ਸਮੱਗਰੀ 'ਤੇ ਜਾਓ

ਸ਼ੇਰਿੰਗਮਾ ਚਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ੇਰਿੰਗਮਾ ਚਾਹ ਭੂਟਾਨ ਦੀ ਇੱਕ ਪਰੰਪਰਾਗਤ ਜੜੀ-ਬੂਟੀ ਵਾਲੀ ਚਾਹ (ਹਰਬਲ ਚਾਹ) ਹੈ, ਜੋ ਆਪਣੀ ਸੁਗੰਧ ਅਤੇ ਚੰਗੇ ਗੁਣਾਂ ਕਾਰਨ ਜਾਣੀ ਜਾਂਦੀ ਹੈ। ਇਸ ਚਾਹ ਦਾ ਨਾਮ ਭੂਟਾਨ ਦੀ ਦੇਵੀ Tsheringma ਦੇ ਨਾਮ ਤੇ ਰਖਿਆ ਗਿਆ ਹੈ, ਜਿਸਨੂੰ ਲੰਬੀ ਉਮਰ, ਖੁਸ਼ਹਾਲੀ ਅਤੇ ਭਲਾਈ ਦੀ ਰਾਖੀ ਕਰਨ ਵਾਲੀ ਮੰਨਿਆ ਜਾਂਦਾ ਹੈ।

ਇਸਨੂੰ ਭੂਟਾਨੀ ਪਰੰਪਰਾਗਤ ਦਵਾਈ ਵਜੋਂ ਲਿਆ ਜਾਂਦਾ ਹੈ। ਚਾਹ ਵਿੱਚ ਦੋ ਸਮੱਗਰੀਆਂ ਹੁੰਦੀਆਂ ਹਨ। ਪਹਿਲੀ ਹੈ ਕਸੁੰਭ ਪੌਦੇ ( ਕਾਰਥਾਮਸ ਟਿੰਕਟੋਰੀਅਸ ) ਦੀਆਂ ਪੱਤੀਆਂ ਜਿਸਨੂੰ ਗੁਰਗਮ ਕਿਹਾ ਜਾਂਦਾ ਹੈ, ਅਤੇ ਦੂਜੀ ਸਮੱਗਰੀ ਹੈ ਦਾਲਚੀਨੀ (ਜਿਸਨੂੰ ਸਥਾਨਕ ਤੌਰ 'ਤੇ ਸ਼ਿੰਗ-ਤਸ਼ਾ ਕਿਹਾ ਜਾਂਦਾ ਹੈ) ਦੀ ਜੜ੍ਹ ਦੀ ਛਿੱਲ। [1]

ਇਤਿਹਾਸ

[ਸੋਧੋ]

Tsheringma Tea ਦਾ ਸਬੰਧ ਭੂਟਾਨੀ ਬੁੱਧ ਧਰਮ ਅਤੇ ਲੋਕ ਪਰੰਪਰਾਵਾਂ ਨਾਲ ਜੁੜਿਆ ਹੈ। ਭੂਟਾਨੀ ਲੋਕ ਇਸਨੂੰ ਪ੍ਰਾਚੀਨ ਸਮੇਂ ਤੋਂ ਰਸਮੀ ਤੇ ਧਾਰਮਿਕ ਰਵਾਇਤਾਂ ਵਿੱਚ ਵਰਤਦੇ ਆਏ ਹਨ। ਇਹ ਇੱਕ ਪ੍ਰਤੀਕਾਤਮਕ ਪੇਯ ਮੰਨਿਆ ਜਾਂਦਾ ਹੈ ਜੋ ਸਿਹਤ, ਤੰਦਰੁਸਤੀ ਅਤੇ ਆਤਮਿਕ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ।

ਸਵਾਦ ਅਤੇ ਸੁਗੰਦ

[ਸੋਧੋ]

Tsheringma Tea ਦਾ ਸਵਾਦ ਹਲਕਾ ਮਿੱਠਾ, ਫੁੱਲਦਾਰ ਅਤੇ ਮਸਾਲੇਦਾਰ ਹੁੰਦਾ ਹੈ। ਇਸ ਦੀ ਸੁਗੰਦ ਮਨ ਨੂੰ ਅਰਾਮ ਦੇਣ ਵਾਲੀ ਮੰਨੀ ਜਾਂਦੀ ਹੈ, ਜਿਸ ਕਰਕੇ ਇਸਨੂੰ ਸ਼ਾਮ ਦੇ ਸਮੇਂ ਜਾਂ ਧਿਆਨ (Meditation) ਕਰਨ ਦੌਰਾਨ ਵਰਤਿਆ ਜਾਂਦਾ ਹੈ।

ਸਿਹਤ ਲਈ ਲਾਭ

[ਸੋਧੋ]

ਭੂਟਾਨੀ ਲੋਕ ਵਿਸ਼ਵਾਸ਼ਾਂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਹ ਚਾਹ ਹੇਠਲੇ ਲਾਭ ਪ੍ਰਦਾਨ ਕਰਦੀ ਹੈ:

  • ਪਾਚਨ ਤੰਤਰ ਨੂੰ ਤੰਦਰੁਸਤ ਰੱਖਦੀ ਹੈ।
  • ਤਣਾਅ ਘਟਾਉਂਦੀ ਹੈ ਅਤੇ ਮਾਨਸਿਕ ਸ਼ਾਂਤੀ ਦਿੰਦੀ ਹੈ।
  • ਰੋਗ-ਪ੍ਰਤੀਰੋਧਕ ਤਾਕਤ ਵਿੱਚ ਸੁਧਾਰ ਕਰਦੀ ਹੈ।
  • ਸਰੀਰ ਵਿੱਚ ਗਰਮੀ ਅਤੇ ਊਰਜਾ ਵਧਾਉਂਦੀ ਹੈ।

ਵਪਾਰਕ ਉਪਲਬਧਤਾ

[ਸੋਧੋ]

ਭੂਟਾਨ ਸਰਕਾਰ ਅਤੇ ਸਥਾਨਕ ਕਾਰੋਬਾਰੀਆਂ ਨੇ ਸ਼ੇਰਿੰਗਮਾ ਚਾਹ ਨੂੰ ਇੱਕ ਪ੍ਰੀਮੀਅਮ ਉਤਪਾਦ ਵਜੋਂ ਵਿਸ਼ਵ ਬਾਜ਼ਾਰ ਵਿੱਚ ਪੇਸ਼ ਕੀਤਾ ਹੈ। ਇਹ ਚਾਹ ਖ਼ਾਸ ਤੌਰ ‘ਤੇ ਭੂਟਾਨ ਦੀ ਸੋਵਿਨੀਅਰ ਸ਼ਾਪਾਂ, ਗਿਫਟ ਪੈਕ ਅਤੇ ਆਨਲਾਈਨ ਸਟੋਰਾਂ ਵਿੱਚ ਮਿਲਦੀ ਹੈ।


ਸੱਭਿਆਚਾਰਕ ਮਹੱਤਤਾ

[ਸੋਧੋ]

ਇਹ ਚਾਹ ਭੂਟਾਨ ਦੀ ਸੱਭਿਆਚਾਰਕ ਪਛਾਣ ਅਤੇ ਪਰੋਸਣ ਦੇ ਪਰੰਪਰਾਗਤ ਤਰੀਕੇ ਦਾ ਹਿੱਸਾ ਹੈ। ਮਹਿਮਾਨ-ਨਿਵਾਜ਼ੀ ਵਿੱਚ ਸ਼ੇਰਿੰਗਮਾ ਚਾਹ ਪੇਸ਼ ਕਰਨਾ ਆਦਰ ਅਤੇ ਸਤਿਕਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

  1. "Tsheringma : A drink with a difference". RAO online. Retrieved 19 February 2020.