ਸੁਬੇਗ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਬੇਗ ਸਿੰਘ
Gen. Shabeg singh.jpg
ਜਨਰਲ ਸੁਬੇਗ ਸਿੰਘ
ਜਨਮ1925
ਪੰਜਾਬ (ਬਰਤਾਨਵੀ ਭਾਰਤ)
ਮੌਤ6 ਜੂਨ 1984(1984-06-06)
ਅਕਾਲ ਤਖਤ, ਅੰਮ੍ਰਿਤਸਰ, ਪੰਜਾਬ (ਭਾਰਤ)
ਵਫ਼ਾਦਾਰੀਭਾਰਤ
ਸੇਵਾ/ਬ੍ਰਾਂਚਫੌਜ
ਸੇਵਾ ਦੇ ਸਾਲ1944 - 1977
ਰੈਂਕਮੇਜਰ ਜਨਰਲ
ਯੂਨਿਟਗੜ੍ਹਵਾਲ ਰਾਈਫਲਜ਼
3/11 ਗੋਰਖਾ ਰਾਈਫਲਜ਼
Parachute Regiment
Commands heldGOC, Madhya Pradesh, Bihar and parts of Odisha
ਲੜਾਈਆਂ/ਜੰਗਾਂIndo-Pakistani war of 1971 (India) and Operation Blue Star 1984 under Sant Jarnail Singh Bhindranwale
ਇਨਾਮਏਐਸਵੀਐਮ ਅਤੇ ਪੀਵੀਐਸਐਮ

ਮੇਜਰ ਜਨਰਲ ਸੁਬੇਗ ਸਿੰਘ ਏਐਸਵੀਐਮ ਅਤੇ ਪੀਵੀਐਸਐਮ (1925-1984), ਇੱਕ ਭਾਰਤੀ ਫੌਜ ਦੇ ਅਧਿਕਾਰੀ ਸਨ ਜੋ ਬੰਗਲਾਦੇਸ਼ ਮੁਕਤੀ ਜੰਗ ਸਮੇਂ ਮੁਕਤੀ ਬਾਹਿਨੀ ਵਲੰਟੀਅਰਾਂ ਦੀ ਸਿਖਲਾਈ ਲਈ ਆਪਣੀ ਸੇਵਾ ਲਈ ਜਾਣਿਆ ਜਾਂਦਾ ਹੈ। [1] [2][3] ਸਿੰਘ ਦਾ ਜਨਮ ਖਿਆਲਾ ਪਿੰਡ (ਪਹਿਲੇ ਖਿਆਲਾ ਨੰਦ ਸਿੰਘ੍ਹ ਵਾਲਾ ਦੇ ਤੌਰ ਤੇ ਜਾਣਿਆ ਜਾਂਦਾ ਸੀ), ਜੋ ਅੰਮ੍ਰਿਤਸਰ-ਚੋਗਾਵਾਂ ਸੜਕ ਤੋਂ ਲਗਪਗ ਨੌ ਮੀਲ (14 ਕਿਲੋਮੀਟਰ) ਦੂਰ ਹੈ, ਵਿੱਚ ਹੋਇਆ ਸੀ। ਉਹ ਸਰਦਾਰ ਭਗਵਾਨ ਸਿੰਘ ਅਤੇ ਪ੍ਰੀਤਮ ਕੌਰ ਦਾ ਸਭ ਤੋਂ ਵੱਡਾ ਪੁੱਤਰ ਸੀ ਅਤੇ ਉਸ ਦੇ ਤਿੰਨ ਭਰਾ ਅਤੇ ਇੱਕ ਭੈਣ ਸੀ। ਉਸ ਨੂੰ ਸੈਕੰਡਰੀ ਸਿੱਖਿਆ ਪ੍ਰਾਪਤ ਕਰਨ ਲਈ, ਖਾਲਸਾ ਕਾਲਜ ਅੰਮ੍ਰਿਤਸਰ, ਅਤੇ ਬਾਅਦ ਵਿੱਚ ਸਰਕਾਰੀ ਕਾਲਜ ਲਾਹੌਰ ਉੱਚ ਸਿੱਖਿਆ ਦੇ ਲਈ ਭੇਜਿਆ ਗਿਆ।

ਭਾਰਤੀ ਫੌਜ[ਸੋਧੋ]

1942 ਵਿਚ, ਅਧਿਕਾਰੀਆਂ ਦੀ ਚੋਣ ਲਈ ਲਾਹੌਰ ਕਾਲਜ ਆਈ ਟੀਮ ਨੇ ਸਿੰਘ ਨੂੰ ਭਾਰਤੀ ਫੌਜ ਦੇ ਅਧਿਕਾਰੀ ਕਾਡਰ ਵਿੱਚ ਭਰਤੀ ਕਰ ਲਿਆ। ਇੰਡੀਅਨ ਮਿਲਟਰੀ ਅਕੈਡਮੀ ਵਿਚ ਸਿਖਲਾਈ ਦੇ ਬਾਅਦ ਉਸਨੂੰ ਗੜ੍ਹਵਾਲ ਰਾਈਫਲਜ਼ ਵਿੱਚ ਸੈਕੰਡ ਲੈਫਟੀਨੈਂਟ ਦੇ ਤੌਰ ਤੇ ਕਮਿਸ਼ਨ ਦੇ ਦਿੱਤਾ ਗਿਆ। ਕੁਝ ਦਿਨਾਂ ਦੇ ਅੰਦਰ ਹੀ ਰਜਮੈਂਟ ਬਰਮਾ ਭੇਜ ਦਿੱਤੀ ਗਈ ਅਤੇ ਸਿੰਘ ਜਪਾਨੀਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਸ਼ਾਮਲ ਹੋ ਗਿਆ। 1945 ਵਿਚ ਜਦ ਜੰਗ ਬੰਦ ਹੋਈ, ਉਹ ਆਪਣੇ ਯੂਨਿਟ ਸਹਿਤ ਮਲਾਇਆ ਵਿੱਚ ਸੀ। ਵੰਡ ਦੇ ਬਾਅਦ, ਜਦੋਂ ਰਜਮੈਂਟਾਂ ਦਾ ਪੁਨਰਗਠਨ ਹੋਇਆ, ਉਹ ਪੈਰਾਸ਼ੂਟ ਬ੍ਰਿਗੇਡ ਵਿੱਚ ਪੈਰਾਟਰੂਪਰ ਦੇ ਤੌਰ ਤੇ ਸ਼ਾਮਲ ਹੋ ਗਿਆ। ਉਸ ਨੂੰ ਪਹਿਲੀ ਪੈਰਾ (ਵਿਸ਼ੇਸ਼ ਫੋਰਸ) ਬਟਾਲੀਅਨ ਪੈਰਾਸ਼ੂਟ ਰਜਮੈਂਟ ਵਿੱਚ ਲਾਇਆ ਗਿਆ, ਜਿਸ ਵਿੱਚ ਉਹ 1959 ਤੱਕ ਰਿਹਾ। ਉਸ ਨੇ  3/11 ਗੋਰਖਾ ਰਾਈਫਲਜ਼ ਨੂੰ ਕਮਾਂਡ ਕੀਤਾ।

ਓਪਰੇਸ਼ਨ ਬਲੂ ਸਟਾਰ[ਸੋਧੋ]

ਆਪਣੀ ਬਰਖਾਸਤਗੀ ਦੇ ਬਾਅਦ ਸਿੰਘ ਆਗੂ ਸੰਤ ਜਰਨੈਲ  ਸਿੰਘ ਭਿੰਡਰਾਵਾਲੇ ਨਾਲ ਰਲ ਗਏ।[4] ਉਸ ਨੇ ਜੂਨ 1984 ਵਿੱਚ  ਹਰਮੰਦਰ ਸਾਹਿਬ (ਦਰਬਾਰ ਸਾਹਿਬ) ਅੰਮ੍ਰਿਤਸਰ ਵਿਚ ਮੌਜੂਦ ਮਿਲੀਂ ਨੂੰ ਸੰਗਠਿਤ ਕੀਤਾ ਸੀ। ਉਹ ਓਪਰੇਸ਼ਨ ਬਲੂ ਸਟਾਰ ਵਿੱਚ ਮਾਰਿਆ ਗਿਆ ਸੀ।

ਹਵਾਲੇ[ਸੋਧੋ]