ਵੈਸਾਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੈਸਾਖ, ਵਿਸਾਖ[1] ਨਾਨਕਸ਼ਾਹੀ ਜੰਤਰੀ ਦਾ ਦੂਜਾ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਅਪਰੈਲ ਅਤੇ ਮਈ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 31 ਦਿਨ ਹੁੰਦੇ ਹਨ। ਇਸ ਮਹੀਨੇ ਤੋਂ ਪੰਜਾਬ ਵਿੱਚ ਫਸਲਾਂ ਕੱਟਣ ਦਾ ਮਸਾਂ ਸ਼ੁਰੂ ਹੋ ਜਾਂਦਾ ਹੈ। 1 ਵੈਸਾਖ (ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਵਿੱਚ 14 ਅਪਰੈਲ) ਨੂੰ ਵੈਸਾਖੀ ਹੁੰਦੀ ਹੈ।

ਵੈਦਿਕ ਕਾਲ ਵਿੱਚ ਵਿਸਾਖੀ ਦੇ ਦਿਨ ਨੂੰ ਖਲਜਗਣ ਕਿਹਾ ਜਾਂਦਾ ਸੀ। ਖਲ ਮਾਅਨੇ ਖੇਤ, ਖਲਿਹਾਨ, ਜਗਣ (ਯਜਨ) ਮਾਅਨੇ ਯੱਗ। ਉਹ ਯੱਗ ਜਿਹੜਾ ਪੁਜਾਰੀ ਨਵੀਂ ਫ਼ਸਲ ਆਉਣ ਦੀ ਖ਼ੁਸ਼ੀ ਵਿੱਚ ਕਿਸਾਨ ਦੇ ਖਰਚੇ ਨਾਲ ਕਰਿਆ ਕਰਦਾ ਸੀ। ਮਹੀਨਾ ਮਹੀਨਾ ਪੁੰਨਦਾਨ ਲੰਗਰ ਪ੍ਰਸ਼ਾਦੇ ਚਲਦੇ। ਇਹ ਯੱਗ ਇੰਨਾ ਖਰਚੀਲਾ ਅਤੇ ਗੁੰਝਲਦਾਰ ਹੋ ਗਿਆ ਕਿ ਕਿਸਾਨ ਅੱਕ ਗਏ ਤੇ ਪੁਰੋਹਤ ਨੂੰ ਕਿਹਾ- ਬੰਦ ਕਰ ਇਹ ਖਲਜਗਣ।[1]

ਇਸ ਮਹੀਨੇ ਦੇ ਮੁੱਖ ਦਿਨ[ਸੋਧੋ]

ਹਵਾਲੇ[ਸੋਧੋ]

  1. 1.0 1.1 ਡਾ. ਹਰਪਾਲ ਸਿੰਘ ਪੰਨੂ (2019-04-14). "ਵਿਸਾਖ". Punjabi Tribune Online. Retrieved 2019-05-03.[permanent dead link]

ਬਾਹਰੀ ਕੜੀ[ਸੋਧੋ]