ਸਮੱਗਰੀ 'ਤੇ ਜਾਓ

ਸਬਰੀਮਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਬਰੀਮਲਾ ਇੱਕ ਹਿੰਦੂ ਤੀਰਥ ਕੇਂਦਰ ਹੈ ਜੋ ਕੇਰਲ ਦੀ ਰਾਜਧਾਨੀ ਤੀਰੁਵਨੰਤਪੁਰਮ ਤੋਂ 175 ਕਿਮੀ ਦੀ ਦੂਰੀ ਉੱਤੇ ਪੰਪਾ ਤੋਂ ਚਾਰ-ਪੰਜ ਕਿਮੀ ਦੀ ਦੂਰੀ ਉੱਤੇ ਪੱਛਮ ਘਾਟ ਦੀਆਂ ਪਰਬਤ-ਲੜੀਆਂ ਵਿੱਚ ਸਮੁੰਦਰ ਤਲ ਤੋਂ  1260 ਮੀਟਰ (4,133 ਫੁੱਟ)  ਦੀ ਉਚਾਈ ਉੱਤੇ ਸਥਿਤ ਹੈ।ਇਸ ਸੰਸਾਰ ਵਿੱਚ ਸਭ ਤੋਂ ਵੱਡੇ ਤੀਰਥ ਸਥਾਨਾਂ ਵਿੱਚ ਇੱਕ ਹੈ  ਜਿਥੇ  ਅੰਦਾਜ਼ਨ 45-50 ਲੱਖ ਸ਼ਰਧਾਲੂ ਹਰ ਸਾਲ ਆਉਂਦੇ ਹਨ।[1][2] ਅਯੱਪਨ ਦਾ ਮੰਦਿਰ 18 ਪਹਾੜੀਆਂ ਦੇ ਵਿਚਕਾਰ ਸਥਿਤ ਹੈ।ਮੰਦਰ ਦੇ ਦੁਆਲੇ ਸੰਘਣੇ ਜੰਗਲ (ਪੇਰੀਅਰ ਟਾਈਗਰ ਰਿਜ਼ਰਵ), ਨੂੰ ਪੂੰਗਵਾਨਮ ਵਜੋਂ ਜਾਣਿਆ ਜਾਂਦਾ ਹੈ। ਸਬਰੀਮਾਲਾ ਦੇ ਆਲੇ ਦੁਆਲੇ ਹਰ ਇੱਕ ਪਹਾੜੀ ਤੇ ਮੰਦਿਰ ਮੌਜੂਦ ਹਨ। ਬਾਕੀ ਦੇ ਖੇਤਰਾਂ ਜਿਵੇਂ ਕਿ ਨਿਲਾਂਕੱਲ, ਕਾਲਕੱਟੀ ਵਿੱਚ ਬਹੁਤ ਸਾਰੇ ਮੰਦਿਰ ਮੌਜੂਦ ਹਨ ਅਤੇ ਅਤੇ ਪੁਰਾਣੇ ਮੰਦਿਰਾਂ ਦੇ ਕਰੀਮਲਾ ਖੰਡਰ ਅੱਜ ਤੱਕ ਮਿਲਦੇ ਹਨ।

ਹਵਾਲੇ

[ਸੋਧੋ]