ਹਰਾ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਮੁੰਦਰ ਅਤੇ ਮੱਛੀ ਤੋਂ ਰੀਡਿਰੈਕਟ)
Jump to navigation Jump to search

ਸਮੁੰਦਰ ਤੇ ਮੱਛੀ ਦੱਖਣੀ ਏਸ਼ੀਆ ਦੇ ਬਹੁਤ ਇਲਾਕਿਆਂ ਦੀ ਇੱਕ ਖੇਡ ਹੈ। ਇਸ ਵਿੱਚ ਕੁੜੀਆਂ ਗਾਉਂਦੀਆਂ ਤੇ ਚਖਾਮਖੀ ਕਰਦੀਆਂ ਹਨ। ਪੁਗਣ ਤੇ ਦਾਈ ਵਾਲੀ ਕੁੜੀ ਮੱਛੀ ਬਣਦੀ ਹੈ ਅਤੇ ਉਸ ਦੁਆਲੇ ਬਾਕੀ ਕੁੜੀਆਂ ਘੇਰਾ ਬਣਾ ਲੈਂਦੀਆਂ ਹਨ ਅਤੇ ਦਾਇਰੇ ਵਿੱਚ ਘੁੰਮਦੀਆਂ ਕੁੜੀਆਂ ਇੱਕ ਅਵਾਜ਼ ਵਿੱਚ ਗਾ ਕੇ ਮੱਛੀ ਤੋਂ ਪੁਛਦੀਆਂ ਹਨ।:

ਕੁੜੀਆਂ : ਹਰਾ ਸਮੁੰਦਰ ਗੋਪੀ ਚੰਦਰ
ਬੋਲ ਮੇਰੀ ਮੱਛਲੀ
ਕਿੰਨਾ ਕਿੰਨਾ ਪਾਣੀ ?
ਦਾਈ ਵਾਲੀ ਕੁੜੀ : ਗਿੱਟੇ ਗਿੱਟੇ ਪਾਣੀ ?
ਕੁੜੀਆਂ :ਹਰਾ ਸਮੁੰਦਰ ਗੋਪੀ ਚੰਦਰ
ਬੋਲ ਮੇਰੀ ਮੱਛਲੀ
ਕਿੰਨਾ ਕਿੰਨਾ ਪਾਣੀ ?
ਦਾਈ ਵਾਲੀ :ਗੋਡੇ ਗੋਡੇ ਪਾਣੀ
ਕੁੜੀਆਂ : ਹਰਾ ਸਮੁੰਦਰ ਗੋਪੀ ਚੰਦਰ
ਬੋਲ ਮੇਰੀ ਮੱਛਲੀ
ਕਿੰਨਾ ਕਿੰਨਾ ਪਾਣੀ ?
ਦਾਈ ਵਾਲੀ : ਢਿੱਡ ਢਿੱਡ ਪਾਣੀ
ਕੁੜੀਆਂ :ਹਰਾ ਸਮੁੰਦਰ ਗੋਪੀ ਚੰਦਰ
ਬੋਲ ਮੇਰੀ ਮੱਛਲੀ
ਕਿੰਨਾ ਕਿੰਨਾ ਪਾਣੀ ?
ਦਾਈ ਵਾਲੀ :ਸਿਰ ਸਿਰ ਪਾਣੀ
ਸਾਰੇ : ਡੁੱਬ ਗਏ

ਲੋਕਧਾਰਾ

                      ਹਰਾ ਸਮੁੰਦਰ ਗੋਪੀ ਚੰਦਰ,
                      ਬੋਲ ਮੇਰੀ ਮੱਛਲੀ ਕਿੰਨਾ-ਕਿੰਨਾ ਪਾਣੀ?

ਦਾਈ ਵਾਲੀ ਕੁੜੀ ਉਤਰ ਦਿੰਦੀ ਹੈ।:

        <poem>
          ਗਿੱਟੇ ਗਿੱਟੇ ਪਾਣੀ।

ਵਾਰ ਵਾਰ ਘੇਰੇ ਵਾਲੀਆਂ ਕੁੜੀਆਂ ਹਰਾ ਸਮੁੰਦਰ ਵਾਲੀ ਪੰਗਤੀ ਦੁਹਰਾਉਂਦੀਆਂ ਹਨ ਤੇ ਮਛਲੀ ਬਣੀ ਕੁੜੀ ਪਹਿਲਾਂ ਗਿੱਟੇ-ਗਿੱਟੇ, ਫਿਰ ਗੋਡੇ-ਗੋਡੇ, ਫਿਰ ਢਿੱਡ-ਢਿੱਡ ਤੇ ਅੰਤ ਵਿੱਚ ਸਿਰ-ਸਿਰ ਤੱਕ ਪਾਣੀ ਕਹਿੰਦੀ ਹੈ, ਫਿਰ ਸਾਰੀਆਂ ਕੁੜੀਆਂ ਰਲ ਕੇ ਡੁੱਬ ਗਏ ਕਹਿੰਦੀਆਂ ਹਨ ਤੇ ਉਹ ਮੱਛੀ ਬਣੀ ਕੁੜੀ ਨੂੰ ਚੂੰਢੀਆਂ ਵਢਦੀਆਂ ਹੋਈਆ ਉਸਨੂੰ ਸਮੁੰਦਰ ਵਿਚੋ ਲੱਭਦੀਆ ਹਨ। ‘ਆਹ ਲੱਭ ਗਈ, ਆਹ ਲੱਭ ਗਈ ਦਾ ਰੌਲਾ ਪੈਂਦਾ ਹੈ ਤੇ ਖੇਡ ਖਤਮ ਹੋ ਜਾਦੀ ਹੈ।