ਸਮੱਗਰੀ 'ਤੇ ਜਾਓ

ਵੈੱਡਨਸਡੇ (ਟੀਵੀ ਲੜ੍ਹੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੈੱਡਨਸਡੇ ਇੱਕ ਅਮਰੀਕੀ ਗ਼ੈਬ ਕੌਮੇਡੀ ਡਰਾਉਣੀ ਟੈਲੀਵਿਜ਼ਨ ਲੜ੍ਹੀ ਹੈ ਜਿਹੜੀ ਕਿ ਚਾਰਲਜ਼ ਐਡਮਜ਼ ਦੀ ਕਿਰਦਾਰ ਵੈੱਡਨਸਡੇ ਐਡਮਜ਼ 'ਤੇ ਅਧਾਰਤ ਹੈ। ਐਲਫ੍ਰੈੱਡ ਗੌਗ੍ਹ ਅਤੇ ਮਾਇਲਜ਼ ਮਿੱਲਰ ਦੀ ਸਿਰਜੀ ਹੋਈ ਇਸ ਲੜ੍ਹੀ ਵਿੱਚ ਜੈੱਨਾ ਔਰਟੇਗਾ ਨੇ ਮੁੱਖ ਕਿਰਦਾਰ ਕੀਤਾ ਹੈ ਅਤੇ ਉਸਦੇ ਨਾਲ਼ ਹੀ ਨਾਲ਼ ਕੇਥਰੀਨ ਜ਼ੈੱਟਾ-ਜੋਨਜ਼, ਲੁਈ ਗੱਜ਼ਮੈਨ, ਆਈਜ਼ੈਕ ਔਰਡੋਨੇਜ਼, ਗ੍ਵੈੱਨਡੋਲੀਨ ਕ੍ਰਿਸਟੀ, ਰਿਕੀ ਲਿੰਡ੍ਹੋਮ, ਜੇਮੀ ਮੈੱਕਸ਼ੇਨ, ਫ੍ਰੈੱਡ ਆਰਮਿਸੈੱਨ, ਅਤੇ ਕ੍ਰਿਸਟੀਨਾ ਰਿੱਚੀ ਨੇ ਬਾਕੀ ਦੇ ਕਿਰਦਾਰ ਕੀਤੇ ਹਨ। ਕੁੱਲ ਅੱਠ ਐਪੀਸੋਡਜ਼ ਵਿੱਚ ਚਾਰਾਂ ਦਾ ਨਿਰਦੇਸ਼ਨ ਟਿਮ ਬਰਟਨ ਨੇ ਕੀਤਾ ਹੈ। ਲੜ੍ਹੀ ਵੈੱਡਨਸਡੇ ਐਡਮਜ਼ ਦੇ ਚੌਗਿਰਦ ਘੁੰਮਦੀ ਹੈ, ਜੋ ਕਿ ਆਪਣੇ ਸਕੂਲ ਵਿੱਚ ਇੱਕ ਮੌਂਸਟਰ ਰਹੱਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਹੈ ।