ਸੱਭਿਆਚਾਰ ਵਿਚ ਭਾਸ਼ਾ ਦੇ ਕਾਰਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਭਿਆਚਾਰ ਸ਼ਬਦ ਮੂਲ ਵਿੱਚ ਰੂਪ ਵਿੱਚ ਦੋ ਸ਼ਬਦਾ ਸਭਯ +ਆਚਾਰ ਦਾ ਸਮਾਸ ਹੈ। ਪੰਜਾਬੀ ਵਿੱਚ ਇਹ ਹਿੰਦੀ ਸ਼ਬਦ ਸੰਸਕਿ੍ਤੀ ਦੇ ਪਰਿਆਇ ਵਜੋਂ ਪ੍ਰਚਲਤ ਹੈ।ਅੰਗਰੇਜੀ ਭਾਸ਼ਾ ਵਿੱਚ ਇਸਦਾ ਸਮਾਨਾਰਥਕ ਸ਼ਬਦ Culture ਮੰਨਿਆ ਜਾਂਦਾ ਹੈ। Culture ਵੀ ਮੂਲ ਰੂਪ ਲਾਤੀਨੀ ਭਾਸ਼ਾ ਦੇ ਸ਼ਬਦ (Cultura) ਤੋ ਫਰਾਂਸੀਸੀ ਭਾਸਾ ਰਾਹੀ ਅੰਗਰੇਜੀ ਵਿੱਚ ਅਇਆ। ਮਨੱਖ ਦੁਆਰਾ ਸਿਰਜੀ ਜੀਵਨ ਜਾਂਚ ਨੂੰ ਭਾਸ਼ਾ ਭਾਸ਼ਾ ਸ਼ਬਦ ਦੀ ਨਿਰੁਕਤੀ ਸੰਸਕਿ੍ਤ ਧਾਤੂ ਭਾਸ਼ ਤੋ ਹੋਈ ਹੈ। ਭਾਸ਼ ਧਾਤੂ ਦਾ ਅਰਥ ਹੈ-ਬੋਲਣਾ,ਕਹਿਣਾ,ਸੰਬੋਧਨ ਕਰਨਾ,ਵਾਰਤਾਲਾਪ ਕਰਨਾ,ਨਿਰੂਪਣ ਕਰਨਾ,ਵਰਣਨ ਕਰਨਾ। ਦੂਜੇ ਸ਼ਬਦਾ ਵਿੱਚ ਭਾਸ਼ਾ ਇੱਕ ਮਨੁੱਖੀ ਕਿ੍ਆ ਹੈ ਜਿਸਦਾ ਕਾਰਜ ਭਾਵਾਂ ਤੇ ਵਿਚਾਰਾ ਦਾ ਸੰਚਾਰ ਕਰਨਾ ਹੈ|

ਸਭਿਆਚਾਰ ਵਿੱਚ ਭਾਸ਼ਾ ਦਾ ਕਾਰਜ[ਸੋਧੋ]

ਭਾਸ਼ਾ ਅਤੇ ਸਭਿਆਚਾਰ ਵਿਚਕਾਰ ਸੰਬੰਧ ਏਨਾ ਸਰਲ ਨਹੀਂ ਜਿੰਨਾ ਸਮਝਿਆ ਜਾਂਦਾ ਰਿਹਾ ਹੈ।ਅੱਜ ਇੱਕਾਦੁੱਕਾ ਮਿਸਾਲਾਂ ਐਸੀਆਂ ਵੀ ਮਿਲਦੀਆਂ ਹਨ ਜਦੋਂ ਕਿਸੇ ਕੌਮੀ ਸਭਿਆਚਾਰ ਵਿੱਚ ਇੱਕ ਤੋ ਵੱਧ ਭਾਸ਼ਵਾ ਨੂੰ ਇਕੋ ਜਿਹਾ ਦਰਜਾ ਪ੍ਰਪਤ ਹੁੰਦਾ ਹੈ ਅਤੇ ਭਾਸ਼ਾਈ ਆਧਾਰ ਉਪ-ਸਭਿ ਆਚਾਰਕ ਭੇਦਾਂ ਨੂੰ ਪ੍ਰਗਟ ਕਰਦੇ ਹਨ।ਪਰ ਇਸ ਨੂੰ ਪ੍ਰਤਿ ਨਿਧ ਵਰਤਾਰੇ ਵਜੋਂ ਨਹੀਂ ਲਿਆ ਜਾ ਸਕਦਾ,ਬਸਗੋ ਵਿਸ਼ੇਸ਼ ਤਰ੍ਹਾਂ ਦੇ ਇਤਿਹਾਸਕ ਨੂੰ ਵਿਕਾਸ। ਦਾ ਸਿੱਟਾ ਹੀ ਸਮਝਣਾ ਚਾਹੀਦਾ ਹੈ। ਇਸ ਤੋ ਬਿਲਕੁਲ ਵੱਖਰ ਇਤਿਹਾਸਕ ਵਰਤਾਰਾ ਵੀ ਦੇਖਣ ਵਿੱਚ ਆਉਂਦਾ ਹੈ, ਜਦੋਂ ਇੱਕੋ ਹੀ ਵੱਖੋ ਵੱਖਰੇ ਸਭਿਆਚਾਰਾ ਵਿੱਚ ਵਰਤੀ ਜਾਂਦੀ ਹੈ

ਸਾਧਾਰਨ ਤੌਰ ਉਤੇ ਭਾਸ਼ਾ ਕਿਸੇ ਸਭਿਆਚਾਰ ਦੇ ਨਿਸਚਿਤਕਾਰੀ ਤੱਤਾ ਵਿਚੋਂ। ਇੱਕ ਹੁੰਦੀ ਹੈ। ਜੇ ਦੋ ਵੱਖੋ ਵੱਖਰੇ ਸੱਭਿਆਚਾਰ ਇੱਕੋ ਹੀ ਭਾਸ਼ਾ ਨੂੰ ਵਰਤਦੇ ਹਨ ਤਾਂਸਮਾ ਪਾ ਕੇ ਉਸੇ ਭਾਸ਼ਾ ਦੇ ਦੋ ਵੱਖ ਵੱਖ ਸਰੂਪ ਕਾਇਮ ਹੋ ਜਾਣਾ ਵੀ ਕੋਈ ਅਸੁਭਾਵਕ ਗੱਲ ਨਹੀਂ ਹੋਵੇਗੀ।ਸ਼ਬਦ ਜੋੜਾ,ਉਚਾਰਨ,ਸ਼ਬਦ ਭੰਡਾਰ,ਅਪਭਾਸ਼ਾ,ਮੁਹਾਵਰੇ,ਦੂਜੀਆ ਭਾਸ਼ਾਵਾ ਤੋਲਏ ਸ਼ਬਦਾ ਨਾਲ ਵਰਤਾਉ ਆਦਿ ਦੇ ਪੱਖੋ ਅਮਰੀਕਾ ਤੇ ਬਰਤਾਨਵੀ ਅੰਗਰੇਜੀ ਵਿੱਚ ਏਨੇ ਕੁ ਫ਼ਰਕ ਆ ਚੁੱਕੇ ਹਨ ਕਿ ਇਹਨਾਂ ਲਈ ਵੱਖ ਵੱਖ ਸ਼ਬਦਕੋਸ਼ ਬਣਾਉਣੇ ਜਰੂਰੀ ਸਮਝੇ ਜਾਣ। ਅਸਲ ਵਿੱਚ ਭਾਸ਼ਾ ਤੋ ਬਿਨਾ ਸਭਿਆਚਾਰ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਸਭਆਚਾਰ ਸਰਵਵਿਆਪਕ ਹੈ,ਪਰ ਤਾਂ ਵੀ ਹਰ ਮਨੁੱਖੀ ਸਮਾਜ ਦਾ ਅਪਣਾਨਿਵੇਕਲਾ ਸਭਿਆਚਾਰ ਹੁੰਦਾ ਹੈ। ਕੁਝ ਛੋਟਾ ਨਾਲ ਇਹ ਦੋ ਵੇਂ ਲੱਛਣ ਭਾਸ਼ਾ ਦੇ ਵੀ ਹਨ,ਅਤੇ ਇਨਾ ਦੋਹਾਂ ਨੂੰ ਸੰਭਵ ਬਣਾਉਣਾ ਵਿੱਚ ਭਾਸ਼ਾ ਦਾ ਅਪਣਾ ਰੋਲ ਹੈ ਭਾਸ਼ਾ ਉਹੋ ਕੁਝ ਵਰਣਨ ਕਰਦੀ ਹੈ,ਜੋ ਕੁਝ ਉਸ ਦੇ ਸਭਿਆਚਾਰਕ ਖੇਤਰ ਵਿੱਚ ਮਿਲਦਾ ਹੈ।ਜੇ ਪਾਣੀ ਅਤੇ ਬਰਫ਼ ਵਿਚਕਾਰਲੀ ਸਥਿਤੀ ਦੇ ਵਰਨਣ ਲਈ ਐਸਕੀਮ ਲੋਕਾ ਕੋਲ ਸੋਲ੍ਹਾਂ,ਅੰਗਰੇਜੀ ਵਿੱਚ ਛੇ ਅਤੇ ਪੰਜਾਬੀ ਵਿੱਚ ਸਿਰਫ਼ ਦੋ ਸ਼ਬਦ ਹਨ, ਤਾਂ ਇਸ ਦਾ ਕਾਰਨ ਮਿਲਦੀਆ ਪ੍ਰਸਥਿਤੀਆ ਵਿਚਲਾ ਫ਼ਰਕ ਹੈ।ਸਭਿਆਚਾਰ ਤਬਦੀਲੀ ਭਾਸ਼ਾਈ ਤਬਦੀਲੀ ਦੀ ਉਤੇਜਕ ਬਣਦੀ ਹੈ। ਖੜੋਤ ਦਾ ਸ਼ਿਕਾਰ ਹੋਏ ਸਭਿਆਚਾਰਾਂ ਦੀ ਭਾਸ਼ਾ ਵਿੱਚ ਵੀ ਖੜੋਤ ਆ ਜਾਂਦੀ ਹੈ।

ਸ਼ਬਦ ਭਾਸ਼ਾ ਦਾ ਉਹ ਅੰਗ ਹਨ,ਜਿਨ੍ਹਾਂ ਦਾ ਸਿੱਧਾ ਅਤੇ ਅਨਿੱਖੜ ਸੰਬੰਧ ਸਭਿਆਚਾਰ ਵਿੱਚ ਵਾਪਰ ਰਹੇ ਸਭ ਅਮਲਾਂ ਨਾਲ ਹੁੰਦਾ ਹੈ। ਸ਼ਬਦ-ਭੰਡਾਰ ਦਾ ਆਕਾਰ ਸਭਿਆਚਾਰ ਦੇ ਵਿਕਾਸ ਦੀ ਪੱਧਰ ਨੂੰ ਪ੍ਰਗਟ ਕਰਦਾ ਹੈ। ਕੋਈ ਭਾਸ਼ਾ ਉਹਨਾਂ ਅੰਸ਼ਾਂ ਨੂੰ ਹੀ ਪ੍ਰਗਟ ਕਰਦੀ ਹੈ,ਜਿਹੜੇਉਸ ਦੇ ਸਭਆਚਾਰ ਵਿੱਚ ਹੁੰਦੇ ਹਨ, ਜਾਂ ਉਸ ਨਾਲ ਸੰਬੰਧਿਤ ਹੋ ਚੁੱਕੇ ਹੁੰਦੇ ਹਨ।

ਸਿੱਟਾ[ਸੋਧੋ]

ਭਾਸ਼ਾ ਇੱਕ ਵਿਸ਼ੇਸ਼ ਸਭਿਆਚਾਰਕ ਸਿਰਜਨਾ ਹੈ,ਜਿਸ ਦਾ ਮੰਤਵ ਸੰਚਾਰ ਦੇ ਕਾਰਜ ਨਿਭਾਉਣਾ ਹੁੰਦਾ ਹੈ। ਹਰ ਭਾਸ਼ਾ ਆਪਣੇ ਸਭਿਆਚਾਰ ਦੇ ਪ੍ਰਸੰਗ ਵਿੱਚ ਹੀ ਅਰਥ ਰੱਖਦੀ ਹੈ।

ਹਵਾਲੇ[ਸੋਧੋ]

(ੳ) ਡਾ. ਜਸਵਿੰਦਰ ਸਿੰਘ: ਪੰਜਾਬੀ ਸਭਿਆਚਾਰ ਦੇ

ਪਛਾਣ ਚਿੰਨ੍ਹ, ਪੇਜ: 1 ਤੋ 2

(ਅ) ਡਾ. ਪ੍ਰੇਮ ਪ੍ਰਕਾਸ਼ ਸਿੰਘ: ਸਿੱਧਾਤਕ ਭਾਸ਼ਾ ਵਿਗਿਆਨ

ਪੇਜ: 6 ਅਤੇ 15

(ੲ) ਪੋ . ਗੁਰਬਖ਼ਸ਼ ਸਿੰਘ ਫ਼ਰੈਂਕ: ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪੇਜ: 81 ਤੋ 86