ਸਾਈਬਰ-ਹਥਿਆਰ ਉਦਯੋਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਈਬਰ-ਹਥਿਆਰ ਉਦਯੋਗ ਓਹ ਬਾਜ਼ਾਰ ਹਨ ਜੋ ਕੀ ਸਾੱਫਟਵੇਅਰ ਐਕਸਪਲੋਈਟ , ਜ਼ੀਰੋ-ਡੇਅ, ਸਾਈਬਰ ਹਥਿਆਰ, ਨਿਗਰਾਨੀ ਤਕਨੀਕ , ਅਤੇ ਇਸ ਨਾਲ ਜੁੜੇ ਸਾਧਨ ਦੀ ਵਿਕਰੀ ਸਾਈਬਰਅਟੈਕ ਲਈ ਕਰਦੀ ਹੈ। ਇਹ ਸ਼ਬਦ ਗ੍ਰੇ ਅਤੇ ਕਾਲੇ ਬਾਜ਼ਾਰ ਦੋਨਾਂ ਲਈ ਵਰਤਿਆ ਜਾ ਸਕਦਾ ਹੈ ਭਾਵੇ ਇਹ ਬਜਾਰ ਆਨਲਾਈਨ ਹੋਵੇ ਜਾ ਆਫਲਾਈਨ।

ਕਈ ਸਾਲਾਂ ਤੋਂ, ਡਾਰਕ ਵੈੱਬ ਦਾ ਵੱਧ ਰਿਹਾ ਬਜਾਰ ਸਿਰਫ ਕੁਝ ਖਾਸ ਅਤੇ ਜਾਨਕਾਰ ਲੋਕਾਂ ਲਈ ਉਪਲਬਧ ਹਨ। ਘੱਟੋ ਘੱਟ 2005 ਤੋਂ, ਅਮਰੀਕਾ, ਬ੍ਰਿਟੇਨ, ਰੂਸ, ਫਰਾਂਸ ਅਤੇ ਇਜ਼ਰਾਈਲ ਸਮੇਤ ਪੱਛਮੀ ਸਰਕਾਰਾਂ ਰੱਖਿਆ ਠੇਕੇਦਾਰਾਂ ਅਤੇ ਵਿਅਕਤੀਗਤ ਹੈਕਰਾਂ ਤੋਂ ਐਕਸਪਲੋਈਟ ਖਰੀਦ ਰਹੀਆਂ ਹਨ। ਜ਼ੀਰੋ ਡੇਅ ਐਕਸਪਲੋਈਟ ਲਈ ਇਹ ਜਾਇਜ਼ ਬਜਾਰ ਮੰਨਿਆ ਜਾਂਦਾਂ ਹੈ ਪਰ ਚੰਗੀ ਤਰ੍ਹਾਂ ਇਸ਼ਤਿਹਾਰਬਾਜ਼ੀ ਜਾਂ ਤੁਰੰਤ ਪਹੁੰਚ ਯੋਗ ਨਹੀਂ ਹੈ।

ਸਰਕਾਰਾਂ ਅਤੇ ਸੁਰੱਖਿਆ ਵਿਕਰੇਤਾਵਾਂ ਨੂੰ ਕਾਲੇ ਬਾਜ਼ਾਰ ਤੋਂ ਦੂਰ ਰੱਖਣ ਲਈ ਖੁੱਲ੍ਹ ਕੇ ਜ਼ੀਰੋ ਡੇਅ ਐਕਸਪਲੋਈਟ ਵੇਚਣ ਦੀਆਂ ਕੋਸ਼ਿਸ਼ਾਂ ਹੁਣ ਤੱਕ ਅਸਫਲ ਰਹੀਆਂ ਹਨ. [1]

ਕੰਪਨੀਆਂ[ਸੋਧੋ]

ਰਵਾਇਤੀ ਹਥਿਆਰ ਬਣਾਉਣ ਵਾਲੇ ਅਤੇ ਮਿਲਟਰੀ ਸਰਵਿਸਿਜ਼ ਕੰਪਨੀਆਂ ਜਿਵੇਂ ਕਿ ਬੀ.ਏ.ਈ ਸਿਸਟਮਸ, ਈ.ਏ.ਡੀ.ਐਸ, ਲਿਓਨਾਰਡੋ, ਜਨਰਲ ਡਾਇਨਾਮਿਕਸ, ਰੈਥਿਓਨ ਅਤੇ ਥੈਲੇਜ ਸਭ ਨੇ ਸਾਈਬਰ ਸੁਰੱਖਿਆ ਦੇ ਬਜ਼ਾਰਾਂ ਵਿੱਚ ਵਾਧਾ ਕੀਤਾ ਹੈ। ਹਾਲਾਂਕਿ, ਬਲੂ ਕੋਟ ਅਤੇ ਅਮੇਸਿਸ ਵਰਗੀਆਂ ਛੋਟੀਆਂ ਸਾੱਫਟਵੇਅਰ ਕੰਪਨੀਆਂ ਵੀ ਸ਼ਾਮਲ ਹੋ ਗਈਆਂ ਹਨ, ਉਹ ਅਕਸਰ ਸੀਰੀਆ ਵਿੱਚ ਬਸ਼ਰ ਅਲ-ਅਸਦ ਅਤੇ ਲੀਬੀਆ ਵਿੱਚ ਮੁਆਮਰ ਗੱਦਾਫੀ ਦੇ ਸ਼ਾਸਨ ਲਈ ਨਿਗਰਾਨੀ ਅਤੇ ਸੈਂਸਰਸ਼ਿਪ ਤਕਨੀਕਾਂ ਪ੍ਰਦਾਨ ਕਰਨ ਵੱਲ ਧਿਆਨ ਖਿੱਚਦੀ ਰਹਿੰਦੀ ਹਨ।

ਪੱਛਮੀ ਸਰਕਾਰਾਂ ਨੂੰ ਐਕਸਪਲੋਈਟ ਦੇਣ ਵਾਲਿਆਂ ਵਿੱਚ ਮੈਸੇਚਿਉਸੇਟਸ ਫਰਮ ਨੇਟਰਾਗਾਰਡ ਸ਼ਾਮਲ ਹੈ ।

ਟ੍ਰੇਡ ਸ਼ੋਅ ਆਈ.ਐਸ.ਐਸ. ਵਰਲਡ ਜੋ ਹਰ ਕੁਝ ਮਹੀਨਿਆਂ ਬਾਦ ਚਲਦਾ ਹੈ, ਉਸ ਨੂੰ ਤਰਰਾਸ਼ਟਰੀ ਸਾਈਬਰ ਹਥਿਆਰ ਬਜ਼ਾਰ' ਅਤੇ 'ਵਾਇਰਟੈਪਰਸ ਬਾਲ' ਕਿਹਾ ਜਾਂਦਾ ਹੈ ਜੋ ਕੀ ਕਾਨੂੰਨੀ ਵਿਘਨ ਪਾਉਣ ਲਈ ਨਿਗਰਾਨੀ ਸਾੱਫਟਵੇਅਰ 'ਤੇ ਕੇਂਦ੍ਰਤ ਹੈ।

ਕੁਝ ਹੋਰ ਸਾਈਬਰ ਹਥਿਆਰ ਕੰਪਨੀਆਂ ਜਿਵੇ ਐਂਡਗੇਮ, ਗਾਮਾ ਗਰੁੱਪ, ਐਨ.ਐਸ.ਓ.ਗਰੁੱਪ ਅਤੇ ਐਬਿਲਿਟੀ ਸ਼ਾਮਲ ਹਨ। ਇਹ, ਇੱਕ ਸਾਬਕਾ ਨਿਗਰਾਨੀ ਕਾਰੋਬਾਰ ਬਣਾਉਂਦੇ ਹਨ, ਜੋ 2014 ਵਿੱਚ ਐਨਐਸਓ ਸਮੂਹ ਵਿੱਚ ਅਭੇਦ ਹੋਏ ਸਨ।

26 ਜੁਲਾਈ 2017 ਨੂੰ ਗੂਗਲ ਦੇ ਖੋਜਕਰਤਾਵਾਂ ਨੇ ਨਵੇਂ ਸਪਾਈਵੇਅਰ ਦੀ ਖੋਜ ਦੀ ਘੋਸ਼ਣਾ ਕੀਤੀ ਜਿਸਦਾ ਨਾਮ ਉਨ੍ਹਾਂ ਨੇ "ਲਿਪਿਜ਼ਾਨ" ਰੱਖਿਆ। ਗੂਗਲ ਦੇ ਅਨੁਸਾਰ,"ਲਿਪਿਜ਼ਾਨ ਦੇ ਕੋਡ ਵਿੱਚ ਇਕ ਸਾਈਬਰ ਹਥਿਆਰਾਂ ਦੀ ਕੰਪਨੀ ਇਕਵਸ ਟੈਕਨੋਲੋਜੀ ਦਾ ਹਵਾਲਾ ਹੈ।

ਹਵਾਲੇ[ਸੋਧੋ]

  1. Anderson, Nate (9 July 2009). "WabiSabiLabi wants to be the eBay of 0-day exploits". Retrieved 30 May 2015.