ਸਰਲਾ ਬੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਰਲਾ ਬੇਨ ( ਜਨਮ ਸਮੇਂ ਕੈਥਰੀਨ ਮੈਰੀ ਹੈਲਮਨ, 5 ਅਪ੍ਰੈਲ, 1901 - 8 ਜੁਲਾਈ 1982)  ਇਕ ਅੰਗਰੇਜ਼ ਗਾਂਧੀਵਾਦੀ ਸਮਾਜਿਕ ਕਾਰਕੁੰਨ ਸੀ ਜਿਸ ਦਾ ਕੰਮ ਭਾਰਤੀ ਰਾਜ, ਉੱਤਰਾਖੰਡ ਦੇ ਕੁਮਾਉਂ ਖੇਤਰ ਵਿਚ ਸੀ। ਉਸਦੇ ਇਸ ਕੰਮ ਨੇ ਸੂਬੇ ਦੇ ਹਿਮਾਲਿਆ ਦੇ ਜੰਗਲਾਂ ਵਿਚ ਵਾਤਾਵਰਨ ਦੀ  ਤਬਾਹੀ ਬਾਰੇ ਜਾਗਰੂਕਤਾ ਪੈਦਾ ਕਰਨ ਵਿਚ ਮਦਦ ਕੀਤੀ। ਉਸਨੇ ਚਿਪਕੋ ਅੰਦੋਲਨ ਦੇ ਵਿਕਾਸ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਅਤੇ ਭਾਰਤ ਵਿਚ ਕਈ ਗਾਂਧੀਵਾਦੀ ਵਾਤਾਵਰਣ-ਪ੍ਰੇਮੀਆਂ ਨੂੰ ਪ੍ਰਭਾਵਿਤ ਕੀਤਾ, ਜਿਨ੍ਹਾਂ ਵਿਚ ਚੰਡੀ ਪ੍ਰਸ਼ਾਦ ਭੱਟ, ਬਿਮਲਾ ਬੇਨ ਅਤੇ ਸੁੰਦਰਲਾਲ ਬਹੁਗੁਣਾ ਸ਼ਾਮਲ ਸਨ। ਮੀਰਾਬੇਨ ਦੇ ਨਾਲ, ਉਸ ਨੂੰ ਮਹਾਤਮਾ ਗਾਂਧੀ ਦੀਆਂ ਦੋ ਅੰਗਰੇਜ਼ ਧੀਆਂ ਕਿਹਾ ਜਾਂਦਾ ਹੈ। ਗੜ੍ਹਵਾਲ ਅਤੇ ਕੁਮਾਊਂ ਵਿਚ ਕ੍ਰਮਵਾਰ ਇਨ੍ਹਾਂ ਦੋ ਔਰਤਾਂ ਦੇ ਕੰਮ ਨੇ ਸੁਤੰਤਰ ਭਾਰਤ ਵਿੱਚ ਵਾਤਾਵਰਨ ਦੀ ਬਰਬਾਦੀ ਅਤੇ ਸੰਭਾਲ ਦੇ ਮੁੱਦਿਆਂ ਤੇ ਫ਼ੋਕਸ ਲਿਆਉਣ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ।[1][2][3][4]

References[ਸੋਧੋ]

  1. "Sarala Behn remembered". The Tribune. 5 April 2012. Retrieved 29 May 2013. 
  2. "Indian Women Freedom Fighters" (PDF). Bhavan Australia (7.2): 15. August 2009. Retrieved 29 May 2013. 
  3. Katz, Eric (2000). Beneath the surface: critical essays in the philosophy of deep ecology. Massachusetts Institute of Technology. p. 251. ISBN 9780262611497. 
  4. Shiva, Vandana. "THE EVOLUTION, STRUCTURE, AND IMPACT OF THE CHIPKO MOVEMENT" (PDF). Ecospirit. II (4). Retrieved 29 May 2013.