ਸਪੇਰਾ
ਸਪੇਰਾ ਸੱਪਾਂ ਨੂੰ ਬੀਨ ਵਜਾ ਕੇ ਮੋਹਿਤ ਕਰਨ ਅਤੇ ਫੜਨ ਵਾਲੇ ਜੋਗੀ ਨੂੰ ਕਹਿੰਦੇ ਹਨ। ਜ਼ਹਰੀਲੇ ਸੱਪਾਂ ਨਾਲ ਖੇਡਣਾ ਇਨ੍ਹਾਂ ਦਾ ਮਸ਼ਗਲਾ ਹੁੰਦਾ ਹੈ ਜਦੋਂ ਕਿ ਇਨ੍ਹਾਂ ਵਿੱਚੋਂ ਕੁੱਝ ਲੋਕ ਜ਼ਹਰੀਲੇ ਸੱਪਾਂ ਦੇ ਡਸੇ ਲੋਕਾਂ ਦਾ ਇਲਾਜ ਕਰਨ ਦੀ ਅਹਲੀਅਤ ਵੀ ਰੱਖਦੇ ਹਨ ਅਤੇ ਸੱਪਾਂ ਦਾ ਜ਼ਹਿਰ ਵਗ਼ੈਰਾ ਕੱਢਣ ਵਿੱਚ ਵੀ ਮੁਹਾਰਤ ਰੱਖਦੇ ਹਨ। ਆਮ ਤੌਰ ਤੇ ਕਿਸੇ ਵੀ ਸੱਪ ਨੂੰ ਕਾਬੂ ਵਿੱਚ ਕਰਨ ਲਈ ਬੀਨ ਬਜਾਈ ਜਾਂਦੀ ਹੈ। ਬੀਨ ਵਜਾਉਣਾ ਵੀ ਇੱਕ ਫ਼ਨ ਹੈ। ਬੀਨ ਵਜਾਉਂਦੇ ਸਪੇਰੇ ਦੀ ਅਦਾਇਗੀ ਨਾਲ ਸੱਪ ਬੇ- ਇਖਤਿਆਰ ਹੋ ਕੇ ਝੂਮਣ ਲੱਗਦਾ ਹੈ ਅਤੇ ਸਪੇਰਾ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਉਸ ਨੂੰ ਫੜ ਲੈਂਦਾ ਹੈ। ਕਈ ਸਪੇਰੇ ਸੱਪ ਅਤੇ ਨਿਓਲੇ ਦੀ ਲੜਾਈ ਵਿਖਾ ਕੇ ਰੋਜੀ ਕਮਾਉਂਦੇ ਹਨ। ਸਪੇਰੇ ਕੁਝ ਥਾਵਾਂ ਤੇ ਸਭਿਆਚਾਰ ਅਤੇ ਤਹਜੀਬ ਦਾ ਅਹਿਮ ਹਿੱਸਾ ਸਮਝੇ ਜਾਂਦੇ ਹਨ। ਇਹ ਲੋਕ ਜ਼ਿਆਦਾਤਰ ਖਾਨਾਬਦੋਸ਼ ਹੁੰਦੇ ਹਨ। ਭਾਰਤ ਵਿੱਚ ਸਪੇਰੇ ਆਮ ਮਿਲਦੇ ਹਨ ਅਤੇ ਪਾਕਿਸਤਾਨ[1] ਬੰਗਲਾਦੇਸ਼, ਸ੍ਰੀ ਲੰਕਾ, ਸਿੰਗਾਪੁਰ ਅਤੇ ਮਲੇਸ਼ੀਆ ਏਸ਼ੀਆਈ ਵਰਗੇ ਏਸ਼ੀਆਈ ਦੇਸ਼ਾਂ ਵਿੱਚ ਅਤੇ ਉੱਤਰੀ ਅਫਰੀਕੀ ਦੇਸ਼ਾਂ ਮਿਸਰ, ਮੋਰੋਕੋ ਅਤੇ ਟਿਊਨੀਸ਼ੀਆ ਵਿੱਚ ਵੀ ਮਿਲਦੇ ਹਨ।