ਸਮੱਗਰੀ 'ਤੇ ਜਾਓ

ਸਵੇਤਲਾਨਾ ਅਲਿਲੁਯੇਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਵੇਤਲਾਨਾ ਅਲਿਲੁਯੇਵਾ
ਜੋਸਿਫ਼ ਸਟਾਲਿਨ ਬੇਟੀ ਸਵੇਤਲਾਨਾ ਨਾਲ
ਜਨਮ
ਸਵੇਤਲਾਨਾ

(1926-02-28)28 ਫਰਵਰੀ 1926
ਮੌਤ22 ਨਵੰਬਰ 2011(2011-11-22) (ਉਮਰ 85)
ਰਿਚਲੈਂਡ ਸੈਂਟਰ, ਵਿਸਕੌਂਸਿਨ, ਅਮਰੀਕਾ
ਰਾਸ਼ਟਰੀਅਤਾਸੋਵਿਅਤ ਯੂਨੀਅਨ (1926–1967, 1984–1986)
ਅਮਰੀਕੀ (1967–1984)
ਬਰਿਟਿਸ਼ (1992–2011)
ਹੋਰ ਨਾਮਲਾਨਾ ਪੀਟਰਸ
ਪੇਸ਼ਾਲੇਖਕ ਅਤੇ ਅਧਿਆਪਕ
ਜੀਵਨ ਸਾਥੀਗਲਿਗੋਰੀ ਮੋਰੋਜ਼ੋਵ (1943–1947)
ਯੁਰੀ ਜ਼ਹਦਾਨੋਵ (1949–1950)
ਵਿਲਿਅਮ ਵੈਲਸੇ ਪੀਟਰਸ (1970–1973)
ਬੱਚੇਜੋਸੇਫ ਅਲਿਲੁਯੇਵਾ
ਮਾਤਾ-ਪਿਤਾਜੋਸਿਫ਼ ਸਟਾਲਿਨ
ਨਾਦੇਹਜ਼ਦਾ ਅਲਿਲੁਯੁਵਾ

ਸਵੇਤਲਾਨਾ ਅਲਿਲੁਯੇਵਾ ਜਾਂ ਸਵੇਤਲਾਨਾ ੲੇਲਿਲੁਯੇਵਾ (ਜਾਰਜੀਆਈ: სვეტლანა იოსებინა ალილუევა, ਰੂਸੀ: Светла́на Ио́сифовна Аллилу́ева) (28 ਫਰਵਰੀ 1926 – 22 ਨਵੰਬਰ 2011) ਸੋਵੀਅਤ ਯੂਨੀਅਨ ਦੇ ਪ੍ਰਸਿੱਧ ਆਗੂ, ਰਾਸ਼ਟਰਪਤੀ ਜੋਸਿਫ਼ ਸਟਾਲਿਨ ਦੀ ਇਕਲੌਤੀ ਸੰਤਾਨ ਸੀ।[1][2][3][4][5] ਆਪਣੇ ਪਿਤਾ ਦੀ ਬਜਾਏ ਆਪਣੀ ਮਾਤਾ ਦਾ ਨਾਮ ਵਰਤਦੀ ਸੀ। ਉਸਨੇ 4 ਵਿਆਹ ਕਰਵਾਏ ਸਨ। ਆਖਿਰੀ ਵਿਆਹ ਉਸਦਾ ਪੈਟਰਾਸ ਨਾਲ ਹੋਇਆ ਸੀ।

ਉਹ ਬਰਿਜੇਸ਼ ਸਿੰਘ ਦੀ ਅਨੁਪਚਾਰਿਕ ਪਤਨੀ ਸੀ। ਬਰਿਜੇਸ਼ ਸਿੰਘ ਉਹਨਾਂ ਭਾਰਤੀ ਕਮਿਊਨਿਸਟਾਂ ਵਿਚੋਂ ਇਕ ਸਨ ਜਿਹਨਾਂ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਬਾਅਦ ਮਾਸਕੋ ਨੂੰ ਆਪਣਾ ਘਰ ਬਣਾਇਆ ਸੀ। 1967 ਵਿੱਚ ਬਰਿਜੇਸ਼ ਸਿੰਘ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਉਥੇ ਉਸ ਦਾ ਸਹੀ ਇਲਾਜ ਨਹੀਂ ਕੀਤਾ ਗਿਆ ਸੀ।[1]

ਲਾਵਰੇਂਤੀ ਬੇਰੀਆ, ਜੋਸਿਫ਼ ਸਟਾਲਿਨ (ਪਿੱਛੇ) ਅਤੇ ਸਵੇਤਲਾਨਾ (ਬਾਲ ਉਮਰ ਵਿਚ) ਨਾਲ

ਸਵੇਤਲਾਨਾ ਨੇ ਫੈਸਲਾ ਕੀਤਾ ਸੀ ਕਿ ਉਹ ਉਸ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ ਰਿਵਾਜਾਂ ਮੁਤਾਬਿਕ ਕਰੇਗੀ। ਉਹ ਉਸਦੀ ਸੁਆਹ ਨੂੰ ਗੰਗਾ ਵਿੱਚ ਵਹਾਉਣ ਲਈ ਭਾਰਤ ਵੀ ਲੈ ਕੇ ਆਈ ਸੀ। ਹਾਂਲਾਂਕਿ ਕਈ ਸੋਵੀਅਤ ਆਗੂਆਂ ਨੇ ਅਜਿਹਾ ਨਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਦੇ ਪਰਧਾਨ ਮੰਤਰੀ ਅਲੈਕਸੀ ਕੋਸੋਗਿਨ ਨੇ ਉਸਨੂੰ ਕਿਹਾ ਸੀ ਕਿ ਉਹ ਜ਼ੋਖਿਮ ਲੈ ਰਹੀ ਹੈ ਕਿਉਂਕੀ ਕੱਟੜ ਹਿੰਦੂਆਂ ਵਿੱਚ ਵਿਚ ਵਿਧਵਾਵਾਂ ਨੂੰ ਪਤੀ ਨਾਲ ਜਲਾਉਣ ਦੀ ਵੀ ਪਰੰਪਰਾ ਹੈ। ਜਿਦ ਉੱਪਰ ਅੜੀ ਸਵੇਤਲਾਨਾ ਭਾਰਤ ਪਹੁੰਚ ਗਈ। ਉਹ ਬਰਿਜੇਸ਼ ਦੇ ਘਰ ਰਹਿਣ ਲੱਗ ਗਈ। ਉਹ ਭਾਰਤ ਵਿੱਚ ਹੀ ਬਸਣਾ ਚਾਹੁੰਦੀ ਸੀ ਪਰ ਉਸਨੂੰ ਭਾਰਤ ਵਿੱਚ ਰੁਕਣ ਦੀ ਆਗਿਆ ਨਾ ਮਿਲੀ।[1]

ਜਦ ਉਹ ਉੱਤਰ ਪਰਦੇਸ਼ ਵਿਚਲੇ ਆਪਣੇ ਪਤੀ ਦੇ ਜੱਦੀ ਪਿੰਡ ਤੋਂ ਦਿੱਲੀ ਪਰਤੀ ਤਾਂ ਭਾਰਤ ਨਹਿਰੂ ਤੋਂ ਬਾਅਦ ਪਹਿਲੇ ਆਮ ਚੋਣਾਂ ਦੀ ਗਹਿਮਾਗਹਿਮੀ ਵਿੱਚ ਸੀ। ਇਸਲਈ ਉਹ ਉਸ ਸਮੇਂ ਦੇ ਮੀਡੀਆ ਵਿੱਚ ਮਹ੍ਤਵਪੂਰਣ ਖਬਰ ਨਾ ਬਣ ਸਕੀ। ਪਰ ਅਚਾਨਕ ਇਕ ਸਵੇਰ ਪਰਮਾਣੂ ਬੰਬ ਧਮਾਕੇ ਵਰਗੀ ਖਬਰ ਆਈ। ਜੋਸਿਫ਼ ਸਟਾਲਿਨ ਦੀ ਧੀ ਨੇ ਦਿੱਲੀ ਵਿੱਚੋਂ ਅਮਰੀਕਾ ਵਿੱਚ ਸ਼ਰਣ ਮੰਗੀ ਹੈ। ਸੋਵੀਅਤ ਯੂਨੀਅਨ ਨੇ ਉਸਨੂੰ ਵਾਪਿਸ ਨਾ ਆਉਣ ਦਿੱਤਾ। ਰੂਸ-ਭਾਰਤ ਦੇ ਦੋਸਤਾਨਾ ਸੰਬੰਧਾਂ ਦੇ ਚੱਲਦੇ ਭਾਰਤ ਨੂੰ ਵੀ ਖੁਕਣਾ ਪਿਆ। ਸਵੇਤਲਾਨਾ ਨੂੰ ਭਾਰਤ ਛੱਡਣਾ ਪਿਆ। ਉਹ ਭਾਰਤ ਵਿੱਚ ਸੋਵਿਅਤ ਸੰਘ ਦੇ ਰਾਜਦੂਤ ਨਿਕੋਲਾਈ ਬੇਨੇਡਿਕਟੋਵ ਦੀ ਸੋਵਿਅਤ ਦੂਤਾਵਾਸ ਵਿੱਚ ਠਹਿਰੀ ਹੋਈ ਸੀ।

ਉਹ ਧੋਖੇ ਨਾਲ ਅਮਰੀਕੀ ਦੂਤਾਵਾਸ ਵਿੱਚ ਚਲੀ ਗਈ। ਅਮਰੀਕੀ ਦੂਤਾਵਾਸ ਉਦੋਂ ਤੱਕ ਬੰਦ ਹੋ ਚੁੱਕਿਆ ਸੀ। ਸਵੇਤਲਾਨਾ ਨੇ ਡਿਊਟੀ ਉੱਪਰ ਤੈਨਾਤ ਅਧਿਕਾਰੀ ਨੂੰ ਆਪਣੇ ਬਾਰੇ ਦੱਸਿਆ ਤੇ ਨਾਲ ਹੀ ਆਪਣੀ ਮਜਬੂਰੀ ਵੀ ਜ਼ਾਹਰ ਕੀਤੀ। ਅਮਰੀਕੀ ਦੂਤ ਚੇਸਟਰ ਬਾਵਲਸ ਨੂੰ ਰਾਤ ਨੂੰ ਹੀ ਆਉਣਾ ਪਿਆ। ਰਾਜਦੂਤ ਨੇ ਇਕ ਸੀਆਈੲੇ ਅਧਿਕਾਰੀ ਨਾਲ ਉਸਨੂੰ ਰੋਮ ਦੀ ਇਕ ਉਡਾਨ ਲਈ ਭੇਜ ਦਿੱਤਾ ਜਿੱਥੋਂ ਉਹ ਅਮਰੀਕਾ ਪਹੁੰਚੀ। ਜਦ ਸਵੇਤਲਾਨਾ ਰੋਮ ਵਿੱਚ ਸੁਰੱਖਿਅਤ ਪਹੁੰਚ ਗਈ ਤਾਂ ਹੀ ਇਸ ਖਬਰ ਨੂੰ ਜੱਗ ਜਾਹਰ ਕੀਤਾ ਗਿਆ।[1]

ਸਵੇਤਲਾਨਾ ਦੇ ਚਾਰ ਵਿਆਹ ਹੋੲੇ ਸਨ। ਆਖਿਰੀ ਵਿਆਹ ਉਸਦਾ ਪੈਟਰਾਸ ਨਾਲ ਹੋਇਆ ਸੀ।[1] 1984 ਵਿੱਚ ਉਹ ਸੋਵੀਅਤ ਯੂਨੀਅਨ ਵਿੱਚ ਮੁੜ ਆਈ ਅਤੇ ਪੱਛਮ ਨੂੰ ਕਾਫੀ ਕੋਸਿਆ। ਪਰ ਇਕ ਸਾਲ ਵਿੱਚ ਹੀ ਉਸਦਾ ਬਦਲਦੇ ਰੂਸ ਤੋਂ ਮੋਹ ਟੁੱਟ ਗਿਆ ਤੇ ਉਹ ਅਮਰੀਕਾ ਵਾਪਸ ਆ ਗਈ। ਅਮਰੀਕਾ ਜਾ ਕੇ ਉਸਨੇ ਰੂਸ ਮੁੜ ਨਾ ਪਰਤਣ ਦਾ ਅਹਿਦ ਕਰ ਲਿਆ। ਅਮਰੀਕਾ ਵਿੱਚ ਉਹ ਮੀਡੀਆ ਵਿੱਚ ਛਾਈ ਰਹੀ ਪਰ ਆਖਿਰੀ ਸਮਿਆਂ ਵਿੱਚ ਕੁਝ ਬੇਫਕੂਫੀ ਭਰੇ ਫੈਂਸਲਿਆਂ ਕਾਰਨ ਉਸਦੇ ਆਖਿਰੀ ਸਾਲ ਤੰਗਹਾਲੀ ਵਿੱਚ ਗੁਜ਼ਰੇ। ਉਸਨੂੰ ਆਪਣੀ ਜੀਵਨੀ ਲਿਖਣ ਬਦਲੇ 25 ਲੱਖ ਡਾਲਰ ਮਿਲੇ ਸਨ ਪਰ ਉਸਨੇ ਇਹ ਪੈਸਾ ਦਾਨ ਕਰ ਦਿੱਤਾ। ਉਸਨੂੰ ਇਹ ਦਾਨ ਬਹੁਤ ਮਹਿੰਗਾ ਪਿਆ। ਉਹ ਸੋਵੀਅਤ ਯੂਨੀਅਨ ਤੋਂ ਭੱਜ ਕੇ ਆੲੇ ਲੋਕਾਂ ਦੀ ਮਦਦ ਕਰਦੀ ਹੁੰਦੀ ਸੀ ਪਰ ਇਸ ਨਾਲ ਉਹ ਖੁਦ ਵੀ ਮੁਸੀਬਤ ਵਿਚ ਪੈ ਗਈ। ਸਵੇਤਲਾਨਾ ਦੀ ਕੁੜੀ ਓਲਗਾ ਪੋਰਟਲੈਂਡ ਵਿੱਚ ਰਹਿੰਦੀ ਹੈ, ਜਦਕਿ ਬੇਟੇ ਜੋਸੇਫ ਦੀ ਮੌਤ ਬਹੁਤ ਪਹਿਲਾਂ ਹੀ ਹੋ ਗਈ ਸੀ।[1]

ਮੌਤ

[ਸੋਧੋ]

22 ਨਵੰਬਰ 2011 ਨੂੰ 85 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਮੌਤ ਹੋ ਗਈ अमरीका में निधन हो गया है।[1]

ਹੋਰ ਵੇਖੋ

[ਸੋਧੋ]
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).

ਹਵਾਲੇ

[ਸੋਧੋ]
  1. 1.0 1.1 1.2 1.3 1.4 1.5 1.6 {{cite news}}: Empty citation (help)
  2. "Land of Opportunity" Archived 2013-07-21 at the Wayback Machine., TIME 26 मई 1967.
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Svetlana – Kremlin Princess. TVC channel on ਯੂਟਿਊਬ
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).