ਵੱਸਣ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੱਸਣ ਸਿੰਘ ਦਾ ਜਨਮ 1 ਜਨਵਰੀ 1922 ਨੂੰ ਚੱਕ ਨੰਬਰ 54 ਤਹਿਸੀਲ ਓਕਾੜਾ ਜ਼ਿਲ੍ਹਾ ਮਿੰਟਗੁਮਰੀ (ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦੀ 25ਵੀਂ ਵਰ੍ਹੇਗੰਢ ਮੌਕੇ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਤਾਂਬਾ ਪੱਤਰਾਂ ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਨੇ ਸਮੇਂ-ਸਮੇਂ ‘ਤੇ ਉਨ੍ਹਾਂ ਨੂੰ ਅਨੇਕਾਂ ਮਾਣ-ਸਨਮਾਨ ਦਿੱਤੇ। ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਉਸ ਦੇ ਜਮਾਤੀ ਰਹੇ।

ਜੀਵਨ[ਸੋਧੋ]

ਵੱਸਣ ਸਿੰਘ ਦਾ ਨਾਮ ਪੰਜਾਬ ਦੇ ਸੂਰਬੀਰਾਂ ਵਿੱਚ ਆਉਂਦਾ ਹੈ,ਉਨ੍ਹਾਂ ਨੇ 1940 ਤੋਂ 1945 ਤਕ ਕਾਲਾ ਪਾਣੀ (ਅੰਡੇਮਾਨ ਨਿਕੋਬਾਰ) ਜੇਲ੍ਹ ਸਮੇਤ ਦੇਸ਼ ਦੀਆਂ ਹੋਰਨਾਂ ਜੇਲ੍ਹਾਂ ਵਿੱਚ ਕੈਦ ਕੱਟੀ। ਆਜ਼ਾਦ ਹਿੰਦ ਫ਼ੌਜ ਦੇ ਬਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਕੁਝ ਸਮਾਂ ਵਤੀਤ ਕੀਤਾ। ਵੱਸਣ ਸਿੰਘ ਦੇ ਪਿਤਾ ਹਜ਼ਾਰਾ ਸਿੰਘ ਅਤੇ ਭਰਾ ਕੈਪਟਨ ਚਤਰ ਸਿੰਘ ਰਸਾਲਦਾਰ ਸਨ।[1]

ਹਵਾਲੇ[ਸੋਧੋ]

  1. ਦਲਬੀਰ ਸੱਖੋਵਾਲੀਆ (23 ਜੂਨ 2015). "ਸੁਤੰਤਰਤਾ ਸੈਨਾਨੀ ਵੱਸਣ ਸਿੰਘ". Retrieved 18 ਫ਼ਰਵਰੀ 2016.