ਸਮਾਜਿਕ ਅਧਿਕਾਰ (ਸਮਾਜਿਕ ਇਕਰਾਰਨਾਮਾ ਸਿਧਾਂਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਮਾਜਿਕ ਅਧਿਕਾਰ ਸਮਾਜਿਕ ਇਕਰਾਰਨਾਮੇ ਤੋਂ ਪੈਦਾ ਹੋਏ ਅਧਿਕਾਰ ਹਨ। ਉਦਾਹਰਨ ਲਈ, ਜੇਮਜ਼ ਮੈਡੀਸਨ ਦੀ ਦਲੀਲ ਸੀ ਕਿ ਜਿਊਰੀ ਰਾਹੀਂ ਮੁਕੱਦਮਾ ਚਲਾਉਣ ਵਰਗਾ ਅਧਿਕਾਰ ਨਾ ਤਾਂ ਕੁਦਰਤ ਤੋਂ ਪੈਦਾ ਹੋਇਆ ਹੈ ਅਤੇ ਨਾ ਹੀ ਸਰਕਾਰ ਦੇ ਸੰਵਿਧਾਨ ਤੋਂ, ਸਗੋਂ ਸਮਾਜਿਕ ਇਕਰਾਰਨਾਮੇ ਵਿੱਚੋਂ ਮੱਲੋਮੱਲੀ ਰੂਪਮਾਨ ਹੋਈਆਂ ਸਥਿੱਤੀਆਂ ਤੋਂ ਪੈਦਾ ਹੋਇਆ ਹੈ। [1] ਸਮਾਜਿਕ ਅਧਿਕਾਰ ਰਾਜਨੀਤਿਕ ਅਧਿਕਾਰਾਂ ਦੇ ਨਾਲ਼ ਬਹੁਤ ਮਿਲ਼ਦੇ ਜੁਲ਼ਦੇ ਹਨ, ਅਤੇ ਇਹ ਸਮਝਿਆ ਜਾ ਸਕਦਾ ਹੈ ਕਿ ਉਹ ਪ੍ਰਭਾਵੀ ਤੌਰ 'ਤੇ ਉਹੀ ਸੰਕਲਪ ਹਨ ਜੋ ਮੁਕਾਬਲਤਨ ਸਹਿਜ ਤਰੀਕੇ ਨਾਲ਼ ਮਾਣੇ ਜਾ ਰਹੇ ਹੁੰਦੇ ਹਨ। [2]

ਸੇਸੀਲ ਫੈਬਰੇ ਦੀ ਦਲੀਲ ਹੈ ਕਿ "ਸੰਵਿਧਾਨ ਦੁਆਰਾ, ਜਮਹੂਰੀ ਬਹੁਗਿਣਤੀਆਂ ਤੇ ਸੀਮਾਵਾਂ ਲਾਉਣਾ, ਸਾਡੇ ਉਨ੍ਹਾਂ ਬੁਨਿਆਦੀ ਅਧਿਕਾਰਾਂ ਦਾ ਆਦਰ ਕਰਨਾ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਜਾਇਜ਼ ਹੈ ਜੋ ਸਾਡੀ ਖੁਦਮੁਖਤਿਆਰੀ ਦੇ ਸੁਰੱਖਿਅਤ ਅਭਿਆਸ ਦੀ ਰੱਖਿਆ ਕਰਦੇ ਹਨ ਅਤੇ ਸਾਨੂੰ ਤੰਦਰੁਸਤੀ ਪ੍ਰਾਪਤ ਕਰਨ ਦੇ ਯੋਗ ਬਣਾਉਂਦੇ ਹਨ। ਜਿਥੋਂ ਤੱਕ, Ch. 1 ਸਦਕਾ, ਸਮਾਜਿਕ ਅਧਿਕਾਰ ਅਜਿਹੇ ਮੌਲਿਕ ਅਧਿਕਾਰ ਹਨ, ਇਸ ਤੋਂ ਬਾਅਦ ਉਨ੍ਹਾਂ ਨੂੰ ਸੰਵਿਧਾਨਕ ਬਣਾਇਆ ਜਾਣਾ ਚਾਹੀਦਾ ਹੈ।" [3]

ਹਵਾਲੇ[ਸੋਧੋ]

  1. Introduction of the Bill of Rights in congress, 1789 Jun 8, Jul 21, Aug 13, 18-19; Annals 1:424-50, 661-65, 707-17, 757-59, 766.
  2. MacMillan, C. Michael (1986). "Social versus Political Rights". Canadian Journal of Political Science / Revue canadienne de science politique. 19 (2): 283–304. doi:10.1017/S0008423900054020. ISSN 0008-4239. JSTOR 3227504.
  3. Fabre, Cécile. "3. Constitutional Social Rights." Social Rights Under the Constitution 1: 67-110.