ਸ਼ਬਦ ਅੰਤਾਖ਼ਰੀ (ਬਾਲ ਖੇਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਬਦ ਅੰਤਾਖ਼ਰੀ ਇੱਕ ਬਾਲ ਖੇਡ ਹੈ।ਇਹ ਬੱਚਿਆਂ ਦੀ ਮਾਨਸਿਕ ਸਥਿਤੀ ਤੇ ਨਿਰਭਰ ਕਰਦੀ ਹੈ।ਇਸ ਵਿੱਚ 11-12 ਬੱਚੇ ਇੱਕਠੇ ਹੋ ਕੇ ਗੋਲ ਚੱਕਰ ਬਣਾ ਕੇ ਬੈਠ ਜਾਂਦੇ ਹਨ।ਫਿਰ ਓਹਨਾ ਵਿੱਚੋਂ ਕੋਈ ਬਚਾ ਇੱਕ ਸ਼ਬਦ ਬੋਲਦਾ ਹੈ।ਅਗਲਾ ਬੱਚਾ ਪਿਹਲਾਂ ਵਾਲੇ ਸ਼ਬਦ ਦੇ ਆਖ਼ੀਰਲੇ ਵਰਣ ਤੋ ਸ਼ੁਰੂ ਹੋਣ ਵਾਲਾ ਸ਼ਬਦ ਬੋਲਦਾ ਹੈ।ਫਿਰ ਬੱਚੇ ਜਲਦ ਹੀ ਉਸ ਸ਼ਬਦ ਦੇ ਆਖ਼ੀਰਲੇ ਵਰਣ ਵਾਲਾ ਸ਼ਬਦ ਲਭਦੇ ਹਨ।ਇਹ ਖੇਡ ਦੇ ਨਾਲ ਬੱਚੇ ਆਪਣੇ ਦਿਮਾਗ ਨੂੰ ਤੇਜ ਕਰਕੇ ਆਪਣੀ ਮਾਨਸਿਕ ਸ਼ਕਤੀ ਨੂੰ ਵਧਾ ਸਕਦੇ ਹਨ।