ਸਵਰਨਾਦੇਵੀ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਵਰਨਾਦੇਵੀ ਦੇਵੀ
Swarnakumari Devi.jpg
ਸਵਰਨਾਦੇਵੀ ਦੇਵੀ
ਜਨਮ(1855-08-28)28 ਅਗਸਤ 1855
ਕਲਕੱਤਾ, ਬੰਗਾਲ, ਬਰਤਾਨਵੀ ਭਾਰਤ
ਮੌਤ3 ਜੁਲਾਈ 1932(1932-07-03) (ਉਮਰ 76)
ਕਲਕੱਤਾ, ਬੰਗਾਲ, ਬਰਤਾਨਵੀ ਭਾਰਤ
ਰਾਸ਼ਟਰੀਅਤਾਬਰਤਾਨਵੀ ਭਾਰਤ
ਪੇਸ਼ਾਕਵੀ, ਨਾਵਲਕਾਰ, ਸੰਗੀਤਕਾਰ, ਸਮਾਜ ਸੇਵੀ
ਸਾਥੀਜਾਨਕੀਨਾਥ ਘੋਸਲ
ਬੱਚੇਹਿਰਾਂਮੋਈ ਦੇਵੀ, ਸਰਲਾ ਦੇਵੀ ਚੌਧਰਾਨੀ

ਸਵਰਨਾਕੁਮਾਰੀ ਦੇਵੀ (ਬੰਗਾਲੀ: স্বর্ণকুমারী দেবী) (28 ਅਗਸਤ 1855 – 3 ਜੁਲਾਈ 1932) ਇੱਕ ਭਾਰਤੀ ਕਵੀ, ਨਾਵਲਕਾਰ, ਸੰਗੀਤਕਾਰ ਅਤੇ ਸੋਸ਼ਲ ਵਰਕਰ ਸੀ।[1][2] ਉਹ ਬੰਗਾਲ ਵਿੱਚ ਪ੍ਰਮੁੱਖਤਾ ਪ੍ਰਾਪਤ ਕਰਨ ਵਾਲੀਆਂ ਪਹਿਲੀਆਂ ਲੇਖਿਕਾਵਾਂ ਵਿਚੋਂ ਸਭ ਤੋਂ ਪਹਿਲੀ ਸੀ।[3]

ਪਰਿਵਾਰ ਅਤੇ ਸ਼ੁਰੂਆਤੀ ਜੀਵਨ[ਸੋਧੋ]

ਸਵਰਨਾਕੁਮਾਰੀ, ਦੇਬੇਂਦਰਨਾਥ ਟੈਗੋਰ ਦੀ ਚਾਰ ਧੀਆਂ ਵਿਚੋਂ ਇੱਕ ਸੀ ਅਤੇ ਦਵਾਰਕਾਨਾਥ ਟੈਗੋਰ ਦੀ ਪੋਤੀ ਸੀ। ਉਸਦੀਆਂ ਤਿੰਨ ਭੈਣਾਂ, ਸੌਦਾਮਿਨੀ, ਸੁਕੁਮਰੀ ਅਤੇ ਸਰਤਕੁਮਾਰੀ, ਉਸ ਤੋਂ ਵੱਧ ਉਮਰ ਦੀਆਂ ਸਨ। ਬਰਨਾਕੁਮਾਰੀ ਉਸਦੀ ਛੋਟੀ ਭੈਣ ਸੀ। ਸੌਦਾਮਿਨੀ ਬੈਥੁਨ ਸਕੂਲ ਦੇ ਪਹਿਲੇ ਵਿਦਿਆਰਥੀਆਂ ਵਿਚੋਂ ਇੱਕ ਸੀ। ਟੈਗੋਰ ਪਰਿਵਾਰ ਦੇ ਹੋਰ ਲੋਕ ਉਸਦਾ ਪਾਲਣ ਕਰਦੇ ਸਨ, ਪਰ ਅਜਿਹਾ ਲੱਗਦਾ ਹੈ ਕਿ ਸਵਰਨਕੁਮਾਰੀ ਦੀ ਸਿੱਖਿਆ ਮੁੱਖ ਤੌਰ ਤੇ ਘਰ ਵਿੱਚ ਹੀ ਹੋਈ। ਉਹ ਰਬਿੰਦਰਨਾਥ ਟੈਗੋਰ ਨਾਲੋਂ ਉਮਰ ਵਿੱਚ ਪੰਜ ਸਾਲ ਵੱਡੀ ਸੀ।

ਸਿਆਸੀ ਸਰਗਰਮੀ[ਸੋਧੋ]

ਉਸਦਾ ਪਤੀ ਭਾਰਤੀ ਰਾਸ਼ਟਰੀ ਕਾਂਗਰਸ ਦਾ ਸਕੱਤਰ ਸੀ, ਉਹ ਸਰਗਰਮੀ ਨਾਲ ਰਾਜਨੀਤੀ ਵਿੱਚ ਸ਼ਾਮਿਲ ਸੀ। 1889 ਅਤੇ 1890 ਵਿੱਚ, ਉਸਨੇ ਭਾਰਤੀ ਰਾਸ਼ਟਰੀ ਕਾਗਰਸ ਲਈ ਕੰਮ ਕੀਤਾ। ਭਾਰਤੀ ਨੈਸ਼ਨਲ ਕਾਂਗਰਸ ਦੇ ਸੈਸ਼ਨਾਂ ਵਿੱਚ ਔਰਤਾਂ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਹਿੱਸਾ ਲਿਆ।[4]

ਕੰਮ [ਸੋਧੋ]

ਨਾਵਲ[ਸੋਧੋ]

 • ਦੀਪਨਿਰਬਾਨ (ਦ ਸਨਫਿੰਗ ਆਉਟ ਆਫ਼ ਦ ਲਾਇਟ), 1876
 • ਮਿਬਰ ਰਾਜ, 1877
 • ਚਿੰਨਾ ਮੁਕੁਲ (ਏ ਪਿਕਡ ਫਲਾਵਰ), 1879
 • ਮਾਲਤੀ, 1881
 • ਹੁਘਲੀਰ ਇਮਾਮ ਬਦੀ 1887
 • ਬਿਦ੍ਰੋਹਾ  (ਬਗਾਵਤ), 1890
 • ਸਨੇਹਲਤਾ ਬੀਏ ਪਾਟਿਲ (ਟੀਆਰ. ਐਜ਼: ਦ ਅਪਰੂਟਡ ਵਾਈਨ), 1892
 • ਫੁਲੇਮਾਲਾ , 1894
 • ਕਹਾਕੇ , 1898
 • ਬਿਚਿਤ੍ਰ, 1920
 • ਸਵਪਨਾਬਾਨੀ , 1921
 • ਮਿਲਨਰਤੀ, 1925
 • ਫੁਲੇਰ ਮਾਲਾ

ਨਾਟਕ[ਸੋਧੋ]

 • ਕੋਨੀ ਬਾਦਲ (ਇਵਿਨਿੰਗ ਡਸਟ ਕਲਾਉਡਸ/ਟਾਈਮ ਫ਼ਾਰ ਸਿਨਿੰਗ ਦ ਬ੍ਰਾਇਡ), 1906
 • ਪਾਕ ਚੱਕਰ (ਕਿਸਮਤ ਦਾ ਚੱਕਰ), 1911
 • ਰਾਜਕੰਨਿਆ
 • ਦਿਵਯਾਕਮਲ

ਓਪੇਰਾ[ਸੋਧੋ]

 • ਬਸੰਤ ਉਤਸਵ (ਬਸੰਤ ਫੈਸਟੀਵਲ), 1879

ਕਵਿਤਾ[ਸੋਧੋ]

 • ਗਾਥਾ
 • ਬਸੰਤਾ ਉਤਸਬ 
 • ਗੀਤੀਗੁਚਾ

ਨਿਬੰਧ[ਸੋਧੋ]

 • ਪ੍ਰਿਥੀਬੀ

ਪੁਰਸਕਾਰ ਅਤੇ ਆਨਰਜ਼[ਸੋਧੋ]

ਕੋਲਕਾਤਾ ਯੂਨੀਵਰਸਿਟੀ ਵਿੱਚ ਉਸਨੂੰ 1927 ਵਿੱਚ ਜਾਗਤਾਰਿਨੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ[ਸੋਧੋ]

 • Sudakshina Ghosh: Swarnakumari Devi. Translated into English by Tapati Chwodhurie. Kolkata (Sahitya Akademi) 2008
 • Amitrasudan Bhattacharya (ed.): Swarnakumari Devi: Swatantra Ek Nari. Kolkata (Purba) 2000
 • Mina Chattopadhyay: Swarnakumari Devi. Kolkata 2000
 • Sutapa Chaudhuri: Scientific Essays of Swarnakumari Devi, in: Muse India 53 (Jan-Feb 2014)
 • Teresa Hubel: A Mutiny of Silence: Swarnakumari Devi's Sati, in: Ariel. A Review of international English Literature 41,3-4 (2011) 167-190
 • Chaganti Vijayasree: Introduction, in: Swarnakumari Debi: An Unfinished Song. Oxford 2008, xi-xxxvi
 • Rajul Sogani / Indira Gupta: Introduction, in: Swarnakumari Debi: The Uprooted Vine. Oxford 2004, vii-xiv

ਹਵਾਲੇ[ਸੋਧੋ]

 1. Sengupta, Subodh Chandra and Bose, Anjali (editors), 1976/1998, Sansad Bangali Charitabhidhan (Biographical dictionary) Vol I, (in Bengali)ਫਰਮਾ:Bn icon, pp. 609-610, ISBN 81-85626-65-0
 2. Devi Choudhurani, Indira, Smritisamput, (in Bengali)ਫਰਮਾ:Bn icon, Rabindrabhaban, Viswabharati, pp.16-26.
 3. Banerjee, Hiranmay, Thakurbarir Katha, (in Bengali)ਫਰਮਾ:Bn icon, p. 119, Sishu Sahitya Sansad.
 4. Bagal, Jogesh Chandra, Rashtriya Andolane Banga Mahila, (in Bengali)ਫਰਮਾ:Bn icon, in Bethune College and School Centenary Volume, edited by Dr. Kalidas Nag, 1949, p. 228