ਸਮੋਧ ਪੈਲੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਮੋਧ ਪੈਲੇਸ (ਸਮੋਧ ਹਵੇਲੀ ਅਤੇ ਸਮੋਧ ਬਾਗ) ਵਿਰਾਸਤ ਦੇ ਸਮਾਰਕ ਅਤੇ ਬਣਤਰਾਂ ਹਨ ਜੋ ਕਿ ਰਾਜਸਥਾਨ, ਭਾਰਤ ਦੇ ਅੰਬਰ ਅਤੇ ​​ਜੈਪੁਰ ਰਿਆਸਤ ਦੇ “ਮਹਾ ਰਾਵਲ” ਜਾ “ਮਹਾ ਸਾਹਿਬ” ਦੇ ਯਾਦ ਵਿੱਚ ਬਣਾਏ ਪੁਸ਼ਤੀ ਸਿਰਲੇਖ ਹਨ। ਤਿੰਨੋਂ ਪੁਸ਼ਤੀ ਸਿਰਲੇਖਾ ਦਾ ਕਈ ਸੌ ਸਾਲ ਦਾ ਪੁਰਾਣਾ ਇਤਿਹਾਸ ਹੈ ਅਤੇ ਇਹਨਾਂ ਵਿੱਚ ਮੁਗ਼ਲ ਅਤੇ ਰਾਜਸਥਾਨੀ ਕਲਾ ਅਤੇ ਭਵਨ ਨਿਰਮਾਣ (ਆਰਕੀਟੈਕਚਰ) ਦੇ ਇੱਕ ਮਿਸ਼ਰਣ ਵੇਖਣ ਨੂੰ ਮਿਲਦਾ ਹੈ। ਹੁਣ ਇਹ ਤਿੰਨੋਂ ਸਮਾਰਕ "ਸਮੋਧ" ਨਾਂਅ ਨਾਲ ਹੋਟਲ ਹੈਰੀਟੇਜ ਸਮੂਹ ਦਾ ਇੱਕ ਹਿੱਸਾ ਹਨ ਜੋ ਕਿ ਇਹਨਾਂ ਬਣਤਰ ਦੇ ਵਿਰਸਾ ਮਾਲਕ ਦੁਆਰਾ ਚਲਾਇਆ ਜਾ ਰਿਹਾ ਹੈ। ਸਮੋਧ ਪੈਲੇਸ ਜੈਪੁਰ ਸ਼ਹਿਰ ਦੇ 40 ਕਿਲੋਮੀਟਰ (25 ਮੀਲ) ਉੱਤਰ ਵਿੱਚ ਸਥਿਤ ਹੈ। ਸਮੋਧ ਹਵੇਲੀ ਜੈਪੁਰ ਦੇ ਨੇੜੇ ਹੈ (ਸ਼ਹਿਰ ਦੀਆਂ ਸੀਮਾਵਾਂ ਦੇ ਕੇਂਦਰ ਵਿੱਚ ਹੈ ਅਤੇ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ 6 ਕਿਲੋਮੀਟਰ (3.7 ਮੀਲ ਵਿਖੇ ਸਥਿਤ) ਦੂਰ) ਅਤੇ ਸਮੋਧ ਬਾਗ, ਸਮੋਧ ਪੈਲੇਸ ਤੋਂ 4 ਕਿਲੋਮੀਟਰ ਦੂਰ ਹੈ ਜੋ ਕਿ ਇੱਕ ਲਗਜ਼ਰੀ ਹੋਟਲ ਦੇ ਰੂਪ ਵਿੱਚ ਚਲਾਇਆ ਜਾ ਰਿਹਾ ਹੈ।[1][2]

ਇਸ ਹੋਟਲ ਵਿੱਚ ਕਈ ਹਿੰਦੀ ਫ਼ਿਲਮਾਂ ਦੀ ਸ਼ੂਟਿੰਗ ਕੀਤੀ ਗਈ ਹੈ। 1984 ਦਾ ਅਮਰੀਕੀ ਐੱਚ.ਬੀ.ਓ ਟੀਵੀ ਦਾ ਸੀਰਿਅਲ “ਦਾ ਫ਼ਰ ਪੈਵੀਲਿਅਨ” ਜੋ ਕਿ ਰਾਜ ਰੋਮਨਾਸ ਨਾਵਲ 'ਤੇ ਆਧਾਰਿਤ ਸੀ, ਦਾ ਫਿਲਮਾਕਨ ਵੀ ਇਸੇ ਹੋਟਲ ਦੇ ਵਿਹੜੇ ਵਿੱਚ ਕੀਤਾ ਗਿਆ ਸੀ ਅਤੇ ਇਸ ਵਿੱਚ ਬੇਨ ਕਰਾਸ, ਐਮੀ ਇਰਵਿਨ, ਉਮਰ ਸ਼ਰੀਫ ਅਤੇ ਕ੍ਰਿਸਟੋਫ਼ਰ ਇਸ ਸੀਰਿਅਲ ਵਿੱਚ ਮੁੱਖ ਭੂਮਿਕਾਵਾਂ ਵਿੱਚ ਸਨ।[2][3][4]

ਇਤਿਹਾਸ[ਸੋਧੋ]

ਸਮੋਧ ਰਾਜਸਥਾਨ ਵਿੱਚ ਇੱਕ ਵਿਸਾਲ ਕਸਬਾ ਹੈ, ਜੋ ਕਿ ਅੰਬਰ ਦੇ ਰਾਜ ਦੇ ਪ੍ਰਮੁੱਖ ਠਾਕੁਰ “ਜਿਮੀਦਾਰਾਂ” (ਹਿੰਦੀ ਭਾਸਾ ਵਿੱਚ) ਦਾ ਹੋਣ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਇਹ ਪ੍ਰਮੁੱਖਤਾ ਨਾਲ ਉਹਨਾਂ ਠਾਕੁਰਾ ਦਾ ਮੰਨਿਆ ਜਾਂਦਾ ਹੈ ਜੋ ਕਿ ਮਹਾਰਾਜਾ ਰਾਜਵੀਰ ਸਿੰਘ (ਕੱਛਵਾਹਾ ਰਾਜਪੂਤਾ ਦੇ 17ਵੇਂ ਰਾਜਕੁਮਾਰ) ਦੇ ਕੁਲ ਦੇ ਸਨ। ਸਮੋਧ ਕਸਬੇ ਦੀ ਜਾਇਦਾਦ ਉਹਨਾਂ ਨੇ ਆਪਣੇ ਬਾਰਵੇਂ ਪੁੱਤਰ ਗੋਪਾਲ ਸਿੰਘ ਜੀ ਦੇ ਨਾਂਅ 'ਤੇ ਅੰਬਰ ਅਤੇ ​​ਜੈਪੁਰ ਦੇ ਪੁਸ਼ਤੀ ਸਿਰਲੇਖ ਦੇ ਤੌਰ 'ਤੇ ਲਿਖਵਾਈ ਸੀ। ਸਮੋਧ ਨੂੰ ਉਸ ਵੇਲੇ ਵੀ ਬਹੁਤ ਹੀ ਅਮੀਰ ਕਸਬੇ ਦੇ ਤੌਰ 'ਤੇ ਮੰਨਿਆ ਜਾਂਦਾ ਸੀ। ਬਿਹਾਰੀ ਦਾਸ, ਜੋ ਕਿ ਇੱਕ ਰਾਜਪੂਤ ਯੋਧਾ ਸੀ ਅਤੇ ਮੁਗਲ ਨਾਥਵਤ ਕਬੀਲੇ ਦਾ ਆਗਿਆਕਾਰੀ ਸੀ ਉਸ ਨੂੰ ਸਮੋਧ ਦੀ ਜਿਮੀਂਦਾਰੀ ਵਿਰਸੇ ਵਿੱਚ ਦਿੱਤੀ ਗਈ ਸੀ। ਹਾਲਾਂਕਿ ਇਹ ਬ੍ਰਿਟਿਸ਼ ਰਾਜ ਦੇ ਅਧੀਨ ਸੀ ਪਰ ਨਾਥਵਤ ਕਬੀਲੇ ਦੇ ਇਹਨਾਂ ਪੁਸ਼ਤੀ ਸਿਰਲੇਖਾਂ ਨੂੰ “ਰਾਵਲ ਸਾਹਿਬ” ਜਾ “ਮਹਾ ਰਾਵਲ” (ਸਿਰਲੇਖ ਜਾ ਨਾਂਅ ਸ਼ਾਹੀ ਪਰਿਵਾਰ ਨੂੰ ਆਪਣੇ ਹੌਂਸਲੇ ਅਤੇ ਵਫ਼ਾਦਾਰੀ ਲਈ ਸਨਮਾਨ ਦੇ ਤੌਰ' ਤੇ) ਦੇ ਨਾਂਅ 1757 ਵਿੱਚ ਬਹਾਲ ਕੀਤੇ ਗਏ ਅਤੇ ਹੁਣ ਤੱਕ ਇਹ ਉਂਝ ਹੀ ਜਾਣੇ ਜਾਂਦੇ ਹਨ।[5][6][7]

ਸਮੋਧ ਪੈਲੇਸ ਨੂੰ ਸ਼ੁਰੂ ਵਿੱਚ, ਇੱਕ ਰਾਜਪੂਤ ਕਿਲ੍ਹੇ ਦੇ ਤੌਰ 'ਤੇ 16ਵੀਂ ਸਦੀ ਵਿੱਚ ਬਣਾਇਆ ਗਿਆ ਸੀ, ਪਰ 19ਵੀਂ ਸਦੀ ਦੇ ਸ਼ੁਰੂਆਤ ਵਿੱਚ ਹੀ, ਇੱਕ ਪ੍ਰਸ਼ਾਸਨਿਕ ਅਹੁਦੇਦਾਰ ਰਾਵਲ ਬ੍ਰਿਸਲ ਦੁਆਰਾ ਇਸ ਨੂੰ ਇੱਕ ਕਿਲ੍ਹੇ ਤੋਂ ਤਬਦੀਲ ਕਰਕੇ ਰਾਜਪੂਤ ਅਤੇ ਮੁਸਲਿਮ ਸ਼ੈਲੀ ਦਾ ਮਿਸ਼ਰਣ ਕਰਕੇ ਇੱਕ ਮਹਿਲ ਦਾ ਰੂਪ ਦੇ ਦਿੱਤਾ ਗਿਆ। ਰਾਵਲ ਬ੍ਰਿਸਲ ਦੁਆਰਾ, ਇਸ ਸਮੇਂ ਦੇ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਦੇ ਤੌਰ 'ਤੇ ਵੀ ਸੇਵਾਵਾਂ ਦਿੱਤੀਆ ਅਤੇ ਆਪਣੀ ਸ਼ਕਤੀਆਂ ਦਾ ਪੂਰਾ ਪ੍ਰਯੋਗ ਕੀਤਾ ਗਿਆ। ਉਹਨਾਂ ਨੇ ਹੀ ਜੈਪੁਰ ਦੇ ਮਹਾਰਾਜਾ ਦੇ ਵੱਲੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ 1818 ਵਿੱਚ ਸੰਧੀ ਤੇ ਦਸਤਖ਼ਤ ਕੀਤੇ ਜਿਸ ਦੇ ਅਧੀਨ ਜੈਪੁਰ ਨੂੰ ਸੁਰੱਖਿਆ ਮਿਲੀ।

ਹਵਾਲੇ[ਸੋਧੋ]

  1. "Samode Bagh". Archived from the original on 26 ਨਵੰਬਰ 2009. Retrieved 23 July 2016. {{cite web}}: Unknown parameter |deadurl= ignored (|url-status= suggested) (help)
  2. 2.0 2.1 Bruyn, Pippa de; Keith Bain; Niloufer Venkatraman; Shonar Joshi (2008). Frommer's India. Frommer's. pp. 412–13. ISBN 0-470-16908-7. Retrieved 23 July 2016. {{cite book}}: |work= ignored (help)
  3. Abram, David (2003). Rough guide to India. Rough Guides. p. 161. ISBN 1-84353-089-9. Retrieved 23 July 2016. {{cite book}}: |work= ignored (help)
  4. The Far Pavilions on imdb.com
  5. "Samode Palace". cleartrip.com. Retrieved 23 July 2016.
  6. "History, Location & Map". Samode Palace. Archived from the original on 31 ਦਸੰਬਰ 2009. Retrieved 23 July 2016. {{cite web}}: Unknown parameter |deadurl= ignored (|url-status= suggested) (help)
  7. "About Samode". Retrieved 23 July 2016.