ਸਮੱਗਰੀ 'ਤੇ ਜਾਓ

ਸਬਰੀਨਾ ਕਾਰਪੈਂਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਬਰੀਨਾ ਕਾਰਪੇਂਟਰ
ਕਾਰਪੇਂਟਰ ਜੂਨ 2024 ਵਿੱਚ
ਜਨਮ
ਸਬਰੀਨਾ ਐਨਲਿਨ ਕਾਰਪੇਂਟਰ

(1999-05-11) ਮਈ 11, 1999 (ਉਮਰ 26)
ਕੁਏਕਰਟਾਉਨ ਪੈਂਨਸਿਲਵੇਨੀਆ, ਸੰਯੁਕਤ ਰਾਜ
ਪੇਸ਼ਾ
  • ਗਾਇਕਾ
  • ਗੀਤਕਾਰਾ
  • ਅਦਾਕਾਰਾ
ਸਰਗਰਮੀ ਦੇ ਸਾਲ2008–ਮੌਜੂਦਾ
ਜ਼ਿਕਰਯੋਗ ਕੰਮ
ਰਿਸ਼ਤੇਦਾਰਨੈਂਸੀ ਕਾਰਟਰਾਈਟ
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼
  • Vocals
  • guitar
ਲੇਬਲ
ਵੈੱਬਸਾਈਟsabrinacarpenter.com
ਦਸਤਖ਼ਤ

ਸਬਰੀਨਾ ਐਨਲਿਨ ਕਾਰਪੇਂਟਰ (ਜਨਮ 11 ਮਈ, 1999) ਇੱਕ ਅਮਰੀਕੀ ਗਾਇਕਾ, ਗੀਤਕਾਰਾ, ਅਤੇ ਅਦਾਕਾਰਾ ਹੈ। ਡਿਜ਼ਨੀ ਚੈਨਲ ਦੀ ਲੜੀਵਾਰ ਗਰਲ ਮੀਟਸ ਵਰਲਡ (2014-2017) ਨੇ ਸਬਰੀਨਾ ਨੂੰ ਸ਼ੁਰੂਆਤੀ ਪ੍ਰਸਿੱਧੀ ਦਿਵਾਈ। ਸਬਰੀਨਾ ਨੇ ਹਾਲੀਵੁੱਡ ਰੈਕਰਡਜ਼ ਨਾਲ ਇੱਕ ਇਕਰਾਰਨਾਮਾ ਕਬੂਲ ਕੀਤਾ ਜਿਸ ਦੀ ਮਾਲਕੀਅਤ ਡਿਜ਼ਨੀ ਹੇਠਾਂ ਸੀ ਅਤੇ 2014 ਵਿੱਚ ਆਪਣਾ ਪਹਿਲਾ ਗੀਤ “ਕੈਂਟ ਬਲੇਮ ਅ ਗਰਲ ਫੌਰ ਟ੍ਰਾਇੰਗ ਕੱਢਿਆ ਅਤੇ ਜਿਸ ਤੋਂ ਬਾਅਦ ਉਸਨੇ ਆਪਣੀ ਪਹਿਲੀ ਐਲਬਮ “ਆਈਜ਼ ਵਾਇਡ ਓਪਨ” 2015 ਵਿੱਚ ਜਾਰੀ ਕੀਤੀ।

ਮੁਢਲਾ ਜੀਵਨ

[ਸੋਧੋ]

ਸਬਰੀਨਾ ਐਨਲਿਨ ਕਾਰਪੇਂਟਰ ਦਾ ਜਨਮ 11 ਮਈ, 1999 ਨੂੰ ਪੈਂਨਸਿਲਵੇਨੀਆ ਦੇ ਕੁਏਕਰਟਾਉਨ ਵਿੱਚ ਡੇਵਿਡ ਅਤੇ ਐਲਿਜ਼ਾਬੈੱਥ ਦੇ ਘਰ ਹੋਇਆ ਅਤੇ ਈਸਟ ਗ੍ਰੀਨਵਿਲ ਵਿੱਚ ਸਬਰੀਨਾ ਵੱਡੀ ਹੋਈ। ਸਬਰੀਨਾ ਦੀਆਂ ਤਿੰਨ ਵੱਡੀਆਂ ਭੈਣਾਂ ਹਨ। ਸਬਰੀਨਾ ਨੇ ਗਾਉਣਾ 6 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਅਤੇ ਕਰੀਬ ਜਦੋਂ ਉਹ 10 ਵਰ੍ਹਿਆਂ ਦੀ ਸੀ ਤਾਂ ਉਸਨੇ ਯੂਟਿਊਬ ਉੱਤੇ ਕ੍ਰਿਸਟੀਨਾ ਐਗੁਇਲੇਰਾ ਅਤੇ ਐਡੈਲ ਦੇ ਗਾਣੇ ਗਾਉਂਦੀ ਦੀਆਂ ਆਪਣੀਆਂ ਵੀਡੀਓ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ। ਸਬਰੀਨਾ ਦੇ ਪਿਤਾ ਨੇ ਉਸ ਲਈ ਇੱਕ ਸਟੂਡੀਓ ਬਣਾਇਆ ਤਾਂ ਕਿ ਕਿਸੇ ਦਿਨ ਉਸ ਦਾ ਵੱਡੀ ਗਾਇਕਾ ਬਣਨ ਦਾ ਸੁਪਨਾ ਪੂਰਾ ਹੋਵੇ।