ਸੁਖਦੇਵ ਮਾਦਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਖਦੇਵ ਮਾਦਪੁਰੀ
ਸੁਖਦੇਵ ਮਾਦਪੁਰੀ
ਜਨਮਸੁਖਦੇਵ ਮਾਦਪੁਰੀ
(1935-06-12) 12 ਜੂਨ 1935 (ਉਮਰ 84)
ਪਿੰਡ ਮਾਦਪੁਰ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ
ਅਲਮਾ ਮਾਤਰਸਰਕਾਰੀ ਹਾਈ ਸਕੂਲ ਜਸਪਾਲੋਂ

ਸੁਖਦੇਵ ਮਾਦਪੁਰੀ (ਜਨਮ 12 ਜੂਨ 1935) ਇੱਕ ਪੰਜਾਬੀ ਲੇਖਕ ਹਨ। ਉਹ ਪੰਜਾਬੀ ਲੋਕ ਸਾਹਿਤ ਅਤੇ ਸੱਭਿਆਚਾਰ ਨੂੰ ਸਾਂਭਣ ਹਿਤ ਲਗਾਤਾਰ ਕਰਮਸ਼ੀਲ ਹਨ। 2015 ਵਿੱਚ ਇਹਨਾਂ ਨੂੰ ਪੰਜਾਬੀ ਬਾਲ ਸਾਹਿਤ ਵਿੱਚ ਪਾਏ ਆਪਣੇ ਸਮੁੱਚੇ ਯੋਗਦਾਨ ਦੇ ਸਦਕਾ ਸਾਹਿਤ ਅਕਾਦਮੀ ਦੇ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[1]

ਜੀਵਨ ਅਤੇ ਕੰਮ[ਸੋਧੋ]

ਸੁਖਦੇਵ ਮਾਦਪੁਰੀ ਦਾ ਜਨਮ 12 ਜੂਨ 1935 ਨੂੰ ਲੁਧਿਆਣਾ ਚੰਡੀਗੜ੍ਹ ਮਾਰਗ ਉੱਤੇ ਸਮਰਾਲਾ ਦੇ ਕੋਲ ਪਿੰਡ ਮਾਦਪੁਰ ਵਿਖੇ ਹੋਇਆ। ਨੇੜਲੇ ਪਿੰਡ ਦੇ ਸਰਕਾਰੀ ਹਾਈ ਸਕੂਲ ਜਸਪਾਲੋਂ ਤੋਂ ਉਨ੍ਹੇ ਮੈਟ੍ਰਿਕ ਕੀਤੀ ਅਤੇ ਫਿਰ ਜੇ ਬੀ ਟੀ ਕਰਕੇ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਿਆ। ਉਨ੍ਹੇ ਪ੍ਰਾਈਵੇਟ ਤੌਰ ਤੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਪੰਜਾਬੀ ਦੀ ਐਮ ਏ ਕਰ ਲਈ। 1978 ਤੱਕ ਅਧਿਆਪਕੀ ਦੇ ਲੰਮੇ ਅਨੁਭਵ ਅਤੇ ਜਮੀਨੀ ਪੱਧਰ ਤੇ ਲੋਕ-ਤੱਥਾਂ ਦਾ ਸੰਗ੍ਰਹਿ ਕਰਨ ਦੇ ਬਾਅਦ ਉਹ ਪੰਜਾਬ ਸਿਖਿਆ ਬੋਰਡ ਦੇ ਵਿਸ਼ਾ ਮਾਹਿਰ (ਪੰਜਾਬੀ) ਵਜੋਂ ਅਤੇ ਬਾਲ ਰਸਾਲਿਆਂ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿਖਿਆ' ਦੇ ਸੰਪਾਦਕ ਵਜੋਂ ਕੰਮ ਕਰਨ ਲੱਗਾ ਅਤੇ 1993 ਤੱਕ ਕੰਮ ਕੀਤਾ। 1993 ਵਿੱਚ ਸੇਵਾ ਮੁਕਤ ਹੋਣ ਦੇ ਬਾਅਦ ਉਹ ਆਪਣੇ ਮੁੱਢਲੇ ਸ਼ੌਕ, ਲੋਕ ਸੱਭਿਆਚਾਰ ਦੀ ਸਾਂਭ ਸੰਭਾਲ ਵਿੱਚ ਇੱਕਮਨ ਹੋ ਜੁਟੇ ਹੋਏ ਹਨ। ਉਨ੍ਹੇ ਪੰਜਾਬ ਦੀਆਂ ਲੋਕ ਕਹਾਣੀਆਂ, ਲੋਕ ਬੁਝਾਰਤਾਂ, ਅਖੌਤਾਂ ਅਤੇ ਲੋਕ ਬੋਲੀਆਂ ਨੂੰ ਪਿੰਡ-ਪਿੰਡ ਜਾ ਕੇ ਇਕੱਤਰ ਕੀਤਾ ਹੈ।[2]

ਰਚਨਾਵਾਂ[ਸੋਧੋ]

 • ਬੁਝਾਰਤਾਂ (1956)
 • ਜ਼ਰੀ ਦਾ ਟੋਟਾ [ਸੰਪਾਦਨ] (1957)[3]
 • ਪਰਾਇਆ ਧਨ (ਨਾਟਕ)
 • ਗਾਉਂਦਾ ਪੰਜਾਬ (ਮਾਲਵੇ ਦੇ ਲੋਕ-ਗੀਤ) [ਸੰਪਾਦਨ] (1959)[3]
 • ਪੰਜਾਬ ਦੀਆਂ ਵਿਰਾਸਤੀ ਖੇਡਾਂ (2005)
 • ਕਿੱਕਲੀ ਕਲੀਰ ਦੀ
 • ਫੁੱਲਾਂ ਭਰੀ ਚੰਗੇਰ
 • ਪੰਜਾਬ ਦੇ ਲੋਕ ਨਾਇਕ
 • ਪੰਜਾਬ ਦੀਆਂ ਲੋਕ ਖੇਡਾਂ
 • ਬਾਤਾਂ ਦੇਸ ਪੰਜਾਬ ਦੀਆਂ
 • ਨੈਣਾ ਦੇ ਵਣਜਾਰੇ
 • ਮਹਿਕ ਪੰਜਾਬ ਦੀ: ਪੰਜਾਬ ਦੇ ਜੱਟਾਂ ਦੀ ਲੋਕਧਾਰਾ
 • ਖੰਡ ਮਿਸ਼ਰੀ ਦੀਆਂ ਡਲੀਆਂ
 • ਲੋਕਗੀਤਾਂ ਦੀਆਂ ਕੂਲ੍ਹਾਂ : ਸ਼ਗਨਾਂ ਦੇ ਗੀਤ
 • ਕੱਲਰ ਦੀਵਾ ਮੱਚਦਾ: ਲੋਕ ਦੋਹੇ ਤੇ ਮਾਹੀਆ
 • ਪੰਜਾਬੀ ਸਭਿਆਚਾਰ ਦੀ ਆਰਸੀ: ਸੋਮੇ ਤੇ ਪਰੰਪਰਾ

ਹਵਾਲੇ[ਸੋਧੋ]