ਵੈਭਵ ਛਾਯਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Deletion icon.svg
ਇਹ ਸਫ਼ਾ ਛੇਤੀ ਮਿਟਾਏ ਜਾਣ ਲਈ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ “ non-notable already got deleted from enwiki Wrote only one non-notable book”।


ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਸਫ਼ਾ ਮਿਟਾਉਣ ਦੀ ਕਸੌਟੀ ਨਾਲ਼ ਮੇਲ ਨਹੀਂ ਖਾਂਦਾ ਜਾਂ ਤੁਸੀਂ ਇਸਦੀਆਂ ਕਮੀਆਂ ਦੂਰ ਕਰਕੇ ਇਸਨੂੰ ਬਿਹਤਰ ਬਣਾ ਸਕਦੇ ਹੋ ਅਤੇ ਫਿਰ ਇਹ ਅਰਧ-ਸੂਚਨਾ ਹਟਾ ਸਕਦੇ ਹੋ, ਪਰ ਮਿਹਰਬਾਨੀ ਕਰਕੇ ਆਪਣੇ ਬਣਾਏ ਸਫ਼ਿਆਂ ਤੋਂ ਇਸਨੂੰ ਨਾ ਹਟਾਓ।


ਜੇ ਤੁਸੀਂ ਇਸਨੂੰ ਮਿਟਾਉਣ ਦੇ ਖ਼ਿਲਾਫ਼ ਹੋ ਤਾਂ ਇਸਦੇ ਗੱਲ-ਬਾਤ ਸਫ਼ੇ ’ਤੇ ਆਪਣੇ ਵਿਚਾਰ ਪੇਸ਼ ਕਰੋ।

ਜ਼ਿੰਮੇਵਾਰ ਵਰਤੋਂਕਾਰ ਇਸਨੂੰ ਮਿਟਾਉਣ ਤੋਂ ਪਹਿਲਾਂ ਇਸਦਾ ਅਤੀਤ (ਆਖ਼ਰੀ ਤਬਦੀਲੀ), ਕਿਹੜੇ ਸਫ਼ੇ ਇੱਥੇ ਜੋੜਦੇ ਹਨ ਅਤੇ ਇਸਦਾ ਗੱਲ-ਬਾਤ ਸਫ਼ੇ ਦੀ ਜਾਂਚ ਜ਼ਰੂਰ ਕਰੋ।ਇਸ ਸਫ਼ੇ ਵਿਚ ਆਖ਼ਰੀ ਤਬਦੀਲੀ QueerEcofeminist (ਯੋਗਦਾਨ| ਚਿੱਠੇ) ਨੇ 13 ਅਕਤੂਬਰ 2019 ਨੂੰ 06:39 (UTC) ’ਤੇ ਕੀਤੀ। (ਤਾਜ਼ਾ ਕਰੋ)

ਵੈਭਵ ਛਾਯਾ
ਜਨਮਬੰਟੀ
(1987-05-17)17 ਮਈ 1987
ਮੁੰਬਈ, ਭਾਰਤ
ਕੌਮੀਅਤਭਾਰਤ
ਨਸਲੀਅਤਭਾਰਤੀ
ਅਲਮਾ ਮਾਤਰਸੀਐਮਐਮ ਕਾਲਜ, ਥਾਨਾ; ਮੁੰਬਈ ਯੂਨੀਵਰਸਿਟੀ
ਕਿੱਤਾਲੇਖਕ, ਕਵੀ
ਪ੍ਰਮੁੱਖ ਕੰਮडिलीट केलेलं सारं आकाश
ਪ੍ਰਭਾਵਿਤ ਕਰਨ ਵਾਲੇਬੀ. ਆਰ. ਅੰਬੇਡਕਰ, ਨਾਮਦੇਵ ਢਸਾਲ
ਲਹਿਰਅੰਬੇਡਕਰ ਅੰਦੋਲਨ
ਵਿਧਾਮਰਾਠੀ ਸਾਹਿਤ
ਵੈੱਬਸਾਈਟ
https://vaibhavchhayablog.wordpress.com/

ਵੈਭਵ ਛਾਯਾ (ਮਰਾਠੀ: वैभव छाया ) ਕਵੀ, ਲੇਖਕ, ਦਲਿਤ ਲਹਿਰ ਦੇ ਕਾਰਕੁੰਨ ਅਤੇ ਬੀ. ਆਰ. ਅੰਬੇਡਕਰ ਅਤੇ ਨਾਮਦੇਵ ਢਸਾਲ ਦਾ ਅਨੁਆਈ ਹੈ। ਉਹ ਮੁੰਬਈ, ਮਹਾਰਾਸ਼ਟਰ, ਭਾਰਤ ਵਿਚ ਰਹਿੰਦਾ ਹੈ। 

ਸ਼ੁਰੂ ਦਾ ਜੀਵਨ[ਸੋਧੋ]

ਵੈਭਵ ਛਾਯਾ ਨੇ ਆਪਣੀ ਬਚਪਨ ਦੀ ਜ਼ਿੰਦਗੀ ਵਿਠਲਵਾੜੀ ਵਿਚ ਆਪਣੀ ਛੱਡੀ ਹੋਈ ਮਾਤਾ ਨਾਲ ਬਿਤਾਈ, ਜਿਸ ਨੇ ਇਹ ਯਕੀਨੀ ਬਣਾਉਣ ਲਈ ਕਿ ਵੈਭਵ ਸਕੂਲ ਜਾ ਸਕੇ ਅਤੇ ਪੜ੍ਹਾਈ ਕਰ ਸਕੇ, ਰੇਲਵੇ ਵਿੱਚ ਬੁਕਿੰਗ ਕਲਰਕ ਦੇ ਤੌਰ ਤੇ ਨੌਕਰੀ ਕਰ ਲਈ ਸੀ। ਵੈਭਵ ਨੇ ਬਾਅਦ ਵਿਚ ਉਸ ਨੇ ਥਾਨੇ ਦੇ ਸੀਐਮਐਮ ਕਾਲਜ ਤੋਂ ਬੀ ਐੱਮ ਐਮ ਦੀ ਡਿਗਰੀ ਹਾਸਲ ਕੀਤੀ ਅਤੇ ਮੁੰਬਈ ਯੂਨੀਵਰਸਿਟੀ ਤੋਂ ਪੱਤਰਕਾਰੀ ਵਿਚ ਇਕ ਡਿਗਰੀ ਪ੍ਰਾਪਤ ਕੀਤੀ।[1]

ਲੇਖਕ[ਸੋਧੋ]

ਵੈਭਵ, ਜੋ ਬੀ. ਆਰ. ਅੰਬੇਡਕਰ ਅਤੇ ਨਾਮਦੇਵ ਢਸਾਲ ਦੁਆਰਾ ਪ੍ਰਭਾਵਿਤ ਹੈ, ਉਸ ਨੇ ਕਈ ਅਖ਼ਬਾਰਾਂ, ਮਹੀਨਾਵਾਰ ਅਤੇ ਹਫਤਾਵਾਰੀ ਮੈਗਜ਼ੀਨਾਂ ਵਿਚ ਇਕ ਕਾਲਮਨਵੀਸ ਵਜੋਂ ਵਿਆਪਕ ਤੌਰ 'ਤੇ ਲਿਖਿਆ ਹੈ। ਅੰਬੇਡਕਰਵਾਦੀ ਲਹਿਰ, ਡਿਜ਼ੀਟਲ ਸੰਚਾਰ ਅਤੇ ਸੋਸ਼ਲ ਮੀਡੀਆ ਉਸ ਦੀਆਂ ਲਿਖਤਾਂ ਦੇ ਮੁੱਖ ਵਿਸ਼ੇ ਹਨ। ਉਸ ਨੇ ਅਤਿਆਚਾਰਾਂ ਦੀ ਰੋਕਥਾਮ ਦਾ ਐਕਟ, ਪਰਿਆਰ ਸਟੱਡੀ ਸਰਕਲ, ਦਲਿਤ ਅੰਦੋਲਨ ਅਤੇ ਰੋਹਿਤ ਵੇਮੁਲਾ ਵਰਗੇ ਮੁੱਦਿਆਂ ਬਾਰੇ ਲਿਖਿਆ ਹੈ। ਦੂਸਰੇ ਵਿਸ਼ਿਆਂ ਵਿਚ ਅਫਰਮੇਟਿਵ ਕਾਰਵਾਈ ਬਾਰੇ ਬਹਿਸ, ਨਿੱਜੀਕਰਨ ਦੀ ਬੇਰੋਕ ਲਹਿਰ ਬਾਰੇ ਹੈ। 1997 ਦੀ ਰਾਮਾਬਾਈ ਨਗਰ ਕਤਲੇਆਮ, ਖੈਰਲਾਂਜੀ ਦੇ ਕਤਲੇਆਮ, ਅਤਿਆਚਾਰ ਦਾ ਸਾਹਮਣਾ ਕਰ ਰਹੇ ਦੱਬੇ ਕੁਚਲੇ, ਖੇਡਾਂ ਵਿਚ ਗਲਤ ਪੇਸ਼ਕਾਰੀ ਅਤੇ ਮੀਡੀਆ ਵਿਚ ਪੱਛੜੇ ਵਰਗਾਂ ਨਾਲ ਭੈੜਾ ਸਕੂਲ।[2][ਹਵਾਲਾ ਲੋੜੀਂਦਾ]

ਕਵੀ[ਸੋਧੋ]

ਵੈਭਵ ਬੀ ਆਰ ਅੰਬੇਡਕਰ ਤੋਂ ਪ੍ਰਭਾਵਿਤ ਹੈ।[3]

ਨਾਮਦੇਵ ਢਸਾਲ ਦਾ ਵੀ ਉਸ ਦੀ ਕਵਿਤਾ ਤੇ ਪ੍ਰਭਾਵ ਪਿਆ ਹੈ। ਉਹ ਸਮਾਜ ਦਾ ਧਿਆਨ ਕਈ ਸਮਾਜਿਕ ਮੁੱਦਿਆਂ ਵੱਲ ਖਿੱਚਦਾ ਹੈ ਅਤੇ ਅਸਲੀਅਤ ਦਾ ਪ੍ਰਗਟਾਵਾ ਕਰਦਾ ਹੈ। [4]

ਵੈਭਵ ਮਰਾਠੀ ਵਿਚ ਕਵਿਤਾ ਲਿਖਦਾ ਹੈ ਅਤੇ ਉਸ ਦੀ ਕਵਿਤਾ ਦਾ ਜੰਗਲ ਬਰਾਬਰ ਖਤਰਨਾਕ ਅਤੇ ਖੂਬਸੂਰਤ ਹੈ, ਅਤੇ ਜੋ ਵੀ ਇਸ ਦੇ ਅੰਦਰ ਦੀ ਅਸੁਰਖਿਅਤ ਜ਼ਿੰਦਗੀ ਵਿਚ ਵੇਖ ਸਕਦਾ ਹੈ, ਉਸ ਦੀ ਕਵਿਤਾਵਾਂ ਦੇ ਜੰਗਲ ਵਿੱਚ ਵਿੱਚਰਨ ਤੋਂ ਬਾਅਦ ਉਹ ਨਿਰਸੰਦੇਹ ਤੌਰ ਤੇ ਬੇਚੈਨ ਰਹੇਗਾ।[5]

ਰਚਨਾਵਾਂ[ਸੋਧੋ]

ਕਾਵਿ ਸੰਗ੍ਰਹਿ[ਸੋਧੋ]

2014 ਵਿੱਚ, ਉਸ ਦੀ ਕਵਿਤਾ ਦਾ ਸੰਗ੍ਰਹਿ, डिलीट केलेलं सारं आकाश, ਦੀਆਂ ਪ੍ਰਕਾਸ਼ਨ ਦੇ ਦਿਨ ਹੀ 1,000 ਕਾਪੀਆਂ ਵਿਕ ਗਈਆਂ ਸਨ।[6] ਇਹ ਪੁਸਤਕ ਵਿਦਰੋਹੀ ਸਾਹਿਤ ਦੀ ਪਰੰਪਰਾ ਵਿਚ ਇਕ ਹੋਰ ਮੀਲਪੱਥਰ ਹੈ, ਜਿਸ ਨੂੰ ਸਿਆਸੀ ਤੌਰ ਤੇ ਦਲਿਤ ਸਾਹਿਤ ਦੇ ਤੌਰ ਤੇ ਜਾਣਿਆ ਜਾਂਦਾ ਹੈ, ਭਾਵੇਂ ਕਿ ਵੈਭਵ ਖੁਦ ਆਪਣੇ ਸਾਹਿਤ ਲਈ ਦਲਿਤਾਂ ਦੇ ਨਾਮ ਦੀ ਵਰਤੋਂ ਤੋਂ ਸਹਿਜ ਨਹੀਂ ਹੈ।[7] ਚਾਹੇ ਅਸੀਂ ਇਸ ਨੂੰ ਦਲਿਤ ਸਾਹਿਤ ਕਹਿੰਦੇ ਹਾਂ ਜਾਂ ਨਹੀਂ, ਉਸਦੀ ਕਵਿਤਾ ਸੁਹਜ ਦੇ ਨਵੇਂ ਮਾਪਦੰਡ ਨਿਰਧਾਰਤ ਕਰਦੀ ਹੈ ਅਤੇ ਨਵੀਂ ਚਰਚਾ ਨੂੰ ਜਨਮ ਦਿੰਦੀ ਹੈ ਕਿ ਨਾ ਸਿਰਫ਼ ਟੁੱਟੇ ਹੋਏ (ਦਲਿਤ) ਲੋਕਾਂ ਦੇ ਬਾਰੇ ਬੋਲਦਾ ਹੈ ਸਗੋਂ ਮਨੁੱਖਤਾ ਦੇ ਬਹੁਤ ਸਾਰੇ ਰੂਪਾਂ ਅਤੇ ਮਨੁੱਖੀ ਅਧਿਕਾਰਾਂ ਦੇ ਦਾਅਵਿਆਂ ਨੂੰ ਕੁਰਖਤ ਰੂਪਕਾਂ ਅਤੇ ਅਸਾਧਾਰਣ ਬਿੰਬਾਵਲੀ ਨਾਲ ਕਾਵਿ-ਬੰਦ ਕਰਦਾ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]