ਤਖ਼ਤ ਸ੍ਰੀ ਦਮਦਮਾ ਸਾਹਿਬ
| ਤਖ਼ਤ ਸ੍ਰੀ ਦਮਦਮਾ ਸਾਹਿਬ | |
|---|---|
![]() Interactive map of ਤਖ਼ਤ ਸ੍ਰੀ ਦਮਦਮਾ ਸਾਹਿਬ | |
| ਆਮ ਜਾਣਕਾਰੀ | |
| ਰੁਤਬਾ | ਸਿੱਖਾਂ ਦਾ ਤਖ਼ਤ[1] |
| ਆਰਕੀਟੈਕਚਰ ਸ਼ੈਲੀ | ਸਿੱਖ ਵਾਸਤੂਕਲਾ |
| ਿਟਕਾਣਾ | ਤਲਵੰਡੀ ਸਾਬੋ, ਬਠਿੰਡਾ ਜ਼ਿਲ੍ਹਾ, ਪੰਜਾਬ, ਭਾਰਤ, ਤਲਵੰਡੀ ਸਾਬੋ, |
| ਗੁਣਕ | 29°59′13″N 75°04′43″E / 29.9869°N 75.0786°E |
| ਲੜੀ ਦਾ ਹਿੱਸਾ |
| ਸਿੱਖ ਧਰਮ |
|---|
ਤਖ਼ਤ ਸ੍ਰੀ ਦਰਬਾਰ ਸਾਹਿਬ ਦਮਦਮਾ ਸਾਹਿਬ, ਇਹ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ, ਜੋ ਕਿ ਤਲਵੰਡੀ ਸਾਬੋ ਵਿੱਚ ਸਥਿਤ ਹੈ, ਜੋ ਕਿ ਪੰਜਾਬ, ਭਾਰਤ ਦੇ ਬਠਿੰਡਾ ਜ਼ਿਲ੍ਹੇ ਦੇ ਬਠਿੰਡਾ ਸ਼ਹਿਰ ਦੇ ਨੇੜੇ ਹੈ।[2] ਇਸ ਸਥਾਨ 'ਤੇ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ 1705 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮਕ ਸਿੱਖ ਧਰਮ ਗ੍ਰੰਥਾਂ ਦਾ ਪੂਰਾ ਸੰਸਕਰਣ ਤਿਆਰ ਕੀਤਾ ਸੀ। ਬਾਕੀ ਚਾਰ ਤਖ਼ਤ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ।
ਤਖ਼ਤ ਵਜੋਂ ਮਾਨਤਾ
[ਸੋਧੋ]ਇਸ ਤਖ਼ਤ ਨੂੰ ਅਧਿਕਾਰਤ ਤੌਰ 'ਤੇ 18 ਨਵੰਬਰ 1966 ਨੂੰ ਸਿੱਖ ਧਰਮ ਦੇ ਪੰਜਵੇਂ ਤਖ਼ਤ ਵਜੋਂ ਮਾਨਤਾ ਦਿੱਤੀ ਗਈ ਸੀ। ਸਿੱਖਾਂ ਦੀ ਮੰਗ 'ਤੇ, 30 ਜੁਲਾਈ 1960 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੁਆਰਾ ਜਨਰਲ ਮੀਟਿੰਗ ਮਤਾ ਨੰ: 789 ਦੁਆਰਾ ਇੱਕ ਸਬ-ਕਮੇਟੀ ਨਿਯੁਕਤ ਕੀਤੀ ਗਈ ਸੀ। ਦਮਦਮਾ ਸਾਹਿਬ ਜਾਂ ਗੁਰੂ ਕੀ ਕਾਸ਼ੀ ਨੂੰ ਸਿੱਖਾਂ ਦਾ ਪੰਜਵਾਂ ਤਖ਼ਤ ਘੋਸ਼ਿਤ ਕਰਨ ਲਈ 183 ਪੰਨਿਆਂ ਵਾਲੀ ਸਬ-ਕਮੇਟੀ ਦੀ ਰਿਪੋਰਟ ਪ੍ਰਾਪਤ ਹੋਈ ਸੀ ਪਰ ਇਹ ਇਤਿਹਾਸ ਜਾਂ ਰਹਿਤ ਮਰਿਆਦਾ ਦੁਆਰਾ ਜਾਇਜ਼ ਨਹੀਂ ਹੈ ਅਤੇ ਇਹ ਇੱਕ ਰਾਜਨੀਤਿਕ ਗੱਲ ਹੈ।[3]
18 ਨਵੰਬਰ 1966 ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਜਨਰਲ ਬਾਡੀ ਮੀਟਿੰਗ ਨੇ ਮਤਾ ਨੰਬਰ 32 ਰਾਹੀਂ ਸਿਫ਼ਾਰਸ਼ਾਂ ਨੂੰ ਪ੍ਰਵਾਨਗੀ ਦਿੱਤੀ। ਇਸਨੂੰ ਭਾਰਤ ਸਰਕਾਰ ਦੁਆਰਾ ਅਪ੍ਰੈਲ 1999 ਵਿੱਚ ਖਾਲਸਾ ਸਿਰਜਣਾ ਦੇ ਤਿੰਨ ਸੌ ਸਾਲਾ ਜਸ਼ਨਾਂ ਦੌਰਾਨ ਪੰਜਵੇਂ ਸਿੱਖ ਤਖ਼ਤ ਵਜੋਂ ਘੋਸ਼ਿਤ ਕੀਤਾ ਗਿਆ ਸੀ।
ਗੁਰਦੁਆਰਾ
[ਸੋਧੋ]ਦਮਦਮਾ ਸਾਹਿਬ ਦੀਆਂ ਪਵਿੱਤਰ ਯਾਦਗਾਰਾਂ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ, ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਤੇ ਸਰੋਵਰ, ਬੁਰਜ, ਖੂਹ ਅਤੇ ਭੋਰਾ ਸਾਹਿਬ ਬਾਬਾ ਦੀਪ ਸਿੰਘ, ਗੁਰਦੁਆਰਾ ਮਾਤਾ ਸਾਹਿਬ ਕੌਰ ਸੁੰਦਰ ਕੌਰ, ਗੁਰਦੁਆਰਾ ਬਾਬਾ ਬੀਰ ਸਿੰਘ ਧੀਰ ਸਿੰਘ, ਗੁਰਦੁਆਰਾ ਜੰਡਸਰ ਸਾਹਿਬ, ਮਹੱਲਸਰ ਸਾਹਿਬ, ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ, ਗੁਰਦੁਆਰਾ ਦੇਗਸਰ ਬੇਰ ਸਾਹਿਬ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ, ਅਕਾਲ ਸਰੋਵਰ ਅਤੇ ਗੁਰੂਸਰ ਸਰੋਵਰ ਸ਼ਾਮਲ ਹਨ। ਪ੍ਰਮੁੱਖ ਇਤਿਹਾਸਕ ਵਸਤਾਂ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮੋਹਰ, ਤੇਗਾ ਬਾਬਾ ਦੀਪ ਸਿੰਘ, ਸ੍ਰੀ ਸਾਹਿਬ ਪਾਤਸ਼ਾਹੀ ਦਸਵੀਂ, ਤੋੜੇਦਾਰ ਬੰਦੂਕ, ਸ਼ੀਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਭ ਤੋਂ ਉੱਤਮ ਯਾਦਗਾਰ ਬਾਬਾ ਦੀਪ ਸਿੰਘ ਜੀ ਦੇ ਉਤਾਰੇ ਵਾਲੀ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਬੀੜ। ਇਹ ਨਿਸ਼ਾਨੀਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੁਸ਼ੋਭਿਤ ਹਨ।
ਧਰਮ-ਧਾਮ
[ਸੋਧੋ]- ਗੁਰਦੁਆਰਾ ਮੰਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਿਸ਼ਾਹੀ ਨੌਵੀਂ ਜਿਸ ਨੂੰ ‘ਦਰਬਾਰ ਸਾਹਿਬ ’ ਵੀ ਕਹਿੰਦੇ ਹਨ। ਇਥੇ ਗੁਰੂ ਤੇਗ ਬਹਾਦਰ ਜੀ ਮਾਲਵਾ ਪ੍ਰਦੇਸ਼ ਦੀ ਪ੍ਰਚਾਰ ਯਾਤ੍ਰਾ ਵੇਲੇ ਠਹਿਰੇ ਸਨ ਅਤੇ ਸੰਗਤ ਨੂੰ ਧਰਮ-ਉਪਦੇਸ਼ ਦਿੱਤਾ ਸੀ।
- ਗੁਰੂਸਰ ਸਰੋਵਰ—ਇਸ ਸਰੋਵਰ ਦੀ ਖੁਦਾਈ ਗੁਰੂ ਤੇਗ ਬਹਾਦਰ ਜੀ ਨੇ ਕਰਵਾਈ ਸੀ ਅਤੇ ਬਾਦ ਵਿਚ ਦਸਮ ਗੁਰੂ ਜੀ ਨੇ ਇਸ ਨੂੰ ਹੋਰ ਡੂੰਘਾ ਕਰਵਾਇਆ।
- ਗੁਰਦੁਆਰਾ ਮੰਜੀ ਸਾਹਿਬ ਪਾਤਿਸ਼ਾਹੀ ਨੌਵੀਂ ਅਤੇ ਦਸਵੀਂ— ਇਥੇ ਗੁਰੂ ਤੇਗ ਬਹਾਦਰ ਜੀ ਨੇ ‘ਗੁਰੂਸਰ ’ ਦੀ ਖੁਦਾਈ ਦੇ ਕੰਮ ਦੀ ਨਿਗਰਾਨੀ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਵੀ ਇਸ ਥਾਂ ਉਤੇ ਪਧਾਰੇ ਸਨ। ਇਸ ਦੀ ਵਰਤਮਾਨ ਇਮਾਰਤ ਬੁੰਗਾ ਮਸਤੂਆਣਾ ਦੇ ਸੰਤ ਸੇਵਕ ਜੱਥੇ ਨੇ ਬਣਵਾਈ ਹੈ।
- ਤਖ਼ਤ ਸ੍ਰੀ ਦਮਦਮਾ ਸਾਹਿਬ— ਉਹ ਸਥਾਨ ਜਿਥੇ ਗੁਰੂ ਗੋਬਿੰਦ ਸਿੰਘ ਹਰ ਰੋਜ਼ ਦੀਵਾਨ ਸਜਾ ਕੇ ਜਿਗਿਆਸੂਆਂ ਨੂੰ ਉਪਦੇਸ਼ ਦਿੰਦੇ ਸਨ। ਇਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਨਵੀਂ ਬੀੜ ਤਿਆਰ ਕੀਤੀ ਗਈ ਸੀ।
- ਗੁਰਦੁਆਰਾ ਨਿਵਾਸ ਅਸਥਾਨ ਦਮਦਮਾ ਸਾਹਿਬ ਪਾਤਿਸ਼ਾਹੀ ਦਸਵੀਂ— ਦਰਬਾਰ ਸਾਹਿਬ ਦੇ ਨੇੜੇ ਇਕ ਬੁਰਜ-ਨੁਮਾ ਇਮਾਰਤ ਜਿਥੇ ਦਸਮ ਗੁਰੂ ਜੀ ਦਾ ਨਿਵਾਸ ਸੀ।
- ਗੁਰਦੁਆਰਾ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ —ਜਿਥੇ ਦੋਵੇਂ ਮਾਤਾਵਾਂ ਠਹਿਰੀਆਂ ਸਨ।
- ਗੁਰਦੁਆਰਾ ਲਿਖਣਸਰ—ਇਥੇ ਇਕ ਟੋਭੇ ਦੇ ਕੰਢੇ ਬੈਠ ਕੇ ਦਸਮ ਗੁਰੂ ਜੀ ਕਲਮਾਂ ਘੜ ਘੜ ਕੇ ਟੋਭੇ ਵਿਚ ਸੁਟਦੇ ਜਾਂਦੇ ਸਨ ਅਤੇ ਫੁਰਮਾਂਦੇ ਸਨ ਕਿ ਇਹ ਥਾਂ ਕਦੇ ਵਿਦਵਾਨਾਂ ਦੀ ਟਕਸਾਲ ਬਣੇਗੀ।
- ਗੁਰਦੁਆਰਾ ਜੰਡਸਰ— ਤਖ਼ਤ ਸਾਹਿਬ ਤੋਂ ਅਧੇ ਕਿ.ਮੀ. ਦੀ ਵਿਥ ਉਤੇ ਉਹ ਥਾਂ ਜਿਥੇ ਦਸਮ ਗੁਰੂ ਜੀ ਨੇ ਯੋਧਿਆਂ ਨੂੰ ਤਨਖ਼ਾਹ ਵੰਡੀ ਸੀ।
- ਟਿੱਬੀ ਸਾਹਿਬ— ਮਹੱਲਸਰ ਦੇ ਨੇੜੇ ਜਿਥੇ ਗੁਰੂ ਜੀ ਨੇ ਹੋਲਾ ਮਹੱਲਾ ਖੇਡਿਆ ਸੀ।
- ਨਾਨਕਸਰ—ਤਖ਼ਤ ਸਾਹਿਬ ਅਤੇ ਜੰਡਸਰ ਦੇ ਵਿਚਾਲੇ ਇਕ ਸਥਾਨ ਜਿਥੇ ਗੁਰੂ ਨਾਨਕ ਦੇਵ ਜੀ ਆਪਣੀ ਕਿਸੇ ਉਦਾਸੀ ਵੇਲੇ ਆ ਕੇ ਰੁਕੇ ਸਨ।
- ਬੁਰਜ ਬਾਬਾ ਦੀਪ ਸਿੰਘ—ਤਖ਼ਤ ਸਾਹਿਬ ਦੇ ਨੇੜੇ ਇਕ ਬੁਰਜ ਜੋ ਬਾਬਾ ਦੀਪ ਸਿੰਘ ਜੀ ਨੇ ਉਸਾਰਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਦੱਖਣ ਨੂੰ ਕੀਤੇ ਪ੍ਰਸਥਾਨ ਤੋਂ ਬਾਦ ਬਾਬਾ ਜੀ ਇਸ ਸਥਾਨ ਉਤੇ ਰਹਿ ਕੇ ਗੁਰੂ-ਧਾਮਾਂ ਦੀ ਦੇਖ-ਭਾਲ ਕਰਦੇ ਸਨ।
- ਸਮਾਧ ਭਾਈ ਡੱਲ ਸਿੰਘ— ਤਖ਼ਤ ਸਾਹਿਬ ਦੇ ਨੇੜੇ ਉਹ ਥਾਂ ਜਿਥੇ ਚੌਧਰੀ ਡੱਲਾ ਦਾ ਸਸਕਾਰ ਕੀਤਾ ਗਿਆ ਸੀ।
- ਥੜਾ ਸਾਹਿਬ ਭਾਈ ਬੀਰ ਸਿੰਘ ਅਤੇ ਧੀਰ ਸਿੰਘ—ਬੁਰਜ ਬਾਬਾ ਦੀਪ ਸਿੰਘ ਦੇ ਨੇੜੇ ਉਹ ਥਾਂ ਜਿਥੇ ਦੋ ਰੰਘਰੇਟੇ ਸਿੱਖਾਂ (ਪਿਉ-ਪੁੱਤਰਾਂ) ਨੇ ਗੁਰੂ ਜੀ ਦੁਆਰਾ ਨਵੀਂ ਬੰਦੂਕ ਦਾ ਨਿਸ਼ਾਣਾ ਪਰਖਣ ਲਈ ਆਪਣੇ ਆਪ ਨੂੰ ਹੋੜ ਨਾਲ ਪੇਸ਼ ਕੀਤਾ ਸੀ।
- 1923 ਈ. ਵਿਚ ਸੰਤ ਅਤਰ ਸਿੰਘ ਦੁਆਰਾ ਉਸਾਰਿਆ ਗਿਆ ‘ਬੁੰਗਾ ਮਸਤੂਆਣਾ ਸਾਹਿਬ’ ਵੀ ਮਹੱਤਵਪੂਰਣ ਸਥਾਨ ਹੈ ਜਿਥੇ ਨੌਜਵਾਨ ਸਿੰਘਾਂ ਨੂੰ ਸਿੱਖ ਧਰਮ ਦਾ ਗਿਆਨ ਦਿੱਤਾ ਜਾਂਦਾ ਹੈ।
- ਹੋਰ ਬੁੰਗੇ ਵੀ ਬਣੇ ਹੋਏ ਹਨ, ਜਿਵੇਂ ਮਲਵਈ ਬੁੰਗਾ, ਮਦਰਸਾ ਬੁੰਗਾ, ਝੰਡਾ ਬੁੰਗਾ , ਰਵਿਦਾਸੀਆਂ ਦਾ ਬੁੰਗਾ, ਗਿਆਨੀਆਂ ਦਾ ਬੁੰਗਾ।
- ਬੁੱਢਾ ਦਲ ਦੇ ਨਿਹੰਗ ਸਿੰਘਾਂ ਦੀ ਛਾਵਣੀ ਵੀ ਵਿਸ਼ੇਸ਼ ਉੱਲੇਖਯੋਗ ਸਥਾਨ ਹੈ। ਚੌਧਰੀ ਡੱਲੇ ਦੇ ਵੰਸ਼ਜਾਂ ਪਾਸ ਦਸਮ ਗੁਰੂ ਜੀ ਦੀਆਂ ਬਖ਼ਸ਼ੀਆਂ ਕੁਝ ਇਤਿਹਾਸਿਕ ਵਸਤੂਆਂ ਸੰਭਾਲੀਆਂ ਹੋਈਆਂ ਹਨ, ਜਿਵੇਂ ਇਕ ਖੜਗ, ਦੋ ਦਸਤਾਰਾਂ, ਦੋ ਚੋਲੇ , ਦੋ ਪਜਾਮੇ, ਬਾਜ਼ ਦਾ ਇਕ ਡੋਰਾ ਆਦਿ।[4]
ਗੈਲਰੀ
[ਸੋਧੋ]-
ਗੁਰਦੁਆਰਾ ਲਿਖਣਸਾਰ ਸਾਹਿਬ
-
ਲੰਗਰ ਹਾਲ
-
ਗੁਰਦੁਆਰਾ ਲਿਖਣਸਾਰ ਸਾਹਿਬ ਦਾ ਇਤਿਹਾਸ
ਹਵਾਲੇ
[ਸੋਧੋ]- ↑ Nabha, Kahan Singh (13 April 1930). Gur Shabad Ratanakar Mahankosh (1 ed.). Languages Department of Punjab, Patiala. p. ਅਕਾਲਬੁੰਗਾ. Archived from the original on 19 August 2016. Retrieved 21 October 2016.
- ↑ "Railways halts survey to finalise the Talwandi Sabo rail route". hindustantimes.com. 25 August 2015. Retrieved 7 October 2015.
- ↑ "Sikh Encyclopedia". Sikh Encyclopedia. 19 December 2000. Retrieved 2021-12-28.
- ↑ ਡਾ. ਰਤਨ ਸਿੰਘ ਜੱਗੀ
