤੇ ਇਟਲੀ ਦੇ ਸ਼ਹਿਰ ਰੋਮ ਦੇ ਅੰਦਰ ਸਥਿਤ ਹੈ। ਇਸ ਦੀ ਰਾਜਭਾਸ਼ਾ ਲਾਤੀਨੀ ਹੈ। ਈਸਾਈ ਧਰਮ ਦੀ ਪ੍ਰਮੁੱਖ ਸੰਪਰਦਾ ਰੋਮਨ ਕੈਥੋਲਿਕ ਗਿਰਜਾ ਦਾ ਇਹੀ ਕੇਂਦਰ ਹੈ ਅਤੇ ਇਸ ਸੰਪਰਦਾ ਦੇ ਸਰਬ-ਉਚ ਧਰਮਗੁਰੂ ਪੋਪ ਦਾ ਨਿਵਾਸ ਇੱਥੇ ਹੀ ਹੈ।

ਇਹ ਨਗਰ, ਇੱਕ ਪ੍ਰਕਾਰ ਨਾਲ, ਰੋਮ ਨਗਰ ਦਾ ਇੱਕ ਛੋਟਾ ਜਿਹਾ ਭਾਗ ਹੈ। ਇਸ ਵਿੱਚ ਸੇਂਟ ਪੀਟਰ ਗਿਰਜਾਘਰ, ਵੈਟੀਕਨ ਅਜਾਇਬਘਰਾਂ, ਵੈਟਿਕਨ ਬਾਗ ਅਤੇ ਕਈ ਹੋਰ ਗਿਰਜਾਘਰ ਸ਼ਾਮਲ ਹਨ। 1929 ਵਿੱਚ ਇੱਕ ਸੁਲਾਹ ਦੇ ਅਨੁਸਾਰ ਇਸਨੂੰ ਪ੍ਰਭੁੱਤ ਰਾਜ ਸਵੀਕਾਰ ਕੀਤਾ ਗਿਆ। 45 ਕਰੋੜ 60 ਲੱਖ ਰੋਮਨ ਕੈਥੋਲਿਕਾਂ ਦੇ ਧਰਮਗੁਰੂ, ਪੋਪ ਇਸ ਰਾਜ ਦੇ ਅਧਿਕਾਰੀ ਹਨ। ਰਾਜ ਦੇ ਸਫ਼ਾਰਤੀ ਸੰਬੰਧ ਸੰਸਾਰ ਦੇ ਲਗਪਗ ਸਭ ਦੇਸ਼ਾਂ ਨਾਲ ਹਨ। 1930 ਵਿੱਚ ਪੋਪ ਦੀ ਮੁਦਰਾ ਮੁੜ ਜਾਰੀ ਕੀਤੀ ਗਈ ਅਤੇ 1932 ਵਿੱਚ ਇਸ ਦੇ ਰੇਲਵੇ ਸਟੇਸ਼ਨ ਦਾ ਨਿਰਮਾਣ ਹੋਇਆ। ਇੱਥੇ ਦੀ ਮੁਦਰਾ ਇਟਲੀ ਵਿੱਚ ਵੀ ਚੱਲਦੀ ਹੈ। ਪੋਪ ਦੇ ਸਰਕਾਰੀ ਨਿਵਾਸ ਦਾ ਨਾਮ ਵੀ ਵੈਟੀਕਨ ਹੈ। ਇਹ ਰੋਮ ਨਗਰ ਵਿੱਚ, ਟਾਇਬਰ ਨਦੀ ਦੇ ਕੰਢੇ ਵੈਟੀਕਨ ਪਹਾੜੀ ਉੱਤੇ ਸਥਿਤ ਹੈ ਅਤੇ ਇਤਿਹਾਸਿਕ, ਸੰਸਕ੍ਰਿਤਕ ਅਤੇ ਧਾਰਮਿਕ ਕਾਰਨਾਂ ਕਰ ਕੇ ਪ੍ਰਸਿੱਧ ਹੈ। ਇੱਥੇ ਦੇ ਅਜਾਇਬਘਰਾਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਸਜਾਵਟ ਵਿਸ਼ਵ ਦੇ ਮਹਾਨ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਨਾਲ ਕੀਤੀ ਗਈ ਹੈ।

ਹਵਾਲੇ[ਸੋਧੋ]

  1. "Homepage of Vatican City State". Archived from the original on 2010-11-02. Retrieved 2013-01-02.