ਸਿੱਖ ਵਾਸਤੂਕਲਾ
|
|
ਸਿੱਖ ਵਾਸਤੂਕਲਾ, ਵਾਸਤੂਕਲਾ (ਆਰਕੀਟੈਕਚਰ) ਦੀ ਇੱਕ ਅਜਿਹੀ ਕਿਸਮ ਹੈ ਜੋ ਕਿ 18ਵੀਂ ਅਤੇ 19ਵੀਂ ਸਦੀ ਵਿੱਚ ਸਿੱਖ ਖਾਸਲਾ ਰਾਜ ਦੌਰਾਨ ਪੰਜਾਬ ਖੇਤਰ ਵਿੱਚ ਸਾਹਮਣੇਂ ਆਈ ਸੀ। ਇਸ ਦਾ ਇੱਕ ਨਵੀਨ ਕਿਸਮ ਦੀ ਵਸਤੂਕਲਾ ਹੋਣ ਕਾਰਣ ਇਸ ਵਿੱਚ ਬਦਲਾਅ ਆਉਂਦੇ ਰਹੇ ਅਤੇ ਆ ਰਹੇ ਹਨ। ਭਾਂਵੇ ਇਹ ਵਾਸਤੂਕਲਾ ਸਿਰਫ਼ ਸਿੱਖ ਧਰਮ ਅੰਦਰ ਵਿਕਸਤ ਹੋਈ ਸੀ ਪਰ ਇਸਦੀ ਵਰਤੋਂ ਕਈ ਹੋਰ ਗੈਰ-ਧਾਰਮਿਕ ਇਮਾਰਤਾਂ ਵਿੱਚ ਵੀ ਹੋਈ ਹੈ। 300 ਵਰ੍ਹੇ ਪਹਿਲਾਂ ਸਿੱਖ ਵਸਤੂਕਲਾ ਇਸਦੀਆਂ ਸਿੱਧੀਆਂ ਲਕੀਰਾਂ ਅਤੇ ਵੱਕਰਾਂ ਕਾਰਣ ਜਾਣੀ ਜਾਂਦੀ ਸੀ।
ਸਿੱਖ ਵਾਸਤੂਕਲਾ ਬਹੁਤ ਹੱਦ ਤੱਕ ਮੁਗ਼ਲ ਅਤੇ ਇਸਲਾਮੀ ਵਾਸਤੂਕਲਾ ਤੋਂ ਪ੍ਰਭਾਵਤ ਹੈ। ਗੁੰਬਦ, ਕੰਧਾਂ ਉੱਤੇ ਚਿੱਤਰਕਾਰ ਅਤੇ ਕਈ ਹੋਰ ਚੀਜ਼ਾਂ ਮੁਗ਼ਲ ਵਸਤੂਕਲਾ ਤੋਂ ਆਈਆਂ ਹਨ। ਕੁੱਝ ਹੋਰ ਚੀਜ਼ਾਂ ਜਿਵੇਂ ਕਿ ਛੱਤਰੀਆਂ, ਤਾਕੀਆਂ, ਆਦਿ ਰਾਜਪੂਤ ਵਾਸਤੂਕਲਾ ਤੋਂ ਪ੍ਰਭਾਵਤ ਹਨ।
ਧਾਰਮਿਕ ਇਮਾਰਤਾਂ ਨੂੰ ਛੱਡ ਕੇ, ਸਿੱਖ ਵਾਸਤੂਕਲਾ ਕਿਲ੍ਹੇ, ਬੁੰਗੇ, ਪੈਲਸ, ਅਤੇ ਕਾਲਜਾਂ ਵਿੱਚ ਵੀ ਵਰਤੀ ਜਾਂਦੀ ਹੈ। ਸਿੱਖ ਧਾਰਮਿਕ ਇਮਾਰਤ ਨੂੰ ਗੁਰਦੁਆਰਾ ਆਖਿਆ ਜਾਂਦਾ ਹੈ। ਗੁਰਦੁਆਰਾ ਲਫ਼ਜ਼ ਦੋ ਲਫ਼ਜ਼ਾਂ ਤੋਂ ਬਣਿਆ ਹੈ, ਗੁਰੂ ਅਤੇ ਦ੍ਵਾਰਾ, ਮਤਲਬ ਬੂਹਾ ਜਾਂ ਦਰਵਾਜ਼ਾ।
ਇਤਿਹਾਸਕ ਗੁਰਦੁਆਰਿਆਂ ਦੀ ਗਿਣਤੀ ਤਕਰੀਬਨ 500 ਹੈ।
ਗੈਲਰੀ
[ਸੋਧੋ]-
ਗੁਰਦੁਆਰਾ ਡੇਰਾ ਸਾਹਿਬ, ਲਾਹੌਰ ਦਾ ਸੁਨਹਿਰੀ ਗੁੰਬਦ।
-
ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ, ਪਾਕਿਸਤਾਨ, ਪਾਕਿਸਤਾਨ ਸਰਕਾਰ ਵਲੋਂ ਮੁੜਕੇ ਬਣਾਇਆ ਗਿਆ ਸੀ ਜਿੱਥੇ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ।
-
ਦਰਬਾਰ ਸਾਹਿਬ, ਕਰਤਾਰਪੁਰ, ਪਾਕਿਸਤਾਨ।
ਹਵਾਲੇ
[ਸੋਧੋ]- Arshi, Pardeep Singh, Sikh Architecture in the Punjab, Intellectual Pub. House, 1986.
- Brown, Percy, Indian Architecture (Islamic Period), Fifth Edition, 1965, Bombay.
- Brown, Percy, Indian Architecture (Hindu and Buddhist Period), Fifth Edition, 1965, Bombay.
- Singh, Mehar, Sikh Shrines In India, Publications Division, Government of India, 1974, New Delhi.
- Singh, Darshan, The Sikh art and architecture, Dept. of Guru Nanak Sikh Studies, Panjab University, 1987.
- Marg, Volume XXX, Number 3, June 1977, Bombay.
ਹੋਰ ਪੜ੍ਹੋ
[ਸੋਧੋ]- Rajwant Singh Chilana (2005). International Bibliography of Sikh Studies. Springer Netherlands. ISBN 978-1-4020-3043-7.
- Kerry Brown, ed. (1999). Sikh Art and Literature. Routledge. ISBN 978-0-415-20289-3.