ਸਹਿਜੀਵਨ
ਸਹਿਜੀਵਨ ਦੋ ਪ੍ਰਾਣੀਆਂ ਵਿੱਚ ਆਪਸਦਾਰੀ, ਪਰਸਪਰ ਲਾਭਦਾਇਕ, ਸਾਂਝ ਨੂੰ ਕਹਿੰਦੇ ਹਨ। ਇਹ ਸਾਂਝ-ਭਿਆਲੀ ਦੋ ਬੂਟਿਆਂ ਜਾਂ ਦੋ ਜੰਤੂਆਂ ਦੇ ਵਿੱਚ, ਜਾਂ ਬੂਟੇ ਅਤੇ ਜੰਤੂ ਦੇ ਆਪਸ ਦਾ ਸੰਬੰਧ ਵਿੱਚ ਹੋ ਸਕਦੀ ਹੈ। ਇਹ ਸੰਭਵ ਹੈ ਕਿ ਕੁੱਝ ਸਹਿਜੀਵੀਆਂ (symbionts) ਨੇ ਆਪਣਾ ਜੀਵਨ ਪਰਪੋਸ਼ੀ (parasite) ਦੇ ਰੂਪ ਵਿੱਚ ਸ਼ੁਰੂ ਕੀਤਾ ਹੋਵੇ ਅਤੇ ਕੁੱਝ ਪ੍ਰਾਣੀ ਜੋ ਹੁਣ ਪਰਪੋਸ਼ੀ ਹਨ, ਉਹ ਪਹਿਲਾਂ ਸਹਿਜੀਵੀ ਰਹੇ ਹੋਣ।