ਸਿਕੰਦਰੀਆ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
| ਸਿਕੰਦਰੀਆ الإسكندرية |
|
|---|---|
| ਉਪਨਾਮ: ਭੂ-ਮੱਧ ਸਾਗਰ ਦੀ ਲਾੜੀ, ਭੂ-ਮੱਧ ਸਾਗਰ ਦਾ ਮੋਤੀ | |
| ਗੁਣਕ: 31°12′N 29°55′E / 31.2°N 29.917°E | |
| ਦੇਸ਼ | |
| ਸਥਾਪਤ | ੩੩੧ ਈਸਾ ਪੂਰਵ |
| ਉਚਾਈ | 5 |
| ਅਬਾਦੀ (ਫ਼ਰਵਰੀ ੨੦੧੩) | |
| - ਕੁੱਲ | 45,46,231 |
| ਸਮਾਂ ਜੋਨ | ਮਿਸਰ ਮਿਆਰੀ ਸਮਾਂ (UTC+੨) |
| ਡਾਕ ਕੋਡ | 21500 |
| ਵੈੱਬਸਾਈਟ | ਅਧਿਕਾਰਕ ਵੈੱਬਸਾਈਟ |
ਸਿਕੰਦਰੀਆ (ਮਿਸਰੀ ਅਰਬੀ ਵਿੱਚ اسكندريه, ਉਚਾਰਨ [eskendeˈrejjæ]) ਮਿਸਰ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ ਅਬਾਦੀ ੪੧ ਲੱਖ ਹੈ ਅਤੇ ਜੋ ਦੇਸ਼ ਦੇ ਮੱਧ-ਉੱਤਰੀ ਹਿੱਸੇ ਵਿੱਚ ਭੂ-ਮੱਧ ਸਾਗਰ ਦੇ ਤਟ 'ਤੇ ੩੨ ਕਿਲੋਮੀਟਰ ਦੇ ਫੈਲਾਅ ਨਾਲ਼ ਵਸਿਆ ਹੋਇਆ ਹੈ। ਇਹ ਭੂ-ਮੱਧ ਸਾਗਰ ਦੇ ਤਟ ਉੱਤੇ ਸਿੱਧੀ ਤਰ੍ਹਾਂ ਵਸੇ ਹੋਏ ਸ਼ਹਿਰਾਂ ਵਿੱਚੋਂ ਸਭ ਤੋਂ ਵੱਡਾ ਹੈ। ਸਿਕੰਦਰੀਆ ਮਿਸਰ ਦੀ ਸਭ ਤੋਂ ਵੱਡੀ ਬੰਦਰਗਾਹ ਹੈ ਜੋ ਦੇਸ਼ ਦਾ ਲਗਭਗ ੮੦% ਆਯਾਤ-ਨਿਰਯਾਤ ਸਾਂਭਦੀ ਹੈ। ਇਹ ਸਵੇਜ਼ ਤੋਂ ਆਉਂਦੀ ਗੈਸ ਅਤੇ ਤੇਲ ਦੀ ਪਾਈਪਲਾਈਨ ਕਰਕੇ ਇੱਕ ਪ੍ਰਮੁੱਖ ਉਦਯੋਗੀ ਕੇਂਦਰ ਵੀ ਹੈ।