ਸਰਵਾਨੰਦ ਕੌਲ ਪ੍ਰੇਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਵਨੰਦ ਕੌਲ ਪ੍ਰੇਮੀ

ਸਰਵਨੰਦ ਕੌਲ ਪ੍ਰੇਮੀ (ਜਨਮ: 2 ਨਵੰਬਰ 1924 – ਮੌਤ: 1 ਮਈ 1990) ਇੱਕ ਭਾਰਤੀ ਕਸ਼ਮੀਰੀ-ਭਾਸ਼ਾਈ ਕਵੀ, ਪੱਤਰਕਾਰ, ਵਿਦਵਾਨ ਅਤੇ ਅਜ਼ਾਦੀ ਘੁਲਾਟੀਏ ਸਨ। 1990 ਵਿੱਚ ਇਸਲਾਮੀ ਦਹਿਸ਼ਤਵਾਦੀਆਂ ਦੇ ਹੱਥੋਂ ਉਨ੍ਹਾਂ ਦੀ ਹੱਤਿਆ ਕੀਤੀ ਗਈ ਸੀ।[1][2][3][4]

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਸਰਵਨੰਦ ਗੋਪੀਨਾਥ ਅਤੇ ਓਮਰਾਵਤੀ ਕੌਲ ਦੇ ਪੁੱਤਰ ਸਨ। ਉਹ ਅਨੰਤਨਾਗ ਜ਼ਿਲ੍ਹੇ ਦੇ ਸੌਫ-ਸ਼ਾਲੀ ਪਿੰਡ (ਪ੍ਰਾਚੀਨ ਸੰਸਕ੍ਰਿਤ ਨਾਂ: ਸਫਤ-ਸ਼ਲੇਸ਼ਵਰ) ਦਾ ਇੱਕ ਕਸ਼ਮੀਰੀ ਪੰਡਤ ਪਰਿਵਾਰ ਸਨ। ਪ੍ਰੇਮੀ ਦੇ ਪਿਤਾ ਪਰਿਵਾਰ ਦੇ ਪਹਿਲੇ ਸਦੱਸ ਸਨ ਜਿਨ੍ਹਾਂ ਨੇ ਉੱਚ ਸਿੱਖਿਆ ਨੂੰ ਪ੍ਰਾਪਤ ਕੀਤਾ।

ਨਿੱਜੀ ਜੀਵਨ[ਸੋਧੋ]

1948 ਵਿੱਚ ਓਮਾ ਦੇ ਨਾਲ ਉਨ੍ਹਾਂ ਦਾ ਵਿਆਹ ਕਰਵਾਇਆ ਗਿਆ ਸੀ। ਉਨ੍ਹਾਂ ਦੇ 3 ਪੁੱਤਰ ਅਤੇ 4 ਧੀਆਂ ਪੈਦਾ ਹੋਏ।

ਮੌਤ[ਸੋਧੋ]

29/30 ਅਪ੍ਰੈਲ 1990 ਦੇ ਰਾਤ ਦੌਰਾਨ, ਤਿੰਨ ਨਕਾਬਪੋਸ਼ ਦਹਿਸ਼ਤਵਾਦੀਆਂ ਨੇ ਉਨ੍ਹਾਂ ਦੇ ਘਰ ਵਿੱਚ ਘੁਸਪੈਠ ਕੀਤੀ। ਇਹ ਦਹਿਸ਼ਤਵਾਦੀਆਂ ਨੇ ਪ੍ਰੇਮੀ ਅਤੇ ਉਨ੍ਹਾਂ ਦੇ ਪੁੱਤਰ ਨੂੰ ਆਪਣੇ ਘਰ ਵਿੱਚੋਂ ਅਗਵਾ ਕਰਕੇ ਉਨ੍ਹਾਂ ਦੋਨੋਂ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੇ ਮ੍ਰਿਤਕ ਸਰੀਰਾਂ ਨੂੰ 1 ਮਈ, 1990 ਤੇ ਪਾਇਆ ਗਿਆ ਸੀ। ਪ੍ਰੇਮੀ ਇੰਨੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਇਸ ਲਈ ਕਿਉਂਕਿ ਉਨ੍ਹਾਂ ਨੇ ਕਸ਼ਮੀਰ ਦੇ ਵਿੱਚ ਭਾਰਤੀ ਰਾਸ਼ਟਰਵਾਦ ਦੀ ਹਿਮਾਇਤ ਕੀਤੀ।

ਕੰਮ[ਸੋਧੋ]

ਉਹ ਚਾਰ ਭਾਸ਼ਾਵਾਂ ਨੂੰ ਪੜ੍ਹ਼ ਅਤੇ ਲਿੱਖ ਸਕਦੇ ਸਨ - ਹਿੰਦੀ, ਉਰਦੂ, ਅੰਗਰੇਜ਼ੀ ਅਤੇ ਕਸ਼ਮੀਰੀ। ਉਹ ਫ਼ਾਰਸੀ ਅਤੇ ਸੰਸਕ੍ਰਿਤ ਨੂੰ ਵੀ ਸਮਝ ਸਕਦੇ ਸਨ।

ਪ੍ਰਕਾਸ਼ਿਤ ਪੁਸਤਕਾਂ[ਸੋਧੋ]

 1. ਕਲਮੀ ਪ੍ਰੇਮੀ
 2. ਪੈਅੰਮੀ ਪ੍ਰੇਮੀ
 3. ਰੂਈ ਜੇਰੀ
 4. ਓਸ਼ ਤ ਵੁਸ਼
 5. ਗਿਤਾਂਜਲੀ (ਅਨੁਵਾਦਾਂ)
 6. ਰੁੱਸੀ ਪਾਦਸ਼ਾਹ ਕਥਾ
 7. ਪੰਚ ਛਦਰ (ਕਾਵਿ ਸੰਗ੍ਰਹਿ)
 8. ਬਖਤੀ ਕੂਸੁਮ
 9. ਆਖਰੀ ਮੁਲਾਕਾਤ
 10. ਮਾਥੁਰ ਦੇਵੀ
 11. ਮਿਰਜ਼ਾ ਕਾਕ (ਜੀਵਨ ਤੇ ਕੰਮ)
 12. ਮਿਰਜ਼ਾ ਕਾਕ ਜੀ ਵਖਸ
 13. ਕਸ਼ਮੀਰ ਦੀ ਧੀ
 14. ਭਗਵਤ ਗੀਤਾ (ਅਨੁਵਾਦਾਂ 1)
 15. ਤਾਜ
 16. ਰੂਪਾ ਭਵਾਨੀ

ਸੰਦਰਭ[ਸੋਧੋ]

 1. "A Poet of hope". Retrieved 2018-08-21. 
 2. "Real Tragedy of Kashmir". Retrieved 2018-08-21. 
 3. "The Unsung Hero of Kashmiriyat - Sarwanand Kaul Premi - Early Times Newspaper Jammu Kashmir". Retrieved 2018-08-21. 
 4. Editorjknews. "JKCA pays tributes to the Sarwanand Koul Premi on his 27th death anniversary". Retrieved 2018-08-21.