ਸਤਰੰਗੀ ਪੀਂਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਤ ਰੰਗੀ ਪੀਂਘ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੁਢਲੀ ਸਤਰੰਗੀ ਪੀਂਘ ਵਿੱਚ ਦੂਣੀ ਅਤੇ ਬਹੁਗਿਣਤੀ ਸਤਰੰਗੀ ਪੀਂਘਾਂ। ਹੇਠਾਂ ਫ਼ੋਟੋ ਖਿੱਚਣ ਵਾਲੇ ਦੇ ਸਿਰ ਦਾ ਪਰਛਾਵਾਂ ਪੀਂਘ-ਚੱਕਰ ਦਾ ਕੇਂਦਰ (ਸੂਰਜ-ਵਿਰੋਧੀ ਬਿੰਦੂ) ਦਰਸਾਉਂਦਾ ਹੈ।

ਸਤਰੰਗੀ ਪੀਂਘ ਇੱਕ ਪ੍ਰਕਾਸ਼-ਵਿਗਿਆਨਕ ਅਤੇ ਮੌਸਮ-ਵਿਗਿਆਨਕ ਘਟਨਾ ਹੈ ਜੋ ਧਰਤੀ ਦੇ ਵਾਯੂਮੰਡਲ ਵਿਚਲੀਆਂ ਪਾਣੀ ਦੀਆਂ ਬੂੰਦਾਂ ਵਿੱਚੋਂ ਪ੍ਰਕਾਸ਼ ਦੇ ਪ੍ਰਤੀਬਿੰਬਤ ਹੋਣ ਕਰਕੇ ਵਾਪਰਦੀ ਹੈ ਜਿਸ ਨਾਲ਼ ਅਸਮਾਨ ਵਿੱਚ ਪ੍ਰਕਾਸ਼ ਦਾ ਰੰਗ-ਦ੍ਰਿਸ਼ ਪੈਦਾ ਹੁੰਦਾ ਹੈ। ਇਹ ਬਹੁਰੰਗੀ ਡਾਟ ਦੇ ਰੂਪ ਵਿੱਚ ਵਿਖਾਈ ਦਿੰਦੀ ਹੈ।
ਸੂਰਜ ਦੀਆਂ ਕਿਰਨਾਂ ਕਰਕੇ ਬਣਨ ਵਾਲੀ ਸਤਰੰਗੀ ਪੀਂਘ ਅਸਮਾਨ ਵਿੱਚ ਸੂਰਜ ਦੇ ਉਲਟੇ ਪਾਸੇ ਵਿਖਾਈ ਦਿੰਦੀ ਹੈ। ਸਤਰੰਗੀ ਪੀਂਘ ਕੁਦਰਤ ਦਾ ਇੱਕ ਮਨਮੋਹਕ ਵਰਤਾਰਾ ਹੈ। ਬਾਰਿਸ਼ ਦੇ ਬਾਅਦ ਮਾਹੌਲ ਵਿੱਚ ਮੌਜੂਦ ਪਾਣੀ ਦੇ ਕਤਰੇ ਇੱਕ ਪ੍ਰਿਜਮ ਵਾਂਗ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਗੁਜ਼ਰ ਕੇ ਸੂਰਜ ਦੀ ਰੋਸ਼ਨੀ ਸੱਤ ਰੰਗਾਂ ਵਿੱਚ ਬਦਲ ਜਾਂਦੀ ਹੈ। ਵਧੇਰੇ ਖ਼ੂਬਸੂਰਤ ਸਤਰੰਗੀ ਪੀਂਘ ਉਸ ਵਕਤ ਬਣਦੀ ਹੈ ਜਦੋਂ ਅੱਧੇ ਆਸਮਾਨ ਉੱਤੇ ਬੱਦਲ ਹੋਣ ਅਤੇ ਅੱਧਾ ਆਸਮਾਨ ਸਾਫ਼ ਹੋਵੇ ਅਤੇ ਦੇਖਣੇ ਵਾਲੇ ਦੇ ਸਿਰ ਤੇ ਭੀ ਆਸਮਾਨ ਸਾਫ਼ ਹੋਵੇ। ਆਬਸ਼ਾਰਾਂ ਅਤੇ ਫ਼ਵਾਰਿਆਂ ਦੇ ਗਿਰਦ ਸਤਰੰਗੀ ਪੀਂਘ ਬਣਨ ਦੇ ਮੌਕੇ ਜ਼ਿਆਦਾ ਹੁੰਦੇ ਹਨ।

ਸਤਰੰਗੀ ਪੀਂਘਾਂ ਪੂਰੇ ਚੱਕਰ ਹੋ ਸਕਦੀਆਂ ਹਨ, ਪਰ ਆਮ ਦਰਸ਼ਕ ਨੂੰ ਜ਼ਮੀਨ ਉਪਰ ਪ੍ਰਕਾਸ਼ਮਾਨ ਤੁਪਕਿਆਂ ਦੁਆਰਾ ਬਣਾਈ ਸਿਰਫ ਇੱਕ ਚਾਪ ਵਿਖਾਈ ਦਿੰਦੀ ਹੈ,[੧] ਜਿਸ ਦਾ ਕੇਂਦਰ ਸੂਰਜ ਤੋਂ ਦਰਸ਼ਕ ਦੀ ਅੱਖ ਨੂੰ ਮਿਲਾਉਂਦੀ ਲਕੀਰ ਤੇ ਹੁੰਦਾ ਹੈ।

ਸਤਰੰਗੀ ਪੀਂਘ ਜਾਂ ਕਿਰਨ ਪਰਛਾਈਂ ਦੇ ਰੰਗ[ਸੋਧੋ]

ਲਾਲ ਸੰਗਤਰੀ ਪੀਲਾ ਹਰਾ ਨੀਲਾ ਲਾਜਵਰ ਬੈਂਗਣੀ
                                  
ਸੱਤ ਮੁੱਖ ਰੰਗ
ਇਹ ਪੀਂਘਾਂ ਝਰਨਿਆਂ ਆਦਿ ਤੋਂ ਪੈਦਾ ਹੁੰਦੀ ਧੁੰਦ ਕਰਕੇ ਵੀ ਬਣ ਸਕਦੀਆਂ ਹਨ
ਸਤਰੰਗੀ ਪੀਂਘ ਜਿਸਦਾ ਹਲਕਾ ਪ੍ਰਤੀਬਿੰਬ ਝੀਲ ਵਿੱਚ ਵਿਖਾਈ ਦੇ ਰਿਹਾ ਹੈ
ਸਤਰੰਗੀ ਪੀਂਘ ਲਹਿਰਾਂ ਤੋਂ ਪੈਦਾ ਹੁੰਦੀ ਫੁਹਾਰ ਵਿੱਚ ਵੀ ਬਣ ਸਕਦੀਆਂ ਹਨ(ਇਹਨਾਂ ਨੂੰ ਫੁਹਾਰ ਪੀਂਘਾਂ ਕਿਹਾ ਜਾਂਦਾ ਹੈ)
ਮਾਰੀਤਈ, ਨਿਊਜ਼ੀਲੈਂਡ ਵਿਖੇ ਭਾਰੀ ਵਰਖ਼ਾ ਮਗਰੋਂ ਆਏ ਸੂਰਜ-ਪ੍ਰਕਾਸ਼ ਤੋਂ ਬਣੀ ਸਤਰੰਗੀ ਪੀਂਘ
ਰੋਸ਼ਲ, ਇਲੀਨਾਏ ਉੱਤੇ ਅਸਮਾਨੀ-ਗੋਤਾਖ਼ੋਰੀ ਕਰਦੇ ਹੋਏ ਵਿਖਾਈ ਦਿੰਦੀ ਗੋਲਾਕਾਰ ਸਤਰੰਗੀ ਪੀਂਘ

ਹਵਾਲੇ[ਸੋਧੋ]