ਸਰਗੇਈ ਅਕਸਾਕੋਵ
ਸਰਗੇਈ ਅਕਸਾਕੋਵ | |
---|---|
ਜਨਮ | ਉਫਾ, ਰੂਸ | ਅਕਤੂਬਰ 1, 1791
ਮੌਤ | ਮਈ 12, 1859 ਮਾਸਕੋ, ਰੂਸ | (ਉਮਰ 67)
ਕਾਲ | 1810ਵਿਆਂ ਤੋਂ 1850ਵਿਆਂ ਤੱਕ |
ਬੱਚੇ | ਇਵਾਨ ਅਕਸਾਕੋਵ ਕੋਂਸਤਾਂਤਿਨ ਅਕਸਾਕੋਵ |
ਰਿਸ਼ਤੇਦਾਰ | ਅਲੈਗਜ਼ੈਂਡਰ ਅਕਸਾਕੋਵ |
ਸਰਗੇਈ ਤੀਮੋਫੀਏਵਿਚ ਅਕਸਾਕੋਵ (ਰੂਸੀ: Серге́й Тимофе́евич Акса́ков) (1 ਅਕਤੂਬਰ [ਪੁ.ਤ. 20 ਸਤੰਬਰ] 1791— 12 ਮਈ [ਪੁ.ਤ. 30 ਅਪਰੈਲ] 1859) 19ਵੀਂ-ਸਦੀ ਦੀ ਰੂਸੀ ਸਾਹਿਤਕ ਹਸਤੀ ਸੀ, ਜਿਸਨੂੰ ਉਸਦੀਆਂ ਪਰਵਾਰਿਕ ਜਿੰਦਗੀ ਦੀਆਂ ਨੀਮ-ਸਵੈਜੀਵਨੀਪਰਕ ਕਥਾਵਾਂ ਸਦਕਾ, ਅਤੇ ਸ਼ਿਕਾਰ ਤੇ ਮਾਹੀਗੀਰੀ ਸੰਬੰਧੀ ਉਸਦੀਆਂ ਪੁਸਤਕਾਂ ਕਰਕੇ ਯਾਦ ਕੀਤਾ ਜਾਂਦਾ ਹੈ।
ਬਚਪਨ ਅਤੇ ਜੋਬਨ
[ਸੋਧੋ]ਸਰਗੇਈ ਤੀਮੋਫੀਏਵਿਚ ਅਕਸਾਕੋਵ ਦਾ ਜਨਮ ਊਫਾ ਵਿੱਚ ਹੋਇਆ ਸੀ ਅਤੇ ਓਰਨਬਰਗ ਗਊਬਰਨੀਆ ਵਿੱਚ ਨੋਵੋ-ਅਕਸਕੋਵਕਾ ਵਿੱਚ ਉਸ ਦੇ ਪਰਿਵਾਰ ਦੀ ਜਾਗੀਰ ਵਿੱਚ ਉਸ ਨੂੰ ਪਾਲਿਆ ਗਿਆ ਸੀ, ਜਿੱਥੇ ਉਸ ਨੇ ਪ੍ਰਕਿਰਤੀ ਦੇ ਜੀਵਨ-ਭਰਪੂਰ ਪ੍ਰੇਮ ਨੂੰ ਪ੍ਰਾਪਤ ਕੀਤਾ ਸੀ। ਉਸ ਨੂੰ ਛੋਟੀ ਉਮਰ ਵਿੱਚ ਵੀ ਆਪਣੀ ਮਾਂ ਕੋਲੋਂ ਸਾਹਿਤ ਦੀ ਚੇਤਕ ਲੱਗ ਗਈ ਸੀ, ਅਤੇ ਉਹ ਖਾਸ ਕਰਕੇ ਖੇਰੋਕੋਵ ਦੇ ਰੌਸਿਆਦਾ ਦਾ ਅਤੇ ਸੁਮਾਰੋਕੋਵ ਦੇ ਦੁਖਾਂਤ ਨਾਟਕਾਂ ਦਾ ਸ਼ੌਕੀਨ ਸੀ।
ਉਸਨੇ ਕਾਜ਼ਾਨ ਜਿਮਨੇਜ਼ੀਅਮ (ਸਕੂਲ) ਜਿਮਨੇਜ਼ੀਅਮ ਵਿੱਚ ਅਤੇ ਫਿਰ 1805 ਵਿੱਚ ਕਾਜ਼ਾਨ ਯੂਨੀਵਰਸਿਟੀ ਤੋਂ ਪੜ੍ਹਿਆ ਸੀ, ਹਾਲਾਂਕਿ ਉਸਨੇ ਖ਼ੁਦ ਕਿਹਾ ਸੀ ਕਿ ਉਹ ਯੂਨੀਵਰਸਿਟੀ ਸਿੱਖਿਆ ਲਈ ਚੰਗੀ ਤਰ੍ਹਾਂ ਤਿਆਰ ਨਹੀਂ ਸੀ (ਅਤੇ ਵਿਦੇਸ਼ਾਂ ਤੋਂ ਲਿਆਂਦੇ ਕੁਝ ਪ੍ਰੋਫੈਸਰ, ਵਿਦੇਸ਼ੀ ਭਾਸ਼ਾਵਾਂ ਵਿੱਚ ਪੜ੍ਹਾਉਂਦੇ ਸਨ)।[1] ਥੀਏਟਰ ਵਿੱਚ ਉਸ ਜਨੂੰਨ ਦੀ ਹੱਦ ਤੱਕ ਦਿਲਚਸਪੀ ਨੇ ਵੀ ਉਸਦਾ ਧਿਆਨ ਭੰਗ ਕੀਤਾ ਸੀ।
ਹਵਾਲੇ
[ਸੋਧੋ]- ↑ V. Savodnik, Ocherki po istorii russkoi literatury XIX-go veka, Part II (Kolomea, [1906]), p. 1.