ਸ਼ੀ ਵਾਕਸ ਇਨ ਬਿਊਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਰਡ ਬਾਇਰਨ (1788–1824)

"ਸ਼ੀ ਵਾਕਸ ਇਨ ਬਿਊਟੀ" (She Walks in Beauty) 1814 ਵਿੱਚ ਲਿਖੀ ਗਈ ਲਾਰਡ ਬਾਇਰਨ ਦੀ ਇੱਕ ਪ੍ਰਗੀਤਕ ਕਵਿਤਾ ਹੈ। ਇਸ ਵਿੱਚ ਇੱਕ ਬਹੁਤ ਸੁੰਦਰ ਅਤੇ ਸੁਨੱਖੀ ਔਰਤ ਦਾ ਬਿਆਨ ਹੈ। ਲੱਗਦਾ ਹੈ ਕਿ ਇਹ ਕਵਿਤਾ ਥਰਡ ਪਰਸਨ ਸਰਬਵਿਆਪੀ ਦੇ ਦ੍ਰਿਸ਼ਟੀਕੋਣ ਤੋਂ ਕਲਮਬੰਦ ਕੀਤੀ ਗਈ ਹੈ। ਪਰ ਇਸ ਵਿੱਚ ਨਰੇਟਰ ਦੀ ਪਛਾਣ ਦਾ ਕੋਈ ਅਤਾ ਪਤਾ ਨਹੀਂ ਮਿਲਦਾ। ਇਸ ਲਈ ਮੰਨਿਆ ਜਾਂਦਾ ਹੈ ਕਿ ਸ਼ਾਇਦ ਖੁਦ ਬਾਇਰਨ ਹੀ ਇਸਦਾ ਨਰੇਟਰ ਹੈ।