ਸੰਸਾਰ ਜਲਗਾਹ ਦਿਹਾੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਲ੍ਹੀਆਂ ਥਾਂਵਾਂ

ਜਲਗਾਹਾਂ ਦਿਵਸ (ਵੈਟਲੈਂਡ ਦਿਵਸ) ਹਰ ਸਾਲ 2 ਫਰਵਰੀ ਨੂੰ ਮਨਾਇਆ ਜਾਂਦਾ ਹੈ। ਆਧੁਨਿਕ ਕਾਲ ਵਿੱਚ ਜਦ ਜਲਗਾਹਾਂ ਦੀ ਗਿਣਤੀ ਘਟਣੀ ਸ਼ੁਰੂ ਹੋਈ ਤਾਂ ਇਸ ਦੀ ਚਿੰਤਾ ਸਾਰੀ ਦੁਨੀਆ ਦੇ ਵਿਗਿਆਨੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਹੋਈ | ਇਨ੍ਹਾਂ ਦੀ ਸੰਭਾਲ ਲਈ ਅੰਤਰਰਾਸ਼ਟਰੀ ਪੱਧਰ ਦੀ ਪਹਿਲੀ ਕਾਨਫ਼ਰੰਸ 2 ਫਰਵਰੀ 1971 ਨੂੰ ਈਰਾਨ ਦੇ ਸ਼ਹਿਰ ਰਾਮਸਰ ਵਿਖੇ ਹੋਈ | ਇਸ ਦਾ ਉਦੇਸ਼ ਵਿਸ਼ਵ ਵਿੱਚ ਜਲਗਾਹਾਂ ਨੂੰ ਬਚਾਉਣਾ ਸੀ | ਤਦ ਤੋਂ ਹੀ ਹਰ ਸਾਲ 2 ਫਰਵਰੀ ਨੂੰ ਅੰਤਰਰਾਸ਼ਟਰੀ ਜਲਗਾਹ ਦਿਵਸ ਵਜੋਂ ਮਨਾਇਆ ਜਾਂਦਾ ਹੈ| ਜਲਗਾਹ, ਜੰਗਲ ਅਤੇ ਸਮੁੰਦਰ ਧਰਤੀ ਦੀ ਜਲਵਾਯੂ ਦੇ 3 ਮਹੱਤਵਪੂਰਨ ਸੋਮੇ ਹਨ। ਭਾਰਤ ਵਿੱਚ ਜਲਗਾਹਾਂ 4,053,537 ਹੈਕਟੇਅਰ ਰਕਬੇ 'ਚ ਫੈਲੀਆਂ ਹੋਈਆਂ ਹਨ।

ਪੰਜਾਬ ਅਤੇ ਜਲਗਾਹਾਂ[ਸੋਧੋ]

ਪੰਜਾਬ ਵਿੱਚ ਕੇਵਲ 22,476 ਹੈਕਟੇਅਰ ਖੇਤਰਫਲ ਆਉਂਦਾ ਹੈ। ਪੰਜਾਬ ਵਿੱਚ ਵਿਆਪਕ ਜਲਗਾਹਾਂ ਚੋਂ ਤਿੰਨ ਇਸ ਹੱਦ ਤੱਕ ਉੱਘੀਆਂ ਹਨ ਕਿ ਇਹ ਰਾਮਸਰ ਸੂਚੀ 'ਚ ਸ਼ਾਮਿਲ ਕਰ ਲਈਆਂ ਗਈਆਂ ਹਨ। ਪੰਜਾਬ ਦੇ ਕੁੱਲ ਰਕਬੇ ਦਾ 1 ਫ਼ੀਸਦੀ ਖੇਤਰ ਵਿੱਚ ਜਲਗਾਹਾਂ ਅਧੀਨ ਹੈ ਪੰਜਾਬ ਵਿੱਚ ਕਈ ਜਲਗਾਹਾਂ ਹਨ। ਪੰਜਾਬ ਵਿੱਚ ਅੰਤਰਰਾਸ਼ਟਰੀ ਮਹੱਤਵ ਦੀਆਂ ਹਰੀਕੇ, ਕਾਂਜਲੀ ਜਲਗਾਹ ਅਤੇ ਰੋਪੜ ਜਲਗਾਹ ਹਨ। ਦੋ ਹੋਰ ਜਲਗਾਹ ਰਣਜੀਤ ਸਾਗਰ ਜਲਗਾਹ ਅਤੇ ਨੰਗਲ ਜਲਗਾਹ ਨੂੰ ਰਾਸ਼ਟਰੀ ਜਲਗਾਹ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜ ਛੋਟੀਆਂ ਜਲਗਾਹ ਕੇਸ਼ੋਪੁਰ-ਮਿਆਨੀ ਝੀਲ, ਕਾਹਨੂਵਾਨ ਛੰਭ, ਜਸਤਰਵਾਲ ਝੀਲ, ਮੰਡ ਬਰਥਲਾ ਅਤੇ ਢੋਲਬਾਹਾ ਰਿਜ਼ਰਵੀਅਰ ਹਨ ਜੋ ਕਿ ਸਥਾਨਕ ਪੱਧਰ ਦੀਆਂ ਜਲਗਾਹ ਹਨ ਜੋ ਕਿ ਜੈਵ ਵਿਭਿੰਨਤਾ ਦਾ ਭੰਡਾਰ ਹਨ ਅਤੇ ਇਨ੍ਹਾਂ ਥਾਵਾਂ 'ਤੇ ਬਣੀਆਂ ਕੁਦਰਤੀ ਜਲਗਾਹਾਂ ਕਾਰਨ ਹੈੱਡਡਿਗਿਜ਼, ਰੈਡ ਕ੍ਰੈਸਟਿਡ ਪੋਚਹਾਰਡ, ਕ੍ਰਟਸ, ਗੇਡਵਾਲ, ਕਾਮਨ ਪੋਚਹਾਰਡ, ਨਾਰਦਰਨ ਸਿਵਲੇਰ ਤੋਂ ਲੈ ਕੇ ਲਾਰਸ ਆਰਮੀਨੀਸੁਸ, ਅਰਮੀਨੀਅਨ ਗੁਲ ਹੀਰਿੰਗ ਗੁਲ ਆਦਿ ਅਨੇਕਾਂ ਜਾਤੀਆਂ ਪ੍ਰਵਾਸੀ ਪੰਛੀਆਂ ਦੀ ਆਮਦ ਰਹਿੰਦੀ ਹੈ। ਸਾਰੇ ਪੰਜਾਬ ਵਿੱਚ 12 ਕੁਦਰਤੀ ਅਤੇ 9 ਮਾਨਵ ਨਿਰਮਿਤ ਜਲਗਾਹ ਹਨ। 1940 ਵਿੱਚ ਪੰਜਾਬ ਨੂੰ 32 ਕੁਦਰਤੀ ਜਲਗਾਹਾਂ ਦਾ ਮਾਣ ਪ੍ਰਾਪਤ ਸੀ। ਕੁਝ ਮਹੱਤਵਪੂਰਨ ਨਾਂਅ ਹਨ ਭੁਪਿੰਦਰ ਸਾਗਰ, ਗਾਉਂਸਪੁਰ ਛੰਬ ਅਤੇ ਰਾਹੋਂ ਦੇ ਛੰਬ, ਜਲਗਾਹਾਂ ਹਨ।[1]

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]