ਸ਼ਾਜ਼ੀਆ ਖੁਸ਼ਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਾਜ਼ੀਆ ਖੁਸ਼ਕ
ਜਨਮSeptember 1970
jamshoro, Sindh, Pakistan

ਸ਼ਾਜ਼ੀਆ ਖੁਸ਼ਕ ( Urdu: شازیہ خشک , ਸਿੰਧੀ : شازيه خشڪ) (ਜਨਮ- 1970 ਸਤੰਬਰ ਵਿੱਚ ਜਾਮਸ਼ੋਰੋ ਵਿਖੇ), ਇੱਕ ਪਾਕਿਸਤਾਨੀ ਸਾਬਕਾ ਲੋਕ ਗਾਇਕ ਹੈ।[1] ਉਸ ਨੇ ਸਿੰਧੀ, ਬਲੋਚੀ ਸਰਾਇਕੀ, ਉਰਦੂ, ਕਸ਼ਮੋਰੀ, ਬੇਰੋਹੀ ਅਤੇ ਪੰਜਾਬੀ ਵਿੱਚ ਗਾਇਆ।

ਜੀਵਨੀ[ਸੋਧੋ]

ਸ਼ਾਜ਼ੀਆ ਖੁਸ਼ਕ ਦਾ ਜਨਮ ਜਮਸ਼ੋਰੋ ਵਿਖੇ ਹੋਇਆ ਸੀ। ਉਸ ਨੇ 1992 ਵਿੱਚ ਉਸ ਦੇ ਪਤੀ ਦੀ ਹੌਂਸਲਾ ਅਫਜਾਈ ਕਰਕੇ ਇੱਕ ਸ਼ੋਅ ਲਈ ਡੈਬਿਊ ਕੀਤਾ, ਜਿਸ ਬਾਰੇ ਸ਼ਾਜ਼ੀਆ ਜ਼ਿਕਰ ਕਰਦੀ ਹੈ ਕਿ "ਮੇਰੇ ਪਤੀ ਅਕਸਰ ਮੈਨੂੰ ਆਵਾਜ਼ ਦੀ ਮਹਾਰਾਣੀ ਕਹਿੰਦੇ ਹਨ।" ਉਹ ਦੋ ਪ੍ਰਮੁੱਖ ਭਾਸ਼ਾਵਾਂ ਸਿੰਧੀ ਅਤੇ ਬਲੋਚੀ ਦੀ ਗਾਇਕਾ ਦੇ ਰੂਪ ਵਿੱਚ ਉਭਰੀ। ਉਸ ਦੇ ਪਹਿਲੇ ਗਾਣੇ , ਮਾਰਾ ਉਧੇਤਾ ਪਖੀਰਾ ਕੜੀ ਆਓ ਨਾ ਮਾਰੇ ਦੇਸ ਨੇ ਦੇਸ਼ ਭਰ ਵਿੱਚ ਉਸ ਦਾ ਨਾਮ ਪ੍ਰਸਿੱਧ ਕੀਤਾ।[2]

ਮਾਨਤਾ[ਸੋਧੋ]

ਉਸ ਨੇ ਹੁਣ ਤੱਕ ਲਗਭਗ ਪੰਜ ਸੌ ਤੋਂ ਵੱਧ ਗਾਣੇ ਗਾਏ ਹਨ, ਵਿਸ਼ਵ ਦੇ 45 ਦੇਸ਼ਾਂ ਵਿੱਚ ਪੇਸ਼ਕਾਰੀ ਕਰ ਰਹੀ ਹੈ। ਅਮਰੀਕਾ ਦੇ ਕੌਂਸਲੇਟ ਜਨਰਲ ਕਰਾਚੀ ਨੇ ਸ਼ਾਜ਼ੀਆ ਨੂੰ ‘ਸਦਭਾਵਨਾ ਰਾਜਦੂਤ’ ਚੁਣਿਆ ਸੀ। ਸਿੰਧ ਯੂਨੀਵਰਸਿਟੀ, ਜਮਸ਼ੋਰੋ ਨੇ ਉਸ ਨੂੰ, 'ਸੂਫੀਵਾਦ - ਲੋਕ ਸੰਗੀਤ' ਲਈ ਆਨਰੇਰੀ ਫੈਲੋਸ਼ਿਪ ਦਿੱਤੀ। ਉਸ ਨੇ ਉਜ਼ਬੇਕਿਸਤਾਨ ਸਰਕਾਰ ਤੋਂ 'ਰਾਸ਼ਟਰਪਤੀ ਅਵਾਰਡ' ਪ੍ਰਾਪਤ ਕੀਤਾ

ਇਨਾਮ[ਸੋਧੋ]

  • ਸ਼ਾਜ਼ੀਆ ਖੁਸ਼ਕ ਨੇ ਸਿੰਧ ਯੂਨੀਵਰਸਿਟੀ ਤੋਂ ਸੂਫੀਵਾਦ ਅਤੇ ਲੋਕ ਸੰਗੀਤ ਵਿੱਚ ਆਨਰੇਰੀ ਫੈਲੋਸ਼ਿਪ ਪ੍ਰਾਪਤ ਕੀਤੀ।[3]
  • ਉਜ਼ਬੇਕਿਸਤਾਨ ਸਰਕਾਰ ਨੇ ਉਸ ਦੀ ਗਾਇਕੀ ਦੀ ਪ੍ਰਸ਼ੰਸਾ ਕਰਦਿਆਂ ਉਸ ਨੂੰ ਰਾਸ਼ਟਰਪਤੀ ਅਵਾਰਡ ਦਿੱਤਾ।

ਸੰਗੀਤ ਤੋਂ ਸੰਨਿਆਸ[ਸੋਧੋ]

2019 ਵਿੱਚ, ਸ਼ਾਜ਼ੀਆ ਖੁਸ਼ਕ ਨੇ ਐਲਾਨ ਕੀਤਾ ਕਿ ਉਸ ਨੇ ਸੰਗੀਤ ਉਦਯੋਗ ਨਾਲ ਵੱਖਰੇ ਹੋਣਦਾ ਫੈਸਲਾ ਕੀਤਾ ਹੈ ਅਤੇ ਉਹ ਆਪਣੀ ਬਾਕੀ ਜ਼ਿੰਦਗੀ ਇਸਲਾਮ ਦੀ ਸੇਵਾ ਵਿੱਚ ਬਿਤਾਏਗੀ।[4]

ਗੀਤ[ਸੋਧੋ]

ਉਸ ਦੇ ਕੁਝ ਮਸ਼ਹੂਰ ਗੀਤ ਹਨ:

  • ਰੁਬਰੂ-ਏ-ਯਾਰ
  • ਤੇਰਾ ਨਾਮ ਲਿਆ
  • ਲਾਲ ਮੇਰੀ ਪਤਿ ਰਾਖੀਓ
  • ਨਿਆਨੀ ਨਿਮਾਣੀ
  • ਮਾਦਾ ਉਦੈ ਪਾਖੀਆ ਆਓ ਨਾ ਮਾਰੇ ਦੇਸ਼
  • ਐਲੇ ਮੁਹਿੰਜਾ ਮਾਰੌੜਾ

https://lyricskaashi.blogspot.com/[permanent dead link]

ਇਹ ਵੀ ਦੇਖੋ[ਸੋਧੋ]


ਹਵਾਲੇ[ਸੋਧੋ]

  1. https://tribune.com.pk/story/2071607/4-singer-shazia-khushk-calls-quits-owing-religious-obligations/
  2. "Eighteen years later, singer Shazia Khushk still enthrals". The Express Tribune (in ਅੰਗਰੇਜ਼ੀ). 2010-12-07. Retrieved 2020-11-09.
  3. "Eighteen years later, singer Shazia Khushk still enthrals". The Express Tribune (in ਅੰਗਰੇਜ਼ੀ). 2010-12-07. Retrieved 2020-11-09."Eighteen years later, singer Shazia Khushk still enthrals". The Express Tribune. 2010-12-07. Retrieved 2020-11-09.
  4. "Singer Shazia Khushk calls it quits owing to 'religious obligations'". The Express Tribune (in ਅੰਗਰੇਜ਼ੀ). 2019-10-03. Retrieved 2020-11-09.