ਸਈਅਦ ਭੁੱਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਈਅਦ ਭੁੱਟਾ
ਜੱਦੀ ਨਾਂਮੁਹਮੰਦ ਸਈਅਦ ਖਾਵਰ
ਜਨਮ (1966-08-14) 14 ਅਗਸਤ 1966 (ਉਮਰ 54)
ਝੰਗ ਜਿਲੇ ਦੇ ਪਿੰਡ ਛਿਨੀਓਟ,ਪਾਕਿਸਤਾਨ
ਵੱਡੀਆਂ ਰਚਨਾਵਾਂਕਮਲ ਕਹਾਣੀ,ਨਾਬਰ ਕਹਾਣੀ ,ਬਾਰ ਕਹਾਣੀ ਅਤੇ ਰਾਜ ਕਹਾਣੀ
ਕੌਮੀਅਤਪਾਕਿਸਤਾਨ
ਨਸਲੀਅਤਪੰਜਾਬੀ
ਨਾਗਰਿਕਤਾਪਾਕਿਸਤਾਨੀ
ਸਿੱਖਿਆਪੰਜਾਬ ਯੂਨੀਵਰਸਿਟੀ, ਲਾਹੌਰ
ਕਿੱਤਾਅਧਿਆਪਨ, ਖੋਜ ਅਤੇ ਸਾਹਿਤਕਾਰੀ
ਵਿਧਾਮੌਖਿਕ ਇਤਿਹਾਸਕਾਰੀ , ਲੋਕਧਾਰਾ

ਸੁਰ ਮੁਹਮੰਦ ਸਈਅਦ ਖਵਰ (ਅੰਗ੍ਰੇਜ਼ੀ :Muhammad Saeed Khawar)[1] (ਜਨਮ 14 ਅਗਸਤ 1966)[1]ਜਿਆਦਾ ਕਲਮੀ ਨਾਮ ਸਈਅਦ ਭੁੱਟਾ ਨਾਲ ਮਸ਼ਹੂਰ ਸਈਅਦ ਭੁੱਟਾ,[1] ਇੱਕ ਪਾਕਿਸਤਾਨ ਦੇ ਇੱਕ ਜਾਣੇ ਪਹਿਚਾਣੇ ਮੌਖਿਕ ਇਤਿਹਾਸਕਾਰ ਹਨ। ਅਜਕਲ ਉਹ ਪਾਕਿਸਤਾਨ ਦੀ ਪੰਜਾਬ ਯੁਨੀਵਰਸਿਟੀ ਲਾਹੌਰ ਦੇ ਓਰੀਐਂਟਲ ਕਾਲਜ ਵਿਖੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦੇ ਪ੍ਰੋਫ਼ੇਸਰ ਵਜੋਂ ਨਿਯੁਕਤ ਹਨ।ਉਹਨਾ ਨੇ ਪੰਜਾਬੀ ਲੋਕ ਕਹਾਣੀਆਂ,ਲੋਕਧਾਰਾ ਅਤੇ ਦੀਆਂ ਅਨੇਕਾਂ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ।ਉਹਨਾ ਦੇ ਕਈ ਖੋਜ ਪਾਤਰ ਵੀ ਮਿਆਰੀ ਮੈਗਜ਼ੀਨਾ ਵਿਚ ਪ੍ਰਕਾਸ਼ਤ ਹੋਏ ਹਨ।.[2]

ਜੀਵਨ ਅਤੇ ਪੁਸਤਕਾਂ[ਸੋਧੋ]

ਸਈਅਦ ਭੁੱਟਾ ਦਾ ਜਨਮ ਪਾਕਿਸਤਾਨ ਦੇ ਝੰਗ ਜਿਲੇ ਦੇ ਛੋਟੇ ਜਿਹੇ ਪਿੰਡ ਛਿਨੀਓਟ ਵਿਚ 14 of ਅਗਸਤ,1966 ਨੂੰ ਮੀਆਂ ਮੁਹੰਮਦ ਬਖਸ਼ ਦੇ ਘਰ ਹੋਇਆ।[3] [1]ਉਸਦੀ ਰੁਚੀ ਪੂਰਵ-ਬਸਤੀਵਾਦੀ ਪੰਜਾਬ ,ਇਥੋਂ ਦੇ ਲੋਕ ਵਿਰਸੇ, ਭਾਸ਼ਾ ਅਤੇ ਮੌਖਿਕ ਇਤਿਹਾਸ ਬਾਰੇ ਖੋਜ ਕਰਨਾ ਹੈ।ਲੋਕ ਸਹੀ ਵਿਚ ਉਸਦਾ ਸਭ ਤੋਂ ਅਹਿਮ ਯੋਗਦਾਨ ਹੈ।ਉਸ ਵੱਲੋਂ ਲੋਕ ਕਹਾਣੀਆਂ ਦੇ ਕਈ ਕਿਤਾਬਾਂ ਪਿਛਲੇ ਦੋ ਦਹਾਕਿਆਂ ਵਿਚ ਪ੍ਰਕਾਸ਼ਤ ਕੀਤੀਆਂ ਗਾਈਆਂ ਹਨ। [4] .[1][5]ਸ੍ਰੀ ਭੁੱਟਾ ਨੇ ਪੰਜਾਬ ਯੂਨਿਵਰਸਿਟੀ ਲਾਹੌਰ ਤੋਂ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।ਉਸ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਲਕ ਕਹਾਣੀਆਂ ਵਿਚ ਸ਼ਾਮਲ ਹਨ :ਕਮਲ ਕਹਾਣੀ,ਨਾਬਰ ਕਹਾਣੀ ,ਬਾਰ ਕਹਾਣੀ ਅਤੇ ਰਾਜ ਕਹਾਣੀ ਜਿਹਨਾ ਨੂੰ ਆਲੋਚਕਾਂ ਵਲੋਂ ਕਾਫੀ ਹੁੰਗਾਰਾ ਮਿਲਿਆ ਹੈ।[6]

ਹਵਾਲੇ[ਸੋਧੋ]ਲਿੰਕ[ਸੋਧੋ]