ਸਮੱਗਰੀ 'ਤੇ ਜਾਓ

ਸਿਮ ਭੁੱਲਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿਮ ਭੁੱਲਰ
2012 ਦੇ ਸਮੇਂ ਦੀ ਫੋਟੋ
No. 35 – ਡਸਿਨ ਟਾਈਗਰ
Positionਕੇਂਦਰ ਬਾਸਕਟਬਾਲ
Leagueਸੁਪਰ ਬਾਸਕਟਬਾਲ ਲੀਗ
Personal information
Born (1992-12-02) ਦਸੰਬਰ 2, 1992 (ਉਮਰ 32)
ਟਰਾਂਟੋ
Nationalityਕੈਨੇਡਾ
Listed height7 ft 5 in (2.26 m)
Listed weight360 lb (25 st 10 lb; 160 kg)
Career information
High schoolਦਿ ਕਿਸਕੀ ਸਕੂਲ
(ਸਾਲਟਸਬਰਗ, ਪੈਨੀਸਲਵੇਨੀਆ)
ਹੰਟਿੰਗਟਨ ਪਰੈਪ ਸਕੂਲ
(ਹੰਟਿੰਗਟਨ ਵੈਸਟ ਵਰਜੀਨੀਆ)
Collegeਨਿਉ ਮੈਕਸੀਕੋ ਸਟੇਟ (2012–2014)
NBA draft2014: undrafted
Playing career2014–present
Career history
2014–2015ਰੇਨੋ ਬਿਗੋਰਨਜ਼
2015ਸਕਰਾਮੈਂਟੋ ਕਿੰਗਜ਼
2015–2016ਰੈਪਟਰਜ਼ 905
2016–ਹੁਣਰੈਸਿਨ ਟਾਈਗਰ
Stats at NBA.com Edit this at Wikidata
Stats at Basketball Reference Edit this at Wikidata

ਗੁਰਸਿਮਰਨ ਭੁੱਲਰ ਜਾਂ ਸਿਮ ਭੁੱਲਰ (ਜਨਮ2 ਦਸੰਬਰ, 1992) ਕੈਨੇਡਾ ਦਾ ਬਾਸਕਟਬਾਲ ਦਾ ਖਿਡਾਰੀ ਹੈ। ਸਿਮ ਡੈਚਿਨ ਟਾਈਗਰ ਵੱਲੋਂ ਖੇਡਦਾ ਹੈ। ਉਸ ਨੇ ਨਿਉ ਮੈਕਸੀਕੋ ਸਟੇਟ ਯੂਨੀਵਰਸਿਟੀ ਵੱਲੋਂ ਖੇਡਦਾ ਹੈ।[1][2] ਆਪ ਇਡੋ-ਕੈਨੇਡੀਆਨ ਦਾ ਪਹਿਲਾ ਖਿਡਾਰੀ ਹੈ ਜਿਸ ਨੂੰ ਕੌਮੀ ਬਾਸਕਟਬਾਲ ਐਸੋਸੀਏਸ਼ਨ ਵਿੱਚ ਖੇਡਣ ਦਾ ਮੌਕਾ ਮਿਲਿਆ।[3] ਕੌਮੀ ਬਾਸਕਟਬਾਲ ਐਸੋਸੀਏਸਨ ਦੇ ਇਤਿਹਾਸ ਵਿੱਚ 7'5" ਕੱਦ ਵਾਲਾ ਉਹ ਛੇਵਾਂ ਖਿਡਾਰੀ ਹੈ।[4]

ਹਾਈ ਸਕੂਲ

[ਸੋਧੋ]

ਸਿਮ ਭੁੱਲਰ ਦਾ ਜਨਮ ਟਰਾਂਟੋ ਵਿੱਚ ਹੋਇਆ ਉਸ ਦਾ ਮੁੱਢਲਾ ਬਚਪਨ ਬਰੈਂਪਟਨ 'ਚ ਬੀਤਿਆ ਅਤੇ ਪੜ੍ਹਾਈ ਫਾਦਰ ਹੈਨਰੀ ਕੈਥੋਲਿਕ ਸਕੂਲ, ਕਿਸਕੀ ਸਕੂਲ 'ਚ ਹੋਈ। ਫੀਬਾ ਅੰਡਰ -18 ਮੁਕਾਬਲਾ ਗਰਮ ਰੁੱਤ 2010 ਮੁਕਾਬਲਾ 'ਚ ਭੁੱਲਰ ਨੇ ਆਪਣੇ ਹੁਨਰ ਨਾਲ ਸਭ ਨੂੰ ਹੈਰਾਨ ਕੀਤਾ। ਭੁੱਲਰ ਨੇ 14 ਅੰਕਾਂ ਨਾਲ ਰਿਕਾਰਡ ਬਣਾਇਆ। ਨਵੰਬਰ 2010 ਦੇ ਮੱਧ ਵਿੱਚ ਭੁੱਲਰ ਨੇ ਕਿਸਕੀ ਬਾਸਕਟਬਾਲ ਨੂੰ ਛੱਡ ਕੇ ਹੰਮਟਿੰਗਟਨ ਪਰੈਪ ਸਕੂਲ 'ਚ ਦਾਖਲਾ ਲੈ ਲਿਆ ਜਿਥੇੇ ਉਸ ਨੇ ਆਪਣਾ ਸਕੋਰ 'ਚ ਸੁਧਾਰ ਕੀਤਾ। ਭੁੱਲਰ ਦੇ ਮਾਤਾ ਪਿਤਾ ਪੰਜਾਬ, ਭਾਰਤ ਤੋਂ ਕੈਨੇਡਾ 'ਚ ਚਲੇ ਗਏ। ਉਸ ਦੇ ਪਿਤਾ ਸਰਦਾਰ ਅਵਤਾਰ ਸਿੰਘ ਦਾ ਕੱਦ 6 ਫੁੱਟ 5 ਇੰਚ ਅਤੇ ਮਾਤਾ ਦਾ ਕੱਦ 5 ਫੁੱਟ 10 ਇੰਚ ਹੈ। ਉਸ ਦੇ ਪਿਤਾ ਜੀ ਕਬੱਡੀ ਖੇਡਦੇ ਹੁੰਦੇ ਸਨ। ਸਿਮ ਭੁੱਲਰ ਦਾ ਭਰਾ ਤਨਵੀਰ ਭੁੱਲਰ ਜਿਸ ਦਾ ਕੱਦ ਵੀ 7 ਫੁੱਟ 2 ਇੰਟ (218 ਸੈਟੀ ਮੀਟਰ) ਹੈ ਅਤੇ ਭੈਣ ਦੋਨੋਂ ਹੀ ਮਿਸੌਰੀ ਸਟੇਟ ਯੂਨੀਵਰਸਿਟੀ ਵੱਲੋਂ ਬਾਸਕਟਬਾਲ ਖੇਡ ਖੇਡਦੇ ਹਨ। ਇਸ ਪਰਿਵਾਰ ਦੇ ਕਿਸੇ ਵੀ ਵੱਡ ਵਡੇਰੇ ਨੇ ਕਦੇ ਵੀ ਬਾਸਕਟਬਾਲ ਨਹੀਂ ਖੇਡੀ ਸਗੋਂ ਇਹਨਾਂ ਦੇ ਪਿਤਾ ਜਾਂ ਦਾਦੇ ਪੜਦਾਦੇ ਕਬੱਡੀ ਦੇ ਸੌਕੀਨ ਰਹੇ ਹਨ।

ਖੇਡ ਸਮਾਂ

[ਸੋਧੋ]

ਭੁੱਲਰ, ਚਿਨਚਿਨਾਟੀ ਦੀ ਜੇਵੀਅਰ ਯੂਨੀਵਰਸਿਟੀ ਵਿੱਚ ਖੇਡਣ ਲਈ ਸਮਰਪਤ ਸੀ। ਪਰ ਅਗਸਤ 2011 'ਚ ਉਹ ਨਿਊ ਮੈਕਸੀਕੋ ਸਟੇਟ ਵੱਲੋ ਖੇਡਿਆ।ਸਿਮ ਭੁੱਲਰ ਦਾ ਭਰਾ ਤਨਵੀਰ ਨੇ 2013–14 ਵਿੱਚ ਇਸ 'ਚ ਦਾਖਲਾ ਲਿਆ। ਇਸ ਮੁਕਾਬਲਾ ਵਿੱਚ ਉਹ ਪ੍ਰਤੀ ਖੇਡ 24.4 ਮਿੱਟ ਖੇਡਿ੧ ਅਤੇ 10.1 ਅੰਕਾਂ ਨਾਲ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਸ ਵਿੱਚ ਪ੍ਰਤੀ ਖੇਡ 26.3 ਮਿੰਟ ਖੇਡ ਕੇ 10.4 ਅੰਕਾਂ ਦਾ ਸੁਧਾਰ ਕੀਤਾ। ਅਪਰੈਲ, 2014 ਵਿੱਚ ਭੁੱਲਰ ਨੇ ਕੌਮੀ ਬਾਸਕਟਬਾਲ ਐਸੋਸੀਏਸ਼ਨ ਵੱਲੋ ਖੇਡਣਾ ਸ਼ੁਰੂ ਕੀਤਾ। 2014 ਵਿੱਚ ਐਨਬੀਏ ਤੋਂ ਬਾਅਦ ਉਸ ਨੇ 2014 ਵਿੱਚ ਸਕਰਾਮੈਂਟੋ ਕਿੰਗਜ਼ 'ਦ ਦਾਖਲਾ ਲੈ ਲਿਆ।14 ਅਗਸਤ, 2014 ਨੂੰ ਕੌਮੀ ਬਾਸਕਟਬਾਲ ਐਸੋਸੀਏਸ਼ਨ ਦੇ ਲੀਗ ਮੁਕਾਬਲੇ ਲਈ ਉਸ ਨੇ ਕਿੰਗਜ਼ ਨਾਲ ਸਮਝੋਤੇ ਤੇ ਦਸਤਖਤ ਕਿਤੇ ਜਿਸ ਨਾਲ ਉਹ ਭਾਰਤ ਦਾ ਪਹਿਲਾ ਖਿਡਾਰੀ ਬਣਿਆ। 2 ਨਵੰਬਰ, 2014 'ਚ ਉਸ ਨੂੰ ਰੇਨੋ ਬਿਗਹੋਰਨ ਵੱਲੋਂ ਖੇਡਿਆ ਜਿਥੇ ਉਸ ਨੇ ਡੀ ਲੀਗ ਮੁਕਾਬਲੇ 'ਚ ਚਾਰ ਅੰਕ, ਅੱਠ ਰੀਬਾਉੰਡ ਅਤੇ ਛੇ ਬਲਾਕ ਕੀਤੇ ਪਰ ਉਸ ਦੀ ਟੀਮ 141–140 ਨਾਲ ਲਾਸ ਐਂਜਲਸ ਨੂੰ ਹਾਰ ਗਈ। 22 ਫਰਵਰੀ, 2015 ਵਿੱਚ ਉਸ ਨੇ ਆਪਣੇ ਜੀਵਨ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਸ ਵਿੱਚ ਉਸ ਨੇ ਤੀਹਰਾ ਡਬਲ ਨਾਲ 26 ਅੰਕਾਂ, 17 ਰੀਬਾਉੰਡ ਅਤੇ 11 ਬਲਾਕ ਕੀਤੇ। 2 ਅਪਰੈਲ, 2015 ਨੂੰ ਭੁੱਲਰ ਨੇ 10 ਦਿਨਾਂ ਦਾ ਸਮਝੋਤਾ ਸਕਰਾਮੈਂਟੋ ਕਿੰਗਜ਼ ਨਾਲ ਕੀਤਾ ਜਿਸ ਦੇ ਪੰਜਵੇ ਦਿਨ ਹੀ ਉਸ ਨੇ ਇਤਹਾਸ ਬਣਾਇਆ ਜਿਥੇ ਉਸ ਦੀ ਟੀਮ ਨੇ 116–111 ਨਾਲ ਜਿੱਤ ਪ੍ਰਾਪਤ ਕੀਤੀ ਅਤੇ ਉਹ ਪਹਿਲਾ ਭਾਰਤੀ ਖਿਡਾਰੀ ਬਣਿਆ। ਉਸ ਨੇ ਆਪਣੇ ਪਹਿਲੇ ਦੋ ਅੰਕ ਕੀਤੇ ਅਤੇ 8 ਅਪਰੈਲ ਨੂੰ ਉਸ ਦੀ ਟੀਮ 103–91 ਨਾਲ ਉਤਾਹ ਜਾਜ਼ ਨੂੰ ਹਾਰ ਗਈ। ਜੁਲਾਈ 2015 ਵਿੱਚ ਉਸ ਨੇ ਕਿੰਗਜ਼ ਨਾਲ ਸਮਝੋਤਾ ਕੀਤਾ ਅਤੇ 2015 ਦੇ ਗਰਮ ਰੁੱਤ ਦੇ ਕੌਮੀ ਬਾਸਕਟਬਾਲ ਐਸੋਸੀਏਸ਼ਨ ਦੇ ਲਿਗ ਮੁਕਾਬਲਿਆ 'ਚ ਭਾਗ ਲਿਆ। ਇੱਕ ਖੇਡ ਖੇਡਣ ਤੋਂ ਬਾਅਦ ਹੀ ਭੁੱਲਰ ਨੇ ਕੈਨੇਡੀਅਨ ਕੌਮੀ ਟੀਮ 'ਚ ਭਾਗ ਲਿਆ ਤਾਂ ਕਿ ਪਾਨ ਅਮਰੀਕਨ ਖੇਡਾਂ 'ਚ ਭਾਗ ਲਿਆ ਜਾ ਸਕੇ।

ਹਵਾਲੇ

[ਸੋਧੋ]
  1. "#2 Sim Bhullar". nmstatesports.com. Retrieved November 13, 2017.