ਵੈਸ਼ਾਲੀ ਕਸਰਵੱਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Vaishali Kasaravalli
ਤਸਵੀਰ:Vaishali Kasaravalli.jpg
ਜਨਮ(1952-04-12)12 ਅਪ੍ਰੈਲ 1952
ਗੁਲਬਰਗ, ਮੈਸੂਰ ਰਾਜ, ਭਾਰਤ
ਮੌਤ27 ਸਤੰਬਰ 2010(2010-09-27) (ਉਮਰ 58)
ਬੈਂਗਲੋਰ, ਕਰਨਾਟਕ
ਸਾਥੀਗਿਰੀਸ਼ ਕਸਰਵੱਲੀ (ਵਿ. 1978–2010)
ਬੱਚੇ2

ਵੈਸ਼ਾਲੀ ਕਸਰਵਾਲੀ (12 ਅਪਰੈਲ 1952 – 27 ਸਤੰਬਰ 2010) ਇੱਕ ਪ੍ਰਸਿੱਧ ਕੰਨੜ ਅਭਿਨੇਤਰੀ, ਟੈਲੀਵਿਜ਼ਨ ਸੀਰੀਅਲ ਨਿਰਦੇਸ਼ਕ ਅਤੇ ਪੁਸ਼ਾਕ ਡਿਜ਼ਾਇਨਰ ਸੀ।

ਆਰਭੰਕ ਜੀਵਨ[ਸੋਧੋ]

ਉਨ੍ਹਾਂ ਦਾ ਜਨਮ 12 ਅਪ੍ਰੈਲ 1952 ਨੂੰ ਗੁਲਬਰਗ ਦੇ ਥੀਏਟਰ ਉਤਸ਼ਾਹੀ ਮਾਪਿਆਂ ਡਾ. ਚਿਤਗੋਪੀ ਅਤੇ ਨਿਰਮਲਾ ਕੋਲ ਹੋਇਆ ਸੀਕ[1] ਉਸ ਨੇ ਆਪਣੀ ਬੀ.ਏ. ਪੂਰੀ ਕੀਤੀ ਸੀ।[2]

ਕੈਰੀਅਰ[ਸੋਧੋ]

ਅਦਾਕਾਰ[ਸੋਧੋ]

ਉਸ ਨੇ ਬੀ.ਵੀ. ਕਰੰਥ ਦੁਆਰਾ ਥੀਏਟਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਪਰਿਵਾਰ ਦੇ ਬਾਅਦ ਬੰਗਲੌਰ ਚਲੀ ਗਈ, ਵੈਸ਼ਾਲੀ ਨੇ ਕਈ ਨਾਟਕਾਂ ਹਯਾਵਦਾਨਾ, ਜੋਕੁਮਾਰਾਸਵਾਮੀ, ਮਿਡਸਮਰ, ਨਾਈਟਸ ਡ੍ਰੀਮ, ਨਾਟਕਾਕਾਰਨਾ ਸ਼ਧਾਨੇਯੱਲੀ ਆਰੂ ਪਾਥਰਾਗਾਲੂ ਅਤੇ ਹੋਰ ਕਈ ਨਾਟਕਾਂ 'ਚ ਭੂਮਿਕਾ ਨਿਭਾਈ। ਉਸ ਨੇ ਸੇਵੰਥੀ ਪ੍ਰਸਾਂਗਾ ਅਤੇ ਮਰਾਠੀ ਅਤੇ ਹਿੰਦੀ ਤੋਂ ਅਨੁਵਾਦਿਤ ਕਈ ਕਲਾਸਿਕ ਕਾਰਜਾਂ ਨੂੰ ਨਿਰਦੇਸ਼ਿਤ ਕੀਤਾ।[1]

ਨਿਰਦੇਸ਼ਕ[ਸੋਧੋ]

ਉਸ ਨੇ ਮਸ਼ਹੂਰ ਕੰਨੜ ਟੀਵੀ ਸੀਰੀਅਲ ਜਿਵੇਂ ਕਿ 'ਮੁੱਟੀਨਾ ਟੋਰਾਨਾ' ਅਤੇ 'ਮੂਡਾਲਾ ਮਨੇ' ਨੂੰ ਨਿਰਦੇਸ਼ਿਤ ਕੀਤਾ।[1]

ਪੁਸ਼ਾਕ ਡਿਜ਼ਾਈਨਰ[ਸੋਧੋ]

ਵੈਸ਼ਾਲੀ ਨੇ ਆਪਣੇ ਪਤੀ ਦੀ ਫ਼ਿਲਮਾਂ ਬੰਨਾਦਾ ਵੇਸ਼ਾ, ਮਨੇ,ਕੁਬੀ ਮੈਥੁ ਲਯਾਲਾ, ਕਰਾਉਰਯ, ਥਾਯੀ ਸਾਹੇਬਾ (1998 'ਚ ਰਾਸ਼ਟਰੀ ਸਨਮਾਨ ਜੇਤੂ) ਅਤੇ ਦਵੀਪ ਵਰਗੀਆਂ ਫ਼ਿਲਮਾਂ 'ਚ ਪੁਸ਼ਾਕ ਡਿਜ਼ਾਇਨਰ ਵਜੋਂ ਕੰਮ ਕੀਤਾ ਹੈ।[1]

ਅਵਾਰਡ[ਸੋਧੋ]

ਵੈਸ਼ਾਲੀ ਨੇ ਵੀ ਕਈ ਸਨਮਾਨ ਪ੍ਰਾਪਤ ਕੀਤੇ

  • ਅਦਾਕਾਰੀ ਲਈ ਸਟੇਟ ਅਵਾਰਡ (ਅਕਰਾਮਨ),
  • ਕੌਸਟਮ ਡਿਜਾਈਨ ਲਈ ਨੈਸ਼ਨਲ ਅਵਾਰਡ (ਥਾਯੀ ਸਾਹੇਬਾ),
  • ਰਾਜ ਦੀ ਵਧੀਆ ਸਹਾਇਕ ਅਭਿਨੇਤਰੀ (ਪਾਲਿਤਮਸ਼ਾ),
  • ਨਾਟਕ ਅਕੈਡਮੀ ਅਵਾਰਡ ਅਤੇ ਰਾਜੋਤਸਵ ਪੁਰਸਕਾਰ[3]

ਰਾਜਨੀਤੀ[ਸੋਧੋ]

90 ਦੇ ਦਹਾਕੇ ਦੇ ਅਖੀਰ ਵਿੱਚ ਵੈਸ਼ਾਲੀ ਨੇ ਰਾਜਨੀਤੀ ਵਿੱਚ ਪੈਰ ਪਾਇਆ ਸੀ। ਉਹ 1996 ਦੀ ਲੋਕ ਸ਼ਕਤੀ ਪਾਰਟੀ ਤੋਂ ਬੰਗਲੌਰ ਸਿਟੀ ਕਾਰਪੋਰੇਸ਼ਨ ਚੋਣਾਂ ਲਈ ਚੁਣੀ ਗਈ ਸੀ ਪਰ ਹਾਰ ਗਈ ਸੀ। ਉਹ ਸਾਬਕਾ ਮੁੱਖ ਮੰਤਰੀ ਰਾਮਕ੍ਰਿਸ਼ਨ ਹੇਗੜੇ ਦੀ ਪੱਕੀ ਪ੍ਰਸ਼ੰਸਕ ਸੀ।[2]

ਨਿੱਜੀ ਜੀਵਨ[ਸੋਧੋ]

ਵੈਸ਼ਾਲੀ ਦਾ ਵਿਆਹ ਮਸ਼ਹੂਰ ਫਿਲਮ ਨਿਰਮਾਤਾ ਗਿਰੀਸ਼ ਕਸਰਵੱਲੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ, ਅਪੂਰਵਾ ਅਤੇ ਅਨੰਯ ਹਨ।[1]

ਮੌਤ[ਸੋਧੋ]

27 ਸਤੰਬਰ 2010 ਨੂੰ ਡਾਇਬੀਟੀਜ਼, ਜਿਗਰ ਅਤੇ ਗੁਰਦੇ ਦੀਆਂ ਬੀਮਾਰੀਆਂ ਕਾਰਨ ਬੰਗਲੌਰ ਵਿੱਚ ਉਸ ਦੀ ਮੌਤ ਹੋ ਗਈ ਸੀ। ਬੈਂਗਲੂਰ ਵਿੱਚ ਬਾਨਸ਼ੰਕਰੀ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦੀ ਪਰਵਾਰਿਕ ਪਰੰਪਰਾ ਅਨੁਸਾਰ ਉਨ੍ਹਾਂ ਦਾ ਸਸਕਾਰ ਕੀਤਾ ਗਿਆ।[4]

ਹਵਾਲੇ[ਸੋਧੋ]