ਸ਼ੋਭਨਾ ਜਾਰਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੋਭਨਾ ਜਾਰਜ
Shobhana George.png
Ex-MLA
ਸਾਬਕਾmammen Iype
ਉੱਤਰਾਧਿਕਾਰੀਪੀ. ਸੀ. ਵਿਸ਼ਨੂੰਨਾਥ
ਹਲਕਾChengannur
ਨਿੱਜੀ ਜਾਣਕਾਰੀ
ਜਨਮ (1960-04-04) 4 ਅਪ੍ਰੈਲ 1960 (ਉਮਰ 60)
Chengannur
ਪਤੀ/ਪਤਨੀIssac George
ਸੰਤਾਨ1 Daughter
ਰਿਹਾਇਸ਼ਚੇਂਗਨੂਰ, ਥ੍ਰੀਰੂਵੰਤਥਾਪੁਰਮ ਕੇਰਲਾ
ਅਲਮਾ ਮਾਤਰਕੇਰਲਾ ਯੂਨੀਵਰਸਿਟੀ, ਮੈਸੂਰ ਯੂਨੀਵਰਸਿਟੀ
As of 2 Aug, 2013
Source: [1]

ਸ਼ੋਭਨਾ ਜਾਰਜ, ਜਿਸ ਨੂੰ ਸੋਭਾਨਾ ਵੀ ਕਿਹਾ ਜਾਂਦਾ ਹੈ, ਕੇਰਲਾ ਰਾਜ ਦੀ ਵਿਧਾਨ ਸਭਾ ਦੀ 3 ਵਾਰ ਮੈਂਬਰ ਰਹਿ ਚੁੱਕੀ ਹੈ, ਜਿਸ ਨੇ 9ਵੀਂ, 10ਵੀਂ ਅਤੇ 11ਵੀਂ ਵਿਧਾਨ ਸਭਾਵਾਂ ਵਿੱਚ ਚੇਂਗਨੂਰ ਦੇ ਹਲਕੇ ਦੀ ਪ੍ਰਤੀਨਿਧਤਾ ਕੀਤੀ। [1]

ਸ਼ੁਰੂਆਤੀ ਜ਼ਿੰਦਗੀ ਅਤੇ ਪਰਿਵਾਰ[ਸੋਧੋ]

ਸ਼ੋਬਾਨਾ ਦਾ ਜਨਮ 4 ਅਪ੍ਰੈਲ, 1960 ਨੂੰ ਕੇ.ਐੱਮ ਜਾਰਜ ਅਤੇ ਥੈਂਕੈਮਾ ਜਾਰਜ ਦੀ ਧੀ ਵਜੋਂ ਹੋਇਆ। ਉਸ ਦਾ ਵਿਆਹ ਈਸਾਕ ਜਾਰਜ ਨਾਲ ਹੋਇਆ ਅਤੇ ਉਨ੍ਹਾਂ ਦੀ ਇੱਕ ਧੀ ਹੈ। [2]

ਸਿੱਖਿਆ[ਸੋਧੋ]

ਸ਼ੋਬਨਾ ਨੇ 1976 ਵਿੱਚ ਚੇਂਗਨੂਰ ਦੇ ਸਰਕਾਰੀ ਗਰਲਜ਼ ਹਾਈ ਸਕੂਲ ਤੋਂ ਆਪਣੀ ਐਸ.ਐਸ.ਐਲ.ਸੀ ਪੂਰੀ ਕੀਤੀ। ਉਸ ਨੇ 1979 ਵਿੱਚ ਪ੍ਰੀ-ਡਿਗਰੀ ਕੋਰਸ ਪੂਰਾ ਕੀਤਾ ਅਤੇ 1982 'ਚ ਕੇਰਲਾ ਯੂਨੀਵਰਸਿਟੀ ਤੋਂ ਇਕਨਾਮਿਕਸ ਵਿੱਚਬੈਚਲਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ। ਸ਼ੋਭਣਾ ਨੇ 1985 ਵਿੱਚ ਮੈਸੂਰ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਵਰਗੇ ਆਰਟਸ ਵਿਸ਼ੇ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ।[3]

ਕੈਰੀਅਰ[ਸੋਧੋ]

ਸ਼ੋਭਨਾ ਅਖਿਲਾ ਕੇਰਲਾ ਬਾਲਜਨ ਸਾਖੀਅਮ ਦੀ ਪਹਿਲੀ ਔਰਤ ਪ੍ਰਧਾਨ ਸੀ। ਉਹ ਰਾਜ ਯੂਥ ਕਾਂਗਰਸ ਕਮੇਟੀ ਦੀ ਪਹਿਲੀ ਜਨਰਲ ਸੈਕਟਰੀ ਵੀ ਸੀ ਅਤੇ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੰਯੁਕਤ ਸੱਕਤਰ ਵਜੋਂ ਸੇਵਾ ਨਿਭਾਅ ਚੁੱਕੀ ਹੈ। ਉਸ ਨੇ ਕੇਰਲ ਯੂਨੀਵਰਸਿਟੀ ਦੀ ਸੈਨੇਟ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਇੰਡੀਅਨ ਨੈਸ਼ਨਲ ਕਾਂਗਰਸ ਵਿਚੋਂ ਨਿਕਲ ਜਾਣ ਤੋਂ ਬਾਅਦ, ਉਹ ਡੈਮੋਕਰੇਟਿਕ ਇੰਦਰਾ ਕਾਂਗਰਸ (ਕਰੁਣਾਕਰਨ) ਵਿਚ ਸ਼ਾਮਲ ਹੋ ਗਈ ਜਿੱਥੇ ਉਸ ਨੇ ਜਨਰਲ ਸੱਕਤਰ ਵਜੋਂ ਸੇਵਾ ਨਿਭਾਈ।[4] ਉਸ ਨੇ 9ਵੀਂ, 10ਵੀਂ ਅਤੇ 11ਵੀਂ ਅਸੈਂਬਲੀ ਵਿੱਚ ਕੇਰਲਾ ਵਿਧਾਨ ਸਭਾ ਵਿੱਚ ਚੇਂਗਨੂਰ ਹਲਕੇ ਦੀ ਪ੍ਰਤੀਨਿਧਤਾ ਕੀਤੀ।

Election Victories
ਸਾਲ ਸਭ ਤੋਂ ਨਜ਼ਦੀਕੀ ਵਿਰੋਧੀ ਵੋਟਾਂ ਪਈਆਂ
1991 ਮਮੇਨ ਆਈਪ[5] (ਆਈ.ਸੀ.ਸੀ.-ਸੀ.ਸੀ.ਐਸ) 36,761
1996 ਮਮੇਨ ਆਈਪ (ਆਈ.ਸੀ.ਐਸ)[6] 37,242
2001 ਐਡਵੋਕੇਟ. ਕੇ. ਕੇ. ਰਾਮਾਚੰਦਰਨ ਨਇਰ (ਸੀ.ਪੀ.ਆਈ-ਐਮ)[7] 41,242

ਉਸ ਨੇ 5 ਜੁਲਾਈ 2005 ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਆਈ.ਐਨ.ਸੀ ਤੋਂ ਅਸਤੀਫਾ ਦੇਣ ਤੋਂ ਬਾਅਦ, ਉਹ ਕੇ. ਕਰੁਨਾਕਰਨ ਦੇ ਨਾਲ ਡੀ.ਆਈ.ਸੀ ਵਿੱਚ ਸ਼ਾਮਲ ਹੋ ਗਈ ਸੀ।

2006 ਵਿੱਚ, ਡੀ.ਆਈ.ਸੀ (ਕੇ) ਵਿੱਚ ਸ਼ਾਮਲ ਹੋ ਕੇ[8] ਉਹ ਤਿਰੂਵਨੰਤਪੁਰਮ ਪੱਛਮੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੀਆਂ ਚੋਣਾਂ ਲਈ ਖੜ੍ਹੀ ਸੀ, ਪਰ ਇਨ੍ਹਾਂ ਚੋਣਾਂ 'ਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ।[9] ਬਾਅਦ ਵਿੱਚ, ਉਹ ਵਾਪਸ ਚਲੀ ਗਈ ਅਤੇ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਈ।[10] 2011 ਵਿੱਚ, ਉਸ ਨੇ ਚੇਂਗਨੂਰ ਵਿਧਾਨ ਸਭਾ ਹਲਕੇ ਲਈ ਆਪਣਾ ਦਾਅਵਾ ਜਤਾਇਆ, ਪਰ ਪਾਰਟੀ ਦੇ ਦਬਾਅ ਦਾ ਹਵਾਲਾ ਦਿੰਦੇ ਹੋਏ ਆਖਰੀ ਸਮੇਂ ਉਹ ਵਾਪਸ ਚਲੀ ਗਈ।

ਵਿਵਾਦ[ਸੋਧੋ]

1997 ਵਿੱਚ, ਸ਼ੋਭਨਾ ਨੂੰ ਉਸ ਦੇ ਸਾਥੀਆ ਦੁਆਰਾ ਜ਼ਿਲ੍ਹਾ ਕਮੇਟੀ ਦੀ ਇੱਕ ਮੀਟਿੰਗ ਵਿੱਚ ਸ਼ਾਮਲ ਹੁੰਦੇ ਹੋਏ ਫੜਿਆ ਗਿਆ। ਉਸ ਨੇ ਉਨ੍ਹਾਂ ਦੇ ਖਿਲਾਫ ਇੱਕ ਸ਼ਿਕਾਇਤ ਜ਼ਾਹਿਰ ਕੀਤੀ ਜਿਸ ਨੂੰ ਪਾਰਟੀ ਨੇ ਵੱਡੇ ਪੱਧਰ 'ਤੇ ਨਜ਼ਰ ਅੰਦਾਜ਼ ਕਰ ਦਿੱਤਾ।

2002 ਵਿੱਚ, ਸ਼ੋਭਨਾ ਜਾਰਜ ਦੀ ਗ੍ਰਿਫਤਾਰੀ ਲਈ ਇੱਕ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।[11] ਇਹ ਵਾਰੰਟ ਇੱਕ ਜਾਅਲੀ ਖੁਫੀਆ ਰਿਪੋਰਟ ਦੇ ਮਾਮਲੇ ਵਿੱਚ ਸੀ, ਜਿਸ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਏ. ਕੇ. ਐਂਟਨੀ ਦੇ ਦਫ਼ਤਰ ਵਿੱਚ ਫੈਕਸ ਕੀਤਾ ਗਿਆ ਸੀ, ਰਿਪੋਰਟ ਨੇ ਕਿਹਾ ਸੀ ਕਿ 1999-2000 ਵਿਚ ਹੋਈ 366 ਕਰੋੜ ਦੀ ਹਵਾਲਾ ਲੈਣ-ਦੇਣ ਵਿਚ ਸ਼ਾਮਲ ਸਨ। 2013 ਵਿੱਚ, ਉਸ ਨੇ ਮਾਨਵੀ ਅਧਿਕਾਰਾਂ ਬਾਰੇ ਸਿਖਲਾਈ ਦੇਣ ਵਾਲੇ ਰਜੀਥ ਕੁਮਾਰ ਦੇ ਵਿਰੁੱਧ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਅੱਗੇ ਸ਼ਿਕਾਇਤ ਦਰਜ ਕਰਵਾਈ, ਜਿਸ ਨੇ ਇੱਕ ਵਿਵਾਦਪੂਰਨ ਭਾਸ਼ਣ ਦਿੱਤਾ ਜਿਸ ਵਿਚ ਔਰਤਾਂ ਦੇ ਸਮੂਹਾਂ ਵੱਲੋਂ ਵਿਆਪਕ ਵਿਰੋਧ ਪ੍ਰਦਰਸ਼ਨ ਕੀਤੇ ਗਏ।[12]

ਕਲਾ ਪ੍ਰਦਰਸ਼ਨੀ[ਸੋਧੋ]

2011 ਵਿੱਚ, ਸ਼ੋਭਨਾ ਨੇ 'ਏਂਟੇ ਓਨਮ' ਨਾਮ ਨਾਲ ਇੱਕ ਸੰਗੀਤ ਐਲਬਮ ਜਾਰੀ ਕੀਤੀ ਜੋ ਮੋਹੰਦਸ ਚੇਂਗਨੂਰ ਦੁਆਰਾ ਸਥਾਪਿਤ ਚੇਂਗਨੂਰ ਆਡੀਓਜ਼ ਦੁਆਰਾ ਜਾਰੀ ਕੀਤੀ ਗਈ ਸੀ।[13]

ਉਸ ਨੇ ਇੱਕ ਫਿਲਮ "ਪ੍ਰਤਿਕਸ਼ਾਯੋਡ" ਰਿਲੀਜ਼ ਕਰਨ ਦਾ ਵੀ ਐਲਾਨ ਕੀਤਾ ਜਿਸ ਦੀ ਉਸ ਨੇ ਸਕ੍ਰਿਪਟ ਲਿਖੀ ਹੈ। ਫਿਲਮ ਬਾਲ ਮਜ਼ਦੂਰੀ ਬਾਰੇ ਹੈ ਅਤੇ ਇਸ ਵਿੱਚ ਮਸ਼ਹੂਰ ਅਦਾਕਾਰ ਮੁਕੇਸ਼, ਸਵੈਠਾ ਮੈਨਨ ਅਤੇ ਹੋਰ ਅਦਾਕਾਰ ਹੋਣਗੇ। ਫਿਲਮ ਦਾ ਨਿਰਦੇਸ਼ਨ ਸਨੋਬਾ ਐਲੈਕਸ ਦੁਆਰਾ ਕੀਤਾ ਜਾਵੇਗਾ, ਜਿਸ ਨੇ ਪਹਿਲਾਂ ਬੱਚਿਆਂ ਦੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ।[14]

ਹਵਾਲੇ[ਸੋਧੋ]

 1. "Kerala Assembly Election 2001 Chengannur". Empowering India. Retrieved 2 August 2013. 
 2. "Shobhana George - Criminal & Asset declaration". National Election Watch. Retrieved 2 August 2013. 
 3. "Affidavits filed by Candidates - 2006". Chief Electoral Officer, Kerala. Retrieved 2 August 2013. 
 4. "Sobhana George - Kerala Legislature Members" (PDF). Kerala Legislature. Retrieved 2 August 2013. 
 5. "Kerala Assembly Election 1991 Chengannur". Empowering India. Retrieved 2 August 2013. 
 6. "Kerala Assembly Election 1996 Chengannur". Empowering India. Retrieved 2 August 2013. 
 7. "Kerala Assembly Election 2001 Chengannur". Empowering India. Retrieved 2 August 2013. 
 8. "Muraleedharan elected DIC(K) president". The Hindu. 28 February 2006. Retrieved 2 August 2013. 
 9. "Only 7 women make it to the Assembly in Kerala". The Times of India. 12 May 2006. Retrieved 2 August 2013. 
 10. "Party deserters are opportunists: Karunakaran". One India news. 17 September 2006. Retrieved 2 August 2013. 
 11. "Non-bailable warrant against Shobhana George". The Hindu. 1 October 2002. Retrieved 2 August 2013. 
 12. "Speech row: Education department clean chit to Rejith Kumar". The New Indian Express. 15 June 2013. Retrieved 2 August 2013. 
 13. "Shobana George turns musician" (Video) (in Malayalam). Asianet News. Retrieved 2 August 2013. 
 14. "Shobana's on-screen innings to begin with 'Pratheekshayode'". The Hindu. 29 December 2011. Retrieved 2 August 2013.