ਸੀਖ਼ ਕਬਾਬ
ਸੀਖ਼ ਕਬਾਬ (ਅੰਗ੍ਰੇਜ਼ੀ: Seekh kebab) ਇੱਕ ਕਿਸਮ ਦਾ ਕਬਾਬ ਹੈ, ਜੋ ਪੰਜਾਬ ਅਤੇ ਅਵਧ ਖੇਤਰਾਂ ਦਾ ਮੂਲ ਪਕਵਾਨ ਹੈ।[1][2] ਇਹ ਪਕਵਾਨ ਬੱਕਰੇ, ਮੁਰਗੇ ਜਾਂ ਝੋਟੇ ਦੇ ਪੀਸੇ ਹੋਏ ਮੀਟ ਨੂੰ ਭਾਰਤੀ ਉਪਮਹਾਂਦੀਪ ਵਿੱਚ ਵਰਤੇ ਜਾਣ ਵਾਲੇ ਮਸਾਲਿਆਂ ਨਾਲ ਗੁੰਨ੍ਹ ਕੇ ਬਣਾਇਆ ਜਾਂਦਾ ਹੈ।[3][4] ਇਸ ਨੂੰ ਤੰਦੂਰ ਜਾਂ ਕੋਲਿਆਂ ਦੇ ਸੇਕ ਨਾਲ ਭੁੰਨ ਕੇ ਬਣਾਇਆ ਜਾਂਦਾ ਹੈ। ਅੱਜਕਲ੍ਹ ਬਿਜਲਈ ਬਾਰਬੀਕਿਊ ਮਸ਼ੀਨ ਤੇ ਬਣੇ ਸੀਖ ਕਬਾਬ ਜ਼ਿਆਦਾ ਪ੍ਰਚਲਿੱਤ ਹਨ। ਸੀਖ਼ ਕਬਾਬ ਪੂਰੇ ਦੱਖਣੀ ਏਸ਼ੀਆ ਵਿੱਚ ਘਰਾਂ ਅਤੇ ਰੈਸਟੋਰੈਂਟਾਂ ਵਿੱਚ ਤਿਆਰ ਕੀਤੇ ਜਾਂਦੇ ਹਨ। ਇਹ ਦੱਖਣੀ ਏਸ਼ੀਆਈ ਸ਼ਹਿਰਾਂ ਜਿਵੇਂ ਕਿ ਲਾਹੌਰ, ਕਰਾਚੀ, ਕੋਲਕਾਤਾ, ਭੋਪਾਲ, ਦਿੱਲੀ, ਹੈਦਰਾਬਾਦ, ਲਖਨਊ ਅਤੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਹੋਰ ਸ਼ਹਿਰਾਂ ਦਾ ਇੱਕ ਬਹੁਤ ਹੀ ਮਕਬੂਲ ਪਕਵਾਨ ਹੈ। ਲਖਨਊ ਸ਼ਹਿਰ ਦੇ 'ਟੁੰਡੇ ਦੇ ਕਬਾਬ' ਵਿਸ਼ਵ ਪੱਧਰ ਤੇ ਪ੍ਰਸਿੱਧ ਹਨ।
ਵੇਰਵਾ
[ਸੋਧੋ]
ਸੀਖ਼ ਕਬਾਬ ਨਰਮ ਅਤੇ ਰਸਦਾਰ ਹੁੰਦੇ ਹਨ, ਜਿਨ੍ਹਾਂ ਵਿੱਚ ਅਦਰਕ, ਲਸਣ, ਹਰੀ ਮਿਰਚ, ਪਾਊਡਰ ਮਿਰਚ ਅਤੇ ਗਰਮ ਮਸਾਲਾ, ਨਾਲ ਹੀ ਨਿੰਬੂ ਦਾ ਰਸ, ਧਨੀਆ ਅਤੇ ਪੁਦੀਨੇ ਦੇ ਪੱਤੇ ਵਰਗੇ ਵੱਖ-ਵੱਖ ਮਸਾਲਿਆਂ ਨਾਲ ਸੁਆਦੀ ਬਣਾਇਆ ਜਾਂਦਾ ਹੈ। ਕਈ ਵਾਰ ਸੁਆਦ ਨੂੰ ਹੋਰ ਵਧਾਉਣ ਲਈ ਵਾਧੂ ਚਰਬੀ ਵੀ ਮਿਲਾਈ ਜਾਂਦੀ ਹੈ। ਸੀਖ਼ ਕਬਾਬ ਆਮ ਤੌਰ 'ਤੇ ਰਾਇਤੇ, ਸਲਾਦ, ਪਿਆਜ਼ ਦੇ ਟੁਕੜੇ, ਨਿੰਬੂ ਦੇ ਟੁਕੜੇ ਜਾਂ ਹਰੀ ਚਟਨੀ ਨਾਲ ਪਰੋਸੇ ਜਾਂਦੇ ਹਨ ਅਤੇ ਨਾਨ ਜਾਂ ਪਰੌਂਠੇ ਨਾਲ ਖਾਧੇ ਜਾਂਦੇ ਹਨ।
ਕੁਝ ਪ੍ਰਸਿੱਧ ਸੀਖ਼ ਕਬਾਬ ਦੇ ਰੂਪ ਗੋਲਾ ਕਬਾਬ, ਟੁੰਡੇ ਕੇ ਕਬਾਬ, ਕਾਕੋਰੀ ਕਬਾਬ ਅਤੇ ਗਿਲਾਫੀ ਸੀਖ਼ ਕਬਾਬ ਹਨ। ਭਾਰਤ ਵਿੱਚ ਪ੍ਰਸਿੱਧ ਸ਼ਾਕਾਹਾਰੀ ਸੀਖ਼ ਕਬਾਬ ਬੀਨਜ਼, ਗਾਜਰ, ਆਲੂ, ਗੋਭੀ ਅਤੇ ਹਰੇ ਮਟਰ ਨਾਲ ਬਣਾਏ ਜਾਂਦੇ ਹਨ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Steven Raichlen (1 November 2011). The Barbecue! Bible. Workman Publishing Company, Incorporated. pp. 246–. ISBN 978-0-7611-7042-6.
- ↑ S. N. M. Khan (1947). The finest Indian Muslim cooking. M. Ashraf.
- ↑ Albala, Ken, ed. (2011). Food cultures of the world encyclopedia. Santa Barbara, Calif.: Greenwood. ISBN 9780313376276. OCLC 727739841.
- ↑ Mohiuddin, Yasmeen Niaz (2007). Pakistan: A Global Studies Handbook. ABC-CLIO. p. 325. ISBN 978-1-85109-801-9 – via Google Books.