ਸਿੱਕਿਲ ਭੈਣਾਂ
Sikkil Kunjumani | |
|---|---|
| ਜਨਮ | 10 ਜੂਨ 1927 |
| ਮੌਤ | 13 ਨਵੰਬਰ 2010 (ਉਮਰ 83) |
| ਪੇਸ਼ਾ | Carnatic flutist |
ਸਿੱਕਿਲ ਨੀਲਾ
| |
|---|---|
| ਜਨਮ ਲੈ ਚੁੱਕੇ ਹਨ। | (ID1) 9 ਸਤੰਬਰ 1938 |
| ਮਰ ਗਿਆ। | 17 ਸਤੰਬਰ 2023 (ID1) (ਉਮਰ 85) |
| ਕਿੱਤਾ | ਕਰਨਾਟਕ ਬਾਂਸੁਰੀ ਵਾਦਕ |
| ਬੱਚੇ. | ਸਿੱਕਿਲ ਮਾਲਾ ਚੰਦਰਸ਼ੇਖਰ |
ਸਿੱਕਿਲ ਕੁੰਜੁਮਨੀ (ਜਨਮ 10 ਜੂਨ 1927-ਦੇਹਾਂਤ 13 ਨਵੰਬਰ 2010) ਅਤੇ ਸਿੱਕਿਲ ਨੀਲਾ (ਜਨਮ 9 ਸਤੰਬਰ 1938-ਦੇਹਾਂਤ 17 ਸਤੰਬਰ 2023) ਉਹ ਭੈਣਾਂ ਸਨ ਜਿਨ੍ਹਾਂ ਨੇ ਕਰਨਾਟਕੀ ਸੰਗੀਤ ਵਿੱਚ ਉਹ ਬੰਸਰੀ ਵਜਾਈ,ਜਿਸ ਨੂੰ ਵੇਣੂ ਬੰਸਰੀ ਕਿਹਾ ਜਾਂਦਾ ਹੈ। ਉਹ ਇਕੱਠੇ ਸਿੱਕਿਲ ਸਿਸਟਰਜ਼ ਵਜੋਂ ਵਧੇਰੇ ਪ੍ਰਸਿੱਧ ਹਨ। ਉਹਨਾਂ ਦੇ ਪਿਤਾ ਅਜ਼ਿਯੂਰ ਨਟੇਸਾ ਅਈਅਰ ਇੱਕ ਮ੍ਰਿਦੰਗਵਾਦਕ ਸਨ। ਕੁੰਜੁਮਨੀ ਨੇ ਸ਼ੁਰੂ ਵਿੱਚ ਆਪਣੇ ਪਿਤਾ ਤੋਂ ਸੰਗੀਤ ਸਿੱਖਣਾ ਸ਼ੁਰੂ ਕੀਤਾ ਅਤੇ ਫਿਰ ਆਪਣੇ ਚਾਚੇ ਅਜ਼ਿਯੂਰ ਨਾਰਾਇਣਸਵਾਮੀ ਅਈਅਰ ਤੋਂ ਬੰਸਰੀ ਸਿੱਖੀ। ਨੀਲਾ ਨੇ ਆਪਣੀ ਭੈਣ ਕੁੰਜਮਣੀ ਤੋਂ ਬੰਸਰੀ ਸਿੱਖੀ। ਕੁੰਜਮਣੀ ਨੇ ਨੌਂ ਸਾਲ ਦੀ ਉਮਰ ਤੋਂ ਅਤੇ ਨੀਲਾ ਨੇ ਸੱਤ ਸਾਲ ਦੀ ਉਮਰ ਵਿੱਚ ਸੰਗੀਤ ਸਮਾਰੋਹ ਵਿੱਚ ਪੇਸ਼ਕਾਰੀ ਦੇਣਾ ਸ਼ੁਰੂ ਕਰ ਦਿੱਤਾ ਸੀ। ਸਿੱਕਿਲ ਸਿਸਟਰਜ਼ ਨੇ ਸਾਲ 1962 ਤੋਂ ਇਕੱਠੇ ਸੰਗੀਤ ਸਮਾਰੋਹ ਦੇ ਰਹੀਆਂ ਸਨ। ਉਹ ਆਲ ਇੰਡੀਆ ਰੇਡੀਓ ਦੇ ਚੋਟੀ ਦੇ ਕਲਾਕਾਰਣ ਵਿਚੋਂ ਇੱਕ ਸਨ ਅਤੇ ਉਹਨਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਾਰੀਆਂ ਸਭਾਵਾਂ, ਟੈਲੀਵਿਜ਼ਨ ਅਤੇ ਹੋਰ ਥਾਵਾਂ 'ਤੇ ਸੈਂਕੜੇ ਪ੍ਰਦਰਸ਼ਨ ਕੀਤੇ ਹਨ। ਭੈਣਾਂ ਆਪਣੀ ਧੁਨ ਨੂੰ ਮਿਲਾਉਂਦੀਆਂ ਹਨ ਅਤੇ ਆਪਣੀਆਂ ਬੰਸਰੀਆਂ ਤੇ ਸੁਰਾਂ ਨਾਲ ਖੇਡਦੀਆਂ ਹਨ ਅਤੇ ਉਹਨਾਂ ਦੋਵਾਂ ਦੀਆਂ ਬੰਸਰੀਆਂ ਇੰਜ ਲਗਦਾ ਹੈ ਜਿਵੇਂ ਇੱਕ ਹੀ ਵੱਜ ਰਹੀ ਹੋਵੇ ਅਤੇ ਪੂਰੇ ਵਾਤਾਵਰਣ ਵਿੱਚ ਕਮਾਲ ਦਾ ਪ੍ਰਭਾਵ ਝਲਕਦਾ ਹੈ। ਉਹ ਰਾਗ, ਕ੍ਰਿਤੀ ਅਤੇ ਸੁਰ ਪੇਸ਼ ਕਰਨ ਵਿੱਚ ਸ਼ੁੱਧ, ਇੱਕ ਕੱਟੜ ਸ਼ੈਲੀ ਲਈ ਜਾਣੀਆਂ ਜਾਂਦੀਆਂ ਹਨ।
ਸਿੱਕਿਲ ਕੁੰਜੁਮਨੀ ਦੀ ਮੌਤ 13 ਨਵੰਬਰ 2010 ਨੂੰ 83 ਸਾਲ ਦੀ ਉਮਰ ਵਿੱਚ ਚੇਨਈ ਵਿੱਚ ਹੋਈ। ਸਿੱਕਿਲ ਨੀਲਾ ਦੀ ਮੌਤ 17 ਸਤੰਬਰ 2023 ਨੂੰ 85 ਸਾਲ ਦੀ ਉਮਰ ਵਿੱਚ ਹੋਈ।[1] ਨੀਲਾ ਦੀ ਧੀ ਸਿੱਕਿਲ ਮਾਲਾ ਚੰਦਰਸ਼ੇਖਰ ਬੰਸਰੀ ਵਜਾਉਣ ਵਾਲੀ ਆਪਣੀ ਮਾਂ ਦੇ ਨਕਸ਼ੇ ਕਦਮ ਤੇ ਚੱਲ ਰਹੀ ਹੈ।
ਸਨਮਾਨ ਅਤੇ ਪੁਰਸਕਾਰ
[ਸੋਧੋ]- ਤਮਿਲ ਨਾਡੂ ਸੰਗੀਤ ਨਾਟਕ ਸੰਗਮ ਦੁਆਰਾ ਕਲੈਮਮਾਨੀ-1973
- ਸੰਗੀਤ ਨਾਟਕ ਅਕਾਦਮੀ ਪੁਰਸਕਾਰ-1989
- ਸੰਗੀਤਾ ਕਲਸੀਖਾਮਣੀ, ਇੰਡੀਅਨ ਫਾਈਨ ਆਰਟਸ ਸੁਸਾਇਟੀ, ਚੇਨਈ-1997
- ਸੰਗੀਤਾ ਕਲਾਨਿਧੀ-2002
- ਪਦਮਸ਼੍ਰੀ-2004 [2]
ਇਹ ਵੀ ਦੇਖੋ
[ਸੋਧੋ]
- ਕਰਨਾਟਕ ਸੰਗੀਤ
- ਸਿੱਕਿਲ ਮਾਲਾ ਚੰਦਰਸ਼ੇਖਰ
ਹਵਾਲੇ
[ਸੋਧੋ]- ↑ "Sangita Kalanidhi Sikkil Smt. Neela — Our Deepest Condolences". musicacademymadras.in/. Archived from the original on 20 September 2023.
- ↑ "Padma Awards" (PDF). Ministry of Home Affairs, Government of India. 2015. Archived from the original (PDF) on 15 ਅਕਤੂਬਰ 2015. Retrieved 21 July 2015.