ਸਮੱਗਰੀ 'ਤੇ ਜਾਓ

ਸਭ ਤੋਂ ਵੱਧ ਫੌਲੋ ਕੀਤੇ ਜਾਣ ਵਾਲੇ ਇੰਸਟਾਗ੍ਰਾਮ ਖਾਤਿਆਂ ਦੀ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੰਸਟਾਗ੍ਰਾਮ 'ਤੇ 655 ਮਿਲੀਅਨ (65.5 ਕਰੋੜ) ਫੌਲੋਅਰਜ਼ ਨਾਲ਼ ਕ੍ਰਿਸਟਿਆਨੋ ਰੋਨਾਲਡੋ ਦੁਨੀਆ ਦਾ ਸਭ ਤੋਂ ਵੱਧ ਫੌਲੋ ਕੀਤਾ ਜਾਣ ਵਾਲਾ ਵਿਅਕਤੀ ਹੈ।
ਇੰਸਟਾਗ੍ਰਾਮ 'ਤੇ 297 ਮਿਲੀਅਨ (29.7 ਕਰੋੜ) ਫੌਲੋਅਰਜ਼ ਨਾਲ਼ ਡਵੇਨ ਜੌਹਨਸਨ ਦੁਨੀਆ ਦਾ ਸਭ ਤੋਂ ਵੱਧ ਫੌਲੋ ਕੀਤਾ ਜਾਣ ਵਾਲਾ ਅਦਾਕਾਰ ਹੈ।
ਇੰਸਟਾਗ੍ਰਾਮ 'ਤੇ 296 ਮਿਲੀਅਨ (29.6 ਕਰੋੜ) ਫੌਲੋਅਰਜ਼ ਨਾਲ਼ ਸੇਲੀਨਾ ਗੋਮੇਜ਼ ਦੁਨੀਆ ਦੀ ਸਭ ਤੋਂ ਵੱਧ ਫੌਲੋ ਕੀਤੀ ਜਾਣ ਵਾਲੀ ਅਦਾਕਾਰਾ ਹੈ।
ਇੰਸਟਾਗ੍ਰਾਮ 'ਤੇ 181 ਮਿਲੀਅਨ (18.1 ਕਰੋੜ) ਫੌਲੋਅਰਜ਼ ਨਾਲ਼ ਵਿਰਾਟ ਕੋਹਲੀ ਸਭ ਤੋਂ ਵੱਧ ਫੌਲੋ ਕੀਤਾ ਜਾਣ ਵਾਲਾ ਏਸ਼ੀਆਈ ਮੂਲ ਦਾ ਵਿਅਕਤੀ ਹੈ।

ਇਹ ਸਫ਼ਾ ਉਹਨਾਂ 50 ਖਾਤਿਆਂ ਦੀ ਸੂਚੀ ਹੈ ਜਿਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਫੌਲੋ ਕੀਤੇ ਜਾਂਦਾ ਹੈ। ਜਨਵਰੀ 2022 ਮੁਤਾਬਕ ਇੰਸਟਾਗ੍ਰਾਮ 'ਤੇ ਕ੍ਰਿਸਟਿਆਨੋ ਰੋਨਾਲਡੋ ਇੱਕ ਪੁਰਤਗਾਲੀ ਫੁੱਟਬਾਲ ਖਿਡਾਰੀ 655 ਮਿਲੀਅਨ (65.5 ਕਰੋੜ) ਫੌਲੋਅਰਜ਼ ਨਾਲ਼ ਦੁਨੀਆ ਦਾ ਸਭ ਤੋਂ ਵੱਧ ਫੌਲੋ ਕੀਤਾ ਜਾਣ ਵਾਲਾ ਵਿਅਕਤੀ ਹੈ। ਇੰਸਟਾਗ੍ਰਾਮ ਦਾ ਇੰਸਟਾਗ੍ਰਾਮ 'ਤੇ ਆਪਣਾ ਹੀ ਖਾਤਾ ਸਭ ਤੋਂ ਵੱਧ ਫੌਲੋ ਕੀਤਾ ਜਾਣ ਵਾਲਾ ਬ੍ਰੈਂਡ ਖਾਤਾ ਹੈ, ਜਿਸਦੇ ਕੁੱਲ 690 ਮਿਲੀਅਨ (69 ਕਰੋੜ) ਫੌਲੋਅਰਜ਼ ਹਨ ਅਤੇ ਇਸ ਤੋਂ ਬਾਅਦ ਸੂਚੀ ਵਿੱਚ ਨੈਸ਼ਨਲ ਜਿਓਗ੍ਰਾਫਿਕ ਦਾ ਇੰਸਟਾਗ੍ਰਾਮ ਖਾਤਾ ਆਉਂਦਾ ਹੈ ਜਿਸਦੇ 278 ਮਿਲੀਅਨ (27.8 ਕਰੋੜ) ਫੌਲੋਅਰਜ਼ ਹਨ। ਕੁੱਲ ਮਿਲਾ ਕੇ 100 ਮਿਲੀਅਨ (10 ਕਰੋੜ) ਤੋਂ ਵੱਧ ਫੌਲੋਅਰਜ਼ ਵਾਲੇ 33 ਖਾਤੇ ਹਨ, ਜਿਨ੍ਹਾਂ ਵਿੱਚੋਂ 13 ਖਾਤਿਆਂ ਦੇ 200 ਮਿਲੀਅਨ (20 ਕਰੋੜ) ਤੋਂ ਵੱਧ ਫੌਲੋਅਰਜ਼ ਹਨ ਅਤੇ ਇਹਨਾਂ ਵਿੱਚੋਂ 4 ਖਾਤਿਆਂ ਦੇ 300 ਮਿਲੀਅਨ (30 ਕਰੋੜ) ਤੋਂ ਵੱਧ ਫੌਲੋਅਰਜ਼ ਹਨ।

ਸਭ ਤੋਂ ਵੱਧ ਫੌਲੋ ਕੀਤੇ ਜਾਣ ਵਾਲੇ ਖਾਤੇ

[ਸੋਧੋ]

ਹੇਠ ਦਿੱਤੀ ਗਈ ਸੂਚੀ ਵਿੱਚ 16 ਜਨਵਰੀ, 2022 ਦੇ ਮੁਤਾਬਕ 50 ਸਭ ਤੋਂ ਵੱਧ ਫੌਲੋ ਕੀਤੇ ਜਾਣ ਵਾਲੇ ਇੰਸਟਾਗ੍ਰਾਮ ਖਾਤਿਆਂ ਦੇ ਉਹ ਨਾਂਮ ਦਰਜ ਹਨ।