ਸਮੱਗਰੀ 'ਤੇ ਜਾਓ

ਸਾਈਂ ਲਭੂ ਸ਼ਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਈਂ ਲੱਭੂ ਸ਼ਾਹ (ਅੰ. 1880 - 1947) ਦਾ ਸੰਬੰਧ ਕਾਦਰੀ ਸੰਪਰਦਾ ਦੀ ਨੌਸ਼ਾਹੀਆ ਸ਼ਾਖ ਨਾਲ ਸੀ। ਉਹ ਪਿੰਡ ਜਗਦੇਓ ਕਲਾਂ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲ਼ਾ ਸੀ। ਉਹ ਅਰਾਈਂ ਸੀ ਅਤੇ ਸੱਯਦ ਹਾਸ਼ਮ ਸ਼ਾਹ ਦੇ ਪੋਤਰੇ ਮੀਆਂ ਨੱਥੇ ਸ਼ਾਹ ਦਾ ਮੁਰੀਦ ਸੀ। ਇਹ ਪਿੰਡੋਂ ਬਾਹਰ ਨਹਿਰ ਕਿਨਾਰੇ ਝੁੱਗੀ ਪਾ ਕੇ ਦਰਵੇਸ਼ੀ ਜੀਵਨ ਬਿਤਾ ਰਿਹਾ ਸੀ ਅਤੇ 1947 ਦੇ ਫ਼ਸਾਦਾਂ ਵਿੱਚ ਮਾਰਿਆ ਗਿਆ ਸੀ। ਉਸ ਨੇ ਕਿੱਸਾ ਹੀਰ ਰਾਂਝਾ, ਕਾਫ਼ੀਆ ਤੇ ਦੋਹੜੇ ਲਿਖੇ ਹਨ। ਇਹ ਦੋਹੜੇ ਹਾਸ਼ਮ ਦੇ ਦੋਹੜਿਆਂ ਨਾਲ ਮਿਲ਼ਦੇ ਹਨ।[1]

ਕਾਵਿ-ਨਮੂਨਾ

[ਸੋਧੋ]

ਬਣ ਕਿਰਸਾਨ ਹੱਲ ਜੋੜ ਇਸ਼ਕ ਦਾ, ਵਾਹ ਘੁਸਾ ਭਰਮ ਦਾ ਪਾੜਾ।
ਅਤੇ ਬੀਜ ਮੁਹੱਬਤ ਦਾ ਫੇਰ ਬੀਜੀਂ; ਟੁੱਟੇ ਮੋਹ ਹੰਕਾਰ ਦਾ ਜਾੜਾ।
ਤਸੱਵਰ ਪੀਰ ਦਾ ਪਾਣੀ ਦੇਵੀਂ, ਤੇਰਾ ਫ਼ਸਲ ਨਾ ਹੋਵੇ ਮਾੜਾ।
ਵੱਢ ਹਿਰਸ ਦੀ ਖੇਤੀ ਲੱਭੂ, ਫਿਰ ਗਾਹ ਨਫ਼ਸ ਖਲਵਾੜਾ।[2]

ਹਵਾਲੇ

[ਸੋਧੋ]