ਸਾਮਨੀ ਸਲਤਨਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਮਨੀ ਸਲਤਨਤ ਦੀ ਹਕੂਮਤ, ਮਾਵਰਾ-ਏ-ਅਲਨਹਰ ਅਤੇ ਖ਼ਿਲਾਫ਼ਤ ਅੱਬਾਸਿਆ ਦਾ ਕੰਟਰੋਲ ਖ਼ਤਮ ਹੋਣ ਤੋਂ ਬਾਅਦ 819ਈ. ਮਾਵਰਾ-ਏ-ਅਲਨਹਰ ਦੇ ਇਲਾਕੇ ਵਿੱਚ ਕਾਇਮ ਹੋਈ। ਆਪਣੇ ਮੋਰਿਸ ਆਲੀ ਸਾਮਾਨ ਖ਼ੁਦਾ ਦੇ ਨਾਂ ਤੇ ਇਹ ਖ਼ਾਨਦਾਨ ਸਾਮਾਨੀ ਅਖਵਾਉਣ ਲੱਗਾ। ਜਿਹੜਾ ਪਾਰਸੀ ਮਜ਼੍ਹਬੀ ਅਸ਼ਰਾਫ਼ੀਆ ਚੋਂ ਸੀ, ਉਸਨੇ ਇਸਲਾਮ ਕਬੂਲ ਕਰ ਲਿਆ। ਨਸਰ ਬਿਨ ਅਹਿਮਦ ਬਣ ਅਸਦ ਸਾਮਾ ਨਿਆਂ ਦੀ ਆਜ਼ਾਦ ਹਕੂਮਤ ਦਾ ਪਹਿਲਾ ਹੁਕਮਰਾਨ ਸੀ। ਮਾਵਰਾ-ਏ-ਅਲਨਹਰ ਦੇ ਇਲਾਵਾ ਮੌਜੂਦਾ ਅਫ਼ਗ਼ਾਨਿਸਤਾਨ ਤੇ ਖ਼ੁਰਾਸਾਨ ਵੀ ਇਸ ਹਕੂਮਤ ਚ ਸ਼ਾਮਿਲ ਸਨ। ਉਸਦਾ ਰਾਜਘਰ ਬੁਖ਼ਾਰਾ ਸੀ। ਸਾਮਾ ਨਿਆਂ ਨੇ 999ਈ. ਤਕ ਯਾਨੀ 180 ਸਾਲ ਹਕੂਮਤ ਕੀਤੀ ਤੇ ਇਸ ਅਰਸੇ ਚ ਇਨ੍ਹਾਂ ਦੇ ਦਸ ਹੁਕਮਰਾਨ ਹੋਏ।

ਸਾਮਾ ਨਿਆਂ ਨੇ ਆਪਣੇ ਇਲਾਕੇ ਦੀ ਹਕੂਮਤ ਦੀ ਤਨਜ਼ੀਮ ਖ਼ਿਲਾਫ਼ਤ ਅੱਬਾਸਿਆ ਦੀ ਤਰਜ਼ ਤੇ ਕੀਤੀ ਤੇ ਖ਼ਲੀਫ਼ਾ ਦੇ ਦਰਬਾਰ ਵਾਂਗ ਦਰਬਾਰ ਤੇ ਦੂਜੇ ਇੰਤਜ਼ਾਮੀ ਅਦਾਰੇ ਕਾਇਮ ਕੀਤੇ। ਸਾਮਾ ਨਿਆਂ ਨੂੰ ਖ਼ਿਲਾਫ਼ਤ ਅੱਬਾਸਿਆ ਦੀ ਮਾਵਰਾ-ਏ-ਅਲਨਹਰ ਤੇ ਖ਼ੁਰਾਸਾਨ ਚ ਹਿਮਾਇਤ ਕਰਨ ਦੇ ਸਿਲੇ ਚ ਕੁੱਝ ਇਲਾਕੇ ਦਿੱਤੇ ਗਏ। ਇਨ੍ਹਾਂ ਨੇ ਆਪਣੇ ਰਾਜਘਰ ਬੁਖ਼ਾਰਾ, ਸਮਰਕੰਦ, ਬਲਖ਼ ਤੇ ਹਰਾਤ ਨੂੰ ਬਣਾਇਆ ਤੇ ਸਫਾਰੀਆਂ ਨੂੰ ਸ਼ਿਕਸਤ ਦੇ ਕੇ ਆਪਣੀ ਹਕੂਮਤ ਦੀ ਬੁਨਿਆਦ ਰੱਖੀ।